ਚੰਡੀਗੜ੍ਹ  (ਭੁੱਲਰ) - ਪੰਜਾਬ ਵਿਚ ਸੁਤੰਤਰਤਾ ਦਿਵਸ ਦਾ ਰਾਜ ਪੱਧਰੀ ਸਮਾਰੋਹ ਲੁਧਿਆਣਾ ਵਿਖੇ ਹੋਵੇਗਾ, ਜਿਥੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 15 ਅਗਸਤ 2013 ਨੂੰ ਰਾਸ਼ਟਰੀ ਝੰਡਾ ਲਹਿਰਾਉਣਗੇ, ਜਦੋਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਜੀਤਗੜ੍ਹ (ਮੋਹਾਲੀ) ਵਿਖੇ ਝੰਡਾ ਲਹਿਰਾਉਣਗੇ ਤੇ ਮਾਰਚ ਪਾਸੋਂ ਸਲਾਮੀ ਲੈਣਗੇ। ਉਪਰੋਕਤ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕੈਬਨਿਟ ਮੰਤਰੀਆਂ ਵਿਚੋਂ ਚੂਨੀ ਲਾਲ ਭਗਤ ਫਿਰੋਜ਼ਪੁਰ ਵਿਖੇ, ਸਰਵਣ ਸਿੰਘ ਫਿਲੌਰ ਜਲੰਧਰ ਵਿਖੇ, ਅਜੀਤ ਸਿੰਘ ਕੋਹਾੜ ਕਪੂਰਥਲਾ ਵਿਖੇ, ਗੁਲਜ਼ਾਰ ਸਿੰਘ ਰਣੀਕੇ ਗੁਰਦਾਸਪੁਰ ਵਿਖੇ, ਮਦਨ ਮੋਹਨ ਮਿੱਤਲ ਅੰਮ੍ਰਿਤਸਰ ਵਿਖੇ, ਪਰਮਿੰਦਰ ਸਿੰਘ ਢੀਂਡਸਾ ਰੂਪਨਗਰ ਵਿਖੇ, ਜਨਮੇਜਾ ਸਿੰਘ ਸੇਖੋਂ ਬਠਿੰਡਾ ਵਿਖੇ, ਸੁਰਜੀਤ ਕੁਮਾਰ ਜਿਆਣੀ ਫਾਜ਼ਿਲਕਾ ਵਿਖੇ, ਬਿਕਰਮ ਸਿੰਘ ਮਜੀਠੀਆ ਪਟਿਆਲਾ ਵਿਖੇ, ਸਿਕੰਦਰ ਸਿੰਘ ਮਲੂਕਾ ਹੁਸ਼ਿਆਰਪੁਰ ਵਿਖੇ, ਅਨਿਲ ਜੋਸ਼ੀ ਤਰਨਤਾਰਨ ਵਿਖੇ, ਸੁਰਜੀਤ ਸਿੰਘ ਰੱਖੜਾ ਸੰਗਰੂਰ ਵਿਖੇ, ਸ਼ਰਨਜੀਤ ਸਿੰਘ ਢਿੱਲੋਂ ਮੋਗਾ ਵਿਖੇ ਤੇ ਦਿਨੇਸ਼ ਸਿੰਘ ਡਿਪਟੀ ਸਪੀਕਰ ਵਿਧਾਨ ਸਭਾ ਧਾਰ ਕਲਾਂ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਸੰਸਦੀ ਸਕੱਤਰਾਂ ਵਿਚੋਂ ਸੋਹਣ ਸਿੰਘ ਠੰਡਲ ਫਤਿਹਗੜ੍ਹ ਸਾਹਿਬ, ਚੌਧਰੀ ਨੰਦ ਲਾਲ ਦਸੂਹਾ, ਬਲਬੀਰ ਸਿੰਘ ਘੁੰਨਸ ਬਰਨਾਲਾ ਵਿਖੇ, ਦੇਸ ਰਾਜ ਧੁੱਗਾ ਡੇਰਾ ਬਾਬਾ ਨਾਨਕ ਵਿਖੇ, ਹਰਮੀਤ ਸਿੰਘ ਸੰਧੂ ਬਾਬਾ ਬਕਾਲਾ, ਮਨਤਾਰ ਸਿੰਘ ਬਰਾੜ ਫਰੀਦਕੋਟ ਵਿਖੇ, ਮੋਹਿੰਦਰ ਕੌਰ ਜੋਸ਼ ਸ੍ਰੀ ਮੁਕਤਸਰ ਸਾਹਿਬ, ਅਵਿਨਾਸ਼ ਚੰਦਰ ਫਿਲੌਰ, ਕੇ. ਡੀ. ਭੰਡਾਰੀ ਸ਼ਹੀਦ ਭਗਤ ਸਿੰਘ ਨਗਰ ਵਿਖੇ, ਇੰਦਰਬੀਰ ਸਿੰਘ ਬੁਲਾਰੀਆ ਬਟਾਲਾ ਵਿਖੇ, ਅਮਰਪਾਲ ਸਿੰਘ ਅਜਨਾਲਾ ਵਲੋਂ ਅਜਨਾਲਾ ਵਿਖੇ, ਗੁਰਬਚਨ ਸਿੰਘ ਬੱਬੇਹਾਲੀ ਪਠਾਨਕੋਟ ਵਿਖੇ, ਵਿਰਸਾ ਸਿੰਘ ਵਲਟੋਹਾ ਖੰਨਾ ਵਿਖੇ, ਐੱਨ. ਕੇ. ਸ਼ਰਮਾ ਡੇਰਾਬੱਸੀ ਵਿਖੇ, ਐੱਫ. ਨਿਸਾਰਾ ਖਾਤੂਨ ਮਾਲੇਰਕੋਟਲਾ ਵਿਖੇ, ਪ੍ਰਕਾਸ਼ ਚੰਦ ਗਰਗ ਮਾਨਸਾ ਵਿਖੇ, ਪਵਨ ਕੁਮਾਰ ਟੀਨੂੰ ਜਗਰਾਓਂ ਵਿਖੇ, ਸਰੂਪ ਚੰਦ ਸਿੰਗਲਾ ਤਲਵੰਡੀ ਸਾਬੋਂ ਵਿਖੇ ਤੇ ਸੋਮ ਪ੍ਰਕਾਸ਼ ਫਗਵਾੜਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ।