www.sabblok.blogspot.com
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੰ ਵੀਜੇ ਦੇਣ ਤੋਂ ਅਮਰੀਕਾ ਨੇ ਫਿਰ ਮਨ੍ਹਾ ਕਰ ਦਿੱਤਾ ਹੈ।
ਇਸ ਵਾਰ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਦੇ ਅਮਰੀਕੀ ਕਮਿਸ਼ਨ ਦੀ ਵਾਇਸ਼ ਚੇਅਰਵੂਮਨ ਕੈਟਰੀਨਾ ਲਾਂਤੋਸ ਸਵੇਟ ਨੇ ਕਿਹਾ ਹੈ ਕਿ ਮੋਦੀ ਦਾ ਪੱਲਾ 2002 ਦੇ ਦੰਗਿਆਂ ਦੇ ਮਾਮਲੇ ਵਿੱਚ ਸ਼ੱਕ ਨਾਲ ਲਿਬੜਿਆ ਹੋਇਆ ਹੈ। ਅੱਜ ਤੱਕ ਉਸਦੀ ਸਥਿਤੀ ਸਾਫ਼ ਨਹੀਂ ਹੋਈ ਹੈ। ਅਜਿਹੇ ਵਿੱਚ ਉਹਨਾਂ ਸ਼ੱਕ ਦਾ ਲਾਭ ਨਹੀਂ ਕੀਤਾ ਜਾ ਸਕਦਾ। ਕੈਟਰੀਨਾ ਨੇ ਨਿਊਯਾਰਕ ਟਾਈਮਸ ਨਾਲ ਗੱਲਬਾਤ ਵਿੱਚ ਕਿਹਾ ਅੱਜ ਵੀ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ। ਦੋਸ਼ ਸੰਗੀਨ ਹਨ ਅਤੇ ਕਈ ਸ਼ੱਕ ਵੀ ਹਨ । ਮੋਦੀ ਨੂੰ ਬੀਜੇਪੀ ਵੱਲੋਂ ਪੀਐਮ ਦਾ ਉਮੀਦਵਾਰ ਬਣਾਉਣ ਦੇ ਸਵਾਲ ਉਹਨਾਂ ਦਾ ਕਹਿਣਾ ਸੀ ਇਹ ਤਾਂ ਭਾਰਤ ਦੇ ਲੋਕਾਂ ਨੰ ਸਮਝਣਾ ਹੋਵੇਗਾ ਕਿ ਉਹ ਉਸਨੂੰ ਆਪਣਾ ਪ੍ਰਧਾਨ ਮੰਤਰੀ ਕਿਉਂ ਚੁਣਨਾ ਚਾਹੁੰਦੇ ਹਨ। ਇਸ ਵਿੱਚ ਬਾਹਰੀ ਦੇਸ਼ ਜਾਂ ਬਾਹਰੀ ਦੇਸ਼ ਦਾ ਕੋਈ ਵਿਅਕਤੀ ਕੁਝ ਨਹੀਂ ਕਰ ਸਕਦਾ। ਅਮਰੀਕਾ ਨੇ 2005 ਵਿੱਚ ਮੋਦੀ ਨੇ ਰਾਜਨੀਤਕ ਵੀਜਾ ਦੇਣ ਤੋਂ ਇਨਕਾਰ ਕੀਤਾ ਸੀ । ਕੈਟਰੀਨਾ ਨੇ ਕਿਹਾ ਕਿ ਗੁਜਰਾਤ ਵਿੱਚ 2002 ਵਿੱਚ ਜੋ ਹੋਇਆ ਉਹ ਨਿਸ਼ਚਿਤ ਤੌਰ ਇੱਕ ਫਿਰਕੂ ਹਿੰਸਾ ਸੀ । ਤੁਸੀ ਇਹ ਨਹੀਂ ਕਹਿ ਸਕਦੇ ਕਿ ਉਹ ਧਾਰਮਿਕ ਮਾਮਲਾ ਨਹੀਂ ਸੀ । ਉਹ ਨਿਸ਼ਚਿਤ ਤੌਰ ਤੇ ਧਾਰਮਿਕ ਆਧਾਰ ਉਪਰ ਹਿੰਸਾ ਨਹੀਂ ਹੋਈ ਸੀ । ਹੁਣ ਫਿਰ ਮੋਦੀ ਅਮਰੀਕਾ ਦਾ ਵੀਜਾ ਪਾਉਣ ਦੀ ਕੋਸਿ਼ਸ਼ਾਂ ਵਿੱਚ ਹੈ। ਕੁਝ ਸਮਾਂ ਪਹਿਲਾਂ ਬੀਜੇਪੀ ਪ੍ਰਧਾਨ ਰਾਜਨਾਥ ਸਿੰਘ ਨੇ ਅਮਰੀਕਾ ਦੇ ਦੌਰੇ ਉਪਰ ਉਹਨਾ ਵੀ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਮੋਦੀ ਉਪਰ ਵੀਜੇ਼ ਸਬੰਧੀ ਲੱਗੀ ਪਾਬੰਦੀ ਹਟਾਉਣ ਲਈ ਦੋਬਾਰਾ ਵਿਚਾਰ ਕਰਨ । ਮੋਦੀ ਦੇ ਅਦਾਲਤ ਵਿੱਚ ਦੋਸ਼ੀ ਸਾਬਿਤ ਨਾ ਹੋਣ ਦੇ ਸਵਾਲ ਉਪਰ ਕੈਟਰੀਨਾ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਨਿਆਇਕ ਪਰਿਕਿਰਿਆ ਵਿੱਚ ਆਪਣੀ ਗਲਤੀ ਸਾਬਿਤ ਨਹੀਂ ਹੋਈ ਤਾਂ ਲੇਕਿਨ ਇਸਦਾ ਇਹ ਮਤਲਬ ਨਹੀਂ ਹੈ ਕਿ ਤੁਸੀ ਨਿਰਦੋਸ਼ ਹੋ। ਉਹਨਾਂ ਦਾ ਕਹਿਣਾ ਹੈ ਅਮਰੀਕਾ ਨੇ ਇਸ ਗੱਲ ਦੀ ਚਿੰਤਾ ਹੈ ਮੋਦੀ ਆਪਣਾ ਅਕਸ ਸੁਧਾਰਨਾ ਚਾਹੁੰਦੇ ਹਨ ਪਰ ਇਸਦੇ ਮੁਕਾਬਲੇ ਵਿੱਚ ਗੁਜਰਾਤ ਦੰਗਿਆਂ ਵਿੱਚੋਂ ਬਚ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜਾ ਜਾਂ ਪੁਨਰਵਾਸ ਦਾ ਕੰਮ ਨਹੀਂ ਕਰ ਰਹੇ ਹਨ ।
No comments:
Post a Comment