ਅਧਿਕਾਰੀ ਦਾ ਦਾਅਵਾ ਡੀ. ਟੀ. ਸੀ. ਪੀ. ਨੇ ਇਸ ਹੇਰਾਫੇਰੀ 'ਚ ਵਾਡਰਾ ਦਾ ਦਿੱਤਾ ਸਾਥ 
ਚੰਡੀਗੜ, 10 ਅਗਸਤ (ਏਜੰਸੀ)- ਸੀਨੀਅਰ ਆਈ. ਏ. ਐਸ. ਅਧਿਕਾਰੀ ਅਸ਼ੋਕ ਖੇਮਕਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਹਰਿਆਣਾ ਦੇ ਗੁੜਗਾਂਵ ਜਿਲ੍ਹੇ 'ਚ ਸ਼ਿਕੋਹਪੁਰ ਪਿੰਡ 'ਚ 3.53 ਏਕੜ ਜਮੀਨ ਦੇ ਲਈ ਦਸਤਾਵੇਜ਼ ਪੇਸ਼ ਕੀਤੇ ਅਤੇ ਜਮੀਨ ਦੀ ਕੀਮਤ ਵੀ ਨਹੀਂ ਦਿੱਤੀ। ਖੇਮਕਾ ਨੇ ਦੋਸ਼ ਲਗਾਇਆ ਕਿ ਡੀ. ਟੀ. ਸੀ. ਪੀ. ਨੇ ਇਸ ਹੇਰਾਫੇਰੀ 'ਚ ਵਾਡਰਾ ਦਾ ਸਾਥ ਦਿੱਤਾ। ਡੀ. ਟੀ. ਸੀ. ਪੀ. ਨੇ ਨਿਯਮਾਂ ਨੂੰ ਇਕ ਪਾਸੇ ਕਰਕੇ ਵਿਚੋਲੀਏ ਦੀ ਤਰ੍ਹਾਂ ਕੰਮ ਕਰਕੇ ਵਾਡਰਾ ਨੂੰ ਫਾਇਦਾ ਪਹੁੰਚਾਇਆ ਅਤੇ ਜਮੀਨ ਦੇ ਕਮਰਸ਼ਲ ਇਸਤੇਮਾਲ ਦਾ ਲਾਈਸੈਂਸ ਵੀ ਦੇ ਦਿੱਤਾ। ਇਸ ਤੋਂ ਬਾਅਦ ਵਾਡਰਾ ਨੇ 58 ਕਰੋੜ 'ਚ ਇਹ ਜਮੀਨ ਡੀ. ਐਲ. ਐਫ. ਨੂੰ ਵੇਚ ਦਿੱਤੀ ਸੀ। ਖੇਮਕਾ ਇਹ ਵੀ ਸਵਾਲ ਉੱਠਾ ਰਹੇ ਹਨ ਕਿ ਇਕ ਹੀ ਦਿਨ 'ਚ 7.5 ਕਰੋੜ ਦੀ ਜਮੀਨ 58 ਕਰੋੜ ਦੀ ਕਿਸ ਤਰ੍ਹਾਂ ਹੋ ਗਈ।