jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਰੋਮ ਵਿਖੇ ਮਨਜੀਤ ਸਿੰਘ ਜੀ. ਕੇ. ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਖਿਲਾਫ਼ ਅਕਾਲੀ ਦਲ ਵਲੋਂ ਇਟਲੀ ਦੂਤਘਰ ਮੂਹਰੇ ਪ੍ਰਦਰਸ਼ਨ


Photo: ਰੋਮ ਵਿਖੇ ਮਨਜੀਤ ਸਿੰਘ ਜੀ. ਕੇ. ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਖਿਲਾਫ਼

ਅਕਾਲੀ ਦਲ ਵਲੋਂ ਇਟਲੀ ਦੂਤਘਰ ਮੂਹਰੇ ਪ੍ਰਦਰਸ਼ਨ 

ਨਵੀਂ ਦਿੱਲੀ  ਆਵਾਜ਼ ਬਿਊਰੋ-ਇਟਲੀ ਦੇ ਰੋਮ ਸ਼ਹਿਰ ਵਿਖੇ ਹਵਾਈ ਅੱਡੇ ਤੇ 6 ਅਗਸਤ 2013 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ੂਇੰਟਰਨੈਸ਼ਨਲ ਦਸਤਾਰ ਅਵੈਅਰਨੈਸ ਡੇੂ ਤੇ ਹਿੱਸਾ ਲੈ ਕੇ ਵਾਪਿਸ ਆ ਰਹੇ ਵਫਦ ਨੂੰ ਸੁਰਖਿਆ ਅਧਿਕਾਰੀਆਂ ਵਲੋਂ ਜ਼ਬਰਨ ਸੁਰਖਿਆਂ ਜਾਂਚ ਦੇ ਨਾਂ ਤੇ ਦਸਤਾਰ ਉਤਾਰਨ ਲਈ ਆਦੇਸ਼ ਦੇਣ ਤੇ ਪੈਦਾ ਹੋਏ ਵਿਵਾਦ ਦੇ ਕਾਰਣ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜਾ ਪ੍ਰਦਰਸ਼ਨਕਾਰੀਆਂ ਵਲੋਂ ਇਟਲੀ ਦੁਤਘਰ ਦੇ ਸਾਹਮਣੇ ਸਤਿਆ ਮਾਰਗ ਤੇ ਜਾਮ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੇ ਉਥੇ ਮੌਜੂਦ ਸੁਰਖਿਆ ਅਧਿਕਾਰੀਆਂ ਦੇ ਇਸ ਆਦੇਸ਼ ਨੂੰ ਮਨਣ ਤੋਂ ਇਨਕਾਰ ਕਰਦੇ ਹੋਏ ਹਵਾਈ ਯਾਤਰਾ ਦਾ ਬਾਈਕਾਟ ਕਰ ਦਿੱਤਾ। ਜਿਸ ਤੋਂ ਬਾਅਦ ਇਟਲੀ ਵਿਖੇ ਭਾਰਤੀ ਸਫੀਰ ਨੇ ਸੁਰਖਿਆ ਅਧਿਕਾਰੀਆਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਜਿਸ ਕਰਕੇ ਦਿੱਲੀ ਕਮੇਟੀ ਨੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਨੇ ਇਸ ਘਟਨਾ ਨੂੰ ਮੰਦਭਾਗਾ ਦਸਦੇ ਹੋਏ ਦੁਤਘਰ ਦੇ ਜੁਨਿਅਰ ਸਫੀਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਸੌਂਪ ਕੇ ਸੁਰਖਿਆ ਅਧਿਕਾਰੀਆਂ ਨੂੰ ਸਿੱਖਾਂ ਦੀ ਪੱਗ ਬਾਰੇ ਜਾਣੂ ਕਰਵਾਉੇਂਣ ਦੀ ਸਲਾਹ ਦਿੱਤੀ। ਕਿਉਂਕਿ ਕਿਸੇ ਸਿੱਖ ਦੀ ਪਗੜੀ ਲਾਉਣਾ ਅਨਿਆ, ਭੇਦਭਾਵ, ਮਾਨਵੀ ਅਧਿਕਾਰਾਂ ਦੀ ਉਲੰਘਨਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੀ ਕੋਸ਼ਿਸ਼ ਹੈ।


ਇਸ ਮੰਗ ਪੱਤਰ ਵਿਚ ਦਸਿਆ ਗਿਆ ਹੈ ਕਿ ਸਿੱਖਾਂ ਦੀ ਪਗੜੀ  ਅਣਖਿੜਵਾਂ ਅੰਗ ਹੈ ਅਤੇ ਪਛਾਣ ਦੀ ਪ੍ਰਤੀਕ ਹੈ। ਸਿੱਖ ਸਿਰ ਤੇ ਕਟਵਾ ਸਕਦਾ ਹੈ ਪਰ ਬੇਇਜ਼ਤ ਹੋ ਕੇ ਪਗੜੀ ਨਹੀ ਉਤਰਵਾ ਸਕਦਾ।   ਇਸ ਮੌਕੇ ਤੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਦਰਸ਼ਨ ਸਿੰਘ, ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਐਮ.ਪੀ.ਐਸ. ਚੱਡਾ, ਸਤਪਾਲ ਸਿੰਘ, ਗੁਰਮੀਤ ਸਿੰਘ ਮੀਤਾ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ, ਅਕਾਲੀ ਆਗੂ ਮਨਦੀਪ ਕੌਰ ਬਖਸ਼ੀ, ਗੁਰਮੀਤ ਸਿੰਘ ਬੋਬੀ, ਵਿਕਰਮ ਸਿੰਘ ਲਾਜਪਤ ਨਗਰ ਅਤੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।ਨਵੀਂ ਦਿੱਲੀ ਆਵਾਜ਼ ਬਿਊਰੋ-ਇਟਲੀ ਦੇ ਰੋਮ ਸ਼ਹਿਰ ਵਿਖੇ ਹਵਾਈ ਅੱਡੇ ਤੇ 6 ਅਗਸਤ 2013 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ੂਇੰਟਰਨੈਸ਼ਨਲ ਦਸਤਾਰ ਅਵੈਅਰਨੈਸ ਡੇੂ ਤੇ ਹਿੱਸਾ ਲੈ ਕੇ ਵਾਪਿਸ ਆ ਰਹੇ ਵਫਦ ਨੂੰ ਸੁਰਖਿਆ ਅਧਿਕਾਰੀਆਂ ਵਲੋਂ ਜ਼ਬਰਨ ਸੁਰਖਿਆਂ ਜਾਂਚ ਦੇ ਨਾਂ ਤੇ ਦਸਤਾਰ ਉਤਾਰਨ ਲਈ ਆਦੇਸ਼ ਦੇਣ ਤੇ ਪੈਦਾ ਹੋਏ ਵਿਵਾਦ ਦੇ ਕਾਰਣ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜਾ ਪ੍ਰਦਰਸ਼ਨਕਾਰੀਆਂ ਵਲੋਂ ਇਟਲੀ ਦੁਤਘਰ ਦੇ ਸਾਹਮਣੇ ਸਤਿਆ ਮਾਰਗ ਤੇ ਜਾਮ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੇ ਉਥੇ ਮੌਜੂਦ ਸੁਰਖਿਆ ਅਧਿਕਾਰੀਆਂ ਦੇ ਇਸ ਆਦੇਸ਼ ਨੂੰ ਮਨਣ ਤੋਂ ਇਨਕਾਰ ਕਰਦੇ ਹੋਏ ਹਵਾਈ ਯਾਤਰਾ ਦਾ ਬਾਈਕਾਟ ਕਰ ਦਿੱਤਾ। ਜਿਸ ਤੋਂ ਬਾਅਦ ਇਟਲੀ ਵਿਖੇ ਭਾਰਤੀ ਸਫੀਰ ਨੇ ਸੁਰਖਿਆ ਅਧਿਕਾਰੀਆਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਜਿਸ ਕਰਕੇ ਦਿੱਲੀ ਕਮੇਟੀ ਨੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਨੇ ਇਸ ਘਟਨਾ ਨੂੰ ਮੰਦਭਾਗਾ ਦਸਦੇ ਹੋਏ ਦੁਤਘਰ ਦੇ ਜੁਨਿਅਰ ਸਫੀਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਸੌਂਪ ਕੇ ਸੁਰਖਿਆ ਅਧਿਕਾਰੀਆਂ ਨੂੰ ਸਿੱਖਾਂ ਦੀ ਪੱਗ ਬਾਰੇ ਜਾਣੂ ਕਰਵਾਉੇਂਣ ਦੀ ਸਲਾਹ ਦਿੱਤੀ। ਕਿਉਂਕਿ ਕਿਸੇ ਸਿੱਖ ਦੀ ਪਗੜੀ ਲਾਉਣਾ ਅਨਿਆ, ਭੇਦਭਾਵ, ਮਾਨਵੀ ਅਧਿਕਾਰਾਂ ਦੀ ਉਲੰਘਨਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੀ ਕੋਸ਼ਿਸ਼ ਹੈ।


ਇਸ ਮੰਗ ਪੱਤਰ ਵਿਚ ਦਸਿਆ ਗਿਆ ਹੈ ਕਿ ਸਿੱਖਾਂ ਦੀ ਪਗੜੀ ਅਣਖਿੜਵਾਂ ਅੰਗ ਹੈ ਅਤੇ ਪਛਾਣ ਦੀ ਪ੍ਰਤੀਕ ਹੈ। ਸਿੱਖ ਸਿਰ ਤੇ ਕਟਵਾ ਸਕਦਾ ਹੈ ਪਰ ਬੇਇਜ਼ਤ ਹੋ ਕੇ ਪਗੜੀ ਨਹੀ ਉਤਰਵਾ ਸਕਦਾ। ਇਸ ਮੌਕੇ ਤੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਦਰਸ਼ਨ ਸਿੰਘ, ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਐਮ.ਪੀ.ਐਸ. ਚੱਡਾ, ਸਤਪਾਲ ਸਿੰਘ, ਗੁਰਮੀਤ ਸਿੰਘ ਮੀਤਾ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ, ਅਕਾਲੀ ਆਗੂ ਮਨਦੀਪ ਕੌਰ ਬਖਸ਼ੀ, ਗੁਰਮੀਤ ਸਿੰਘ ਬੋਬੀ, ਵਿਕਰਮ ਸਿੰਘ ਲਾਜਪਤ ਨਗਰ ਅਤੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।


No comments: