www.sabblok.blogspot.com
ਲੁਧਿਆਣਾ, 10 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁੱਤਰ ਪ੍ਰਾਪਤੀ ਦੀ ਇੱਛਾ ਪੂਰੀ ਨਾ ਹੋਣ 'ਤੇ ਗੁੱਸੇ ਵਿਚ ਆਏ ਪਤੀ ਨੇ ਆਪਣੇ ਸਾਥੀ ਨਾਲ ਮਿਲਕੇ ਪਤਨੀ ਨੂੰ ਹੀ ਨਹਿਰ ਵਿਚ ਸੁੱਟ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਦੋਸ਼ੀਆਂ ਨੂੰ ੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ: ਜੋਗਿੰਦਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਰਜੀਵ ਸ਼ਰਮਾ ਅਤੇ ਉਸਦੇ ਦੋਸਤ ਨੀਰਜ ਸ਼ਰਮਾ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਰਜੀਵ ਦਾ ਵਿਆਹ 8 ਸਾਲ ਪਹਿਲਾਂ ਡਿੰਪਲ ਉਰਫ਼ ਸੋਨੀਆ ਨਾਲ ਹੋਇਆ ਸੀ | ਵਿਆਹ ਉਪਰੰਤ ਉਨ੍ਹਾਂ ਦੀਆਂ ਦੋ ਲੜਕੀਆਂ ਪੈਦਾ ਹੋਈਆਂ ਪਰ ਰਜੀਵ ਨੂੰ ਹਮੇਸ਼ਾਂ ਪੁੱਤਰ ਦੀ ਇੱਛਾ ਸੀ। ਇਸ ਗੱਲ ਨੂੰ ਲੈ ਕੇ ਪਤੀ ਪਤਨੀ ਵਿਚਾਲੇ ਝਗੜਾ ਰਹਿੰਦਾ ਸੀ। ਰਜੀਵ ਨੇ ਕਈ ਵਾਰ ਸੋਨੀਆ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਸੀ ਪਰ ਪੰਚਾਇਤ ਦੀ ਦਖ਼ਲਅੰਦਾਜ਼ੀ ਨਾਲ ਉਸ ਦਾ ਪਤੀ ਨਾਲ ਸਮਝੌਤਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ 2 ਅਗਸਤ ਨੂੰ ਡਿੰਪਲ ਨੇ ਆਪਣੇ ਭਰਾ ਰਜੇਸ਼ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਆਪਣੇ ਦੋਸਤ ਨੀਰਜ ਨਾਲ ਮਿਲ ਕੇ ਸ਼ਰਾਬ ਪੀ ਰਿਹਾ ਹੈ ਅਤੇ ਉਸ ਦੀ ਕੁੱਟਮਾਰ ਕਰ ਰਿਹਾ ਹੈ। ਏ. ਡੀ. ਸੀ. ਪੀ. ਨੇ ਦੱਸਿਆ ਕਿ 4 ਅਗਸਤ ਨੂੰ ਰਜੀਵ ਨੇ ਡਿੰਪਲ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰਵਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ੁਰੂ ਤੋਂ ਹੀ ਰਜੀਵ ਦੇ ਵਾਰ-ਵਾਰ ਬਿਆਨ ਬਦਲਣ 'ਤੇ ਸ਼ੱਕ ਹੋ ਰਿਹਾ ਸੀ। ਅੱਜ ਸਵੇਰੇ ਪੁਲਿਸ ਨੇ ਰਜੀਵ ਅਤੇ ਉਸ ਦੇ ਦੋਸਤ ਨੀਰਜ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਰਜੀਵ ਨੇ ਪੁਲਿਸ ਨੂੰ ਦੱਸਿਆ ਕਿ 2 ਅਗਸਤ ਦੀ ਰਾਤ ਨੂੰ ਹੀ ਉਸਨੇ ਡਿੰਪਲ ਨੂੰ ਬਹਾਨੇ ਨਾਲ ਨੀਂਦ ਦੀਆਂ 6 ਗੋਲੀਆਂ ਖੁਆ ਦਿੱਤੀਆਂ, ਜਦੋਂ ਉਹ ਸੌਂ ਗਈ ਤਾਂ ਉਸ ਨੇ ਆਪਣੇ ਦੋਸਤ ਨੀਰਜ ਨਾਲ ਮਿਲ ਕੇ ਉਸ ਨੂੰ ਕਾਰ ਵਿਚ ਬਿਠਾਇਆ ਤੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪੈਂਦੇ ਉਚਾਵਾ ਪੁਲ ਨਹਿਰ 'ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਡਿੰਪਲ ਨੂੰ ਪੁਲ ਤੋਂ ਨਹਿਰ ਵਿਚ ਸੁੱਟ ਦਿੱਤਾ। ਨਹਿਰ ਵਿਚ ਸੁੱਟਣ ਤੋਂ ਪਹਿਲਾਂ ਰਜੀਵ ਨੇ ਉਸ ਦੇ ਸੋਨੇ ਦੇ ਟੌਪਸ ਅਤੇ ਮੋਬਾਈਲ ਲੈ ਲਿਆ, ਜੋ ਕਿ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਕਰ ਲਏ ਹਨ।
No comments:
Post a Comment