www.sabblok.blogspot.com
ਬੀਜਿੰਗ-ਇਸ਼ਕ ਦੇ ਰੰਗ 'ਚ ਰੰਗੇ ਵਿਅਕਤੀ ਦੇ ਦਿਲ ਨੂੰ ਜ਼ਰਾ ਜਿੰਨੀ ਠੇਸ ਲੱਗੇ ਤਾਂ ਉਸ ਲਈ ਜੀਣਾ ਮੁਹਾਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਉਹ ਵੱਡੇ ਤੋਂ ਵੱਡਾ ਖਤਰਾ ਮੁੱਲ ਲੈ ਸਕਦਾ ਹੈ ਅਤੇ ਇੱਥੋਂ ਤੱਕ ਕਿ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਸਕਦਾ ਹੈ। ਕੁੱਝ ਅਜਿਹਾ ਹੀ ਕਰ ਦਿਖਾਇਆ, ਚੀਨ ਦੀ ਇਕ ਮੁਟਿਆਰ ਨੇ ਜਿਸ ਨੇ ਪ੍ਰੇਮੀ ਨਾਲ ਜ਼ਰਾ ਜਿੰਨੀ ਤਕਰਾਰ ਅਤੇ ਨਾਰਾਜ਼ਗੀ ਹੋਣ ਤੋਂ ਪਿੱਛੋਂ ਝੱਟ ਉੱਚੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇਣ ਦਾ ਫੈਸਲਾ ਕਰ ਲਿਆ। ਸਿਰਫ ਫੈਸਲਾ ਹੀ ਨਹੀਂ ਕਰ ਲਿਆ, ਸਗੋਂ ਇਸ 'ਲੈਲਾ' ਨੇ ਤਾਂ ਸੱਚੀ-ਮੁੱਚੀ ਛਾਲ ਮਾਰ ਦਿੱਤੀ। ਉਸ ਗੱਭਰੂ ਦੀ ਕਿਸਮਤ ਚੰਗੀ ਸੀ ਕਿ ਬਾਲਕੋਨੀ 'ਚੋਂ ਡਿਗਦੀ ਮੁਟਿਆਰ ਨੂੰ ਉਸ ਦਾ ਹੱਥ ਪੈ ਗਿਆ ਅਤੇ ਉਸ ਨੇ ਕੁੜੀ ਨੂੰ ਉਦੋਂ ਤੱਕ ਸੰਭਾਲੀ ਰੱਖਿਆ, ਜਦੋਂ ਤੱਕ ਬਚਾਅ ਦਲ ਦੇ ਲੋਕ ਨਹੀਂ ਪਹੁੰਚ ਗਏ। ਇਸ ਦੌਰਾਨ ਮੁੰਡਾ ਤਰਲੇ ਭਰੀ ਆਵਾਜ਼ 'ਚ ਕੁੜੀ ਦੀਆਂ ਮਿੰਨਤਾਂ ਕਰਦਾ ਰਿਹਾ ਕਿ ਉਹ ਜਾਨ ਦੇਣ ਦਾ ਇਰਾਦਾ ਛੱਡ ਦੇਵੇ। ਭਵਿੱਖ 'ਚ ਉਹ ਉਸ ਦੀਆਂ ਸਾਰੀਆਂ ਗੱਲਾਂ ਮੰਨੇਗਾ। ਇਕ ਵਾਰ ਤਾਂ ਕੁੜੀ ਬਚ ਗਈ, ਉਸ ਗੱਭਰੂ ਦੇ ਭਾਗ ਪਰ ਭਵਿੱਖ ਦੀਆਂ ਅੱਲਾ ਜਾਣੇ।
No comments:
Post a Comment