Crashers will be stop within two years in Punjab
ਦੋ ਸਾਲ 'ਚ ਬੰਦ ਹੋਣਗੇ ਪੰਜਾਬ ਦੇ ਸਾਰੇ ਕ੍ਰੈਸ਼ਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਦੀਆਂ ਦੇ ਕਿਨਾਰੇ ਅਤੇ ਉਨ੍ਹਾਂ ਦੇ ਨੇੜੇ ਦੇ 500 ਮੀਟਰ ਦੇ ਘੇਰੇ 'ਚ ਚਲਾਏ ਜਾ ਰਹੇ ਸਟੋਨ ਕ੍ਰੈਸ਼ਰ 'ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਤੈਅ ਹੈ ਕਿ ਭਵਿੱਖ 'ਚ ਨਦੀਆਂ ਦੇ ਕਿਨਾਰੇ ਅਤੇ ਉਨ੍ਹਾਂ ਦੇ ਨਜ਼ਦੀਕ ਦੇ 500 ਮੀਟਰ ਦੇ ਦਾਇਰੇ 'ਚ ਸਟੋਨ ਕ੍ਰੈਸ਼ਰ ਨਹੀਂ ਲਾਏ ਜਾ ਸਕਦੇ। ਪਰ ਜਿਹੜੇ ਸਟੋਨ ਕ੍ਰੈਸ਼ਰ ਪਹਿਲਾਂ ਤੋਂ ਨਦੀਆਂ 'ਚ ਚਲਾਏ ਜਾ ਰਹੇ ਹਨ, ਉਨ੍ਹਾਂ ਨੂੰ ਇਕ ਸਾਲ ਦੇ ਅੰਦਰ ਅਤੇ ਜਿਹੜੇ ਨਦੀਆਂ ਦੇ ਕਿਨਾਰੇ 500 ਮੀਟਰ ਦੇ ਦਾਇਰੇ 'ਚ ਚਲਾਏ ਜਾ ਰਹੇ ਹਨ, ਉਨ੍ਹਾਂ ਨੂੰ ਦੋ ਸਾਲ ਦੇ ਅੰਦਰ ਹਟਾ ਦਿੱਤਾ ਜਾਏਗਾ। ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਗਈ। ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਸ ਵਿਸ਼ੇ 'ਤੇ ਸਰਕਾਰ ਨੇ ਨੀਤੀ ਬਣਾ ਲਈ ਹੈ ਜਿਸ 'ਤੇ ਬੈਂਚ ਨੇ ਸਰਕਾਰ ਨੂੰ ਨਦੀਆਂ ਵਿਚ ਅਤੇ ਉਸ ਦੇ ਕਿਨਾਰੇ ਚੱਲ ਰਹੇ ਪੁਰਾਣੇ ਸਟੋਨ ਕ੍ਰੈਸ਼ਰ ਦੇ ਬਾਰੇ 'ਚ ਸਥਿਤੀ ਸਪਸ਼ਟ ਕਰਨ ਦਾ ਹੁਕਮ ਦਿੱਤਾ ਸੀ। ਬੈਂਚ ਨੇ ਪੰਜਾਬ ਸਰਕਾਰ ਤੋਂ ਪੁੱਿਛਆ ਸੀ ਕਿ ਕੀ ਨਵੀਂ ਨੀਤੀ ਪੁਰਾਣੇ ਸਟੋਨ ਕੈ੍ਰਸ਼ਰ 'ਤੇ ਵੀ ਲਾਗੂ ਹੋਵੇਗੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਵਲੋਂ ਬਣਾਈ ਗਈ ਨੀਤੀ ਪੁਰਾਣੇ ਸਟੋਨ ਕ੍ਰੈਸ਼ਰ 'ਤੇ ਵੀ ਲਾਗੂ ਹੋਵੇਗੀ। ਪੰਜਾਬ ਸਰਕਾਰ ਦੇ ਇਸ ਜਵਾਬ ਮਗਰੋਂ ਜਸਟਿਸ ਜਸਬੀਰ ਸਿੰਘ ਅਤੇ ਜਸਟਿਸ ਜੀ ਐਸ ਸੰਧਾਵਾਲੀਆ 'ਤੇ ਆਧਾਰਤ ਬੈਂਚ ਨੇ ਸੂਬੇ ਦੇ ਹੋਰ ਸਟੋਨ ਕ੍ਰੈਸ਼ਰ ਨੂੰ ਬਕਾਇਦਾ ਚਲਾਏ ਜਾਣ ਦੀ ਇਜਾਜ਼ਤ ਦਿੰਦੇ ਹੋਏ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ।