ਦਸੂਹਾ(ਝਾਵਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ 3 ਮੋਟਰਸਾਈਕਲ ਸਵਾਰਾਂ ਨੇ ਸਕੂਲ ਦੇ ਗੇਟ ਦੇ ਅੰਦਰ ਦਾਖਲ ਹੋ ਕੇ ਸਕੂਲ ਦੇ ਡੀ. ਪੀ. ਈ. ਰਾਮ ਕਿਸ਼ੋਰ ਸ਼ਰਮਾ ਪੁੱਤਰ ਜਗਮੋਹਨ ਸ਼ਰਮਾ 'ਤੇ ਤੇਜ਼ ਹਥਿਆਰਾਂ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਪਿੰ੍ਰਸੀਪਲ ਦੁਆਰਾ ਲਗਾਈ ਗਈ ਡਿਊਟੀ ਸਮੇਂ ਆਪਣੇ ਹੋਰ ਅਧਿਆਪਕਾਂ ਨਾਲ ਲੜਕੀਆਂ ਨੂੰ ਗੇਟ ਤੋਂ ਬਾਹਰ ਭੇਜ ਰਿਹਾ ਸੀ। ਰਾਮ ਕਿਸ਼ੋਰ ਸ਼ਰਮਾ ਡੀ. ਪੀ. ਈ. ਜੋ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਹੈ, ਨੇ ਦੱਸਿਆ ਕਿ ਉਸ ਦੇ ਮੱਥੇ 'ਤੇ ਤੇਜ਼ ਹਥਿਆਰ ਨਾਲ ਵਾਰ ਕੀਤੇ ਗਏ ਜਦੋਂ ਕਿ 2 ਨੌਜਵਾਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਤੇ ਤੀਸਰੇ ਨੌਜਵਾਨ ਦੀ ਉਸ ਨੇ ਪਛਾਣ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਸ ਨੂੰ ਬਿਆਨ ਦੇ ਦਿੱਤੇ ਗਏ ਹਨ। ਸਕੂਲ ਅੰਦਰ ਹੋਏ ਅਧਿਆਪਕ 'ਤੇ ਹੋਏ ਹਮਲੇ ਕਾਰਨ ਸਕੂਲ ਸਟਾਫ ਤੇ ਵਿਦਿਆਰਥੀ ਸਹਿਮੇ ਹੋਏ ਹਨ। ਇਸ ਸੰਬੰਧੀ ਪੁਲਸ ਨੂੰ ਬਿਆਨ ਦੇ ਦਿੱਤੇ ਗਏ ਹਨ। ਇਸ ਸੰਬੰਧੀ ਜਾਂਚ ਕਰ ਰਹੇ ਏ. ਐੱਸ. ਆਈ. ਭੁਪਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।