www.sabblok.blogspot.com
ਸਮਾਣਾ - ਦੇਰ ਰਾਤ ਆਪਣੇ ਪਿੰਡੋਂ ਸਹੁਰੇ ਆਏ ਇਕ ਨੌਜਵਾਨ ਨੂੰ ਕਾਲਾ ਕੱਛਾ ਗਿਰੋਹ ਦਾ ਮੈਂਬਰ ਸਮਝ ਕੇ ਸ਼ਹਿਰ ਦੀ ਅਮਾਮਗੜ੍ਹ ਬਸਤੀ ਵਿਚ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਵਲੋਂ ਕੁਟਾਈ ਕਰ ਦੇਣ ਦੀ ਖ਼ਬਰ ਮਿਲੀ ਹੈ। ਸੂਚਨਾ ਦੇਣ ਦੇ ਬਾਵਜੂਦ ਪੁਲਸ ਦੇ ਨਾ ਪਹੁੰਚਣ ਅਤੇ ਸ਼ਰਾਬ ਦੇ ਨਸ਼ੇ ਵਿਚ ਹੋਣ ਕਾਰਨ ਆਪਣੀ ਸਪੱਸ਼ਟ ਪਛਾਣ ਨਾ ਦੇਣ ਕਾਰਨ ਬਸਤੀ ਦੇ ਲੋਕਾਂ ਉਸਨੂੰ ਪੂਰੀ ਰਾਤ ਬੰਨ੍ਹ ਕੇ ਰੱਖਿਆ ਅਤੇ ਸਵੇਰੇ ਪਹੁੰਚੀ ਸਿਟੀ ਪੁਲਸ ਹਵਾਲੇ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿੰਡ ਕੁਲਾਰਾਂ ਤੋਂ ਸ਼ਹਿਰ ਦੀ ਅਮਾਮਗੜ੍ਹ ਬਸਤੀ ਵਿਚ ਆਪਣੇ ਸਹੁਰੇ ਘਰ ਆ ਰਿਹਾ ਸੀ ਕਿ ਰਸਤੇ ਵਿਚ ਸ਼ਰਾਬ ਪੀਣ ਕਾਰਨ ਬਸਤੀ ਨਾਲ ਲੱਗ ਰਹੀ ਅਨਾਜ ਮੰਡੀ ਵਿਚ ਰੁਕ ਗਿਆ ਅਤੇ ਅੱਧੀ ਰਾਤ ਵੇਲੇ ਆਪਣੇ ਸਹੁਰੇ ਘਰ ਵੱਲ ਚੱਲ ਪਿਆ ਪੰ੍ਰਤੂ ਸ਼ਹਿਰ ਵਿਚ ਚੱਲ ਰਹੀ ਕਾਲਾ ਕੱਛਾ ਗਿਰੋਹ ਦੀ ਦਹਿਸ਼ਤ ਕਾਰਨ ਬਸਤੀ ਵਿਚ ਪਹਿਰਾ ਦੇ ਰਹੇ ਨੌਜਵਾਨਾਂ ਨੂੰ ਵੇਖ ਡਰ ਦੇ ਮਾਰੇ ਲੁਕ ਗਿਆ। ਪਹਿਰਾ ਦੇ ਰਹੇ ਨੌਜਵਾਨਾਂ ਦੀ ਨਿਗ੍ਹਾ ਪੈਣ 'ਤੇ ਉਸਨੂੰ ਘੇਰ ਲਿਆ ਅਤੇ ਉਸਨੂੰ ਕਾਲਾ ਕੱਛਾ ਗਿਰੋਹ ਦਾ ਮੈਂਬਰ ਸਮਝ ਕੇ ਬਸਤੀ ਦੇ ਸਾਰੇ ਲੋਕ ਇਕੱਠੇ ਹੋ ਗਏ ਅਤੇ ਡਰ ਅਤੇ ਸ਼ਰਾਬ ਦੇ ਨਸ਼ੇ ਵਿਚ ਹੋਣ ਕਾਰਨ ਉਹ ਆਪਣੀ ਪਛਾਣ ਨਾ ਦੱਸ ਸਕਿਆ ਤੇ ਉਸਦਾ ਕੁਟਾਪਾ ਚਾੜ੍ਹ ਦਿੱਤਾ। ਸਿਟੀ ਪੁਲਸ ਅਨੁਸਾਰ ਫੜੇ ਗਏ ਨੌਜਵਾਨ ਦੀ ਪਛਾਣ ਪਿੰਡ ਕੁਲਾਰਾਂ ਨਿਵਾਸੀ ਵਜੋਂ ਹੋਈ ਹੈ ਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

No comments:
Post a Comment