jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼

www.sabblok.blogspot.com
ਬਠਿੰਡਾ(ਬਲਵਿੰਦਰ)-ਕੋਤਵਾਲੀ ਪੁਲਸ ਨੇ ਦੇਰ ਸ਼ਾਮ ਮਿੱਤਲ ਮਾਲ ਨੇੜੇ ਇਕ ਘਰ 'ਚ ਛਾਪੇਮਾਰੀ ਕਰਕੇ ਇਕ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਮੌਕੇ 'ਤੇ ਉਕਤ ਧੰਦੇ ਦੀ ਸੰਚਾਲਿਕਾ ਤੋਂ ਇਲਾਵਾ 6 ਜੋੜਿਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਅਜੇ ਪੁਲਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ।
ਜਾਣਕਾਰੀ ਅਨੁਸਾਰ ਕੋਤਵਾਲੀ ਅਤੇ ਕੈਂਟ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਡੀ. ਐੱਸ. ਪੀ. ਰਣਜੀਤ ਸਿੰਘ ਦੀ ਅਗਵਾਈ 'ਚ ਦੇਰ ਸ਼ਾਮ ਮਿੱਤਲ ਮਾਲ ਨੇੜੇ ਇਕ ਘਰ ਵਿਚ ਛਾਪੇਮਾਰੀ ਕੀਤੀ। ਪੁਲਸ ਨੇ ਉਕਤ ਘਰ ਵਿਚ ਮੌਕੇ 'ਤੇ ਹੀ ਉਕਤ ਧੰਦੇ ਦੀ ਸੰਚਾਲਿਕਾ ਤੋਂ ਇਲਾਵਾ 6 ਲੜਕੇ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤਾਂ 'ਚੋਂ 2 ਕੋਲ ਛੋਟੇ ਬੱਚੇ ਵੀ ਸਨ। ਸੂਤਰਾਂ ਦੀ ਮੰਨੀਏ ਤਾਂ ਕਿਰਾਏ ਦੇ ਘਰ ਵਿਚ ਚੱਲ ਰਹੇ ਇਸ ਧੰਦੇ ਵਿਚ ਸ਼ਾਮਲ ਲੜਕੀਆਂ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਦਿੱਲੀ ਤੋਂ ਵੀ ਲਿਆਈਆਂ ਜਾਂਦੀਆਂ ਸਨ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਸ ਨੇ ਮੀਡੀਆ ਨੂੰ ਮਾਮਲੇ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਲਿਆਉਣ ਤੋਂ ਬਾਅਦ ਕੋਤਵਾਲੀ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ। ਇਸ ਸੰਬੰਧ ਵਿਚ ਕੋਈ ਵੀ ਅਧਿਕਾਰੀ ਅਜੇ ਤੱਕ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ, ਜਿਸ ਦੇ ਪੂਰੇ ਮਾਮਲੇ ਤੋਂ ਅਜੇ ਪਰਦਾ ਉਠਣਾ ਬਾਕੀ ਹੈ। ਥਾਣਾ ਕੋਤਵਾਲੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਅਜੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ, ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

No comments: