jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਸਾਡੀ ਬੋਲੀ ਬੋਲੋ ਨਹੀ ਤਾਂ ਪੱਤਰਕਾਰ ਕੰਵਰ ਸੰਧੂ ਦਾ ਹਸ਼ਰ ਯਾਦ ਰੱਖੋ । ਪੰਜਾਬੀ ਪੱਤਰਕਾਰੀ ਦਾ ਕਾਲਾ ਅਧਿਆਏ !!

www.sabblok.blogspot.com
ਸਾਡੀ ਬੋਲੀ ਬੋਲੋ ਨਹੀ ਤਾਂ ਪੱਤਰਕਾਰ ਕੰਵਰ ਸੰਧੂ ਦਾ ਹਸ਼ਰ ਯਾਦ ਰੱਖੋ ।

ਪੰਜਾਬੀ ਪੱਤਰਕਾਰੀ ਦਾ ਕਾਲਾ ਅਧਿਆਏ !! ਬਹੁਤ ਹੀ ਅਫਸੋਸਨਾਕ ਖਬਰ ਨੇ ਪਿਛਲੇ ਹਫਤੇ ਪੰਜਾਬੀਆਂ ਦੇ ਕਾਲਜੇ ਵਲੂੰਧਰ ਸੁਟੇ ਹਨ । ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਬੇਬਾਗ , ਬੇਲਾਕ ਅਤੇ ਧੜੱਲੇਦਾਰੀ ਦੇ ਨਾਮ ਨਾਂਲ ਦੇ ਜਾਣਿਆਂ ਜਾਦਾਂ ਨਿਊਜ਼ ਚੈਨਲ "ਡੇ ਐਡ ਨਾਈਟ" ਜਿਹਦੇ ਮੁਖ ਸੰਚਾਲਕ ਕੰਵਰ ਸੰਧੂ ਨੇ ਬੜੇ ਦੁਖ ਨਾਲ ਇਹ ਖਬਰ ਨਸ਼ਰ ਕੀਤੀ ਕਿ ਸੱਤਾਧਾਰੀ ਪਾਰਟੀ ਦੇ ਦਬਾਅ ਕਾਰਨ ਸਾਨੂੰ ਟੀ ਵੀ ਚੈਨਲ ਦੇ ਸਟਾਫ ਵਿੱਚ ਵੱਡੀਆ ਕਟੌਤੀਆਂ ਕਰਨੀਆਂ ਪੈ ਰਹੀਆਂ ਹਨ ਜਿਹਦੇ ਵਿੱਚ ਚੈਨਲ ਦੇ ਸਾਰੇ ਹੀ ਚੋਟੀ ਦੇ ਹੋਸਟਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ ਇਹ ਸਾਰਾ ਕੁਝ ਕੰਵਰ ਸੰਧੂ ਨੂੰ ਸੱਚ ਤੇ ਪਹਿਰਾ ਦੇਣ ਦੀ ਸਜਾ ਦੇਣ ਦੇ ਤੌਰ ਤੇ ਸੱਤਾਧਾਰੀ ਪਾਰਟੀ ਦੇ ਇਸ਼ਾਰਿਆ ਤੇ ਕੀਤਾ ਗਿਆ ਹੈ ।ਦੋਸਤੋ ਕੀ ਇਹ ਪ੍ਰੈਸ ਦੇ ਹੱਕਾ ਤੇ ਡਾਕਾ ਨਹੀ...? ਕੀ ਇਸ ਰਾਜ ਨੂੰ ਅਸੀ ਲੋਕਰਾਜ ਕਹਿ ਸਕਦੇ ਹਾਂ...? ਇਹਨਾਂ ਦੀ ਤਾਂ ਉਹ ਗੱਲ ਹੈ ਕਿ ਜਾ ਤਾਂ ਸਾਡੀ ਬੋਲੀ ਬੋਲੋ ਨਹੀ ਤਾਂ ਫੇਰ ਚੱਕੋ ਜੁਲੀ ਬਿਸਤਰਾ ਤੇ ਆਪਣੀ ਡੰਡੀ ਫੜੋ। ਨਿਧੱੜਕ ਪੱਤਰਕਾਰ ਕੰਵਰ ਸੰਧੂ ਜਿਨਾਂ ਨੇ ਪੰਜਾਬੀ ਪੱਤਰਕਾਰੀ ਨੂੰ ਨਵੇ ਰਾਹ ਵਿਖਾ ਕਿ ਬੁਲੰਦੀਆਂ ਤੱਕ ਪਹੁੰਚਾਇਆ ਅਤੇ ਆਮ ਲੋਕਾ ਨੂੰ ਆਪਣੀ ਮਿਆਰੀ ਪੱਤਰਕਾਰੀ ਰਾਹੀ ਦੱਸਿਆ ਕਿ ਅਸਲੀ ਪੱਤਰਕਾਰੀ ਕੀ ਹੁੰਦੀ ਹੈ। ਦੋਸਤੋ ਪੱਤਰਕਾਰ ਉਹੀ ਹੈ ਜੋ ਬਿਨਾਂ ਕਿਸੇ ਖੌਫ ,  ਵਿਤਕਰੇ ਦੇ ਲੋਕਾਂ ਦੀਆਂ ਨਜ਼ਰਾਂ ਤੋ ਛੁਪਿਆ ਹੋਇਆ ਸੱਚ ਅਵਾਂਮ ਸਾਹਮਣੇ ਰੱਖੇ।ਵੱਡੇ ਤੋ ਵੱਡੇ ਲੀਡਰ ਨਾਲ ਮੁਲਾਕਾਤ ਦੌਰਾਨ ਸੱਚ ਪੁਛਣ ਅਤੇ ਕਹਿਣ ਤੋ ਪੱਤਰਕਾਰ ਦੀ ਜੁਬਾਂਨ ਨਾਂ ਕੰਬੇ ਅਤੇ ਮੂਹਰਲੇ ਵਿਅੱਕਤੀ ਦੇ ਢਿੱਡ ਵਿੱਚ ਛੁਪੇ ਸੱਚ ਨੂੰ ਕੁਲਜਣ ਦੀ ਸਮਰੱਥਾ ਰੱਖਦਾ ਹੋਵੇ। ਇਹ ਸਾਰੇ ਗੁਣਾਂ ਕਰਕੇ ਹੀ ਸਾਇਦ ਕੰਵਰ ਸੰਧੂ ਲੋਕਾ ਦਾ ਹਰਮਨ ਪਿਆਰਾ ਟੀ ਵੀ ਹੋਸਟ ਅਖਵਾਉਣ ਲੱਗਾ ਸੀ। ਡੇ ਐਡ ਨਾਈਟ ਚੈਨਲ ਦੇ ਸਾਰੇ ਹੋਸਟ , ਉਹ ਚਾਹੇ ਦਲਜੀਤ ਅੰਮੀ ਪਰਾਈਮ ਟਾਇਮ ਡੀਬੇਟ ਪ੍ਰੋਗਰਾਮ ਕਰ ਰਿਹਾ ਹੋਵੇ ਚਾਹੇ ਸੁਰਿੰਦਰ ਬਰੇਕਫਾਸਟ ਸੋਅ ਦੁਰਾਨ ਗੱਲਬਾਤ ਕਰ ਰਿਹਾ ਹੋਵੇ ਅਤੇ ਭਲਾ ਖੁਦ ਆਪ ਕੰਵਰ ਸੰਧੂ ਹੈਲੋ ਨੌਰਥ ਅਮੈਰਿਕਾ ਸੋਅ ਦੌਰਾਨ ਕਿਸੇ ਸੰਜੀਦਾ ਮਸਲੇ ਤੇ ਬੋਲ ਰਿਹਾ ਹੋਵੇ । ਪਰ ਕਦੇ ਸੱਚ ਤੇ ਪਹਿਰਾ ਦਿੰਦਿਆ ਦੀ ਇਹਨਾਂ ਦੀ ਜੁਬਾਨ ਨਹੀ ਥਿੜਕਦੀ। ਮੈ ਦੱਸ ਦੇਵਾ ਕਿ ਦਲਜੀਤ ਅੰਮੀ ਦਾ ਸੋਅ ਵੀ ਇਸ ਮਾੜੀ ਸਿਆਸਤ ਦੀ ਭੇਟ ਚੜ ਗਿਆ ਹੈ । ਆਮ ਕਰਕੇ ਸਿਆਸੀ ਲੀਡਰ ਬੜੇ ਚਾਅ ਨਾਲ ਲੋਕਾ ਦੇ ਰੂੂਬਰੂ ਹੋਣ ਲਈ ਪੰਜਾਬੀ ਟੀ ਵੀ ਚੈਨਲਾਂ ਤੇ ਆਉਦੇ ਹਨ  । ਪਰ ਜਦੋ ਦਲਜੀਤ ਅੰਮੀ ਜਾ ਕੰਵਰ ਸੰਧੂ ਇਹਨਾਂ ਨੂੰ ਆਪਣੇ ਚੈਨਲ ਤੇ ਗੱਲਬਾਤ ਕਰਨ ਲਈ ਸੱਦਦੇ ਸਨ ਤਾਂ ਇਹਨਾਂ ਕੌਮ ਦੇ ਅਖੌਤੀ ਲੀਡਰਾ ਦੀਆਂ ਲੱਤਾ ਭਾਰ ਨਹੀ ਸਨ ਝਲਦੀਆਂ। ਕੋਈ ਵੀ ਪੰਜਾਬ ਨਾਲ ਸਬੰਧਿਤ ਮਸਲਾਂ ਹੋਵੇ ਧਾਰਮਿਕ , ਸਿਆਸੀ ,ਸੱਭਿਆਚਾਰਕ  ਜਾ ਅਪਰਾਧਿਕ ਕੰਵਰ ਸੰਧੂ ਨੇ ਇਹਨਾਂ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਆਪਣੇ ਚੈਨਲ ਰਾਹੀ ਪੰਜਾਬੀਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਸੁਰਜੀਤ ਸਿਓ ਦੇ ਝੂਠੇ ਪੁਲਿਸ ਮੁਕਾਬਲਿਆ ਵਾਲੇ ਕੇਸ ਨੂੰ ਕੰਵਰ ਸੰਧੂ ਨੇ ਆਪਣੇ ਚੈਨਲ ਦੁਆਰਾ ਲੋਕ ਕਚਿਹਰੀ ਵਿੱਚ ਲੈਕੇ ਆਦਾਂ , ਬੇਸੱਕ ਤਰਨਤਾਰਨ ਵਿੱਚ ਪੁਲਿਸ ਸਬ ਂਇਨਸਪੈਕਟਰ ਕਤਲ ਕੇਸ ਦੀ ਗੱਲ ਸੀ ਪਰ ਪੱਤਰਕਾਰ ਕੰਵਰ ਸੰਧੂ  ਨੇ ਸਦਾ ਸੱਚ ਦੀ ਬਾਹ ਫੜੀ ਹੈ। ਜਦੋ ਪੰਜਾਬ ਵਿੱਚ ਪੁਲਿਸ ਮੁਲਾਜਮਾਂ ਵੱਲੋ ਦਲਿਤ ਕੁੜੀ ਦੀ ਸ਼ਰੇਆਂਮ ਕੁਟਮਾਰ ਕੀਤੀ ਗਈ ਸੀ ਤਾਂ ਸਭ ਤੋ ਪਹਿਲਾਂ ਖਬਰ ਕੰਵਰ ਸੰਧੂ ਨੇ ਡੇ ਐਡ ਨਾਈਟ ਤੇ ਨਸ਼ਰ ਕੀਤੀ  ਸੀ। 1984 ਅਪ੍ਰੇਸ਼ਨ ਬਲਿਊ ਸਟਾਰ ਵਰਗੀਆਂ ਡਾਕੂਮੈਟਰੀਆਂ ਪੱਤਰਕਾਰ ਕੰਵਰ ਸੰਧੂ ਦੀਆਂ ਸਾਫ ਸੁਥਰੀ ਪੱਤਰਕਾਰੀ ਦੀ ਗਵਾਹੀ ਭਰਦੀਆਂ ਹਨ । ਪਤਾ ਨਹੀ ਹੱਕ ਅਤੇ ਸੱਚ ਦੀ ਅਵਾਜ ਕੰਵਰ ਸੰਧੂ ਨੂੰ ਪੰਜਾਬ ਸਰਕਾਰ  ਕਿਹੜਾ ਸਿਆਸੀ ਸਬਕ ਸਖਾਉਣਾਂ ਚਾਹੁੰਦੀ ਹੈ ਜਿਹੜਾ ਉਸ ਨੂੰ ਡੇ ਐਡ ਨਾਈਟ ਤੋ ਗਾਇਬ ਕਰਮ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ..?ਮੇਰੇ ਖਿਆਲ ਮੁਤਾਬਿਕ ਸੁਖਬੀਰ ਬਾਦਲ ਉਹੀ ਪਸੰਦ ਕਰਦਾ ਹੈ ਜੋ ਇਹ ਸੁਣਨਾਂ ਚਾਹੁੰਦਾਂ ਹੈ ।ਜਿਹੜਾ ਕੋਈ ਅਕਾਲੀ ਸਰਕਾਰ ਦੇ ਕਾਰੇ ਲੋਕਾ ਸਾਹਮਣੇ ਨੰਗੇ ਕਰਦਾ ਉਹਨੂੰ ਇਹ ਕਤਾਚਿਤ ਬਰਦਾਸ਼ਤ ਨਹੀ ਕਰਦੇ। ਕਿਸੇ ਦਾ ਬਿਜਨਸ ਚੰਗਾਂ ਚਲਦਾ ਹੋਵੇ ਧੱਕੇ ਨਾਲ ਉਹਦੇ ਤੇ ਕਬਜਾ ਜੇ ਕਿਸੇ ਦੀ ਜਮੀਨ ਟਿਕਾਣੇ ਤੇ ਹੈ ਉਹਨੂੰ ਹੜੱਪਣ ਵਾਸਤੇ ਗਲਤ ਮਲਤ ਢੰਗ ਤਰੀਕੇ ਵਰਤਣੇ ਇਹ ਕਦੇ ਨਹੀ ਭੁਲਦੇ , ਜੇ ਕੋਈ ਪੱਤਰਕਾਰ ਜਾ ਆਮ ਆਦਮੀ ਇਹਨਾਂ ਖਿਲਾਫ ਸੱਚ ਬੋਲਣ ਦੀ ਜੁਰਅਤ ਕਰਦਾ ਉਹਦੀ ਮੰਜੀ ਠੋਕ ਦਿੰਦੇ ਹਨ। ਕੀ ਇਹ ਲੋਕ ਰਾਜ ਹੈ ਜਾਂ ਸੁਖਬੀਰ ਦਾ ਗੁਡਾਂ ਰਾਜ...? ਡੇ ਐਡ ਨਾਈਟ ਨਿਊਜ਼ ਚੈਨਲ ਤੋ ਪੱਤਰਕਾਰ ਕੰਵਰ ਸੰਧੂ ਦੀ ਬੰਦ ਖਲਾਸੀ ਹੋਣ ਦੀ ਮਨਹੂਸ ਖਬਰ ਨੇ ਪੰਜਾਬ ਪ੍ਰਤੀ ਚਿੰਤਤ ਲੋਕਾ ਨੂੰ ਭਾਰੀ ਨਿਰਾਸ਼ ਕੀਤਾ ਹੈ। ਕੰਵਰ ਸੰਧੂ ਨੇ ਦੱਸਿਆ ਕਿ  ਪੰਜਾਬ ਸਰਕਾਰ ਦੀਆਂ ਮਿਹਰਬਾਨੀਆਂ ਸਦਕੇ ਪਿਛਲੇ ਕਾਫੀ ਸਾਲਾ ਦੀ ਜੱਦੋ ਜਹਿਦ ਪਿਛੋ ਵੀ ਡੇ ਐਡ ਨਾਈਟ ਚੈਨਲ ਨੂੰ ਪੰਜਾਬ ਵਿੱਚ ਕੇਬਲ ਨੈਟਵਰਕ ਤੇ ਨਹੀ ਢੁਕਣ ਦਿੱਤਾ ਗਿਆਂ। ਪੰਜਾਬ ਵਿੱਚ ਜਿਆਦਾਤਰ ਕੇਵਲ ਮਾਫੀਆ ਸੁਖਬੀਰ ਬਾਦਲ ਦੁਆਰਾ ਕੰਟਰੋਲ ਕੀਤਾ ਜਾਦਾਂ ਹੈ ਅਤੇ ਬਹੁ ਗਿਣਤੀ ਵਿੱਚ ਟੀ ਵੀ ਪੰਜਾਬ ਅੰਦਰ ਕੇਬਲ ਉਪਰ ਵੇਖਿਆ ਜਾਦਾ ਹੈ। ਜਿਨਾਂ ਚਿਰ ਟੀ ਵੀ ਚੈਨਲ ਕੇਬਲ ਨੈਟਵਰਕ ਤੇ ਨਹੀ ਆਉਦਾਂ ਉਹਨਾਂ ਚਿਰ ਉਹਨੂੰ ਇਸ਼ਤਿਹਾਰ ਵਗੈਰਾ ਵੀ ਨਹੀ ਮਿਲਦੇ ਅਤੇ ਆਮਦਨੀ ਤੋ ਬਿਨਾਂ ਕੋਈ ਵੀ ਚੈਨਲ ਹੋਵੇ ਉਹ  ਕਿਨਾਂ ਕੁ ਚਿਰ ਟਿੱਕ ਸਕਦਾ ਹੈ। ਵਿੱਤੀ ਮੁਸਕਲਾ ਕਾਰਨ ਚੈਨਲ ਨੂੰ ਆਪਣੇ ਸਟਾਫ ਵਿੱਚ ਵੱਡੀ ਪੱਧਰ ਦੀਆਂ ਕਟੌਤੀਆਂ ਕਰਨੀਆਂ ਪਈਆਂ ਹਨ ਜਿਸ ਦਾ ਸ਼ਿਕਾਰ ਹੋਏ ਪੱਤਰਕਾਰ ਕੰਵਰ ਸੰਧੂ ਨੂੰ ਡੇ ਐਡ ਨਾਈਟ ਤੋ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ । ਸੰਧੂ ਸਹਿਬ ਨੇ ਬੜੇ ਦਲੇਰਾਨਾਂ ਢੰਗ ਨਾਲ ਕਿਹਾ ਕਿ "ਸੱਤਾ ਧਾਰੀ ਪਾਰਟੀ ਆਪਣੇ ਮਨਸੂਬਿਆਂ ਵਿੱਚ ਕਾਂਮਯਾਬ ਰਹੀ ਹੈ ਅਤੇ ਮੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਪਰ ਸਾਡੀ ਹਾਰ ਵਿੱਚ ਵੀ ਜਿਤ ਹੈ"  ਜਿਹੜਾ ਪੰਜਾਬੀ ਥੋੜਾ ਘਣਾਂ ਵੀ ਦਿਲ ਰਖਦਾ ਹੈ ਉਹ ਇਹ ਭਾਵਕ ਸਪੀਚ ਸੁਣਕੇ ਅੱਖਾਂ ਨਮ ਕਰਨੋ ਨਾਂ ਰਹਿ ਸਕਿਆ। ਇਹ ਪੰਜਾਬ ਸਰਕਾਰ ਦਾ ਘਿਨਾਂਉਣਾਂ ਕਾਰਨਾਮਾਂ ਪੱਤਰਕਾਰੀ ਦੇ ਇਤਿਹਾਸ ਵਿੱਚ ਕਾਲੇ ਅੱਖਰਾ ਨਾਲ ਲਿਖਿਆ ਜਾਵੇਗਾ।ਪੱਤਰਕਾਰ ਕੰਵਰ ਸੰਧੂ ਤਾਂ ਆਪਣੀ ਪਾਰੀ ਖੇਡ ਚੁਕੇ ਹਨ । ਹੁਣ ਵੇਖਣਾ ਹੋਵੇਗਾ ਕੀ ਪੰਜਾਬ ਦੇ ਲੋਕ ਜਾ ਪੰਜਾਬੀਅਤ ਨਾਲ ਵਾਹ ਵਾਸਤਾ ਰੱਖਣ ਵਾਲੇ ਖਾਸ ਤੌਰ ਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਵੀਰ ਕੀ ਮਾਰਕਾ ਮਾਰਦੇ ਹਨ । ਕੀ ਲੋਕ ਮੋਢੇ ਨਾਲ ਮੋਢਾ ਲਾਕੇ ਡਿਗੇ ਹੋਏ ਸੱਚੇ ਸੁਚੇ ਪੱਤਰਕਾਰ ਕੰਵਰ ਸੰਧੂ ਨੂੰ ਉਠਾਂਉਣਗੇ ਜਾ ਪਾਸਾ ਵੱਟ ਕਿ ਲੀਰੋ ਲੀਰ ਹੋਈ ਪੰਜਾਬੀ ਪੱਤਰਕਾਰੀ ਦਾ ਤਮਾਂਸ਼ਾ ਵੇਖਣਗੇ...? ਅਗਰ ਲੋਕਾ ਨੇ ਇਸ ਘਟਨਾਂ ਨੂੰ ਅਣਗੌਲਿਆ ਕਰ ਦਿੱਤਾ ਤਾਂ ਇਹ ਸੱਚ ਨੂੰ ਫਾਸੀ ਹੋਵੇਗੀ ਅਤੇ ਅਗਾਂਹ ਤੋ ਕੋਈ ਵੀ ਪੱਤਰਕਾਰ ਸੱਚ ਅਤੇ ਹੱਕ ਦੀ ਅਵਾਜ ਬੁਲੰਦ ਕਰਨ ਤੋ ਪਹਿਲਾਂ ਸੌ ਵਾਰ ਸੋਚਿਆ ਕਰੇਗਾ।

ਪੱਤਰਕਾਰ ਗੁਰਿੰਦਰਜੀਤ ਸਿੰਘ "ਨੀਟਾ ਮਾਛੀਕੇ"
ਫਰਿਜ਼ਨੋ ਫੋਨ- 559-333-5776

No comments: