jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਪੁਲਿਸ ਵੱਲੋਂ ਨਕਲੀ ਆਈ. ਏ. ਐਸ. ਅਫ਼ਸਰ ਬਣਿਆ ਨੌਜਵਾਨ ਕਾਬੂ

www.sabblok.blogspot.com

ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ/ਬਾਲੀ)- ਗੜ੍ਹਸ਼ੰਕਰ ਪੁਲਿਸ ਵੱਲੋਂ ਇਕ ਨਕਲੀ ਆਈ. ਏ. ਐਸ. ਅਫਸਰ ਬਣ ਕੇ ਲੋਕਾਂ ਨਾਲ ਕਥਿਤ ਤੌਰ 'ਤੇ ਠੱਗੀ ਮਾਰਨ ਵਾਲੇ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਸਥਾਨਕ ਪੁਲਿਸ ਸਟੇਸ਼ਨ ਵਿਖੇ ਉਪ ਪੁਲਿਸ ਕਪਤਾਨ ਸ੍ਰੀ ਗੁਰਮੇਲ ਸਿੰਘ ਨੇ ਪ੍ਰੈੱਸ ਅੱਗੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਏ. ਐਸ. ਆਈ. ਦੇਸ ਰਾਜ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਪਾਸ ਜ਼ਾਅਲੀ ਆਈ. ਏ. ਐਸ. ਅਫਸਰ ਦਾ ਸ਼ਨਾਖਤੀ ਕਾਰਡ ਅਤੇ ਲੈਟਰਪੈਡ ਹਨ ਜੋ ਆਪਣੇ ਆਪ ਨੂੰ ਆਈ. ਏ. ਐਸ. ਅਫਸਰ (ਅੰਡਰ ਟ੍ਰੇਨਿੰਗ) ਦੱਸ ਕੇ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਦੇਸ ਰਾਜ ਵਲੋਂ ਮੁੱਕਦਮਾ ਨੰਬਰ 79 ਮਿਤੀ 9.8.2013 ਅੰਡਰ ਸੈਕਸ਼ਨ 170/420, 465/468 ਦਰਜ਼ ਕਰਕੇ ਨਕਲੀ ਆਈ. ਏ. ਐਸ. ਅਫਸਰ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ ਜ਼ਾਅਲੀ ਆਈ. ਏ. ਐਸ. (ਅੰਡਰ ਟ੍ਰੇਨਿਗ) ਦਾ ਸ਼ਨਾਖਤੀ ਕਾਰਡ ਅਤੇ 10 ਲੈਟਰਪੈਡ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨ ਦੀ ਪਛਾਣ ਹਰਦੀਪ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਐਮਾਂ ਜੱਟਾਂ, ਥਾਣਾ ਮਾਹਿਲਪੁਰ ਵਜੋਂ ਹੋਈ ਹੈ ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ | ਕਰੀਬ 22 ਸਾਲਾ 12ਵੀਂ ਪਾਸ ਬੇਰੁਜ਼ਗਾਰ ਨੌਜਵਾਨ ਹਰਦੀਪ ਕੁਮਾਰ ਦਾ ਸੁਪਨਾ ਆਈ. ਏ. ਐਸ. ਬਣਨ ਦਾ ਸੀ ਤੇ ਉਹ ਮੋਬਾਈਲ ਰਿਪੇਅਰ ਕਰਨ 'ਚ ਵੀ ਮਾਹਿਰ ਦੱਸਿਆ ਜਾ ਰਿਹਾ ਹੈ | ਉਪ ਪੁਲਿਸ ਕਪਤਾਲ ਸ੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਜ਼ਾਅਲੀ ਆਈ. ਏ. ਐਸ. ਅਫਸਰ ਦੇ ਪਿਤਾ 'ਤੇ ਥਾਣਾ ਬੰਗਾ ਅਤੇ ਸਿਟੀ ਨਵਾਂਸ਼ਹਿਰ ਵਿਖੇ ਠੱਗੀ ਮਾਰਨ ਦੇ ਮੁਕੱਦਮੇ ਦਰਜ਼ ਹਨ | ਇਸ ਮੌਕੇ ਏ. ਐਸ. ਆਈ. ਦੇਸ ਰਾਜ, ਰੀਡਰ ਜਸਜੀਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |


No comments: