jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 16 August 2013

ਫੇਸਬੁੱਕ 'ਤੇ ਫਲਰਟ ਕਰਨ ਵਾਲੇ ਆਸ਼ਕ ਦੀ ਕੁੜੀ ਨੇ ਇੰਝ ਕੀਤੀ ਬੇਇੱਜ਼ਤੀ

www.sabblok.blogspot.com
ਲੰਡਨ—ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਹੈ ਅਤੇ ਤੁਸੀਂ ਕਿਸੇ ਨੂੰ ਫਲਰਟ ਕਰਨ ਵਾਲੇ ਮੈਸੇਜ ਭੇਜੇ ਹਨ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਹਾਡੀ ਗਰਲਫਰੈਂਡ ਉਨ੍ਹਾਂ ਨੂੰ ਗਲਤੀ ਨਾਲ ਵੀ ਨਾ ਪੜ੍ਹ ਲਏ ਅਤੇ ਜੇਕਰ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਵੀ ਹੈ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਹੋਰ ਕੀ-ਕੀ ਹੋ ਸਕਦਾ ਹੈ। ਅਜਿਹਾ ਹੀ ਕੁਝ ਇੰਗਲੈਂਡ ਦੇ ਲਿਵਰਪੂਲ 'ਚ ਰਹਿਣ ਵਾਲੇ 22 ਸਾਲ ਦੇ ਮੈਟ ਹਾਡੂ ਦੇ ਨਾਲ ਹੋਇਆ, ਜੋ ਛੁੱਟੀਆਂ ਮਨਾਉਣ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਉਸ ਦੀ ਗਰਲਫਰੈਂਡ ਏਂਜੇਲਾ ਆਰਕਬੋਲਡ ਨੇ ਫੇਸਬੁੱਕ 'ਤੇ ਉਸ ਦੇ ਅਸ਼ਲੀਲ ਮੈਸੇਜ ਪੜ੍ਹ ਲਏ, ਜੋ ਮੈਟ ਨੇ ਦੂਜੀਆਂ ਲੜਕੀਆਂ ਨੂੰ ਭੇਜੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਏਂਜੇਲਾ ਨੇ ਮੈਟ ਤੋਂ ਬਦਲਾ ਲੈਣ ਦੀ ਠਾਨ ਲਈ। ਏਂਜੇਲਾ ਨੇ ਹਾਡੂ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਅਤੇ ਉਸ ਦੇ ਸਾਰੇ ਅਸ਼ਲੀਲ ਮੈਸੇਜ ਉਸ ਦੀ ਹੀ ਵਾਲ 'ਤੇ ਪਬਲਿਸ਼ ਕਰ ਦਿੱਤੇ ਤਾਂ ਜੋ ਸਾਰੇ ਲੋਕ ਉਸ ਦੀਆਂ ਕਰਤੂਤਾਂ ਪੜ੍ਹ ਸਕਣ। ਇੰਨਾ ਹੀ ਨਹੀਂ ਏਂਜੇਲਾ ਨੇ ਮੈਟ ਦੀ ਪ੍ਰੋਫਾਈਲ ਫੋਟੋ ਬਦਲ ਕੇ ਉਸ ਦੀ ਥਾਂ ਇਕ ਚੂਹੇ ਦੀ ਫੋਟੋ ਲਗਾ ਦਿੱਤੀ ਅਤੇ ਉਸ ਦੇ ਅੱਗੇ ਲਿਖ ਦਿੱਤਾ ''ਲਵਰੈਟ''।
ਨਤੀਜਾ ਇਹ ਹੋਇਆ ਕਿ ਮੈਟ ਦਾ ਫੇਸਬੁੱਕ ਪੇਜ ਵਾਇਰਲ ਹੋ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ ਅਤੇ ਨਾਲ ਹੀ ਉਸ ਦੀ ਗਰਲਫਰੈਂਡ ਏਂਜੇਲਾ ਦੀ ਸ਼ਲਾਘਾ ਵੀ ਕੀਤੀ। ਹਾਲਾਂਕਿ ਕਿ ਕੁਝ ਲੋਕਾਂ ਨੇ ਏਂਜੇਲਾ ਦੇ ਇਸ ਕੰਮ ਦੀ ਆਲੋਚਨਾ ਵੀ ਕੀਤੀ।
ਇਸ ਸਾਰੀ ਘਟਨਾ ਸੰਬੰਧੀ ਏਂਜੇਲਾ ਨੇ ਕਿਹਾ ਕਿ ਇਹ ਲੜਕੀਆਂ 'ਤੇ ਨਿਰਭਰ ਕਰਦਾ ਹੈ ਕਿ ਦੁਨੀਆ ਖਾਸ ਤੌਰ 'ਤੇ ਪੁਰਸ਼ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨ, ਕਿਉਂਕਿ ਕੁਝ ਪੁਰਸ਼, ਲੜਕੀਆਂ ਨਾਲ ਜਿਸ ਤਰ੍ਹਾਂ ਨਾਲ ਪੇਸ਼ ਆਉਂਦੇ ਹਨ ਉਹ ਬਹੁਤ ਹੀ ਖਰਾਬ ਹੈ। ਏਂਜੇਲਾ ਨੇ ਕਿਹਾ ਕਿ ਆਪਣੇ ਬੁਆਏਫਰੈਂਡ ਨੂੰ ਸਬਕ ਸਿਖਾਉਣ ਲਈ ਉਸ ਨੇ ਜੋ ਕੁਝ ਵੀ ਕੀਤਾ ਉਸ ਨੂੰ ਉਸ ਦਾ ਅਫਸੋਸ ਨਹੀਂ ਹੈ। ਏੇਂਜੇਲਾ ਨੇ ਕਿਹਾ ਕਿ ਜਦੋਂ ਉਸ ਨੇ ਮੈਟ ਦੇ ਇਹ ਮੈਸੇਜ ਪੜ੍ਹੇ ਤਾਂ ਉਹ ਦੁਖੀ ਹੋਣ ਦੇ ਨਾਲ-ਨਾਲ ਹੈਰਾਨ ਹੋ ਗਈ ਸੀ। ਉਸ ਨੇ ਇਸ ਬਾਰੇ ਮੈਟ ਨਾਲ ਫੋਨ 'ਤੇ ਵੀ ਗੱਲ ਕੀਤੀ ਪਰ ਉਹ ਉਸ ਨੂੰ ਟਾਲਣ ਲੱਗਾ। ਇਸ 'ਤੇ ਹੀ ਏੇਂਜੇਲਾ ਦੇ ਮਨ ਵਿਚ ਉਸ ਕੋਲੋਂ ਬਦਲਾ ਲੈਣ ਦੀ ਗੱਲ ਆਈ। ਫਿਲਹਾਲ ਮੈਟ ਏੇਂਜੇਲਾ ਨੂੰ ਪੇਜ ਡਿਲੀਟ ਕਰਨ ਲਈ ਮਿੰਨਤਾ ਕਰ ਰਿਹਾ ਹੈ, ਪਰ ਏਂਜੇਲਾ ਨੇ ਇਸ ਗੱਲ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਵੇਗਾ ਅਤੇ ਇਹ ਉਸ ਦੀ ਗਲਤੀ ਦਾ ਹੀ ਨਤੀਜਾ ਹੈ।

No comments: