jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਲੋਕ ਸਸਤਾ ਨਿਆਂ ਲੈਣ ਲਈ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਹੋਣ-ਜੀ.ਕੇ.ਧੀਰ

www.sabblok.blogspot.com

ਹੁਸ਼ਿਆਰਪੁਰ, 8 ਅਗਸਤ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਲਈ ਜਾਗਰੂਕ ਮੋਬਾਈਲ ਵੈਨ ਸੇਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤੀ ਗਈ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਜੀ. ਕੇ. ਧੀਰ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਮ ਕੁਮਾਰ ਸਿੰਗਲਾ ਦੀ ਪ੍ਰਧਾਨਗੀ ਹੇਠ ਤੇ ਸੀ.ਜੇ.ਐਮ. ਟੀ. ਐਸ. ਬਿੰਦਰਾ ਤੇ ਸਿਵਲ ਜੱਜ ਸੀਨੀ. ਡਵੀਜ਼ਨ ਲਖਵਿੰਦਰ ਕੌਰ ਦੀ ਮੌਜੂਦਗੀ 'ਚ ਕੀਤਾ ਗਿਆ ਤੇ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ੍ਰੀ ਧੀਰ ਨੇ ਕਿਹਾ ਕਿ ਇਹ ਮੋਬਾਈਲ ਸੇਵਾ ਸ਼ੁਰੂ ਕਰਨ ਦਾ ਮਕਸਦ ਆਮ ਲੋਕਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਨਾ ਤੇ ਧਾਰਾ 39-ਏ ਦੀ ਵਿਚਾਰ ਧਾਰਾ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮੰਤਵ 'ਇਨਸਾਫ ਸਭਨਾ ਲਈ' ਦੇ ਨਾਅਰੇ ਨੂੰ ਹੋਰ ਉਜਾਗਰ ਕਰਨਾ ਤੇ ਇਸ ਨੂੰ ਕਾਮਯਾਬ ਕਰਨਾ ਹੈ। ਇਸ ਮੌਕੇ ਸ੍ਰੀ ਬਿੰਦਰਾ ਤੇ ਸ੍ਰੀਮਤੀ ਲਖਵਿੰਦਰ ਕੌਰ ਨੇ ਕਿਹਾ ਕਿ ਇਹ ਸੇਵਾ ਜਲਦ ਹੀ ਲੋੜਵੰਦਾਂ ਨੂੰ ਸਸਤਾ ਇਨਸਾਫ ਦਿਵਾਉਣ ਲਈ ਵਰਦਾਨ ਸਿੱਧ ਹੋਵੇਗੀ। ਇਸ ਮੌਕੇ ਐਡਵੋਕੇਟ ਅਜੈ ਗੁਪਤਾ, ਜੱਜ ਜੂਨੀਅਰ ਡਵੀਜ਼ਨ ਮਨੂੰ ਮੱਟੂ ਤੇ ਪੈਨਲ ਦੇ ਐਡਵੋਕੇਟਾਂ ਤੋਂ ਇਲਾਵਾ ਪੀ.ਐਲ.ਵੀ. ਤੇ ਸਮੂਹ ਸਟਾਫ ਵੀ ਹਾਜ਼ਰ ਸਨ।

No comments: