www.sabblok.blogspot.com
ਮਲੋਟ (ਮਿੰਟੂ ਗੁਰੂਸਰੀਆ) ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਇੰਸ ਤੇ ਕਾਮਰਸ ਵਿਸ਼ੇ ਦੇ ਲੈਕਚਰਾਰਜ਼ ਨੂੰ ਰੈਸ਼ਨੇਲਾਇਜ਼ੇਸ਼ਨ ਨੀਤੀ ਤਹਿਤ ਘਰੋਂ ਬੇਘਰ ਕਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਅੱਧ ਵਿਚਕਾਰ ਲਟਕਾ ਦਿੱਤਾ। ਇਹ ਵਿਚਾਰ ਪ੍ਰਗਟ ਕਰਦੇ ਹੇਏ ਗੁਰਲਾਲ ਸਿੰਘ ਸਰਕਾਰੀ ਸਕੂਲ ਲੈਕਚਰਾਰਜ਼ ਯੁਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਨੀਤੀ ਵਾਪਸ ਨਾ ਲਈ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ । ਉਨਾਂ ਕਿਹਾ ਕਿ ਅਗਸਤ ਮਹੀਨਾ ਚੱਲ ਰਿਹਾ ਹੈ ਵਿਦਿਆਰਥੀਆਂ ਨੇ ਅੱਧਾ ਸਿਲੇਬਸ ਕਰ ਲਿਆ ਹੈ ਹੁਣ ਉਨਾਂ ਦੇ ਸਕੂਲ ਬਦਲ ਦਿੱਤੇ ਜਾਣਗੇ ਅਤੇ ਉਨਾਂ ਨੂੰ ਦੁਰ ਦੁਰਾਡੇ ਚੰਦ ਕੁ ਸ਼ਹਿਰਾਂ ਅਤੇ ਪਿੰਡਾ ਵਿੱਚ ਜਿਥੇ ਸਾਇੰਸ ਅਤੇ ਕਾਮਰਸ ਗਰੁੱਪ ਬਚੇ ਹਨ ਜਾਣ ਲਈ ਮਜਬੁਰ ਕੀਤਾ ਜਾਵੇਗਾ ।ਉਨਾਂ ਕਿਹਾ ਕਿ ਇਹ ਫੈਸਲਾ ਜਿਸ ਨੇ ਵੀ ਕੀਤਾ ਹੈ ਉਸ ਤੋਂ ਨਾਸਮਝ ਇਨਸਾਨ ਕਿਤੇ ਵੀ ਨਹੀਂ ਹੋਵੇਗਾ ਇਹ ਵਿਦਿਆਰਥੀਆਂ ਨਾਲ ਚਾਰ ਸੋ ਵੀਹ ਕੀਤੀ ਹੈ ਤੇ ਠੱਗੀ ਦਾ ਕੇਸ ਬਣਦਾ । ਰੈਸ਼ਨੇਲਾਇਜੇਸ਼ਨ ਦਾ ਮਤਲਬ ਹੀ ਬਦਲ ਕੇ ਰੱਖ ਦਿੱਤਾ ਸਰਪੱਲਸ ਅਧਿਆਪਕਾਂ ਨੂੰ ਬਦਲਣਾ ਹੁੰਦਾ ਹੈ ਨਾ ਕਿ ਸਾਰੇ ਦੇ ਸਾਰੇ ਅਧਿਆਪਕਾਂ ਨੂੰ ਅਤੇ ਵਿਦਿਆਰਥੀਆਂ ਨੂੰ । ਉਨਾਂ ਮਾਪਿਆ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਮੰਦਭਾਗੇ ਫੈਸਲੇ ਨੂੰ ਰੱਦ ਕਰਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ । ਉਨਾਂ ਕਿਹਾ ਕਿ ਜੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਵਿਦਿਆਰਥੀ ਮਾਪਿਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਉਨਾਂ ਮੁਕਤਸਰ ਜਿਲੇ ਦੇ ਸਮੂਹ ਲੈਕਚਰਾਰਜ਼ ਨੂੰ ਮਿਤੀ 11.08.2013 ਸਵੇਰੇ 9 ਵਜੇ ਮਿਮਿਟ ਪਾਰਕ ਮਲੋਟ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ । ਇਸ ਮੌਕੇ ਵਿਨੋਦ ਨਾਗਪਾਲ, ਸੁਨੀਲ ਗਲਹੋਤਰਾ, ਜਸਪ੍ਰੀਤ ਕੋਰ, ਕੁਲਵਿੰਦਰ ਕੋਰ, ਗੁਰਜੀਤ ਕੋਰ ਆਦਿ ਲੈਕਚਰਾਰਜ਼ ਮੋਜੂਦ ਸਨ ।
No comments:
Post a Comment