www.sabblok.blogspot.com
ਇਟਲੀ (ਕੈਂਥ)-10ਅਗਸਤ,(ਹ.ਬ) :ਰੋਮ ਏਅਰਪੋਰਟ ਉਪੱਰ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਦੀ ਸੁੱਰਖਿਆ ਕਰਮਚੀਆਂ ਵੱਲੋਂ ਪੱਗ ਲੁਹਾਉਣ ਨੂੰ ਲੈ ਕੇ ਜੋ ਮਾਮਲਾ ਪੂਰੀ ਦੁਨੀਆਂ ਵਿੱਚ ਭਖਿਆ ਹੈ, ਉਸ ਨਾਲ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਹਨ, ਜਿਹੜੇ ਕਿ ਪੂਰੀ ਸਿੱਖ ਕੌਮ ਨੂੰ ਸੋਚਣ ਲਈ ਮਜ਼ਬੂਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਯੂਰਪ ਭਰ ਦੇ ਏਅਰਪੋਰਟਾਂ 'ਤੇ ਸੁਰੱਖਿਆ ਦੇ ਪ੍ਰਬੰਧ ਬਹੁਤ ਸਖ਼ਤ ਹਨ, ਜਿਸ ਕਾਰਨ ਸਮੂਹ ਸਿੱਖ ਭਾਈਚਾਰੇ ਨੂੰ ਪੱਗ ਸੰਬਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਇਟਲੀ ਦੇ ਏਅਰਪੋਰਟਾਂ 'ਤੇ ਸਿੱਖ ਭਾਈਚਾਰੇ ਨੂੰ ਪੱਗ ਸੰਬਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਸਹਿਣ ਕਰਦਿਆਂ ਕਈ ਸਾਲ ਬੀਤ ਗਏ ।ਕਰੀਬ ਹਰ ਰੋਜ਼ ਇਟਲੀ ਦੇ ਵੱਖ-ਵੱਖ ਏਅਰਪੋਰਟਾਂ 'ਤੇ ਕਿਸੇ ਨਾ ਕਿਸੇ ਸਿੱਖ ਨੂੰ ਪੱਗ ਲਾਹੁਣ ਲਈ ਮਜਬੂਰ ਹੋਣਾ ਪੈਂਦਾ ਹੈ, ਫਿਰ ਇਹ ਮਾਮਲਾ ਪਹਿਲਾਂ ਕਿਉਂ ਨਹੀਂ ਗਰਮਾਇਆ ਜਿੰਨਾ ਕਿ ਅੱਜ ਇੱਕ ਪ੍ਰਧਾਨ ਦੀ ਪੱਗ ਨੂੰ ਲੈ ਕੇ ਗਰਮਾਇਆ ਹੈ। ਉਨ੍ਹਾਂ ਆਗੂਆਂ ਨੇ ਆਮ ਸਿੱਖ ਦੀ ਪੱਗ ਨੂੰ ਮੰਦਭਾਗਾ ਕਿਉਂ ਨਹੀਂ ਕਿਹਾ, ਜਿਹੜੇ ਅੱਜ ਅਖਬਾਰਾਂ ਵਿੱਚ ਵੱਡੇ-ਵੱਡੇ ਬਿਆਨ ਪ੍ਰਕਾਸ਼ਿਤ ਕਰਵਾ ਰਹੇ ਹਨ।ਇਸ ਦਾ ਮਤਲਬ ਇਹ ਹੋਇਆ ਕਿ ਜੇ ਆਮ ਸਿੱਖ ਦੀ ਪੱਗ ਲਹਿੰਦੀ ਹੈ ਤਾਂ ਕੋਈ ਗੱਲ ਨਹੀਂ ਪਰ ਜੇ ਪ੍ਰਧਾਨ ਦੀ ਪੱਗ ਲਹਿੰਦੀ ਹੈ ਤਾਂ ਗੁਨਾਹ ਹੋਇਆ।ਇਸ ਘਟਨਾ ਵਿੱਚ ਇਹ ਗੱਲ ਸਾਫ਼ ਕਿ ਏਅਰਪੋਰਟ 'ਤੇ ਪੱਗ ਲਾਹੁਣ ਵਾਲੀ ਗੱਲ ਕੋਈ ਨਵੀਂ ਗੱਲ ਨਹੀਂ ਪਰ ਨਵੀਂ ਗੱਲ ਇਹ ਹੈ ਇਹ ਪੱਗ ਕਿਸੇ ਪ੍ਰਧਾਨ ਦੀ ਹੈ। ।ਦਸਤਾਰ ਦਿਵਸ 'ਚ ਪ੍ਰਧਾਨ ਨੇ ਕਿਹਾਸੀ ਕਿ ਉਹ ਇਟਲੀ ਦੇ ਸਿੱਖਾਂ ਦੀ ਏਅਰਪੋਰਟ 'ਤੇ ਹੁੰਦੀ ਖੱਜਲ-ਖੁਆਰੀ ਨੂੰ ਬੰਦ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨਗੇ ਪਰ ਅਫ਼ਸੋਸ ਪ੍ਰਧਾਨ ਸਾਬ ਆਪ ਵੀ ਇਸ ਸਮੱਸਿਆ ਦੇ ਸ਼ਿਕਾਰ ਹੋ ਗਏ।
No comments:
Post a Comment