www.sabblok.blogspot.com
ਪਿੰਡ ਮਿੰਨੀ ਛਪਾਰ ਦਾ ਸਾਬਕਾ ਪੰਚ ਸ਼ੁਸੀਲ ਕੁਮਾਰ ਕੁੱਟਮਾਰ ਦੇ ਨਿਸ਼ਾਨ ਦਿਖਾਉਂਦਾ ਹੋਇਆ।
ਕੁੱਪ ਕਲਾਂ (ਸੁਖਵਿੰਦਰ ਡਿੰਪੀ) ਹਰਗੋਬਿੰਦ ਨਗਰ ਕਲੌਨੀ ਮਿੰਨੀ ਛਪਾਰ ਦੇ ਸਾਬਕਾ ਪੰਚ ਸੁਸ਼ੀਲ ਕੁਮਾਰ ਵੱਲੋਂ ਅਹਿਮਦਗੜ ਸਿਟੀ ਪੁਲਿਸ ਉਪਰ ਉਸ ਨੂੰ ਭਾਰੀ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦਾ ਨਾਲ ਸੰਬੋਧਨ ਕਰਦਿਆਂ ਗੰਦਾ ਗਾਲੀ ਗਲੌਚ ਕਰਨ ਦੇ ਦੋਸ਼ ਲਗਾਉਂਦਿਆਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਸ਼ੁਸ਼ੀਲ ਕੁਮਾਰ ਵੱਲੋ ਅਹਿਮਦਗੜ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੇ ਨਿਸ਼ਾਨ ਦਿਖਾਉਂਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਮਿਤੀ 11-08-2013 ਨੂੰ ਤਕਰੀਬਨ 4 ਵਜੇ ਏ.ਐਸ.ਆਈ ਜਗਤਾਰ ਸਿੰਘ ਅਤੇ ਦੋ ਹੌਲਦਾਰ ਮੇਰੇ ਘਰ ਆਏ ਅਤੇ ਆਉਂਦਿਆਂ ਹੀ ਉਹਨਾਂ ਮੇਰੀ ਭਾਰੀ ਕੁੱਟਮਾਰ ਸੁਰੂ ਕਰ ਦਿੱਤੀ ਅਤੇ ਜਾਤੀ ਸੂਚਕ ਸ਼ਬਦਾ ਨਾਲ ਸੰਬੋਧਨ ਕਰਦਿਆਂ ਮੈਨੁੰ ਧੱਕੇ ਨਾਲ ਸਿਟੀ ਥਾਣਾ ਅਹਿਮਦਗੜ ਵਿਖੇ ਲੈ ਗਏ। ਜਿੱਥੇ ਮੁੜ ਮੇਰੀ ਭਾਰੀ ਕੁੱਟਮਾਰ ਕੀਤੀ ਗਈ ਅਤੇ ਮੈਨੂੰ ਬਿਨਾਂ ਕਿਸੇ ਕਸੂਰ ਨੰਗਾ ਕਰਕੇ ਹਵਾਲਾਤ ਵਿੱਚ ਤਾੜ ਦਿੱਤਾ ਗਿਆ। ਸ਼ਾਮ ਲਗਭਗ 8:30 ਵਜੇ ਪਿੰਡ ਦੇ ਕੁੱਝ ਮੋਹਤਵਰ ਬੰਦੇ ਮੈਨੂੰ ਪੁਲਿਸ ਥਾਣੇ ਵਿੱਚੋਂ ਲੈ ਕੇ ਗਏ। ਮੈਥੋਂ ਤੁਰਿਆ ਵੀ ਨਹੀ ਜਾ ਰਿਹਾ ਸੀ। ਇਸ ਲਈ ਮੈਨੂੰ ਇਲਾਜ ਲਈ ਪੀ.ਐਚ.ਸੀ ਪੱਖੋਵਾਲ ਵਿੱਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੇਰਾ ਡਾਕਟਰੀ ਮੁਆਇਨਾ ਕੀਤਾ ਅਤੇ ਐਮ.ਐਲ.ਆਰ ਕੱਟੀ। ਇਨਸਾਫ ਦੀ ਮੰਗ ਕਰਦਿਆਂ ਉਕਤ ਸ਼ੁਸੀਲ ਕੁਮਾਰ ਨੇ ਪੁਲਿਸ ਚੌਕੀ ਛਪਾਰ ਵਿੱਖੇ ਆਪਣੀ ਸ਼ਿਕਾਇਤ ਲਿਖਵਾ ਦਿੱਤੀ ਹੈ। ਦੂਜੇ ਪਾਸੇ ਐਸ.ਐਚ.ਓ ਸਿਟੀ ਅਹਿਮਦਗੜ ਸ. ਮਨਧੀਰ ਸਿੰਘ ਅਨੁਸਾਰ ਉਕਤ ਸਾਰੇ ਇਲਜਾਮ ਝੂਠੇ ਹਨ। ਉਕਤ ਸ਼ੁਸੀਲ ਕੁਮਾਰ ਦੇ ਭਰਾ ਵਿਰੁੱਧ ਇੱਕ ਲੜਕੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਨ, ਜ਼ਬਰੀ ਘਰ ਵਿੱਚ ਬੜਣ ਅਤੇ ਧਮਕਾਉਣ ਸਬੰਧੀ ਪੁਲਿਸ ਥਾਣਾ ਸਿਟੀ ਅਹਿਮਦਗੜ ਵਿਖੇ ਦਰਖ਼ਾਸਤ ਦਿੱਤੀ ਸੀ। ਇਸੇ ਦਰਖ਼ਾਸਤ ਦੀ ਤਫ਼ਤੀਸ਼ ਦੌਰਾਨ ਉਕਤ ਸ਼ੁਸੀਲ ਕੁਮਾਰ ਨੂੰ ਥਾਣੇ ਬੁਲਾਇਆ ਗਿਆ ਸੀ ਅਤੇ ਕੁੱਝ ਮੋਹਤਬਰ ਵਿਅਕਤੀ ਆਪਣੀ ਜੁੰਮੇਵਾਰੀ ਉਪਰ ਉਕਤ ਸ਼ੁਸੀਲ ਕੁਮਾਰ ਨੂੰ ਸਿਟੀ ਥਾਣਾ ਵਿੱਚੋਂ ਲੈ ਗਏ ਸਨ। ਉਸ ਵੱਲੋਂ ਲਗਾਏ ਗਏ ਕੁੱਟਮਾਰ ਦੇ ਦੋਸ਼ ਨਿਰਮੂਲ ਹਨ।
No comments:
Post a Comment