ਟਾਂਡਾ (ਜੌੜਾ, ਪੱਪੂ, ਕੁਲਦੀਸ਼, ਮੋਮੀ, ਸਮੀਰ, ਸ਼ਰਮਾ)-ਅੱਜ ਡੀ. ਐੱਸ. ਪੀ. ਹਰਜਿੰਦਰ ਸਿੰਘ ਟਾਂਡਾ ਵਲੋਂ ਟਾਂਡਾ ਬਲਾਕ ਦੇ 100 ਤੋਂ ਵੀ ਵੱਧ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਸਥਾਨਕ  ਇਕ ਪੈਲੇਸ 'ਚ ਪੁਲਸ-ਪਬਲਿਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸਤਿੰਦਰ ਕੁਮਾਰ ਚੱਢਾ ਐੱਸ. ਐੱਚ. ਓ. ਟਾਂਡਾ ਵੀ ਸ਼ਾਮਲ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਕਿਹਾ ਕਿ ਗਲਤ ਅਨਸਰਾਂ ਵਲੋਂ ਫੈਲਾਈਆਂ ਗਈਆਂ ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਕਾਰਨ ਆਮ ਲੋਕ ਜੋ ਰਾਤ ਬਰਾਤੇ ਕਿਸੇ ਐਮਰਜੈਂਸੀ 'ਚ ਦੂਸਰੇ  ਹੋਰ ਪਿੰਡ ਜਾਂਦੇ ਹਨ ਤਾਂ ਅੱਗੋਂ ਠੀਕਰੀ ਪਹਿਰੇ 'ਤੇ ਤਾਇਨਾਤ ਲੋਕ ਬਿਨਾਂ ਪੜਤਾਲ ਕੀਤਿਆਂ ਉਸਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਕਾਨੂੰਨੀ ਤੌਰ 'ਤੇ ਬਿਲਕੁਲ ਗਲਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਜੇਕਰ ਠੀਕਰੀ ਪਹਿਰੇ ਦੌਰਾਨ ਜੇਕਰ ਕੋਈ ਸ਼ੱਕੀ ਵਿਅਕਤੀ ਕਾਬੂ ਆਉਂਦਾ ਹੈ  ਤਾਂ ਉਸ  ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।  ਡੀ. ਐੱਸ. ਪੀ. ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਨਾ ਪੁਲਸ ਦੀ ਜ਼ਿੰਮੇਵਾਰੀ ਹੈ ਨਾ ਕਿ ਪਹਿਰੇਦਾਰਾਂ ਦੀ।  ਉਨ੍ਹਾਂ ਕਿਹਾ ਕਿ ਪਿੰਡ ਵਿਚ ਜੋ ਵੀ ਵਿਅਕਤੀ ਕਿਰਾਏ 'ਤੇ ਜਾਂ ਪ੍ਰਵਾਸੀ ਮਜ਼ਦੂਰ ਘਰਾਂ ਵਿਚ ਨੌਕਰ ਦੇ ਰੂਪ ਵਿਚ ਰਹਿ ਰਹੇ ਹਨ, ਉਨ੍ਹਾਂ ਦਾ ਆਈ. ਡੀ. ਪਰੂਫ ਤਹਿਤ ਪੂਰਾ ਵੇਰਵਾ ਪਹਿਲ ਦੇ ਆਧਾਰ 'ਤੇ ਪਹੁੰਚਾਇਆ ਜਾਵੇ। ਇਸ ਦੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਦੀ ਹੋਵੇਗੀ। ਡੀ. ਐੱਸ. ਪੀ. ਨੇ ਪੁਰਾਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਨਵੀਆਂ ਬਣੀਆਂ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਦਾ ਪੂਰੀ ਤਰ੍ਹਾਂ ਸਹਿਯੋਗ ਕਰਨ ਕਿਉਂਕਿ ਦੇਖਣ 'ਚ ਆਉਂਦਾ ਹੈ ਕਿ ਠੀਕਰੀ ਪਹਿਰੇ ਦੀਆਂ ਡਿਊਟੀਆਂ ਦੀ ਵੰਡ ਕਰਦੇ ਸਮੇਂ ਪੁਰਾਣੇ ਸਰਪੰਚ ਕਹਿਣੇ ਤੋਂ ਬਾਹਰ ਹੋ ਜਾਂਦੇ ਹਨ, ਜਿਸ ਨਾਲ ਲੜਾਈ ਝਗੜੇ ਤੇ ਧੜੇਬੰਦੀ ਦੇ ਚਾਂਸ ਵਧ ਜਾਂਦੇ ਹਨ।  ਉਨ੍ਹਾਂ ਕਿਹਾ ਕਿ ਠੀਕਰੀ ਪਹਿਰੇ ਦੇ  ਆਦੇਸ਼ ਪਿੰਡ ਦੇ ਸਰਪੰਚ ਜਾਂ ਪੁਲਸ ਦੇ ਨਹੀਂ ਹਨ, ਜਦਕਿ ਇਹ ਹੁਕਮ  ਬਾ-ਹੁਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਦਿੱਤੇ ਗਏ ਹਨ, ਜਿਨ੍ਹਾਂ ਦੇ ਹੁਕਮਾਂ ਨੂੰ  ਟਿੱਚ ਜਾਣਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਇਸ ਮੌਕੇ 'ਤੇ ਬੀਬੀ ਸੁਖਦੇਵ ਕੌਰ ਸੱਲ੍ਹਾਂ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਅਤੇ ਮੈਂਬਰ ਬਲਾਕ ਸੰਮਤੀ ਟਾਂਡਾ, ਸੁਖਵਿੰਦਰ ਸਿੰਘ ਝੱਜੀਪਿੰਡ, ਕਿਰਪਾਲ ਸਿੰਘ ਸਰਪੰਚ ਜੌੜਾ, ਪਰਮਿੰਦਰ ਸਿੰਘ, ਸ਼ਰਨਜੀਤ ਸਿੰਘ,ਇੰਦਰਜੀਤ ਸਿੰਘ, ਜੋਗਿੰਦਰ ਸਿੰਘ, ਬਾਬਾ ਗੁਰਦਿਆਲ ਸਿੰਘ  ਸਲੇਮਪੁਰ, ਗੁਰਜੀਤ ਸਿੰਘ ਬਿੱਟੂ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ ਬਿੱਲਾ, ਜੋਗਿੰਦਰ ਸਿੰਘ, ਅਮਰਜੀਤ ਸਿੰਘ, ਪ੍ਰਿੰਸ ਸਲੇਮਪੁਰ, ਕੁਲਦੀਪ ਸਿੰਘ, ਤਰਲੋਕ ਸਿੰਘ, ਪਰਮਜੀਤ ਪੰਮੀ, ਕਮਲਜੀਤ ਕੌਰ, ਨਰਿੰਦਰ ਕੌਰ, ਗੁਰਚਰਨ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ,  ਬਲਵੀਰ ਕੌਰ, ਦਮਨਦੀਪ ਸਿੰਘ ਬਿੱਲਾ, ਕੁਲਵੰਤ ਕੌਰ, ਰਛਪਾਲ ਸਿੰਘ, ਰਜਨੀ, ਭਗਤ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ, ਸੁਰਜੀਤ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ ਬਹਾਦਰਪੁਰ, ਨੰਬਰਦਾਰ ਉਜਲ ਸਿੰਘ, ਸੁਖਜਿੰਦਰ ਸਿੰਘ ਬੱਬਲ, ਬਲਕਾਰ ਸਿੰਘ ਕੰਗ, ਸੋਹਣ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ।