jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਕਾਲੋਨੀ ਦੇ ਲਾਇਸੰਸ ਵਿਚ ਰਾਬਰਟ ਵਾਡਰਾ ਨੂੰ ਮਿਲਿਆ ਵੱਡਾ ਮੁਨਾਫਾ-ਅਸ਼ੋਕ ਖੇਮਕਾ

www.sabblok.blogspot.com
ਸਾਰਾ ਲੈਣ ਦੇਣ ਫ਼ਰਜ਼ੀ ਹੋਇਆ  
ਚੰਡੀਗੜ੍ਹ, 10 ਅਗਸਤ (ਏਜਸੀਆਂ)-ਹਰਿਆਣਾ ਦੇ ਪਿੰਡ 'ਚ ਰਾਬਰਟ ਵਾਡਰਾ ਦੀ ਜ਼ਮੀਨੀ ਸੌਦਾ ਇਕ ਵਾਰ ਫਿਰ ਕਾਂਗਰਸ ਪਾਰਟੀ ਅਤੇ ਉਸ ਦੀ ਪ੍ਰਧਾਨ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ | ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੇ ਆਈ. ਏੇ. ਐੱਸ. ਅਧਿਕਾਰੀ ਅਸ਼ੋਕ ਖੇਮਕਾ ਨੇ ਦੋਸ਼ ਲਗਾਇਆ ਹਾ ਕਿ ਵਾਡਰਾ ਨੇ ਗੁੜਗਾਉਂ 'ਚ 3.53 ਏਕੜ ਜ਼ਮੀਨ ਦੇ ਦਸਤਾਵੇਜ਼ਾਂ ਹੇਰਾ ਫੇਰੀ ਕੀਤੀ ਅਤੇ ਵਪਾਰਕ ਕਾਲੋਨੀ ਦੇ ਲਾਇਸੰਸ 'ਤੇ ਵੱਡਾ ਮੁਨਾਫ਼ਾ ਹਾਸਿਲ ਕੀਤਾ |
ਵਾਡਰਾ-ਡੀ. ਐੱਲ. ਐੱਫ. ਸੌਦੇ ਦੀ ਜਾਂਚ ਦੇ ਸੰਦਰਭ 'ਚ ਪਿਛਲੇ ਸਾਲ ਅਕਤੂਬਰ 'ਚ ਹਰਿਆਣਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਦੇ ਸਾਹਮਣੇ ਵਿਸਥਾਰਤ ਜਵਾਬ ਪੇਸ਼ ਕੀਤਾ। ਸਮਝਿਆ ਜਾ ਰਿਹਾ ਹੈ ਕਿ ਖੇਮਕਾ ਨੇ ਵਾਡਰਾ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਗੁੜਗਾਉਂ ਦੇ ਸ਼ਿਕੋਹਪੁਰ ਪਿੰਡ 'ਚ 3.53 ਏਕੜ ਜ਼ਮੀਨ ਦੇ ਲਈ ਫਰਜ਼ੀ ਲੈਣ ਦੇਣ ਕੀਤਾ।
ਖੇਮਕਾ ਨੇ ਦੋਸ਼ ਲਗਾਇਆ ਕਿ ਵਾਡਰਾ ਨੇ ਵਪਾਰਕ ਲਾਇਸੰਸ 'ਤੇ ਵੱਡੀ ਰਕਮ ਪ੍ਰਾਪਤ ਕੀਤੀ। ਆਈ. ਏ. ਐੱਸ. ਅਧਿਕਾਰੀ ਨੇ ਦੋਸ਼ ਲਗਾਇਆ ਕਿ ਹਰਿਆਣਾ ਦੇ ਸ਼ਹਿਰੀ ਅਤੇ ਖੇਤਰੀ ਯੋਜਨਾ ਵਿਭਾਗ (ਡੀ. ਟੀ. ਸੀ. ਪੀ.) ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਦਲਾਲਾਂ ਦੇ ਰੂਪ 'ਚ ਕੰਮ ਕਰਨ ਵਾਲਿਆਂ ਨਾਲ ਸੰਬੰਧਿਤ ਗੰਢਤੁੱਪ ਰੱਖਣ ਵਾਲੇ ਪੂੰਜੀਵਾਦੀਆਂ ਨੂੰ ਪ੍ਰਫੁਲਤ ਹੋਣ ਦਾ ਆਗਿਆ ਦਿੱਤੀ। ਖੇਮਕਾ ਨੇ ਦੋਸ਼ ਲਗਾਇਆ 'ਡੀ. ਟੀ. ਸੀ. ਪੀ. ਦੀ ਮਦਦ ਨਾਲ ਵਾਡਰਾ ਨੇ ਫਰਜ਼ੀ ਲੈਣ ਦੇਣ ਕੀਤਾ।' ਖੇਮਕਾ ਨੇ 21 ਮਈ ਨੂੰ ਆਪਣਾ ਜਵਾਬ ਪੇਸ਼ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ 12 ਫਰਵਰੀ, 2008 ਨੂੰ ਹੋਏ ਵਿਕਰੀ ਦੇ ਦੋਵਾਂ ਸੌਦਿਆਂ 'ਚ ਵਾਡਰਾ ਦੀ ਕੰਪਨੀ 'ਸਕਾਈਲਾਈਟ ਹਾਸਪਟੈਲਿਟੀ' ਨੇ 'ਉਂਕਾਰੇਸ਼ਵਰ ਪ੍ਰਾਪਰਟੀਜ' ਕੋਲੋਂ ਜ਼ਮੀਨ ਖ੍ਰੀਦੀ ਅਤੇ ਮਾਰਚ 2008 'ਚ ਡੀ. ਟੀ. ਸੀ. ਪੀ. ਦੀ ਤਰਫੋਂ ਉਨ੍ਹਾਂ ਦੀ ਕੰਪਨੀ ਨੂੰ ਵਪਾਰਕ ਲਾਇਸੰਸ ਪ੍ਰਦਾਨ ਕਰਨ ਦੇ ਲਈ ਜਾਰੀ ਮਨੋਰਥ ਪੱਤਰ ਫਰਜ਼ੀ ਲੈਣ ਦੇਣ ਹੈ ਤਾਂ ਕਿ ਵਾਡਰਾ ਨੂੰ ਬਾਜ਼ਾਰ 'ਚ ਵੱਡਾ ਮੁਨਾਫ਼ਾ ਪ੍ਰਾਪਤ ਹੋ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਰਜਿਸਟਰਡ ਕੀਤੇ ਗਏ ਦਸਤਾਵੇਜਾਂ 'ਚ ਜੋ ਅਦਾਇਗੀ ਕੀਤੀ ਦਿਖਾਈ ਗਈ ਹੈ ਉਸ ਰਾਸ਼ੀ ਦਾ ਭੁਗਤਾਨ ਹੋਇਆ ਹੀ ਨਹੀਂ।


No comments: