jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਮੁਸਲਮਾਨ ਭਾਈਚਾਰੇ ਨੇ ਉਤਸ਼ਾਹ ਨਾਲ ਮਨਾਇਆ 'ਈਦ-ਉਲ-ਫ਼ਿਤਰ' ਦਾ ਤਿਉਹਾਰ

www.sabblok.blogspot.com
ਅੰਮਿ੍ਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਸਥਾਨਕ ਮੁਸਲਮਾਨ ਭਾਈਚਾਰੇ ਵੱਲੋਂ 30 ਈਦ-ਉਲ-ਫ਼ਿਤਰ ਦਾ ਤਿਉਹਾਰ ਅੱਜ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ਵਿੱਚ ਉਤਸ਼ਾਹ ਸਹਿਤ ਮਨਾਇਆ ਗਿਆ | 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਦ ਈਦ ਮੌਕੇ ਮੁਸਲਮਾਨ ਭਰਾਵਾਂ ਨੇ ਇੱਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਤੋਹਫੇ, ਮਠਿਆਈਆਂ ਤੇ ਸੇਵੀਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ | ਸ਼ਹਿਰ ਦੇ ਹਾਲ ਬਜ਼ਾਰ ਵਿਖੇ ਸਥਿਤ ਜਾਮਾ ਮਸਜਿਦ ਖੈਰੂਦੀਨ ਵਿਖੇ ਅੱਜ ਸਵੇਰੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਨਮਾਜ਼ ਮਸਜਿਦ ਦੇ ਇਮਾਮ ਮੌਲਾਨਾ ਹਾਮਿਦ ਹੁਸੈਨ ਕਾਸਮੀਂ ਵੱਲੋਂ ਪੜਾਈ ਗਈ | ਇਸ ਅਵਸਰ ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ, ਕਾਂਗਰਸੀ ਆਗੂ ਤੇ ਵਿਧਾਇਕ ਸ੍ਰੀ ਓ. ਪੀ. ਸੋਨੀ, ਭਾਜਪਾ ਆਗੂ ਸ: ਰਜਿੰਦਰਮੋਹਨ ਸਿੰਘ ਛੀਨਾ ਅਤੇ ਸ੍ਰੀ ਤਰੁਣ ਚੁੱਘ ਸਮੇਤ ਹੋਰ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਵੀ ਇਸ ਮੌਕੇ ਮਸਜਿਦ ਵਿਚ ਪੁੱਜ ਕੇ ਇਮਾਮ ਮੌਲਾਨਾ ਹਾਮਿਦ ਹੁਸੈਨ ਕਾਸਮੀਂ ਅਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਕਾਰੀ ਦਿਲਸ਼ਾਦ, ਯੂਸਫ਼ ਖਾਨ, ਮੁਫਤੀ ਸਾਹਿਬ ਆਦਿ ਵੀ ਹਾਜ਼ਰ ਸਨ | ਨਗਰ ਨਿਗਮ ਦਫਤਰ ਦੇ ਸਾਮਣੇ ਕੋਤਵਾਲੀ ਨੇੜੇ ਸਥਿਤ ਜਾਮਾ ਮਸਜਿਦ ਜਾਨ ਮੁਹੰਮਦ ਵਿਖੇ ਵੀ ਅੱਜ ਈਦ ਉਲ ਫਿਤਰ ਦੀ ਨਮਾਜ਼ ਮੋਲਾਨਾਂ ਈਸਾ ਖਾਨ ਦੀ ਅਗਵਾਈ ਵਿਚ ਮੁਸਲਮਾਨ ਭਰਾਵਾਂ ਵੱਲੋਂ ਪੜੀ ਗਈ | ਇਸ ਮੌਕੇ ਨਿੰਪਾ ਸੰਸਥਾ ਦੇ ਪ੍ਰਧਾਨ ਤੇ ਸਮਾਜ ਸੇਵਕ ਸ: ਗੁਰਸ਼ਰਨ ਸਿੰਘ ਬੱਬਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਮੌਲਾਨਾ ਈਸਾ ਖਾਨ ਤੇ ਹੋਰ ਮੁਸਲਮਾਨ ਭਰਾਵਾਂ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕ ਦਿੱਤੀ | ਇਸ ਮੌਕੇ ਕਮਲੇਸ਼ ਯਾਦਵ ਤੇ ਮੁਹੰਮਦ ਆਸਿਫ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ | ਇਸੇ ਦੌਰਾਨ ਸੁਲਤਾਨਵਿੰਡ ਰੋਡ ਸਥਿੱਤ ਈਦਗਾਹ ਸਮਦੂ ਸ਼ਾਹ ਵਿਖੇ ਵੀ ਈਦ ਦਾ ਤਿਉਹਾਰ ਮਨਾਇਆ ਗਿਆ | ਪੀਸ ਫਾਰ ਵਰਲਡ ਸੰਸਥਾ ਦੇ ਸੰਸਥਾਪਕ ਅਬਦੁਲ ਰਹਿਮਾਨ ਖਾਂ ਨੇ ਦੱਸਿਆ ਕਿ ਅੱਜ ਈਦ ਦੇ ਮੌਕੇ 'ਤੇ ਸਮਾਜ ਸੇਵੀ ਸ਼ੌਕਤ ਅਲੀ ਦੇ ਘਰ ਭੱਲਾ ਕਲੋਨੀ ਵਿਖੇ ਈਦ ਮਿਲਨ ਕੀਤਾ ਗਿਆ, ਜਿਸ ਵਿੱਚ ਮਹਿਲਾ ਕਾਂਗਰਸ ਨੇਤਾ ਮਮਤਾ ਦੱਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਆਗੂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਕਈ ਮਸਜਿਦਾਂ 'ਚ ਵੀ ਅੱਜ ਈਦ ਦਾ ਤਿਉਹਾਰ ਉਤਸ਼ਾਹ ਸਹਿਤ ਮਨਾਇਆ ਗਿਆ |
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਰੋਡ ਵਿਖੇ ਸਥਿਤ ਮੀਆਂ ਸਮੁੰਦ ਸ਼ਾਹ ਈਦਗਾਹ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਮਾਜ ਮੁਜੱਮਿਲ ਹੁਸੈਨ ਕਾਦਰੀ ਨੇ ਅਦਾ ਕਰਵਾਈ। ਇਸ ਮੌਕੇ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਖੈਰੂਦੀਨ, ਯੂਨਸ ਸ਼ੋਜ, ਸਿਕੰਦਰ, ਮੁਹੰਮਦ ਜਮਾਲ, ਹਾਜੀ ਮੰਗਲੂ ਅਤੇ ਹੋਰ ਮੈਂਬਰ ਮੌਜੂਦ ਸਨ।
ਅੰਮ੍ਰਿਤਸਰ, (ਜਸਵੰਤ ਸਿੰਘ ਜੱਸ)-ਈਦ-ਉਲ-ਫ਼ਿਤਰ ਦਾ ਤਿਉਹਾਰ ਸਥਾਨਕ ਨਿਊ ਪ੍ਰਤਾਪ ਨਗਰ ਵਿਖੇ ਸਥਿਤ ਬਾਬਾ ਹਜ਼ਰਤ ਹਾਜੀ ਅਲੀ ਦਰਗਾਹ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਮੌਕੇ ਪੰਜਾਬ ਯੂਥ ਫੋਰਮ ਦੇ ਪ੍ਰਧਾਨ ਤੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਵੀ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਸਾਥੀਆਂ ਸਮੇਤ ਪੁੱਜੇ। ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਬੀਬੀ ਮਹਿੰਦਰ ਕੌਰ, ਬਾਬਾ ਖੁਦਾ ਬਖਸ਼, ਬਰਿੰਦਰ ਸਿੰਘ, ਜ਼ਾਫਰ, ਹਮੀਦ, ਜਗੀਰ ਸਿੰਘ, ਇੰਦਰਜੀਤ ਕੌਰ, ਨਵਤੇਜ ਸਿੰਘ, ਬਲਬੀਰ ਸਿੰਘ ਬੀਰਾ, ਬੇਅੰਤ ਸਿੰਘ, ਦਵਿੰਦਰ ਸਿੰਘ ਰਾਜਾ, ਤਜਿੰਦਰਪਾਲ ਸੰਧੂ, ਪ੍ਰਿੰਸੀਪਲ ਸੰਜੀਵ ਦੇਵਗਨ ਤੇ ਰਾਮ ਸਿੰਘ ਵੀ ਹਾਜ਼ਰ ਸਨ।
ਛੇਹਰਟਾ, (ਸੁੱਖ ਵਡਾਲੀ)-ਅੱਜ ਦੀਨ ਮਹੁੰਮਦ ਜਾਮਾ ਮਸਜਿਦ ਛੇਹਰਟਾ ਵਿਖੇ ਈਦਉੱਲ-ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਨੀਅਰ ਡਿਪਟੀ ਮੇਅਰ ਸ: ਅਵਤਾਰ ਸਿੰਘ ਟਰੱਕਾ ਵਾਲੇ, ਕੌਂਸਲਰ ਨਿਰਭੈ ਸਿੰਘ ਫੌਜੀ, ਜਥੇ: ਨਿਰਮਲ ਸਿੰਘ ਮੱਲੀ, ਕਿਸ਼ਨ ਗੋਪਾਲ ਚਾਚੂ, ਸਾਬਕਾ ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ, ਮੋਹਨ ਸਿੰਘ ਸ਼ੈਲਾ ਪਹੁੰਚੇ ਤੇ ਭਾਈਚਾਰੇ ਨਾਲ ਨਵਾਜ ਅਦਾ ਕੀਤੀ। ਇਸ ਮੌਕੇ ਭਾਈਚਾਰੇ ਵੱਲੋਂ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਣਿਕ ਅਲੀ, ਪ੍ਰਧਾਨ ਕਾਦਰ ਖਾਨ, ਡਾ: ਮੋਤੀ ਰਹਿਮਾਨ ਤੇ ਚਾਚਾ ਅਸਲਮ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ। ਇਸ ਮੌਕੇ ਮਹੁੰਮਦ ਸੁਹੇਲ, ਰੋਜ ਮਹੁੰਮਦ, ਸਮੀਰ ਦੁੱਲ, ਮਹੁੰਮਦ ਇਲਤਾਫ, ਮਹੁੰਮਦ ਜਾਫਰ, ਮਾਜਬਰ ਰਹਿਮਾਨ, ਮੁੰਨਾ ਭਾਈ, ਹਾਕਮ ਚਾਚਾ, ਮਹੁੰਮਦ ਫਿਰੋਜ, ਮਹੁੰਮਦ ਹਨੀਫ, ਮਹੁੰਮਦ ਕਰੀਮ, ਮਹੁੰਮਦ ਖੁਰਸ਼ੀਦਆਦਿ ਹਾਜ਼ਰ ਸਨ।
ਸਠਿਆਲਾ, (ਜਗੀਰ ਸਿੰਘ ਸਫਰੀ)-ਅੱਜ ਜਾਮਾ ਮਸਜਿਦ ਸਠਿਆਲਾ ਵਿਖੇ ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮੁਸਲਿਮ ਭਾਈਚਾਰੇ ਨੇ ਮੌਲਵੀਂ ਸਮਸ਼ੂਦੀਨ ਸਠਿਆਲਾ ਦੀ ਅਗਵਾਈ ਵਿਚ ਮਨਾਇਆ ਗਿਆ। ਜਾਮਾ ਮਸਜਿਦ ਸਠਿਆਲਾ ਵਿਖੇ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਨ ਉਪੰਰਤ ਮੌਲਵੀ ਨੇ ਇਸ ਤਿਉਹਾਰ ਰਮਜ਼ਾਨ ਦੇ ਪਵਿੰਤਰ ਮਹੀਨੇ ਦਾ ਅਖੀਰ ਹੋਣ ਨਾਲ-ਨਾਲ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਪ੍ਰਤੀਕ ਦੱਸਿਆ। ਇਸ ਮੌਕੇ 'ਤੇ ਹਾਜੀ ਸਵਾਰਦੀਨ, ਹਾਜੀ ਮੂਸਾ, ਹਾਜੀ ਮੀਰਾ (ਸ਼ੇਰੋ), ਨਵਾਬਦੀਨ ਧਿਆਨਪੁਰ, ਗੁਲਾਬ ਮੁਹੰਮਦ ਬਾਘਾ, ਸਾਦਕ, ਸਠਿਆਲਾ, ਬਲਹਾਰ, ਮੁਹੰਮਦ ਸ਼ਾਹਨਵਾਜ, ਜੋਰ ਮੁਹੰਮਦ, ਮਹਿਸੂਮ ਅਲੀ, ਅਦਦੂਲਾ, ਇਕਬਾਲ ਟਪਿਆਲਾ, ਇਕਬਾਲ, ਮੁਹੰਮਦ ਇਰਾਨਫਾਨ ਰਈਆ ਆਦਿ ਹਾਜ਼ਰ ਨੇ ਵੀ ਈਦ-ਉਲ-ਫਿਤਰ 'ਤੇ ਮੁਬਾਰਕਬਾਦ ਦਿੱਤੀ।
ਮਜੀਠਾ, (ਜਗਤਾਰ ਸਿੰਘ ਸਹਿਮੀ)-ਮਜੀਠਾ ਤੋਂ ਥੋੜ੍ਹੀ ਦੂਰ ਈਦਗਾਹ ਦੀ ਦਰਗਾਹ ਇਮਾਮ ਮਸਜਿਦ ਵਿਖੇ ਈਦ ਉਲ ਫਿਤਰਤ ਦਾ ਤਿਉਹਾਰ ਓਥੋਂ ਦੇ ਮੁੱਖ ਸੇਵਾਦਾਰ ਮੌਲਵੀ ਮੁਹੰਮਦ ਇਰਸ਼ਾਦ ਦੀ ਅਗਵਾਈ 'ਚ ਮਨਾਇਆ ਗਿਆ। ਇਸ ਮੌਕੇ ਸਿਆਸੀ ਸਕੱਤਰ ਐਡਵੋਕੇਟ ਰਕੇਸ਼ ਪ੍ਰਾਸ਼ਰ, ਅਵਤਾਰ ਸਿੰਘ ਤੇ ਅਜੇ ਚੋਪੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ 'ਤੇ ਮੌਲਵੀ ਮੁਹੰਮਦ ਇਰਸ਼ਾਦ ਦੇ ਨਾਲ ਮੀਆਂ ਅਬਦੁਲ ਮਲਿਕ, ਅਵਤਾਰ ਸਿੰਘ ਗਿੱਲ, ਅਜੇ ਚੋਪੜਾਂ, ਅਮਨ ਤੇ ਹੋਰ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।

No comments: