jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 August 2013

ਗੰਦਗੀ ਤੋਂ ਸਤਾਏ ਲੋਕਾਂ ਨੇ ਕੀਤਾ ਭਾਰੀ ਰੋਸ ਪ੍ਰਦਰਸ਼ਨ

www.sabblok.blogspot.com




ਜਗਰਾਓਂ 10 ਅਗਸਤ ( ਹਰਵਿੰਦਰ ਸੱਗੂ )—ਨਗਰ ਕੌਂਸਲ ਜਗਰਾਓਂ ਵਲੋਂ ਪ੍ਰਾਚੀਨ ਭੱਦਰਕਾਲੀ ਮੰਦਰ ਦੇ ਨੇੜੇ ਬਣਾਏ ਗਏ ਵੱਡੇ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਕੋਠੇ ਰਾਹਲਾਂ ਦੀ ਪੰਚਾਇਤ ਅਤੇ ਭੱਦਰਕਾਲੀ ਟਰੱਸਟ ਦੇ ਚੇਏਅਰਮੈਨ ਪ੍ਰਾਸ਼ਰ ਦੇਵ ਸ਼ਰਮਾਂ, ਸ੍ਰੀ ਸਾਈਂ ਮੰਦਰ ਦੇ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਹੇਠ ਮਹਾਂਵੀਰ ਕਲੋਨੀ ਦੇ ਵਸਨੀਕਾਂ ਅਤੇ ਕੋਠੇ ਰਾਹਲਾਂ ਦੇ ਲੋਕਾਂ ਵਲੋਂ ਵੱਡੀ ਤਦਾਦ ਵਿਚ ਇਕੱਠੇ ਹੋ ਕੇ ਧਰਨਾ ਲਗਾਇਾ ਗਿਆ ਅਤੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੂੜੇ ਦੇ ਢੇਰ ਨੂੰ ਖਿਲਾਰਣ ਲਈ ਭੇਜੀ ਗਈ ਜੇ. ਸੀ. ਬੀ. ਮਸ਼ੀਨ ਨੂੰ ਲੰਬਾ ਸਮਾਂ ਘੇਰੀ ਰੱਖਿਆ। ਇਸ ਮੌਕੇ ਭੜਕੇ ਹੋਏ ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਇਥੇ ਸਾਰੇ ਸ਼ਹਿਰ ਦਾ ਕੂੜਾ ਸੁੱਟ ਕੇ ਇਲਾਕਾ ਨਿਵਾਸੀਆਂ ਨੂੰ ਬਿਮਾਰੀਆਂ ਵੰਡਣੀਆਂ ਸ਼ੁਪਰੂ ਕਰ ਦਿਤੀਆਂ ਹਨ। ਕੂੜੇ ਦੀ ਬਦਬੂ ਅਤੇ ਹੁੰਮਸ ਕਾਰਨ ਇਥੋਂ ਲੰਘਣਾ ਮੁਹਾਲ ਹੋ ਚੁੱਕਾ ਹੈ। ਮੌਸਮ ਦੇ ਤਬਦੀਲ ਹੋਣ ਨਾਲ ਇਲਾਕੇ ਨੂੰ ਬਿਮਾਰੀਆਂ ਆਪਣੀ ਚਪੇਟ ਵਿਚ ਲੈਣ ਲੱਗੀਆਂ ਹਨ। ਇਸ ਮੌਕੇ ਭੱਦਰਕਾਲੀ ਟਰਸੱਸਟਚ ਦੇ ਚੇਅਰਮੈਨ ਪ੍ਰਾਸ਼ਰ ਦੇਵ ਸ਼ਰਮਾਂ ਨੇ ਕਿਹਾ ਕਿ ਇਲਾਕੇ ਦਾ ਪ੍ਰਾਚੀਨ ਮੰਦਰ ਭੱਦਰਕਾਲੀ ਲੋਕਾਂ ਲਈ ਅਥਾਹ ਸ਼ਰਧਾ ਦੇ ਕੇਂਦਰ ਹੈ। ਇਥੇ ਲੋਕ ਦੂਰ ਦੁਰਾਡੇ ਤੋਂ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਈ ਆਉਂਦੇ ਹਨ ਪਰ ਨਗਰ ਕੌਂਸਲ ਵਲੋਂ ਇਥੇ ਕੂੜੇ ਦਾ ਵੱਡਾ ਡੰਪ ਲਗਾ ਕੇ ਇਥੇ ਸਾਰੇੱ ਸ਼ਹਿਰ ਦੇ ਕੂੜੇ ਦੇ ਅੰਹਾਰ ਲਗਾ ਦਿਤੇੱ ਗਏ ਹਨ। ਇਸ ਮੌਕੇ ਕੋਠੇ ਰਾਹਲਾਂ ਦੀ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਥੋਂ ਨਗਰ ਕੌਂਸਲ ਨੇ ਕੂੜੇ ਦੇ ਢੇਰ ਚੁਕਵਾ ਕੇ ਜਲਦ ਹੀ ਸਫਾਈ ਨਾ ਕਰਵਾਈ ਤਾਂ ਇਥੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਦਿਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਤੋਂ ਕਰਮਚਾਰੀ ਮਨੋਹਰ ਲਾਲ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸਵਾਸ਼ ਦਵਾਇਆ ਕਿ ਜਲਦੀ ਹੀ ਇਥੋਂ ਮੁਕੰਮਲ ਸਫਾਈ ਕਰਵਾ ਦਿਤੀ ਜਾਵੇਗੀ। ਨਗਰ ਕੌਂਸਲ ਪ੍ਰਧਾਨ ਬਲਦੇਵ ਕ੍ਰਿਸ਼ਨ ਧੀਰ ਦਾ ਕਹਿਣਾ ਹੈ ਕਿ ਨਗਰ ਕੌਂਸਲ ਵਲੋਂ ਏ-ਟੂ-ਜ਼ੈੱਡ ਕੰਪਨੀ ਨੂੰ ਨੋਟਿਸ ਕੱਢਿਆ ਜਾ ਰਿਹਾ ਹੈ। Àਹ ਇਥੋਂ ਜਲਦੀ ਕੂੜਾ ਉਠਾਉਣਗੇ। ਜ਼ਿਕਰਯੋਗ ਹੈ ਕਿ ਜਗਰਾਓਂ ਨਗਰ ਕੌਂਸਲ ਵਲੋਂ ਪਿਛਲੇ ਸਮੇਂ ਵਿਚ ਏ-ਟੂ-ਜ਼ੈੱਡ ਨਾਮ ਦੀ ਕੰਪਨੀ ਨਾਲ ਸ਼ਹਿਰ ਵਿਚੋਂ ਕੂੜਾ ਉਠਾਉਣ ਦਾ ਕੰਟਰੈਕਟ ਕੀਤਾ ਗਿਆ ਸੀ ਅਤੇ ਬੜੇ ਜ਼ੋਰ-ਸ਼ੋਰ ਨਾਲ ਇਸ ਕੰਪਨੀ ਪਾਸੋਂ ਕੰਮ ਸ਼ੁਰੂ ਕਰਵਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਹੁਣ ਸ਼ਹਿਰ ਵਿਚ ਕੂੜਾ ਨਜ਼ਰ ਨਹੀਂ ਆਏਗਾ। ਏ-ਟੂ-ਜ਼ੈੱਡ ਕੰਪਨੀ ਇਥੋਂ ਕੂੜਾ ਚੁੱਕ ਕੇ ਇਸ ਕੂੜੇ ਤੋਂ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰੇਗੀ। ਪਰ ਪੁਰਾਣੀ ਕਹਾਵਤ '' ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ '' ਅਨੁਸਾਰ ਕੁਝ ਹੀ ਦਿਨਾਂ ਵਿਚ ਇਸ ਕੰਪਨੀ ਦੀ ਕਾਰਗੁਜ਼ਾਰੀ 'ਤੇ ਉਂਗਲ ਉੱਠਣ੍ਵੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਉਹ ਕੰਪਨੀ ਨਗਰ ਕੌਂਸਲ ਨੂੰ ਜਵਾਬ ਦੇ ਕੇ ਆਪਣੇ ਠਿਕਾਣੇ ਜਾ ਬੈਠੀ। ਹੁਣ ਫਿਰ ਤੋਂ ਸ਼ਹਿਰ ਦੀ ਸਫਾਈ ਦਾ ਜ਼ਿੰਮਾ ਨਗਰ ਕੌਂਸਲ ਜਗਰਾਓਂ ਪਾਸ ਹੈ। ਜਿਸ ਕਾਰਨ ਸ਼ਹਿਰ ਵਿਚ ਥਾਂ-ਥਾਂ ਗੰਦਗੀ ਦੇ ਢੇਰ ਦਿਖਾਈ ਦਿੰਦੇ ਹਨ। ਇਥੋਂ ਦੇ ਅਧਿਕਾਰੀ ਅਤੇ ਪ੍ਰਧਾਨ ਸਾਹਿਬ ਨੂੰ ਹੋਰ ਕੰਮਾਂ ਤੋਂ ਫੁਰਸਤ ਨਹੀਂ ਹੈ। ਜਿ ਕਾਰਨ ਉਹ ਸ਼ਹਿਰ ਵਾਸੀਆਂ ਦੀ ਸੁਧ ਲੈਣ ਦੀ ਜਰੂਰਤ ਨਹੀਂ ਸਮਝਦੇ। ਜਦੋਂ ਕਈ ਜ਼ਿਆਦਾ ਰੌਲਾ ਪਾਉਂਦਾ ਹੈ ਤਾਂ ਇਹ ਫੋਕੇ ਦਾਅਵੇ ਅਤੇ ਝੂਠੇ ਲਾਰਿਆਂ ਨਾਲ ਡੰਗ ਟਪਾ ਕੇ ਸਾਰ ਲੈਂਦੇ ਹਨ।

No comments: