ਅੰਮ੍ਰਿਤਸਰ- ਅੰਮ੍ਰਿਤਸਰ 'ਚ ਇਕ ਲੜਕੀ ਨੇ ਐਮ. ਬੀ. ਏ. ਕਰਨ ਦੇ ਬਾਵਜੂਦ ਨੌਕਰੀ ਨਾ ਮਿਲਣ ਕਾਰਨ ਆਪਣੇ ਹੀ ਕਾਲਜ 'ਚ ਕੰਟੀਨ ਖੋਲ੍ਹ ਕੇ ਇਕ ਮਿਸਾਲ ਪੇਸ਼ ਕੀਤੀ ਹੈ। ਉਸ ਨੇ ਲੜਕੀ ਹੋਣ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ ਅਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਿਧਿਮਾ ਨੇ ਦੱਸਿਆ ਕਿ ਉਸ ਨੇ ਐਮ. ਬੀ. ਏ. 'ਚੋਂ ਟਾਪ ਕੀਤਾ ਜਿਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ ਜੇ ਮਿਲੀ ਵੀ ਤਾਂ ਉਸ ਦੀ ਯੋਗਤਾ ਮੁਤਾਬਕ ਨਹੀਂ ਮਿਲੀ ਪਰ ਉਸ ਨੇ ਹੌਸਲਾ ਨਹੀਂ ਛੱਡਿਆ ਅਤੇ ਖੁਦ ਪੈਸੇ ਇਕੱਠੇ ਕਰਕੇ ਆਪਣੇ ਹੀ ਕਾਲਜ 'ਚ ਕੰਟੀਨ ਖੋਲ੍ਹ ਦਿੱਤੀ। ਉਸ ਨੇ ਦੱਸਿਆ ਕਿ ਮੇਰੇ ਪਿਤਾ ਵੀ ਇਹੀ ਕੰਮ ਕਰਦੇ ਹਨ ਇਸ ਲਈ ਮੈਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਵੀ ਮੈਨੂੰ ਪੂਰਾ ਸਹਿਯੋਗ ਦਿੱਤਾ। ਰਿਧਿਮਾ ਨੇ ਦੱਸਿਆ ਕਿ ਉਸ ਨੂੰ ਆਰਥਿਕ ਤੰਗੀ ਆਉਣ ਦੇ ਬਾਵਜੂਦ ਉਸ ਨੇ ਪਰਵਾਹ ਕੀਤੇ ਬਿਨਾਂ ਸਖ਼ਤ ਮਿਹਨਤ ਨਾਲ ਆਪਣੀ ਕੰਟੀਨ ਖੋਲੀ। ਰਿਧਿਮਾ ਦਾ ਇਹ ਕਾਰਨਾਮਾ ਕਾਬਿਲੇ ਤਾਰੀਫ ਹੈ ਅਤੇ ਬਾਕੀ ਲੜਕੀਆਂ ਲਈ ਇਕ ਮਿਸਾਲ ਹੈ