www.sabblok.blogspot.com
ਜੀਂਦ-ਜੀਂਦ ਦੇ ਨਿਰਵਾਨਾ ਇਲਾਕੇ 'ਚ ਅੱਠ ਅਗਸਤ ਨੂੰ ਇਕ ਪਰਿਵਾਰ ਦੇ ਅਗਵਾ ਹੋਏ ਚਾਰ ਬੱਚਿਆਂ ਦਾ ਮਾਮਲਾ ਪੁਲਸ ਨੇ ਸੁਲਝਾ ਲਿਆ ਹੈ। ਇਨ੍ਹਾਂ ਬੱਚਿਆਂ ਨੂੰ ਕਤਲ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਪਿਓ ਹੀ ਸੀ, ਜਿਸ ਨੇ ਦੂਜੀ ਔਰਤ ਦੇ ਇਸ਼ਕ 'ਚ ਰੰਗਿਆ ਹੋਣ ਕਰਕੇ ਆਪਣੇ 4 ਬੱਚਿਆਂ ਨੂੰ ਨਹਿਰ 'ਚ ਧੱਕਾ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜੀਂਦ ਦੇ ਨਿਰਵਾਨਾ ਇਲਾਕੇ 'ਚ ਇਕ ਪਰਿਵਾਰ ਦੇ ਚਾਰ ਬੱਚੇ ਅਚਾਨਕ ਗਾਇਬ ਹੋ ਜਾਣ ਤੋਂ ਬਾਅਦ ਇਕ-ਇਕ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ। ਪਹਿਲੀ ਲਾਸ਼ ਭਾਖੜਾ ਨਹਿਰ 'ਚੋਂ, ਦੂਜੀ ਨਿਰਵਾਨਾ ਤੋਂ, ਤੀਜੀ ਉਚਾਨਾ ਤੋਂ ਅਤੇ ਚੌਥੀ ਲਾਸ਼ ਹਿਸਾਰ ਤੋਂ ਬਰਾਮਦ ਕੀਤੀ ਗਈ। ਸ਼ੁੱਕਰਵਾਰ ਨੂੰ ਜਦੋਂ ਚੌਥੇ ਬੱਚੇ ਦਾ ਅੰਤਿਮ ਸੰਸਕਾਰ ਹੋਇਆ ਤਾਂ ਪੁਲਸ ਨੇ ਮੋਟਰਸਾਈਕਲ ਦੀ ਲੋਕੇਸ਼ਨ ਅਤੇ ਪੁਲਸ ਨੂੰ ਦੱਸੀਆਂ ਗੱਲਾਂ 'ਚ ਸੱਚਾਈ ਨਾ ਹੋਣ ਕਾਰਨ ਬੱਚਿਆਂ ਦੇ ਪਿਓ ਰਾਮੇਸਵੇਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਜਦੋਂ ਸਖਤੀ ਦਿਖਾਈ ਤਾਂ ਇਸ ਪਿਓ ਨੇ ਉਹ ਸੱਚਾਈ ਬਿਆਨ ਕੀਤੀ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪੁਲਸ ਨੂੰ ਇਹ ਵੀ ਪਤਾ ਲੱਗਾ ਕਿ ਇਸ ਆਦਮੀ ਨੇ ਪਹਿਲਾਂ ਵੀ ਨਿਰਵਾਨਾ 'ਚ ਰਹਿਣ ਵਾਲੀ ਰੇਖਾ ਨਾਂ ਦੀ ਆਪਣੀ ਮਹਿਲਾ ਮਿੱਤਰ ਨੂੰ ਨਹਿਰ 'ਚ ਸੁੱਟ ਕੇ ਮਾਰਿਆ ਹੈ। ਰਾਮੇਸਵਰ ਨੇ ਮੰਨਿਆ ਕਿ ਉਸ ਦਾ ਪਿਛਲੇ 3-4 ਸਾਲਾਂ ਤੋਂ ਕਿਸੇ ਔਰਤ ਨਾਲ ਅਫੇਅਰ ਚੱਲ ਰਿਹਾ ਹੈ ਅਤੇ ਹੁਣ ਉਹ ਔਰਤ ਰਾਮੇਸਵਰ ਕੋਲੋਂ ਖਰਚਾ ਮੰਗ ਰਹੀ ਹੈ। ਇਸ ਕਾਰਨ ਰਾਮੇਸਵਰ ਨੇ ਸੋਚਿਆ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਮਾਰ ਦੇਵੇਗਾ ਤਾਂ ਉਸ ਦੇ ਘਰ ਦਾ ਖਰਚਾ ਘਟ ਜਾਵੇਗਾ ਅਤੇ ਉਹ ਆਪਣੀ ਮਹਿਲਾ ਮਿੱਤਰ ਨੂੰ ਬੜੇ ਆਰਾਮ ਨਾਲ ਖਰਚਾ ਦਿੰਦਾ ਰਹੇਗਾ। ਇਸ ਲਈ ਉਸ ਨੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਬਿਠਾਇਆ ਅਤੇ ਨਹਿਰ 'ਤੇ ਲੈ ਗਿਆ ਅਤੇ ਫਿਰ ਉਨ੍ਹਾਂ ਨੂੰ ਨਹਿਰ 'ਚ ਧੱਕਾ ਦੇ ਦਿੱਤਾ।
No comments:
Post a Comment