jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਰ ਨੂੰ ਯਾਦ ਰੱਖਣ ਦਾ ਸੁਨੇਹਾ ਦਿੰਦਾ ਹੈ ਤੀਆਂ ਦਾ ਤਿਉਹਾਰ - ਜੱਸੋਵਾਲ ਅਤੇ ਬਾਵਾ

www.sabblok.blogspot.com

ਲੁਧਿਆਣਾ ( ਸਤਪਾਲ ਸੋਨੀ ) ਲੁਧਿਆਣਾ ਦੇ ਈਸਾ ਨਗਰੀ ਵਿਖੇ ਡਾ ਏ.ਵੀ.ਐਮ ਸੀਨੀਅਰ ਸਕੈਡਰੀ ਸਕੂਲ ਦੇ ਵਿਚ ਲੜਕੀਆਂ ਦਾ ਤੀਆਂ ਦਾ ਤਿਉਹਾਰ ਮਨਾਇਆ ਸਭਿਆਚਾਰ ਪ੍ਰੋਗਰਾਮ ਸਕੂਲ ਦੇ ਬੱਚਿਆ ਵਲੋ ਪੇਸ਼ ਕਰਕੇ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਪੁਰਾਣੇ ਸਭਿਆਚਰ ਨੂੰ ਪੇਸ਼ ਕਰਕੇ ਜਿਥੇ ਪੁਰਾਣੇ ਪੰਜਾਬ ਦੀ ਯਾਦ ਦਵਾਈ ਉਥੇ ਇਸ ਅਲੋਪ ਹੋ ਰਹੇ ਤਿਉਹਾਰ ਨੂੰ ਵੀ ਤਾਜਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਅੱਜ ਦੇਸ਼ ਦੇ ਅੰਦਰ ਪੁਰਾਣੀ ਸਭਿਅਤਾ ਖਤਮ ਹੁੰਦੀ ਜਾ ਰਹੀ ਹੈ। ਅਸੀ ਆਪਣੇ ਸਕੂਲ ਦੇ ਬੱਚਿਆ ਕੋਲੋ ਪੁਰਾਣੇ ਸਮੇ ਤੋ ਚਲਦੇ ਆ ਰਹੇ ਇਤਿਹਾਸ ਤੋ ਨਵੀ ਪੀੜ•ੀ ਜਾਗਰੂਕ ਕਰਾਉਣ ਲਈ ਇਸ ਤਰ•ਾ ਦੇ ਸਭਿਅਤਾ ਵਾਲੇ ਪ੍ਰੋਗਰਾਮ ਕਰਵਾਕੇ ਅਲੋਪ ਹੋ ਰਹੇ ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਰ ਨੂੰ ਯਾਦ ਰੱਖਣ ਦਾ ਸੁਨੇਹਾ ਦਿੰਦੇ ਹਾਂ। ਇਸ ਮੌਕੇ ਜਗਦੇਵ ਸਿੰਘ ਜੱਸੋਵਾਲ ਸ੍ਰਪ੍ਰਸਤ ਪ੍ਰੋ ਮੋਹਨ ਸਿੰਘ ਫਾਊਡੇਸ਼ਨ ਅਤੇ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮਾਲਵਾ ਸਭਿਆਚਾਰਕ ਮੰਚ ਪੰਜਾਬ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋ ਪੁੱਜੇ। ਇਸ ਮੌਕੇ ਉਘੇ ਗਾਇਕ ਜੋੜੀ ਲਵ ਤੇ ਕੁੱਸ਼ ਵਲੋ ਪੰਜਾਬ ਅੰਦਰ ਵਧ ਰਹੇ ਨਸ਼ੇ ਦੇ ਸੇਵਨ ਅਤੇ ਪਿੰਡਾਂ ਦਾ ਸ਼ਹਿਰ ਬਣਨ ਤੇ ਸਭਿਆਚਾਰ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਤੇ ਸ: ਜੱਸੋਵਾਲ ਅਤੇ ਸ੍ਰੀ ਬਾਵਾ ਨੇ ਕਿਹਾ ਕਿ ਪੱਛਮੀ ਸਭਿਅਤਾ ਦੇ ਆਉਣ ਨਾਲ ਅੱਜ ਪੰਜਾਬ ਵਿਚ ਪੁਰਾਣਾ ਵਿਰਸਾ ਪੂਰੀ ਤਰ•ਾ ਖਤਮ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਤੀਆਂ ਦਾ ਤਿਉਹਾਰ ਪੰਜਾਬ ਦੇ ਪਿੰਡਾ ਵਿਚ ਦਰੱਖਤਾਂ ਤੇ ਪੀਘਾਂ ਪਾ ਕੇ, ਬੋਲੀਆਂ ਪਾ ਅਤੇ ਪੁਰਾਣੇ ਸਭਿਆਚਾਰ ਦਾ ਪਹਿਰਾਵਾ ਪਾ ਕੇ ਮਨਾਇਆ ਜਾਦਾ ਸੀ ਪਰ ਅੱਜ ਦੀ ਨਵੀ ਪੀੜ•ੀ ਇਸ ਸਭਿਆਚਾਰ ਤੋ ਦੂਰ ਹੋ ਕੇ ਪੱਛਮੀ ਸਭਿਅਤਾ ਵੱਲ ਧਿਆਨ ਦੇ ਰਹੀ ਹੈ। ਉਹਨਾ ਕਿਹਾ ਕਿ ਜਿਥੇ ਪਿੰਡਾਂ ਵਿਚ ਤੀਆਂ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਜਾਦਾ ਸੀ ਉਹ ਅੱਜ ਦੇ ਸਮੇ ਵਿਚ ਪੱਛਮੀ ਸਭਿਅਤਾ ਦੇ ਪ੍ਰਭਾਵ ਨਾਲ ਸਿਰਫ ਸ਼ਹਿਰਾਂ ਦੇ ਕਲੱਬਾ ਤੱਕ ਹੀ ਸੀਮਿਤ ਰਹਿ ਗਿਆ। ਇਸ ਮੌਕੇ ਤੇ ਸ: ਜੱਸੋਵਾਲ ਅਤੇ ਸ੍ਰੀ ਬਾਵਾ ਨੇ ਕਿਹਾ ਕਿ ਧੀਆਂ ਅੱਜ ਹਰ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ, ਇਸ ਲਈ ਸਮੁੱਚੇ ਸਮਾਜ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਭਰੂਣ ਹੱਤਿਆ ਵਰਗੀ ਸਮਾਜਿਕ ਲਾਹਨਤ ਨੂੰ ਨੱਥ ਪਾਉਣ ਲਈ ਯੋਗ ਕਦਮ ਪੁੱਟਣੇ ਚਾਹੀਦੇ ਹਨ ਤਾਂ ਕਿ ਇਸ ਕੁਰੀਤੀ ਨੂੰ ਜੜੋ• ਖਤਮ ਕੀਤਾ ਜਾ ਸਕੇ ਅਤੇ ਪਿਆਰ ਭਰੇ ਸਮਾਜ ਦੀ ਸਿਰਜਨਾਂ ਕੀਤੀ ਜਾਵੇ। ਇਸ ਮੌਕੇ ਸਕੂਲ ਦੀ ਪ੍ਰਿਸੀਪਲ ਸ੍ਰੀਮਤੀ ਮਨੀਸ਼ਾ ਨੇ ਕਿਹਾ ਕਿ ਸਕੂਲ ਵਲੋ ਕਰਵਾਏ ਗਏ ਤੀਆਂ ਦੇ ਇਸ ਸਮਾਗਮ ਵਿਚ ਸੀਨੀਅਰ ਹੇਮਾ ਅਤੇ ਯੂਨੀਅਰ ਲਵਲੀਨ ਕੌਰ ਮਿਸ ਤੀਜ ਚੁਣੀਆਂ ਗਈਆਂ। ਇਸ ਮੌਕੇ ਸਕੂਲ ਦੇ ਸਟਾਫ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀ ਅਵਿਨਾਸ਼ ਸਿੱਕਾ ਪ੍ਰਧਾਨ ਮਾਂ ਭਗਵਤੀ ਕਲੱਬ, ਸ੍ਰੀ ਪਵਨ ਗਰਗ, ਉਘੇ ਲੋਕ ਗਾਇਕ ਲਵ, ਕੁੱਸ਼, ਵੀ ਹਾਜਰ ਸਨ।

No comments: