www.sabblok.blogspot.com
ਹਕੂਮਤ ਦੇ ਲਾਡਲੇ ਹਲਕੇ ਲੰਬੀ 'ਚ ਇਕ ਹੋਰ 'ਲੱਖਪਤੀ' ਗ਼ਬਨ ਦੀ ਆਹਟ!
ਸਾਬਕਾ ਸਰਪੰਚ ਤੇ ਦਲਿਤ ਬਜ਼ੁਰਗ ਨੇ ਪੰਚਾਇਤ ਸੈਕਟਰੀ 'ਤੇ ਲਾਏ ਲੱਖਾਂ ਦੇ ਘਪਲੇ ਦੇ ਦੋਸ਼ ਪਿੰਡ ਦੇ ਨੰਬਰਦਾਰ ਨੇ ਵੀ ਸੈਕਟਰੀ 'ਤੇ ਕੱਸਿਆ ਨਿਸ਼ਾਨਾ ਦੋਸ਼:
ਸੈਕਟਰੀ ਨੇ ਕਈ ਥਾਈਂ ਸਰਪੰਚ ਦੇ ਜਾਅਲੀ 'ਗੂੰਠੇ ਲਾ ਕੇ ਕੀਤੀ ਲੱਖਾਂ ਦੀ ਗ੍ਰਾਂਟ ਖੁਰਦ-ਬੁਰਦ
ਮਲੋਟ (ਮਿੰਟੂ ਗੁਰੂਸਰੀਆ): ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ ਨੂੰ ਆਪਣਾ 'ਵਿਹੜਾ' ਦੱਸਦੇ ਹਨ ਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਪਰਵਾਰ। ਜਿਸ ਦੇ ਚਲਦਿਆਂ ਹਕੂਮਤ ਦੇ ਲਾਡਲੇ ਲੰਬੀ ਨੂੰ 'ਗੱਫ਼ਿਆਂ' ਨਾਲ ਨਿਹਾਲ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਲੰਬੀ 'ਤੇ ਇਲਜ਼ਾਮ ਵੀ ਲੱਗਦਾ ਹੈ ਕਿ ਮੁੱਖ ਮੰਤਰੀ ਬਾਕੀ ਪੰਜਾਬ ਨੂੰ ਪਛਾੜੀ ਕਰਕੇ ਲੰਬੀ ਨੂੰ ਬੁੱਕ-ਬੁੱਕ ਭਰ 'ਰਿਊੜੀਆਂ' ਵੰਡਦੇ ਹਨ। ਪਰ ਇੱਕ ਕੌੜੀ ਹਕੀਕਤ ਇਹ ਵੀ ਹੈ ਕਿ ਲੰਬੀ 'ਚ ਆਇਆ ਪੂਰਾ ਧਨ ਵਿਕਾਸ ਕਾਰਜਾਂ 'ਤੇ ਨਹੀਂ ਲੱਗਦਾ। ਇਸ ਲਈ ਲੰਬੀ ਵਿਚ ਆਉਂਦੇ ਗ੍ਰਾਟਾਂ ਦੇ ਗੱਫ਼ੇ ਧਾਂਦਲੀਆਂ ਦੇ ਕਿੱਸੇ ਵੀ ਨਵੇਂ ਤੋਂ ਨਵੇਂ ਖੁੰਢਾਂ 'ਤੇ ਲਿਆਉਂਦੇ ਹਨ। ਸਰਕਾਰੀ ਗ੍ਰਾਟਾਂ ਦੀ ਦੁਰਵਰਤੋਂ ਦਾ ਅਜਿਹਾ ਹੀ ਇਕ ਮਾਮਲਾ ਲੰਬੀ ਹਲਕੇ ਦੇ ਪਿੰਡ ਖੇਮਾ ਖੇੜਾ ਵਿਖੇ ਪ੍ਰਕਾਸ਼ ਵਿਚ ਆਇਆ ਹੈ, ਜਿੱਥੇ ਪਿੰਡ ਦੇ ਇਕ ਸਾਬਕਾ ਦਲਿਤ ਸਰਪੰਚ ਅਤੇ ਨੰਬਰਦਾਰ ਨੇ ਪੰਚਾਇਤ ਸੈਕਟਰੀ 'ਤੇ ਕਥਿਤ ਘਪਲੇ ਦੇ ਗੰਭੀਰ ਦੋਸ਼ ਲਗਾਏ ਹਨ। ਮੀਡੀਆ ਨੂੰ ਦਿੱਤੀ ਸ਼ਕਾਇਤ ਵਿਚ ਸਾਬਕਾ ਸਰਪੰਚ ਦਿਆਲ ਸਿੰਘ ਅਤੇ ਨੰਬਰਦਾਰ ਹਰਮਨਪ੍ਰੀਤ ਸਿੰਘ ਨੇ ਖੇਮਾ ਖੇੜਾ ਦੇ ਪਹਿਲਾਂ ਰਹਿ ਚੁੱਕੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ 'ਤੇ ਕਥਿਤ ਬੇਨਿਯਮੀਆਂ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਕਤ ਸੈਕਟਰੀ ਨੇ ਕਥਿਤ ਰੂਪ ਵਿਚ ਵੱਡੇ ਪੱਧਰ 'ਤੇ ਗ੍ਰਾਟਾਂ ਨੂੰ ਖੁਰਦ-ਬੁਰਦ ਕੀਤਾ ਹੈ। ਸ਼ਕਾਇਤਕਰਤਾਵਾਂ ਅਨੁਸਾਰ, ਪਿੰਡ ਖੇਮਾ ਖੇੜਾ ਦੇ ਵੋਟਰਾਂ ਨੇ 2008 ਵਿਚ ਪਿੰਡ ਦੇ ਦਲਿਤ ਬਜ਼ੁਰਗ ਦਿਆਲ ਸਿੰਘ ਨੂੰ ਸਰਪੰਚ ਚੁਣਿਆ ਸੀ। ਦਿਆਲ ਸਿੰਘ ਇਕ ਬਜ਼ੁਰਗ, ਇਮਾਨਦਾਰ ਤੇ ਅਨਪੜ• ਵਿਅਕਤੀ ਸੀ। ਚਾਰ ਕੁ ਸਾਲ ਪਹਿਲਾਂ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਦੀ ਨਿਯੁਕਤੀ ਖੇਮਾ ਖੇੜਾ ਵਿਚ ਹੋਈ। ਉਕਤ ਸੈਕਟਰੀ ਨੇ ਸਰਪੰਚ ਦਿਆਲ ਸਿੰਘ ਨੂੰ ਭਰੋਸੇ ਵਿਚ ਲੈ ਲਿਆ ਕਿ ਉਹ ਪੰਚਾਇਤੀ ਕੰਮਾਂ ਦੀ ਕਾਗਜ਼ੀ ਖਾਨਾਪੂਰਤੀ ਆਪ ਹੀ ਪੂਰੀ ਕਰ ਦਿਆ ਕਰੇਗਾ। ਦਿਆਲ ਸਿੰਘ ਨੇ ਦੱਸਿਆ ਕਿ ਉਕਤ ਸੈਕਟਰੀ ਉਸ ਤੋਂ ਕਾਗਜ਼ਾ\ਮਤਿਆਂ\ਚੈੱਕਾਂ 'ਤੇ 'ਗੂੰਠਾ ਲਵਾ ਲੈਂਦਾ ਸੀ। ਹੁਣ ਜਦੋਂ 2013 ਵਿਚ ਉਸ ਦੀ ਥਾਂ ਹੋਰ ਕੋਈ ਪਿੰਡ ਦਾ ਸਰੰਪਚ ਚੁਣਿਆ ਗਿਆ ਤਾਂ ਇਹ ਗੱਲ ਉਜ਼ਾਗਰ ਹੋਈ ਕਿ 2009-10 ਤੋਂ ਲੈ ਕੇ 12-13 ਤੱਕ ਆਈਆਂ ਗ੍ਰਾਟਾਂ ਦੇ ਹਿਸਾਬ ਵਿਚ ਵੱਡਾ ਘੋਟਾਲਾ ਹੋਇਆ ਹੈ। ਸਾਬਕਾ ਸਰਪੰਚ ਅਤੇ ਨੰਬਰਦਾਰ ਅਨੁਸਾਰ, ਇਹ ਕਥਿਤ ਘਪਲਾ ਸੈਕਟਰੀ ਪਰਮਜੀਤ ਸਿੰਘ ਨੇ ਹੀ ਕੀਤਾ ਹੈ। ਉਕਤ ਸੈਕਟਰੀ ਨੇ ਕਈ ਥਾਈਂ ਆਪ ਹੀ ਸਰਪੰਚ ਦੇ 'ਗੂੰਠੇ ਲਾ ਕੇ ਅਤੇ ਜ਼ਾਅਲੀ ਮਤੇ ਪਾ ਕੇ ਕਰੀਬ 40 ਤੋਂ 50 ਲੱਖ ਦਾ ਘਪਲਾ ਕੀਤਾ ਹੈ। ਦਿਆਲ ਸਿੰਘ ਨੇ ਕਿਹਾ ਕਿ ਉਸ ਨੂੰ ਜਦੋਂ ਪਤਾ ਲੱਗਾ ਕਿ ਗ੍ਰਾਟਾਂ ਦੀ ਵਰਤੋਂ 'ਚ ਬੇਨਿਯਮੀਆਂ ਹੋਈਆਂ ਹਨ ਤਾਂ ਉਸ ਨੇ ਪੰਚਾਇਤ ਅਤੇ ਅਧਿਕਾਰੀਆਂ ਨੂੰ ਵੀ ਇਸ ਬਾਬਤ ਦੱਸਿਆ ਪਰ ਉਸ ਦੀ ਸ਼ਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ। ਦਿਆਲ ਸਿੰਘ ਅਨੁਸਾਰ ਉਹ ਕਿਸੇ ਵੀ ਤਰ•ਾਂ ਦੀ ਹੇਰਾਫੇਰੀ ਵਿਚ ਸ਼ਾਮਲ ਨਹੀਂ ਸੀ ਪਰ ਅਨਪੜ• ਹੋਂਣ ਕਰਕੇ ਉਸ ਨੂੰ ਫਸਾ ਦਿੱਤਾ ਗਿਆ ਤੇ ਹੁਣ ਜੇ ਕੁਝ ਉਲਟਾ ਹੋ ਗਿਆ ਤਾਂ ਉਸ ਕੋਲ ਤਾਂ ਕੁਝ ਮਰਲੇ ਜਗ•ਾ ਦੇ ਘਰ ਤੋਂ ਇਲਾਵਾ ਕੁਝ ਹੈ ਵੀ ਨਹੀਂ, ਜੋ ਵੇਚ ਕੇ ਉਹ ਘਾਟੇ ਪੂਰੇ ਕਰ ਦੇਵੇ। ਦਿਆਲ ਸਿੰਘ ਦੇ ਹੱਕ 'ਚ ਨਿੱਤਰੇ ਪਿੰਡ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਹਿਸਾਬ-ਕਿਤਾਬ ਜਾਨਣ ਲਈ ਕੁਝ ਆਰ.ਟੀ.ਆਈਜ਼. ਵੀ ਪਾਈਆਂ ਸਨ, ਜਿੰਨ•ਾਂ ਦੀਆਂ ਰਸੀਦਾਂ ਤੇ ਫੋਟੋ ਕਾਪੀਆਂ ਉਨ•ਾਂ ਦੇ ਕੋਲ ਹਨ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਉਨ•ਾਂ ਨੂੰ ਕਿਹਾ ਸੀ ਕਿ ਆਰ.ਟੀ.ਆਈਜ਼. ਦੇ ਜ਼ਰੀਏ ਤੁਸੀਂ ਸੈਕਟਰੀ ਤੋਂ ਹਿਸਾਬ-ਕਿਤਾਬ ਲੈ ਲਵੋ। ਪਰ ਜਦੋਂ ਸੈਕਟਰੀ ਨੂੰ ਜੁਆਬ ਦੇਂਣ ਲਈ ਕਿਹਾ ਗਿਆ ਤਾਂ ਉਸ ਨੇ ਇਹ ਕਹਿੰਦਿਆਂ ਜਵਾਬ ਦੇਂਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਮੇਰੇ 'ਤੇ ਅਫਸਰ ਲੱਗੇ ਹੋ ਜੋ ਮੈਂ ਤੁਹਾਨੂੰ ਹਿਸਾਬ ਦੇਂਦਾ ਫਿਰਾਂ। ਸਕਾਇਤਕਰਤਾਵਾਂ ਨੇ ਗੁਹਾਰ ਲਾਈ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਗ੍ਰਾਟਾਂ ਦੀ ਦੁਰਵਰਤੋਂ ਦਾ ਮਾਮਲਾ ਕਰਵਾਈ ਦਾ ਰੂਪ ਲੈ ਸਕੇ। ਇਸ ਸਬੰਧ ਵਿਚ ਜਦੋਂ ਸੈਕਟਰੀ ਪਰਮਜੀਤ ਸਿੰਘ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਵਾਰ-ਵਾਰ ਘੰਟੀਆਂ ਜਾਣ ਦੇ ਬਾਵਜ਼ੂਦ ਫ਼ੋਨ ਨਹੀਂ ਚੁੱਕਿਆ। ਉੱਧਰ ਜਦੋਂ ਲੰਬੀ ਦੇ ਬੀ.ਡੀ.ਪੀ.ਓ. ਜਸਮੇਲ ਸਿੰਘ ਬੰਗੀ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਸਰਪੰਚ ਨੂੰ ਵੀ ਕਟਿਹਰੇ 'ਚ ਖੜ•ਾ ਕਰਦਿਆਂ ਕਿਹਾ ਕਿ, ਸਰਪੰਚ ਪੰਜ ਸਾਲ ਕਿੱਥੇ ਸੀ? 'ਕੱਲ•ੇ ਸਰਪੰਚ ਦੇ 'ਗੂੰਠੇ ਲਾ ਕੇ ਕੁਝ ਨਹੀਂ ਹੁੰਦਾ, ਕਿਉਂਕਿ ਬਾਕੀ ਪੰਚਾਇਤ ਦੇ ਪੰਚ ਵੀ ਭਰੋਸੇ 'ਚ ਲੈਂਣੇ ਜਰੂਰੀ ਹੁੰਦੇ ਹਨ, ਫੇਰ ਵੀ ਜੇਕਰ ਉਕਤ ਸਾਬਕਾ ਸਰਪੰਚ ਆਪਣੇ ਨਾਲ ਹੋਏ ਧੋਖੇ ਦੀ ਕੋਈ ਲਿਖਤੀ ਸ਼ਕਾਇਤ ਸਾਨੂੰ ਦਿੰਦਾ ਹੈ ਤਾਂ ਅਸੀਂ ਹਰ ਹਾਲ ਵਿਚ ਵਿਭਾਗੀ ਕਾਰਵਾਈ ਅਮਲ 'ਚ ਲਿਆਂਵਗੇ।
No comments:
Post a Comment