jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 12 August 2013

ਕਰਾਚੀ ਤੋਂ ਮੁੰਬਾਈ ਰਾਹੀਂ ਵਪਾਰ ਕਰਨ ਵਾਲੇ ਕਾਰਪੋਰੇਟ ਘਰਾਣੇ ਭਾਰਤ ਪਾਕਿ ਵਿੱਚ ਦੋਸਤੀ ਨਹੀਂ ਚਾਹੁੰਦੇ : ਹਮੀਰ ਸਿੰਘ

www.sabblok.blogspot.com

ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਵਾਹਗਾ ਬਾਰਡਰ 'ਤੇ ਮੋਮਬੱਤੀਆਂ ਜਗਾਉਣ ਦੇ ਅਧਿਕਾਰ ਮਿਲਣ--ਧਨੇਠਾ

ਜਗਰਾਓਂ, 12 ਅਗਸਤ ( ਸੱਗੂ )—ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ, ਆਈ ਡੀ ਪੀ ਵੱਲੋਂ 1947 ਵਿੱਚ ਬਟਵਾਰੇ ਸਮੇਂ ਅਤੇ ਹੀਰੋਸੀਮਾ, ਨਾਗਾਸਾਕੀ ਵਿੱਚ ਪ੍ਰਮਾਣੂ ਬੰਬਾਂ ਨਾਲ ਮਰੇ ਬੇਗੁਨਾਹਾਂ ਲੋਕਾਂ ਨੂੰ ਸਮਰਪਿਤ ਸ਼ੁਰੂ ਕੀਤਾ ਲੋਕ ਚੇਤਨਾ ਮਾਰਚ ਅੱਜ ਖੰਨਾ ਵਿਖੇ ਪੁਹੰਚਿਆ। ਇਥੇ ਬੱਸ ਅੱਡੇ ਦੇ ਨੇੜੇ ਪਾਰਕ ਵਿੱਚ ਮੋਟਰਸਾਇਕਲਾਂ ਦੇ ਕਾਫਲੇ ਦਾ ਸਵਾਗਤ ਕੀਤਾ ਗਿਆ। ਮੋਟਰਸਾਇਕਲ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ ਕਰ ਰਹੇ ਸਨ। ਇਥੇ ਚੱਲਕੇ ਰਸਤੇ ਵਿੱਚ ਆਉਂਦੇ ਪਿੰਡ ਲਿਬੜਾ, ਬੀਜਾ ਆਦਿ ਪਿੰਡਾਂ ਵਿੱਚ ਜਨਤਿਕ ਰੈਲੀਆਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਹੱਥ ਪਰਚੇ ਵੰਡੇ ਗਏ। ਪਿੰਡ ਲਿਬੜਾ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਈ ਡੀ ਪੀ ਦੇ ਸੈਂਟਰ ਕਮੇਟੀ ਮੈਂਬਰ ਅਤੇ ਉਘੇ ਚਿੰਤਕ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕੁੱਝ ਲੋਕਾਂ ਨੂੰ ਭਾਰਤ ਪਾਕਿਸਤਾਨ ਦੇ ਮਿੱਤਰਤਾ ਵਾਲੇ ਸਬੰਧ ਰਾਸ ਨਹੀਂ ਆ ਰਹੇ। ਮੁਬੰਈ ਤੇ ਕਰਾਚੀ ਰਾਹੀਂ ਵਪਾਰ ਕਰ ਰਹੇ ਕਾਰਪੋਰੇਟ ਘਰਾਣਿਆਂ ਦੀ ਇਹ ਇੱਛਾ ਨਹੀਂ ਕਿ ਵਾਘਾ ਬਾਰਡਰ ਰਾਹੀਂ ਵਪਾਰ ਖੁੱਲ੍ਹੇ। ਪੰਜਾਬ ਨੂੰ ਵਪਾਰਕ ਫਾਇਦਾ ਹੋਵੇ। ਇਸੇ ਕਰਕੇ ਹੀ ਹਰ ਵਾਰ ਇਹ ਹੁੰਦਾ ਹੈ ਕਿ ਜਦੋਂ ਵੀ ਭਾਰਤ ਪਾਕਿਸਤਾਨ ਵਿੱਚ ਸ਼ਾਂਤੀ ਲਈ, ਮਿੱਤਰਤਾ ਲਈ ਵਾਰਤਾ ਸ਼ੁਰੂ ਹੁੰਦੀ ਹੈ ਜਾਂ ਵਾਘਾ ਬਾਰਡਰ ਰਾਹੀਂ ਵਪਾਰ ਦੀ ਗੱਲ ਹੁੰਦੀ ਹੈ, ਤਾਂ ਰਾਤੋਂ ਰਾਤ ਮੀਡੀਏ 'ਤੇ ਕਾਬਜ ਕਾਰਪੋਰੇਟ ਘਰਾਣੇ, ਚੈਨਲਾਂ ਰਾਹੀਂ ਬਾਰਡਰ ਦੀ ਕਿਸੇ ਵੀ ਘਟਨਾ ਨੂੰ ਲੈ ਕੇ ਖੱਲਲ ਪਾ ਦਿੰਦੇ ਹਨ। ਦੂਸਰੇ ਪਾਸੇ ਕੇਂਦਰ ਦੀ ਸਰਕਾਰ ਵੀ ਇਸ ਮਾਹੌਲ ਦਾ ਪੂਰੀ ਤਰ੍ਹਾਂ ਲਾਹਾ ਲੈਂਦੀ ਹੈ। ਜਦੋਂ ਵੀ ਲੋਕ ਮਹਿੰਗਾਈ ਖਿਲਾਫ ਜਾਂ ਕਿਸੇ ਹੋਰ ਮੁੱਦੇ ਦੇ ਖਿਲਾਫ ਇਕੱਠੇ ਹੁੰਦੇ ਹਨ, ਤਾਂ ਕਸਮੀਰ ਜਾਂ ਭਾਰਤ ਪਾਕਿਸਤਾਨ ਦਾ ਏਜੰਡਾ ਖੜਾ ਕਰ ਲਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਅਸਲ ਮੁੱਦਿਆਂ 'ਤੇ ਇਕੱਠਾ ਹੀ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ ਨੇ ਕਿਹਾ ਕਿ ਭਾਰਤ-ਪਾਕਿ ਦੇ ਲੋਕਾਂ ਦੇ ਸਭਿਆਚਾਰਕ, ਸਮਾਜਿਕ, ਵਪਾਰਕ ਸਬੰਧ ਬਣਨੇ ਚਾਹੀਦੇ ਹਨ। ਪ੍ਰੰਤੂ ਇਨ੍ਹਾਂ ਨਾਲੋਂ ਜ਼ਰੂਰੀ ਹੈ ਕਿ ਦੋਵਾਂ ਦੇਸ਼ਾਂ ਦੇ ਰਾਜਨੀਤਿਕ ਸਬੰਧ ਦੋਸਤਾਨਾ ਬਣੇ ਰਹਿਣ ਕਿਉਂਕਿ ਰਾਜਨੀਤਿਕ ਸਬੰਧਾਂ ਦੀ ਕੁੜਤਣ ਕਾਰਨ ਦੂਸਰੇ ਸਬੰਧ ਵੀ ਬਰਕਰਾਰ ਨਹੀਂ ਰਹਿ ਸਕਦੇ। ਦੋਵਾਂ ਦੇਸ਼ਾਂ ਦੀ ਵੰਡ ਦਾ ਤਜ਼ਰਬਾ ਸਾਡੇ ਸਾਹਮਣੇ ਹੈ ਕਿ ਇੱਕ ਰਾਜਨੀਤਿਕ ਗਲਤ ਫੈਸਲੇ ਨੇ ਸਦੀਆਂ ਤੋਂ ਬਣੀ ਸਭਿਆਚਾਰਕ, ਸਮਾਜਿਕ, ਵਪਾਰਕ ਸਾਂਝ ਨੂੰ ਪਲਾਂ ਵਿੱਚ ਹੀ ਤੋੜ ਦਿੱਤਾ। ਇਸ ਨੂੰ ਵੰਡ ਦੇ 65 ਸਾਲ ਬੀਤ ਜਾਣ ਤੇ ਵੀ ਦੁਬਾਰਾ ਨਹੀਂ ਜੋੜਿਆ ਜਾ ਸਕਿਆ। ਇਸ ਲਈ ਅੱਜ ਜਦੋਂ ਵੱਖ-ਵੱਖ ਦੇਸ਼ ਇੱਕ ਹੋ ਰਹੇ ਹਨ, ਦੇਸ਼ਾਂ ਵਿਚਕਾਰ ਬਣੀਆਂ ਦੀਵਾਰਾਂ ਟੁੱਟ ਰਹੀਆਂ ਹਨ ਤਾਂ ਭਾਰਤ-ਪਾਕਿਸਤਾਨ ਮਹਾਂਸੰਘ ਕਿਉਂ ਨਹੀਂ ਬਣਾਇਆ ਜਾ ਸਕਦਾ? ਦੋਵਾਂ ਦੇਸ਼ਾਂ ਨੂੰ ਆਪਣੇ ਮਸਲੇ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ ਅਤੇ ਦੋਵਾਂ ਨੂੰ ਜੰਗ ਨਾ ਕਰਨ ਦੀ ਸੰਧੀ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 14 ਅਗਸਤ ਦੀ ਰਾਤ ਨੂੰ ਵਾਹਗਾ ਬਾਰਡਰ 'ਤੇ ਮੋਮਬੱਤੀਆਂ ਜਗਾਉਣ ਦੀ ਰਸਮ ਲਈ ਵੀ ਹੋਮ ਮਨਿਸਟਰੀ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਇਸ ਲਈ ਇਹ ਰਸਮ ਕੁਝ ਗਿਣੇ ਚੁਣੇ ਅਸਰ ਰਸੂਖ ਵਾਲੇ ਲੋਕਾਂ ਤੱਕ ਹੀ ਸੀਮਤ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਈ.ਡੀ.ਪੀ. ਵੱਲੋਂ ਫੈਸਲਾ ਕੀਤਾ ਹੋਇਆ ਹੈ ਕਿ ਜਦੋਂ ਤੱਕ ਆਮ ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਵਾਹਗਾ ਬਾਰਡਰ 'ਤੇ ਮੋਮਬੱਤੀਆਂ ਜਗਾਉਣ ਦੇ ਅਧਿਕਾਰ ਨਹੀਂ ਮਿਲ ਜਾਂਦੇ, ਪਾਰਟੀ ਦਾ ਚੇਤਨਾ ਮਾਰਚ ਕਾਫਲਾ ਵੀ ਉਥੇ ਤੱਕ ਹੀ ਜਾਵੇਗਾ, ਜਿਥੇ ਆਮ ਜਨਤਾ ਜਾ ਸਕਦੀ ਹੈ। ਉਸੇ ਥਾਂ ਜਾ ਕੇ ਮੋਮਬੱਤੀਆਂ ਦੀ ਰਸਮ ਅਦਾ ਕਰੇਗਾ। 1947 ਦੀ ਵੰਡ ਕੁਝ ਗਿਣੇ ਚੁਣੇ ਲੋਕਾਂ ਦੀ ਇੱਛਾ ਨਾਲ ਹੋਈ ਸੀ। ਜਿਸ ਵਿੱਚ ਨੁਕਸਾਨ ਆਮ ਜਨਤਾ ਦਾ ਹੋਇਆ ਸੀ। ਇਸ ਲਈ ਅੱਜ ਆਮ ਜਨਤਾ ਦੀ ਇੱਛਾ ਦੇ ਉਲਟ ਸਰਕਾਰਾਂ ਫੈਸਲੇ ਲੈ ਰਹੀਆਂ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਰਵਿੰਦਰ ਸਿੰਘ ਰਾਜਪੁਰਾ, ਕੁਲਵੰਤ ਸਿੰੰਘ ਥੂਹੀ, ਚਮਕੌਰ ਸਿੰਘ ਅਗੇਤੀ, ਮੇਜਰ ਸਿੰਘ ਥੂਹੀ, ਗੁਰਵਿੰਦਰ ਸਿੰਘ ਅਗੇਤੀ, ਜਸਦੇਵ ਸਿੰਘ ਨਾਭਾ, ਹਰਮਨਦੀਪ ਸਿੰਘ ਧਨੇਠਾ, ਕੁਲਦੀਪ ਸਿੰਘ ਧਨੇਠਾ, ਗੁਰਪਿਆਰ ਸਿੰਘ ਧਨੇਠਾ, ਅੰਮ੍ਰਿਤਪਾਲ ਸਿੰਘ ਕਨਸੂਹਾ ਆਦਿ ਨੇ ਵੀ ਸੰਬੋਧਨ ਕੀਤਾ।

No comments: