www.sabblok.blogspot.com
ਰੂਪ ਨਗਰ 17 ਅਗਸਤ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਗਰੀਬ ਵਰਗ ਦੀ ਮਦਦ ਕਰਨੀ ਬਾਦਲਾਂ ਦੇ ਏਜੰਡੇ ਵਿੱਚ ਨਹੀਂ ਹੈ। ਉਹ ਅੱਜ ਇੱਥੇ ਇੱਕ ਸਥਾਨਿਕ ਪੈਲਸ ਵਿਖੇ ਇੱਕ ਅਪਾਹਜ ਵਿਅਕਤੀ ਸ: ਛੱਜਾ ਸਿੰਘ ਵਾਸੀ ਸੁਲਤਾਨਪੁਰ ਜਿਨਾਂ ਨੂੰ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਟ੍ਰਾਈ ਸਾਈਕਲ ਦੇਣ ਉਪਰੰਤ ਵਾਪਸ ਖੋਹ ਲਿਆ ਗਿਆ ਸੀ ਨੂੰ ਟ੍ਰਾਈਸਾਈਕਲ ਅਤੇ 5100 ਰੁਪੈ ਸਹਾਇਤਾ ਰਾਸ਼ੀ ਦੇਣ ਪਹੁੰਚੇ ਸਨ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲਾਂ ਨੇ ਗਰੀਬ ਵਰਗ ਨੂੰ ਵੋਟਾਂ ਲੈਣ ਖ਼ਾਤਰ ਗੁਮਰਾਹ ਕਰਨ ਤੋਂ ਸਿਵਾ ਉਹਨਾਂ ਦੇ ਭਲੇ ਲਈ ਸੰਜੀਦਗੀ ਨਾਲ ਕੁੱਝ ਨਹੀਂ ਕੀਤਾ।
ਉਹਨਾਂ ਕਿਹਾ ਕਿ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਵਿਧਾਇਕ ਡਾ ਦਲਜੀਤ ਸਿੰਘ ਚੀਮਾ ਵੱਲੋਂ ਅਪਾਹਜ ਛੱਜਾ ਸਿੰਘ ਨੂੰ aਟ੍ਰਾਈਸਾਈਕਲ ਦੇਣ ਉਪਰੰਤ ਵਾਪਸ ਖੋਹ ਲੈਣਾ ਗੈਰ ਮਨੁੱਖੀ ਵਤੀਰਾ ਹੈ ਜਿਸ ਨਾਲ ਛੱਜਾ ਸਿੰਘ ਦੇ ਮਨ ਨੂੰ ਅਸਿਹ ਠੇਸ ਪਹੁੰਚੀ ਤੇ ਮਾਨਸਿਕ ਪੀੜਾ ਵਿੱਚੋਂ ਲੰਘਣਾ ਪਿਆ। ਉਹਨਾਂ ਕਿਹਾ ਕਿ ਛੱਜਾ ਸਿੰਘ ਲਈ ਉਹ ਟ੍ਰਾਈ ਸਾਈਕਲ ਹੀ ਕਾਰ ਵਰਗੀ ਸੀ। ਜਿਸ ਦੀ ਪੂਰਤੀ ਲਈ ਕਾਂਗਰਸ ਵੱਲੋਂ ਉਹਨਾਂ ਨੂੰ ਟ੍ਰਾਈ ਸਾਈਕਲ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਵੀ ਪਾਰਟੀ ਵੱਲੋਂ ਗਰੀਬ, ਅਪਾਹਜ ਤੇ ਲੋੜ ਵੰਦਾਂ ਦੀ ਮਦਦ ਕੀਤੀ ਜਾਂਦੀ ਰਹੇਗੀ।
a
ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਹੀ ਗਰੀਬ ਅਤੇ ਲੋੜਵੰਦਾਂ ਦੀ ਬਾਂਹ ਫੜੀ ਜਾਂਦੀ ਰਹੀ ਹੈ। ਉਹਨਾਂ ਦੱਸਿਆ ਕਿ ਨਰੇਗਾ , ਸਰਬ ਸਿੱਖਿਆ ਅਭਿਆਨ, ਲੜਕੀਆਂ ਨੂੰ ਸਾਈਕਲ ਦੇਣ ਤੋਂ ਬਾਅਦ ਹੁਣ ਕੇਂਦਰ ਦੀ ਕਾਂਗਰਸ ਸਰਕਾਰ ਨੇ ਖੁਰਾਕ ਸੁਰੱਖਿਆ ਬਿਲ ਲਿਆ ਕੇ ਗਰੀਬਾਂ ਨੂੰ ਖੁਰਾਕ ਦਾ ਕਾਨੂੰਨੀ ਹੱਕ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਗਰੀਬ ਬਚਿਆਂ ਲਈ ਕੇਂਦਰ ਤੋਂ ਆਏ ਕਰੋੜਾਂ ਰੁਪੇ ਵਜ਼ੀਫੇ ਵਾਪਸ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਗਰੀਬ ਵਰਗ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਸਸਤੇ ਆਟਾ ਦਾਲ ਸਕੀਮ ਨੂੰ ਵਧਾ ਕੇ ਹਰ ਗਰੀਬ ਘਰ ਤਕ ਕੀ ਪਹੁੰਚਾਉਣਾ ਸੀ ਸਗੋਂ ਇਹ ਸਕੀਮ ਹੀ ਠੱਪ ਹੋਈ ਪਈ ਹੈ।
ਉਹਨਾਂ ਬਾਦਲ ਸਰਕਾਰ ਨੂੰ ਸਵਾਲਾਂ ਦੀ ਬੁਛਾੜ ਕਰਦਿਆਂ ਪੁੱਛਿਆ ਕਿ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਫਰੀ ਗੈਸ ਕੁਨੈਕਸ਼ਨ ਦੇਣ , ਸਿਹਤ ਬੀਮਾ ਯੋਜਨਾ ਅਧੀਨ ਨੀਲੇ ਕਾਰਡ ਧਾਰਕਾਂ, ਵਿਧਵਾਵਾਂ, ਬਜ਼ੁਰਗ ਪੈਨਸ਼ਨਰਾਂ ਦਾ ਮੁਫ਼ਤ ਇਲਾਜ ਕਰਨ, ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨਾਂ ਵਧਾ ਕੇ ਦੁੱਗਣੀ ਕਰਨ , ਮੁਸਲਮਾਨ ਅਤੇ ਇਸਾਈ ਭਾਈਚਾਰੇ ਲਈ ਘਟ ਗਿਣਤੀ ਕਮਿਸ਼ਨ ਦੀ ਸਥਾਪਨਾ ਕਰਨ , ਘੱਟੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸਮਾਜ ਦਾ ਮਾਲੀ ਤੌਰ ’ਤੇ ਗਰੀਬ ਤਬਕਾ ਮੰਨ ਕੇ ਸਮਾਜਿਕ ਸੁਰੱਖਿਆ ਯੋਜਨਾ ਭਾਵ ਸ਼ਗਨ, ਪੈਨਸ਼ਨ, ਸਿਹਤ ਅਤੇ ਹੋਰਨਾਂ ਸਕੀਮਾਂ ਤਹਿਤ ਲਿਆਉਣ, ਸ਼ਗਨ ਸਕੀਮ ਵਧਾਕੇ 31 ਹਜ਼ਾਰ ਕਰਨ ਅਤੇ ਸਾਬਕਾ ਫੌਜੀਆਂ ਦੀਆਂ ਧੀਆਂ ਲਈ ਵੀ ਲਾਗੂ ਕਰਨ ਬਾਰੇ , ਲੜਕਿਆਂ ਲਈ ਵੀ 12 ਤਕ ਸਿੱਖਿਆ ਮੁਫ਼ਤ ਦੇਣ, ਵਿਸ਼ੇਸ਼ ਕੰਪੋਨੈਂਟ ਸਕੀਮ ਦਲਿਤਾਂ ਉੱਪਰ ਹੀ ਖਰਚ ਕਰਨ ਅਤੇ ਗਰੀਬ ਤੇ ਦਲਿਤ ਵਰਗ ਦੇ ਨੌਜਵਾਨਾ ਨੂੰ ਸਵੈ ਰੁਜ਼ਗਾਰ ਲਈ ਸਸਤੀ ਵਿਆਜ ਦਰਾਂ ਤੇ ਕਰਜ਼ਾ ਆਦਿ ਦੇਣ ਬਾਰੇ ਚੋਣਾਂ ਵਿੱਚ ਕੀਤੇ ਗਏ ਐਲਾਨ ਕਦ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਇਸ ਮੌਕੇ ਛੱਜਾ ਸਿੰਘ ਨੇ ਸ: ਫ਼ਤਿਹ ਬਾਜਵਾ ਅਤੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਸਰਚਾਂਦ ਸਿੰਘ , ਭੁਪੇਸ਼ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਯੂਥ ਕਾਂਗਰਸ, ਹਰਪਾਗ ਸਿੰਘ ਸੈਣੀ ਪ੍ਰਧਾਨ ਸੈਣੀ ਭਾਈਚਾਰਾ, ਰਜੇਸ਼ਵਰ ਲਾਲੀ ਸਕੱਤਰ ਪੰਜਾਬ ਕਾਂਗਰਸ ਅਤੇ ਚੰਦ ਕੁਮਾਰ ਰੋਪੜ ਵੀ ਮੌਜੂਦ ਸਨ।
No comments:
Post a Comment