jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਲੋਕ ਸਭਾ 'ਚ ਗੂੰਜਿਆ ਵਿਦੇਸ਼ਾਂ 'ਚ ਸਿੱਖਾਂ ਨਾਲ ਬਦਸਲੂਕੀ ਦਾ ਮਾਮਲਾ

www.sabblok.blogspot.com


ਨਵੀਂ ਦਿੱਲੀ, 8 ਅਗਸਤ (ਯੂ. ਐਨ. ਆਈ.)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਗਰੇਟਰ ਕੈਲਾਸ਼ ਨੂੰ ਰੋਮ ਹਵਾਈ ਅੱਡੇ 'ਤੇ ਆਪਣੀ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਅੱਜ ਲੋਕ ਸਭਾ ਵਿਚ ਉਠਾਇਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਵੇ | ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਟਲੀ ਵਿਚ 70 ਹਜ਼ਾਰ ਤੋਂ ਵੀ ਵੱਧ ਸਿੱਖ ਰਹਿ ਰਹੇ ਹਨ ਅਤੇ ਇਟਲੀ ਸਰਕਾਰ ਉਨ੍ਹਾਂ ਲੋਕਾਂ ਦੀ ਬੇਇਜ਼ਤੀ ਕਰਨ ਦਾ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦਸਤਾਰ ਪਹਿਰਾਵਾ ਨਹੀਂ ਸਗੋਂ ਇੱਜਤ ਦਾ ਚਿੰਨ ਹੈ ਜਿਸ ਦਾ ਅਧਿਕਾਰੀ ਘੜੀ ਮੁੜੀ ਨਿਰਾਦਰ ਨਹੀਂ ਕਰ ਸਕਦੇ | ਸ੍ਰੀਮਤੀ ਹਰਮਿਸਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਅਮਰੀਕਾ ਵਿਚ ਵੀ ਸਿੱਖਾਂ 'ਤੇ ਹਮਲੇ ਹੋ ਰਹੇ ਹਨ ਅਤੇ ਸਿੱਖ ਬੱਚਿਆਂ ਨੂੰ ਪੱਛਮੀ ਦੇਸ਼ਾਂ ਵਿਚ ਸਰਕਾਰੀ ਸਕੂਲਾਂ ਵਿਚ ਦਸਤਾਰ ਬੰਨਣ ਕਾਰਨ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਪਿੱਛੋਂ ਸਿੱਖਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਚੇਤੇ ਕਰਵਾਇਆ ਕਿ ਪਿਛਲੇ ਸਾਲ ਵਿਸਕਾਨਸਿਨ ਦੇ ਗੁਰਦੁਆਰੇ ਵਿਚ ਸਿੱਖਾਂ ਦੀ ਹੱਤਿਆ ਨਸਲੀ ਹਮਲੇ ਦਾ ਮਾਮਲਾ ਸੀ | ਉਨ੍ਹਾਂ ਵਲੋਂ ਉਠਾਏ ਮੁੱਦੇ ਦੀ ਤਿ੍ਣਮੂਲ ਕਾਂਗਰਸ ਦੇ ਮੈਂਬਰਾਂ ਸੌਜਾਤਾ ਰਾਏ ਅਤੇ ਦਿਨੇਸ਼ ਤਿ੍ਵੇਦੀ ਨੇ ਹਮਾਇਤ ਕੀਤੀ | ਅਕਾਲੀ ਸੰਸਦ ਮੈਂਬਰ ਨੇ ਕਿਹਾ ਕਿ ਮਿਲਾਨ ਹਵਾਈ ਅੱਡੇ 'ਤੇ ਪ੍ਰਸਿੱਧ ਐਥਲੀਟ ਜੀਵ ਮਿਲਖਾ ਸਿੰਘ ਦੇ ਕੋਚ ਨੂੰ ਤਲਾਸ਼ੀ ਦੌਰਾਨ ਆਪਣੀ ਪਗੜੀ ਉਤਾਰਨ ਲਈ ਕਿਹਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਮੁੱਦੇ 'ਤੇ ਨਰਮ ਰੁੱਖ ਅਪਣਾਇਆ ਹੋਇਆ ਹੈ |

No comments: