jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਅਸੀ ਆਜ਼ਾਦ ਦੇਸ਼ ਅੰਦਰ ਗੁਲਾਮ ਹਾਂ : ਭਾਈ ਪਰਮਜੀਤ ਸਿੰਘ ਭਿਉਰਾ

www.sabblok.blogspot.com


ਅੱਜ ਦਿੱਲੀ ਦੀ ਇਕ ਅਧਾਲਤ ਵਿਚ ਬਬੱਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਪੁਲਿਸ bheoraਦੀ ਸਖਤ ਸੁਰਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਭਿਉਰਾ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਕੋਈ ਵੀ ਗਵਾਹ ਹਾਜ਼ਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ, ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ ੨੧ ਅਗਸਤ ਨੂੰ ਹੋਵੇਗੀ । ਪੇਸ਼ੀ ਉਪਰੰਤ ਭਾਈ ਭਿਉਰਾ ਨੇ ਗਲਬਾਤ ਦੌਰਾਨ ਮੋਦੀ ਵਲੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਕਿਹਾ ਕਿ ਅਸੀ ਆਜਾਦ ਦੇਸ਼ ਦੇ ਅੰਦਰ ਗੁਲਾਮ ਹਾਂ ਤੇ ਸਾਡਾ ਹਰ ਸਾਹ ਹਿੰਦੂਤਵੀਆਂ ਦੇ ਸੰਗਲਾਂ ਹੇਠ ਲਿਆ ਜਾ ਰਿਹਾ ਹੈ । ਘੱਟ ਗਿਣਤੀਆਂ ਦਾ ਘਾਣ ਕਰਨ ਹੇਠ ਹਿੰਦੁਤਵੀਆਂ ਤਾਕਤਾਂ ਹੁਣ ਮੁਸਲਮਾਨਾਂ ਦੇ ਵੱਡੇ ਕਾਤਿਲ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਣਾਂ ਕੇ ਸਿਰਫ ਮੁਸਲਮਾਨਾਂ ਦਾ ਹੀ ਨਹੀ ਸਗੋ ਸਮੂਹ ਘੱਟ ਗਿਣਤੀਆਂ ਦਾ ਘਾਣ ਕਰਕੇ ਉਨ੍ਹਾਂ ਨੂੰ ਹਿੰਦੂ ਬਨਾਣਾਂ ਚਾਹੁੰਦੀਆਂ ਹਨ ਜਿਸ ਤੋ ਸਿੱਖ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ । ਉਨ੍ਹਾਂ ਬਹੁਤ ਹੀ ਗੰਭੀਰ ਲਹਿਜੇ ਵਿਚ ਕਿਹਾ ਕਿ ਜਦ ਅਸੀ ਇਸ ਮੁਲਕ ਵਿਚ ਆਜ਼ਾਦ ਹੀ ਨਹੀ ਹਾਂ ਤੇ ਸਾਨੂੰ ਕੋਈ ਹੱਕ ਨਹੀ ਕਿ ਅਸੀ ਕਿਸੇ ਕਿਸਮ ਦੀ ਆਜਾਦੀ ਦਾ ਜਸ਼ਨ ਮਨਾਇਏ । ਉਨ੍ਹਾਂ ਕੌਮ ਨੂੰ ਸੁਨੇਹਾ ਦੇਦੇਂ ਹੋਏ ਕਿਹਾ ਕਿ ਤੁਸੀ ਬਾਦਲਾਂ ਤੇ ਵਿਸ਼ਵਾਸ ਨਾ ਕਰੋ ਇਹ ਹਿੰਦੁਤਵੀਆਂ ਤਾਕਤਾਂ ਨਾਲ ਮਿਲ ਕੇ ਕੌਮ ਨੂੰ ਰਸਾਤਲ ਵਲ ਲੈ ਕੇ ਜਾ ਰਹੇ ਹਨ ਤੇ ਸਮੇਂ ਦੀ ਪਹਿਚਾਨ ਕਰਦੇ ਹੋਏ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਜਤਨ ਕਰਦੇ ਹੋਏ ਕੌਮ ਦੇ ਦੁਖਾਂ ਦਾ ਦਰਦ ਰਖਣ ਵਾਲੇ ਵੀਰਾਂ ਨੂੰ ਅੱਗੇ ਲਿਆ ਕੇ ਕੌਮ ਦੀ ਡੁਬਦੀ ਵਾਗਡੋਰ ਉਨ੍ਹਾਂ ਦੇ ਹੱਥ ਦੇ ਕੇ ਕੌਮ ਦੀ ਚੜਦੀ ਕਲਾ ਵਿਚ ਸਹਿਯੋਗ ਦੇਵੋ । ਭਾਈ ਭਿਉਰਾ ਵਲੋਂ ਵਕੀਲ ਵਿਕਾਸ ਪਢੋਰਾ ਅਦਾਲਤ ਵਿਚ ਹਾਜਿਰ ਸਨ

No comments: