jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਸਕੂਲਾਂ ਦੇ ਵਿਕਾਸ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ-ਰਸੂਲਪੁਰ

www.sabblok.blogspot.com


ਚੌਲਾਂਗ, 8 ਅਗਸਤ (ਸੁਖਦੇਵ ਸਿੰਘ)-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਦਕਿ ਰਹਿੰਦੀਆਂ ਖ਼ਾਲੀ ਅਸਾਮੀਆਂ ਵੀ ਜਲਦੀ ਭਰੀਆਂ ਜਾਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਰਸੂਲਪੁਰ ਨੇ ਪਿੰਡ ਰਾਨੀਪੁਰ ਬੱਧਣ ਵਿਖੇ ਸਰਕਾਰੀ ਸਕੂਲ ਦੇ ਕਮਰਿਆਂ ਲਈ 10 ਲੱਖ 60 ਹਜ਼ਾਰ ਦਾ ਚੈੱਕ ਭੇਟ ਕਰਦਿਆਂ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਨਜਿੰਦਰ ਸਿੰਘ, ਮਦਨ ਲਾਲ, ਜਸਵੀਰ ਕੌਰ, ਮਨੋਹਰ ਲਾਲ, ਨੰਬਰਦਾਰ ਕਰਨੈਲ ਸਿੰਘ, ਹਰਜੀਤ ਸਿੰਘ, ਜੀਤਪਾਲ ਸਿੰਘ, ਕਾਹਨ ਸਿੰਘ ਨੰਗਲ ਜਮਾਲ, ਗੁਰਦੀਪ ਸਿੰਘ, ਸਰਪੰਚ ਕਿਰਪਾਲ ਸਿੰਘ ਕਸਬਾ, ਕੁਲਜੀਤ ਸਿੰਘ ਆਦਿ ਨੇ ਸ. ਰਸੂਲਪੁਰ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਸ. ਰਸੂਲਪੁਰ ਨੇ ਭਰੋਸਾ ਦਿਵਾਇਆ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਵਾਸਤੇ ਕਦੇ ਵੀ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਨਾਲ ਭੇਦ ਭਾਵ ਨਹੀਂ ਕੀਤਾ ਜਾਵੇਗਾ | ਪਿੰਡ ਵਾਸੀਆਂ ਨੇ ਸ. ਰਸੂਲਪੁਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

No comments: