jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 31 July 2013

ਪਨ ਬਸ ਸਰਹਿੰਦ ਨੇੜੇ ਭਾਖੜਾ ਨਹਿਰ ਵਿੱਚ ਡਿੱਗੀ 35-40 ਦੇ ਮਰਨ ਦਾ ਖਦਸ਼ਾ

www.sabblok.blogspot.com


  • ਦਰਜਨਾਂ ਰੁੜ੍ਹੇ-3 ਲਾਸ਼ਾਂ ਬਰਾਮਦ
  • ਬੱਸ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ
  • ਸਰਹਿੰਦ ਨੇੜੇ ਤੜਕੇ ਵਾਪਰਿਆ ਹਾਦਸਾ
ਭੂਸ਼ਨ ਸੂਦ, ਸਵਰਨਜੀਤ ਸਿੰਘ ਸੇਠੀ, ਰਜਿੰਦਰ ਸਿੰਘ, ਬਲਜਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ-ਸਰਹਿੰਦ-ਮੰਡੀ ਗੋਬਿੰਦਗੜ੍ਹ, 31 ਜੁਲਾਈ-ਸਰਹਿੰਦ ਭਾਖੜਾ ਨਹਿਰ ਉੱਪਰ ਫਲੋਟਿੰਗ ਰੈਸਟੋਰੈਂਟ ਸਰਹਿੰਦ ਨਜ਼ਦੀਕ ਅੱਜ ਸਵੇਰੇ 2 ਵਜੇ ਦੇ ਕਰੀਬ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪਨਬਸ, ਜੋ ਅੰਮ੍ਰਿਤਸਰ ਡਿਪੂ ਨੰਬਰ 1 ਨਾਲ ਸਬੰਧਿਤ ਹੈ, ਗਰਿੱਲਾਂ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਅਤੇ ਬੱਸ ਵਿਚ ਸਵਾਰ ਮੁਸਾਫ਼ਿਰਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭੇਜਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਹੋਰ ਲਾਸ਼ਾਂ ਦੀ ਭਾਲ ਜਾਰੀ ਹੈ। ਇਸ ਮੰਦਭਾਗੀ ਬੱਸ ਵਿਚ ਤਿੰਨ ਦਰਜਨ ਤੋਂ ਵੱਧ ਸਵਾਰੀਆਂ ਹੋਣ ਦਾ ਖ਼ਦਸ਼ਾ ਹੈ ਅਤੇ ਦਿੱਲੀ ਬੱਸ ਅੱਡੇ ਤੋਂ ਚੱਲਣ ਸਮੇਂ ਇਸ ਵਿਚ 25 ਸਵਾਰੀਆਂ ਕਾਉਂਟਰ ਤੋਂ ਟਿਕਟ ਲੈ ਕੇ ਚੜ੍ਹੀਆਂ ਸਨ ਜਦੋਂਕਿ ਬਾਕੀ ਸਵਾਰੀਆਂ ਦਿੱਲੀ ਦੇ ਵੱਖ-ਵੱਖ ਬੱਸ ਸਟਾਪਾਂ ਤੋਂ ਚੜ੍ਹੀਆਂ ਸਨ। ਪ੍ਰਾਪਤ ਸੂਚਨਾ ਅਨੁਸਾਰ ਇਸ ਘਟਨਾ ਬਾਰੇ

ਪੈਟਰੋਲ 70 ਪੈਸੇ ਅਤੇ ਡੀਜ਼ਲ 50 ਪੈਸੇ ਮਹਿੰਗਾ

www.sabblok.blogspot.com
ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਅਤੇ ਰੁਪਏ 'ਚ ਕਮਜ਼ੋਰੀ ਨੂੰ ਆਧਾਰ ਬਣਾ ਕੇ ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ 6ਵੀਂ ਵਾਰ ਵਾਧਾ ਕਰਦੇ ਹੋਏ ਇਸ ਦੀਆਂ ਕੀਮਤਾਂ 70 ਰੁਪਏ ਪ੍ਰਤੀ ਲੀਟਰ ਵਧਾ ਦਿੱਤੀਆਂ ਹਨ। ਡੀਜ਼ਲ ਦੀਆਂ ਕੀਮਤਾਂ 'ਚ 50 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਇਹ ਵਾਧਾ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਜਾਵੇਗਾ। ਤੇਲ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ  ਪੈਟਰੋਲ ਦੀ ਕੀਮਤ 70 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 50 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ ਜਿਸ 'ਚ ਸੂਬਾ ਪੱਧਰੀ ਟੈਕਸ ਸ਼ਾਮਲ ਨਹੀਂ ਹੈ।

ਰਿਟਰਨ ਭਰਨ ਦੀ ਮਿਤੀ 5 ਅਗਸਤ ਤੱਕ ਵਧਾਈ



www.sabblok.blogspot.com

ਨਵੀਂ ਦਿੱਲੀ, 31 ਜੁਲਾਈ (ਏਜੰਸੀ)-ਸਰਕਾਰ ਨੇ ਅੱਜ ਆਮਦਨ ਕਰ ਰਿਟਰਨ ਭਰਨ ਦੀ ਅੰਤਿਮ ਮਿਤੀ ਪੰਜ ਦਿਨ ਵਧਾ ਕੇ 5 ਅਗਸਤ ਤੱਕ ਕਰ ਦਿੱਤੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਆਮਦਨ ਕਰ ਰਿਟਰਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਬੁੱਧਵਾਰ 31 ਜੁਲਾਈ ਸੀ। ਇਲੈਕਟ੍ਰਾਨਿਕ ਤਰੀਕੇ ਨਾਲ ਆਮਦਨ ਕਰ ਰਿਟਰਨ ਭਰਨ ਵਾਲਿਆਂ ਦੀ ਗਿਣਤੀ 'ਚ ਵਾਧੇ ਨੂੰ ਵੇਖਦੇ ਹੋਏ ਅੰਤਿਮ ਮਿਤੀ ਵਧਾਈ ਗਈ ਹੈ। ਸੀ. ਬੀ. ਡੀ. ਟੀ. ਅਨੁਸਾਰ ਇਲੈਕਟ੍ਰਾਨਿਕ ਰਿਟਰਨ 'ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। 30 ਜੁਲਾਈ ਤੱਕ ਕੁੱਲ 92 ਲੱਖ ਰਿਟਰਨ ਈ-ਫਾਈਲਿੰਗ ਤਰੀਕੇ ਨਾਲ ਦਾਖਲ ਕੀਤੇ ਗਏ ਹਨ। ਇਹ ਪਿਛਲੇ ਸਾਲ ਦੀ ਤੁਲਨਾ ਨਾਲੋਂ 46.8 ਫੀਸਦੀ ਵੱਧ ਹਨ।

ਪੰਜਾਬ ਰੋਡਵੇਜ ਦੀ ਬੱਸ ਸਰਹਿੰਦ ਨੇੜੇ ਭਾਖੜਾ ਨਹਿਰ ਚ ਡਿੱਗੀ --35-40 ਯਾਤਰੀਆਂ ਦੇ ਮਰਨ ਦਾ ਖਦਸ਼ਾ

www.sabblok.blogspot.com
ਗਗਨਦੀਪ ਸੋਹਲ
ਸਰਹਿੰਦ, 31 ਜੁਲਾਈ : ਮੰਗਲਵਾਰ ਤੇ ਬੁੱਧਵਾਰ ਰਾਤ ਤੜਕਿਓਂ 2 ਤੋਂ 2:30 ਵਜੇ ਦੇ ਦਰਮਿਆਨ ਪੰਜਾਬ ਰੋਡਵੇਜ ਅੰਮ੍ਰਿਤਸਰ ਦੀ ਬੱਸ ਸਰਹਿੰਦ ਨੇੜੇ ਭਾਖੜਾ ਨਹਿਰ ਚ ਡਿਗ ਪਈ ਜਿਸ ਕਾਰਨ ਬੱਸ ਵਿਚਲੇ ਸਾਰੇ 35-40 ਯਾਤਰੀਆਂ ਦੇ ਮਰਨ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ| ਬੱਸ ਨਹਿਰ ਚ ਡਿਗਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ 6 ਵਜੇ ਦੇ ਕਰੀਬ ਕਿਸੇ ਨੇ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ| ਅਜੇ ਤਕ ਬੱਸ ਚੋਂ 1 ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਈ ਹੈ ਜਦਕਿ ਬਾਕੀ ਯਾਤਰੀਆਂ ਦਾ ਪਤਾ ਨਹੀਂ ਚੱਲ ਸਕਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਪੰਜਾਬ ਰੋਡਵੇਜ ਅੰਮ੍ਰਿਤਸਰ ਡਿਪੂ 1, ਪੱਨਬਸ ਦੀ ਬੱਸ ਨੰਬਰ ਪੀਬੀ 02 9837 ਸੀ, ਜੋ ਦਿੱਲੀ ਤੋਂ ਲੁਧਿਆਣਾ ਆ ਰਹੀ ਸੀ| ਇਸ ਨੇ ਰਾਤ 1:10 ਵਜੇ ਸ਼ੰਭੂ ਬਾਰਡਰ ਕਰਾਸ ਕੀਤਾ ਸੀ ਤੇ ਉਥੋਂ ਹਾਦਸੇ ਵਾਲੀ ਥਾਂ ਦਾ ਰਸਤਾ ਪੌਣੇ ਘੰਟੇ ਤੋਂ 1 ਘੰਟੇ ਤਕ ਦਾ ਹੈ| ਸੋ ਹਾਦਸਾ ਰਾਤ 2 ਤੋਂ 2:30 ਵਜੇ ਹੋਇਆ ਹੋ ਸਕਦਾ ਹੈ| ਬਦਕਿਸਮਤੀ ਨਾਲ ਰਾਤ ਭਰ ਹਾਦਸੇ ਦਾ ਪਤਾ ਨਹੀਂ ਲੱਗਿਆ ਤੇ ਜਦੋਂ ਲੱਗਿਆ ਉਦੋਂ ਵੀ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਗੋਤਾਖੋਰਾ ਨੇ ਪਹਿਲਾਂ ਤਾਂ ਨਹਿਰ ਵਿਚ ਵੜਨ ਤੋਂ ਨਾਹ ਕਰ ਦਿਤੀ|ਫਿਰ ਬਾਦ ਚ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵਲੋਂ ਭਾਖੜਾ ਬੋਰਡ ਨੂੰ ਪਾਣੀ ਦਾ ਵਹਾਅ ਘਟ ਕਰਨ ਲਈ ਕਿਹਾ ਗਿਆ| ਸਵੇਰੇ 8-9 ਵਜੇ ਹੀ ਰਾਹਤ ਕਾਰਜ ਪੂਰੀ ਤਰਾਂ ਸ਼ੁਰੂ ਹੋ ਸਕੇ ਸਨ| ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਡੀ ਸੀ ਅਰੁਣ ਸੇਖੀ ਨੇ ਦੱਸਿਆ ਕਿ ਬੱਸ ਨੂੰ ਬਾਹਰ ਕੱਢ ਲਿਆ ਗਿਆ ਹੈ| ਬੱਸ ਹਾਦਸੇ ਤੋਂ 3 ਕਿਲੋਮੀਟਰ ਦੂਰ ਸੌਂਢਾ ਤੋਂ ਬਾਹਰ ਕੱਢਿਆ ਗਿਆ ਹੈ| ਇਸ ਵੇਲੇ ਬੱਸ ਚੋਂ ਸਿਰਫ ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਈ ਹੈ| ਜਾਪਦਾ ਹੈ ਕਿ ਬਾਕੀ ਸਾਰੇ ਯਾਤਰੀ ਪਾਣੀ ਨਾਲ ਵਹਿ ਗਏ ਹਨ, ਜਿਨ੍ਹਾਂ ਚੋਂ ਕਿਸੇ ਦੇ ਵੀ ਬਚੇ ਹੋਣ ਦੀ ਸੰਭਾਵਨਾ ਨਾਮਾਤਰ ਹੈ|

ਸਰਹਿੰਦ ਨਹਿਰ 'ਚ ਬੱਸ ਡਿੱਗੀ ਕਈਆਂ ਦੇ ਮਰਨ ਦਾ ਡਰ



www.sabblok.blogspot.com

ਸਰਹਿੰਦ , 31 ਜੁਲਾਈ (ਏਜੰਸੀ)- ਸਰਹਿੰਦ ਦੇ ਨਜ਼ਦੀਕ ਅੱਜ ਇਕ ਬੱਸ ਨਹਿਰ 'ਚ ਡਿੱਗ ਗਈ ਜਿਸ ਨਾਲ ਕਈ ਲੋਕਾਂ ਦੇ ਮਰਨ ਦੀ ਅਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਦੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਮੁਤਾਬਿਕ ਸਰਹਿੰਦ ਨਹਿਰ ਦੇ ਪਾਣੀ 'ਚ ਬੱਸ ਦਾ ਇਕ ਹਿੱਸਾ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਸ ਦੇ ਡਿੱਗਣ ਤੋਂ ਬਾਅਦ ਬੱਸ ਕਰੀਬ ਤਿੰਨ ਕਿਲੋਮੀਟਰ ਤੱਕ ਪਾਣੀ ਦੇ ਬਹਾਵ ਕਾਰਨ ਅੱਗੇ ਚੱਲੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਇਹ ਸਰਕਾਰੀ ਬੱਸ ਹੈ ਜਾਂ ਪ੍ਰਾਈਵੇਟ ਅਤੇ ਕਈ ਲੋਕਾਂ ਦੀ ਮੌਤ ਹੋਣ ਤੋਂ ਖਾਰਿਜ਼ ਨਹੀਂ ਕੀਤਾ ਜਾ ਸਕਦਾ।

ADD-New Book

www.sabblok.blogspot.com

Tuesday 30 July 2013

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨਹੀਂ ਰਹੇ ---ਅੰਤਿਮ-ਸੰਸਕਾਰ ਭਲਕੇ

www.sabblok.blogspot.com 
ਅਨੰਦਪੁਰ ਸਾਹਿਬ, 30 ਜੁਲਾਈ (ਜੰਗ ਸਿੰਘ, ਜਰਨੈਲ ਸਿੰਘ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਅੱਜ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਗਿਆਨੀ ਤਰਲੋਚਨ ਸਿੰਘ ਸਥਾਨਕ ਮੁਹੱਲਾ ਨਵੀਂ ਆਬਾਦੀ ਸਥਿਤ ਆਪਣੀ ਰਿਹਾਇਸ਼ ਵਿਖੇ ਸੁੱਤੇ ਪਏ ਸਨ ਕਿ ਰਾਤ ਕਰੀਬ 1 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਇਆ | ਉਨ੍ਹਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾ: ਪਲਵਿੰਦਰਜੀਤ ਸਿੰਘ ਕੰਗ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਸਾਰਾ ਸਟਾਫ ਹਾਜ਼ਰ ਸੀ | ਗਿਆਨੀ ਤਰਲੋਚਨ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਉਪਰੰਤ ਰਾਤ 9 ਵਜੇ ਦੇ ਕਰੀਬ ਵਾਪਸ ਅਨੰਦਪੁਰ ਸਾਹਿਬ ਪੁੱਜੇ ਸਨ | ਗਿਆਨੀ ਤਰਲੋਚਨ ਸਿੰਘ ਦੇ ਭਰਾਤਾ ਬਾਬਾ ਜਰਨੈਲ ਸਿੰਘ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ 1 ਅਗਸਤ ਨੂੰ ਚਰਨ ਗੰਗਾ ਸ਼ਮਸ਼ਾਨਘਾਟ ਅਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ |

ਸੁਖਬੀਰ ਨੇ ਈ- ਟਿ੍ਪ ਸਬੰਧੀ ਵਪਾਰੀਆਂ ਦੇ ਸ਼ੰਕੇ ਦੂਰ ਕੀਤੇ


www.sabblok.blogspot.com

ਚੰਡੀਗੜ੍ਹ, 30 ਜੁਲਾਈ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਵਪਾਰੀਆਂ ਦੇ ਵੱਖ ਵੱਖ ਗਰੁੱਪਾਂ ਨਾਲ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਵੱਲੋਂ ਨਵੀਂ ਲਾਗੂ ਕੀਤੀ ਗਈ ਈ-ਟਿ੍ਪ ਵਿਵਸਥਾ ਸਬੰਧੀ ਸ਼ੰਕੇ ਦੂਰ ਕੀਤੇ ਗਏ | ਵਪਾਰ ਜਗਤ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਉਦਯੋਗ ਅਤੇ ਵਪਾਰ ਪੱਖੀ ਸਰਕਾਰ ਹੈ ਜਿਸ ਨੇ ਮਾਲੀਆ ਇਕੱਠਾ ਕਰਨ, ਵਪਾਰੀਆਂ ਦੀ ਖੱਜਲ ਖ਼ੁਆਰੀ ਰੋਕਣ ਲਈ ਅਨੇਕਾਂ ਪਹਿਲਕਦਮੀਆਂ ਕੀਤੀਆਂ ਹਨ | ਟੈਕਸ ਦੇਣ ਵਾਲਿਆਂ ਅਤੇ ਟੈਕਸ ਇਕੱਠਾ ਕਰਨ ਵਾਲੀਆਂ ਏਜੰਸੀ ਵਿਚਕਾਰ ਬਿਹਤਰ ਤਾਲਮੇਲ ਲਈ ਸਾਰੀ ਵਿਵਸਥਾ ਦਾ ਕੰਪਿਊਟਰੀਕਰਨ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਪਾਹ ਵਪਾਰੀਆਂ ਵੱਲੋਂ ਈ ਟਿ੍ਪ ਵਿਵਸਥਾ ਦਾ ਸਵਾਗਤ ਕੀਤਾ ਗਿਆ ਹੈ ਅਤੇ ਸਰੋਂ੍ਹ, ਖਾਣ ਵਾਲੇ ਤੇਲ ਦੇ ਵਪਾਰੀਆਂ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ | ਆਇਰਨ ਤੇ ਸਟੀਲ ਤੇ ਵਿਸ਼ੇਸ਼ ਕਰਕੇ ਫੌਰਜ਼ਿੰਗ ਤੇ ਕਾਸਟਿੰਗ ਉਦਯੋਗਾਂ ਦੇ ਸ਼ੰਕੇ ਪੂਰੀ ਤਰ੍ਹਾਂ ਦੂਰ ਕਰ ਦਿੱਤੇ ਗਏ ਹਨ | ਪਲਾਈਵੁੱਡ ਉਦਯੋਗ ਨਾਲ ਯਕਮੁਸ਼ਤ ਟੈਕਸ Ñਲਾਉਣ ਸਬੰਧੀ ਗੱਲਬਾਤ ਜਾਰੀ ਹੈ | ਹੌਜ਼ਰੀ, ਨਟਬੋਲਟ ਉਦਯੋਗ

ਨੌਜਵਾਨ ਪ੍ਰੇਮਿਕਾ ਸਮੇਤ ਗੁਰਦੁਆਰੇ ’ਚੋਂ ਕਾਬੂ

www.sabblok.blogspot.com

ਮੋਗਾ,(ਆਜ਼ਾਦ)-ਮੋਗਾ ਜ਼ਿਲੇ ਦੇ ਇਤਿਹਾਸਿਕ ਪਿੰਡ ਡਰੋਲੀ ਭਾਈ ਵਿਖੇ ਕੀਰਤਨ ਕਰਨ ਵਾਲੇ ਇਕ ਨੌਜਵਾਨ ਇੰਦਰਜੀਤ ਸਿੰਘ ਨੂੰ ਪਿੰਡ ਦੇ ਲੋਕਾਂ ਵਲੋਂ ਉਸਦੀ ਕਥਿਤ ਪ੍ਰੇਮਿਕਾ ਸਹਿਤ ਕਮਰੇ ਵਿਚ ਬੰਦ ਕਰਕੇ ਪੁਲਸ ਨੂੰ ਸੂਚਿਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ‘ਤੇ ਥਾਣਾ ਸਦਰ ਮੋਗਾ ਦੇ ਮੁਖੀ ਸਬ ਇੰਸਪੈਕਟਰ ਭੁਪਿੰਦਰ ਕੌਰ ਅਤੇ ਸਹਾਇਕ ਥਾਣੇਦਾਰ ਬ੍ਰਿਜਮੋਹਨ ਤੁਰੰਤ ਪੁਲਸ ਪਾਰਟੀ ਸਹਿਤ ਉਥੇ ਪਹੁੰਚੇ ਅਤੇ ਕਮਰੇ ਵਿਚ ਬੰਦ ਕਥਿਤ ਪ੍ਰੇਮੀ ਜੋੜੇ ਨੂੰ ਬਾਹਰ ਕੱਢਿਆ ਅਤੇ ਆਪਣੇ ਨਾਲ ਥਾਣਾ ਸਦਰ ਮੋਗਾ
ਲੈ ਆਏ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਪੁਲਸ ਨੇ ਗੁਰਦੁਆਰੇ ਦੇ ਪ੍ਰਧਾਨ ਮੁਖਤਿਆਰ ਸਿੰਘ ਨਿਵਾਸੀ ਡਰੋਲੀ ਭਾਈ ਦੇ ਬਿਆਨਾਂ ‘ਤੇ ਉਕਤ ਨੌਜਵਾਨ ਇੰਦਰਜੀਤ ਸਿੰਘ ਦੇ ਇਲਾਵਾ ਉਸਦੀ ਕਥਿਤ ਪ੍ਰੇਮਿਕਾ ਦੇ ਵਿਰੁੱਧ ਅ/ਧ 295 ਏ, 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬ੍ਰਿਜਮੋਹਨ ਵਲੋਂ

ਪੰਜ ਰੁਪਏ 'ਚ ਭਰ-ਪੇਟ ਭੋਜਨ ਦੀ ਗੱਲ ਆਖ ਕੇ ਕਾਂਗਰਸ ਕਸੂਤੀ ਫਸੀ

www.sabblok.blogspot.com

ਪੰਜਾਬ ਵਿੱਚ ਵੀ ਭਾਰੀ ਵਿਰੋਧ ਦਾ ਸਿਲਸਿਲਾ ਸ਼ੁਰੂ 
ਜਗਬਾਣੀ 'ਚ ਪ੍ਰਕਾਸ਼ਿਤ ਖਬਰ ਦੀ ਫੋਟੋ 
ਜਗਬਾਣੀ 'ਚ ਪ੍ਰਕਾਸ਼ਿਤ ਖਬਰ ਦੀ ਫੋਟੋ 
ਜਿਹੜੀ ਸਰਕਾਰ ਯੂਪੀਏ ਸਰਕਾਰ ਸੁਪ੍ਰੀਮ ਕੋਰਟ ਦੀ ਸਲਾਹ 'ਤੇ ਵੀ ਗਰੀਬਾਂ ਨੂੰ ਉਹ ਅਨਾਜ ਤੱਕ ਵੰਡਣ ਲਈ ਤਿਆਰ ਨਹੀਂ ਹੋਈ ਜਿਹੜਾ ਕਿ ਸਰਕਾਰੀ ਗੋਦਾਮਾਂ 'ਚ ਪਿਆ ਪਿਆ ਹੀ ਸੜ ਰਿਹਾ ਸੀ ਹੁਣ ਓਸ ਯੂਪੀਏ ਦੀ ਅਗਵਾਈ ਕਰ ਰਹੀ ਕਾਂਗਰਸ ਪਾਰਟੀ ਦੇ ਲੀਡਰ ਬੜੀ ਹੀ ਬੇਸ਼ਰਮੀ ਨਾਲ ਆਖ ਰਹੇ ਹਨ ਕਿ ਦਿੱਲੀ ਵਿੱਚ ਪੰਜ ਰੁਪਏ ਅਤੇ ਮੁੰਬਈ ਵਿੱਚ ਸਿਰਫ 12 ਰੁਪੇ ਨਾਲ ਭਰ-ਪੇਟ ਭੋਜਨ ਕੀਤਾ ਜਾ ਸਕਦਾ ਹੈ ਇਹ ਉਹੀ ਕਾਂਗਰਸ ਹੈ ਜਿਹੜੀ ਕੁਝ ਸਮਾਂ ਪਹਿਲਾਂ 28 ਰੁਪੇ ਅਤੇ 32  ਰੁਪੇ ਦੀ ਆਮਦਨ ਵਾਲਿਆਂ ਨੂੰ ਅਮੀਰ ਦੱਸ ਕੇ ਹਟੀ ਹੈ ਹਾਲਾਂਕਿ ਲੋਕਾਂ ਨੂੰ ਸਭ ਪਤਾ ਹੈ ਕਿ ਅਜਿਹੇ ਕਾਗਜ਼ੀ ਅੰਕੜਿਆਂ ਨੂੰ ਅਧਾਰ ਬਣਾ ਕੇ ਆਏ ਦਿਨ ਲੋਕਾਂ ਨਾਲ ਮਜਾਕ ਕਰਨ ਵਾਲੇ ਇਹਨਾਂ ਅਖੌਤੀ ਆਗੂਆਂ ਦੇ ਬਾਥਰੂਮਾਂ ਵਿਕ੍ਚ ਹੀ ਕਿੰਨੇ ਕਿੰਨੇ ਭਾਰੀ ਭਰਕਮ ਖਰਚੇ ਹੋਏ ਹਨ---ਸਮਾਂ ਆਉਣ ਤੇ ਲੋਕ ਇਹਨਾਂ ਖਰਚਿਆਂ ਦਾ ਹਿਸਾਬ ਵੀ ਲੈਣਗੇ ਅਤੇ ਇਹਨਾਂ ਲੀਡਰਾਂ ਨੂੰ ਇਹਨਾਂ ਦੀ ਔਕਾਤ ਵੀ ਦਿਖਾਉਣਗੇ ਪਰ ਚੋਣਾਂ ਆਉਣ ਵਾਲੀਆਂ ਹਨ ਸੋ ਕਿੰਨਾ ਚੰਗਾ ਹੋਵੇ ਜੇ ਇਸ ਕਾਂਗਰਸ ਪਾਰਟੀ ਅਤੇ ਇਸਦੀਆਂ ਹਮਾਇਤੀ ਪਾਰਟੀਆਂ ਦੇ ਆਗੂ ਦੇਸ਼ ਭਰ ਵਿੱਚ ਅਜਿਹਾ ਜੀਵਨ ਖੁਦ ਜੀ ਕੇ ਦਿਖਾਉਣ। ਸਿਰਫ 28 ਰੁਪੇ ਅਤੇ 32 ਰੁਪੇ ਰੋਜ਼ਾਨਾ ਵਿੱਚ। ਸਿਰਫ ਪੰਜ ਰੁਪੇ ਜਾਂ ਵਧ ਤੋਂ ਵਧ 12 ਰੁਪਏ ਦੀ ਥਾਲੀ ਆਸਰੇ। ਜੇ ਇਹਨਾਂ ਪਾਰਟੀਆਂ ਦੇ ਆਗੂ ਆਪੋ ਆਪਣੇ ਢਾਬਿਆਂ, ਰੈਸਟੋਰੈਂਟ, ਹੋਟਲਾਂ  ਅਤੇ ਹੋਰਨਾਂ ਥਾਵਾਂ ਤੇ ਏਨੇ ਕੁ ਮੁਲ ਵਾਲੀ ਥਾਲੀ ਤੇ ਭੋਜਨ ਕਰਾਉਣ ਸ਼ੁਰੂ ਵੀ ਕਰ ਦੇਣ ਘਟੋਘੱਟ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇੱਕਲੇ ਪੰਜਾਬ ਵਿੱਚ ਹੀ ਕਈ ਕਾਂਗਰਸੀ ਆਗੂ ਹੋਟਲਾਂ ਦੇ ਮਾਲਕ ਹਨ। ਇਹ ਲੀਡਰ ਪਤਾ ਨਹੀਂ ਆਪਣੀ ਪਾਰਟੀ ਦੀ ਲਾਜ ਰੱਖਣ ਲਈ ਕਦੋਂ ਅਜਿਹਾ ਕਰਨਗੇ ਪਰ ਫਿਲਹਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਲੰਮੇ ਹਥੀਂ ਲਿਆ ਹੈ। ਸਰਦਾਰ ਬਾਦਲ ਐਤਵਾਰ 28 ਜੁਲਾਈ ਨੂੰ ਲੁਧਿਆਣਾ ਵਿੱਚ ਸਨ। ਉਹਨਾਂ ਵੱਲੋਂ ਸੁਣਾਈਆਂ ਖਰੀਆਂ ਖਰੀਆਂ ਗੱਲਾਂ ਨੂੰ ਮੀਡੀਆ ਨੇ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ: ਕਾਂਗਰਸ ਗਰੀਬਾਂ ਨਾਲ ਰੋਟੀ ਦੇ ਮਾਮਲੇ 'ਤੇ ਮਜ਼ਾਕ ਬੰਦ ਕਰੇ : ਬਾਦਲ
ਲੁਧਿਆਣਾ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਰਾਜ-ਭਾਗ 'ਤੇ ਕਾਬਜ਼ ਕਾਂਗਰਸ ਪਾਰਟੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ, ਕਾਂਗਰਸ ਗਰੀਬਾਂ ਨਾਲ ਰੋਟੀ ਦੇ ਮਾਮਲੇ 'ਤੇ ਮਜ਼ਾਕ ਕਰਨਾ ਬੰਦ ਕਰੇ।
ਉਨ੍ਹਾਂ ਕਿਹਾ ਕਿ 60 ਸਾਲ ਹੋ ਚੁੱਕੇ ਹਨ ਦੇਸ਼ ਨੂੰ ਆਜ਼ਾਦ ਹੋਇਆਂ ਪਰ ਅਜੇ ਵੀ ਦੇਸ਼ 'ਚ 65 ਫੀਸਦੀ ਲੋਕ ਕੇਂਦਰ ਸਰਕਾਰ ਦੇ ਹੱਥਾਂ ਵੱਲ ਰੋਟੀ ਲਈ ਦੇਖ ਰਹੇ ਹਨ ਜਦੋਂ ਕਿ ਕਾਂਗਰਸੀ ਨੇਤਾ ਦੇਸ਼ ਦੇ ਗਰੀਬ ਲੋਕਾਂ ਦੀ ਗਰੀਬੀ ਦਾ ਕਦੇ ਚੰਦ ਰੁਪਏ ਦਿਹਾਡ਼ੀ ਆਖ ਕੇ ਤੇ ਕਦੇ 5 ਰੁਪਏ ਤੇ 12 ਰੁਪਏ ਥਾਲੀ ਆਖ ਕੇ ਮਜ਼ਾਕ ਉਡਾ ਰਹੇ ਹਨ। ਸ. ਬਾਦਲ ਅੱਜ ਇਥੇ ਅਗਰਵਾਲ ਸਮਾਜ ਦੇ ਸਮਾਗਮ ਵਿਚ ਪੁੱਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਤੇ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਤੇ ਉਹ ਜਾਣ ਚੁੱਕੇ ਹਨ ਕਿ ਦੇਸ਼ 'ਚ ਜ਼ਿਆਦਾ ਸਮਾਂ ਰਾਜ ਕਰਦੀ ਕਾਂਗਰਸ ਸਰਕਾਰ ਨੇ ਦੇਸ਼ ਨੂੰ ਹਰ ਪੱਖੋਂ ਪਿੱਛੇ ਕੀਤਾ ਹੈ। ਸ. ਬਾਦਲ ਨੇ ਦੇਸ਼ ਦੀ ਯੂ. ਪੀ. ਏ. ਸਰਕਾਰ ਵਲੋਂ ਹੁਣ ਫੂਡ ਸਕਿਓਰਿਟੀ ਬਿੱਲ ਜੋ ਦੇਸ਼ ਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਭੋਜਨ ਦੇਣ ਦੀ ਆਖ ਰਹੀ ਹੈ, ਉਹ ਕੇਵਲ ਇਕ ਚੋਣ ਡਰਾਮਾ ਹੈ।
ਪੰਜਾਬ ਵਿਚ ਵਪਾਰੀ ਵਰਗ ਈ-ਟ੍ਰਿਪ ਦੇ ਮਾਮਲੇ 'ਤੇ ਮਚੀ ਹਾਹਾਕਾਰ 'ਤੇ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਟੈਕਸ ਨਹੀਂ ਕੇਵਲ ਵਪਾਰੀ ਵਰਗ ਤੋਂ ਸੂਚਨਾ ਮੰਗੀ ਹੈ ਜੋ ਘਰ ਬੈਠੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਡੇ ਵਿਰੋਧੀ ਇਸ ਮਾਮਲੇ ਨੂੰ ਗਲਤ ਰੰਗ ਦੇ ਕੇ ਲੋਕਾਂ 'ਚ ਬੇਤੁਕਾ ਪ੍ਰਚਾਰ ਕਰ ਰਹੇ ਹਨ।
ਪ੍ਰਾਪਰਟੀ ਟੈਕਸ ਬਾਰੇ ਸ. ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਆ ਰਹੀ ਹੈ। ਉਸ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ। ਇਸ ਮੌਕੇ ਜਥੇ. ਅਵਤਾਰ ਸਿੰਘ ਮੱਕਡ਼, ਚੇਅਰਮੈਨ ਅੰਮ੍ਰਿਤ ਅਗਰਵਾਲ, ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਐੱਸ. ਆਰ. ਕਲੇਰ, ਮਨਪ੍ਰੀਤ ਸਿੰਘ ਇਯਾਲੀ (ਦੋਵੇਂ ਵਿਧਾਇਕ), ਜਤਿੰਦਰਪਾਲ ਸਿੰਘ ਸਲੂਜਾ, ਪ੍ਰਿਤਪਾਲ ਸਿੰਘ ਪ੍ਰਧਾਨ, ਇੰਦਰਮੋਹਨ ਸਿੰਘ ਕਾਦੀਆਂ ਸਾਬਕਾ ਚੇਅਰਮੈਨ, ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਕੰਵਲਇੰਦਰ ਸਿੰਘ, ਹਰਪਾਲ ਸਿੰਘ ਕੋਹਲੀ, ਮਾਨ ਸਿੰਘ ਗਰਚਾ, ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਗਰਚਾ, ਹਰਭਜਨ ਸਿੰਘ ਡੰਗ ਸਾਬਕਾ ਕੌਂਸਲਰ ਆਦਿ ਮੌਜੂਦ ਸਨ। 
5 ਰੁਪਏ ਨਾਲ ਤਾਂ 'ਪੇਟ ਖਾਲੀ ਹੁੰਦਾ ਹੈ'
ਮੁੱਖ ਮੰਤਰੀ ਦੀ ਫੇਰੀ ਦੌਰਾਨ ਮਹਾਨਗਰ ਦੇ ਅਕਾਲੀ ਨੇਤਾਵਾਂ 'ਚ ਅੱਜ ਇਹ ਚਰਚਾ ਆਪਮੁਹਾਰੇ ਹੋ ਰਹੀ ਸੀ ਕਿ ਦੇਸ਼ 'ਚ 5 ਰੁਪਏ ਨਾਲ ਕਾਂਗਰਸ ਦੇ ਆਗੂਆਂ ਦੇ ਕਹਿਣ 'ਤੇ ਰੋਟੀ ਨਾਲ ਪੇਟ ਭਰਦਾ ਹੈ ਪਰ ਅਕਾਲੀ ਨੇਤਾ ਇਸ ਬਿਆਨ 'ਤੇ ਚੁਟਕੀ ਲੈ ਕੇ ਆਖ ਰਹੇ ਸਨ ਕਿ ਸਾਡੇ ਦੇਸ਼ 'ਚ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ 'ਤੇ ਪੇਟ ਖਾਲੀ ਕਰਨ ਦੇ 5 ਰੁਪਏ ਦੇਣੇ ਪੈਂਦੇ ਹਨ ਤਾਂ ਦੇਸ਼ ਦੇ ਨੇਤਾ ਸਹਿਜੇ ਅੰਦਾਜ਼ਾ ਲਗਾ ਲੈਣ ਕਿ ਪੇਟ ਭਰਨ ਲਈ ਕਿੰਨੇ ਰੁਪਏ ਖਰਚ ਕਰਨੇ ਪੈਂਦੇ ਹਨ?

ਨਵੰਬਰ-84:ਇਨਸਾਫ਼ ਦੀ ਉਡੀਕ ਵਿੱਚ ਹੀ ਮੌਤ

www.sabblok.blogspot.com

ਸੱਜਨ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਭਗਵਾਨੀ ਬਾਈ ਇਨਸਾਫ਼ ਦੀ ਉਡ਼ੀਕ ਕਰਦਿਆਂ ਸੰਸਾਰ ਵਿਛੋੜਾ ਕਰ ਗਈ
ਬੀਬੀ ਭਗਵਾਨੀ ਬਾਈ ਦੇ ਘਰ ਅਤੇ ਦੋਨੋ ਬੇਟਿਆਂ ਨੂੰ ਜਿੰਦਾ ਜਲਾਇਆ ਗਿਆ ਸੀ 
ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਰਵਾਈ ਲਈ 10 ਅਗਸਤ ਤੱਕ ਦਾ ਅਲਟੀਮੇਟਮ 
ਨਵੀਂ ਦਿੱਲੀ 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਨ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ ਸੁਪਤਨੀ ਸਵਰਗੀ ਸ. ਸੇਵਾ ਸਿੰਘ ਇਸ ਦੇਸ਼ ਦੇ ਪੱਖਪਾਤੀ ਕਾਨੂੰਨ ਤੋਂ 29 ਸਾਲਾਂ ਤਕ ਇਨਸਾਫ਼ ਦੀ ਉਡ਼ੀਕ ਕਰਦਿਆਂ ਅਤੇ ਅਦਾਲਤਾਂ ਦੇ ਚਕੱਰ ਕਟਦਿਆਂ ਹੋਇਆ ਬੀਤੀ 27 ਜੁਲਾਈ ਨੂੰ ਸੰਸਾਰ ਵਿਛੋੜਾ ਦੇ ਗਈ ਹੈ। ਅਹਿਮ ਸੁਤਰਾਂ ਤੋ ਪਤਾ ਲਗਿਆ ਹੈ ਕਿ ਸਜੱਨ ਕੁਮਾਰ ਦੇ ਖਿਲਾਫ ਹੀ ਮੁੱਖ ਗਵਾਹਾਂ ਵਿਚੋ ਭਾਈ ਗੁਰਚਰਨ ਸਿੰਘ ਨੂੰ ਵੀ ਦੋ ਵਾਰੀ ਦਿਲ ਦਾ ਦੋਰਾ ਪੈ ਚੁਕਿਆ ਹੈ ਤੇ ਬੀਬੀ ਨਿਰਪ੍ਰੀਤ ਕੌਰ ਦਾ ਤਿੰਨ ਵਾਰੀ ਐਕਸੀਡੇਂਟ ਹੋ ਚੁਕਿਆ ਹੈ। 
ਸਜੱਨ ਕੁਮਾਰ ਖਿਲਾਫ ਮੁੱਖ ਗਵਾਹਾਂ ਵਿਚੋ ਇਕ ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੀਬੀ ਭਗਵਾਨੀ ਕੌਰ ਕੋ ਕਿ ਇਸ ਦੇਸ਼ ਦੀ ਰਾਜਧਾਨੀ ਦੇ ਇੱਕ ਪ੍ਰਸਿਧ ਇਲਾਕੇ ਸੁਲਤਾਨ ਪੁਰੀ ਵਿੱਚ ਰਹਿੰਦੇ ਸਨ, ਦੀਆਂ ਅੱਖਾਂ ਦੇ ਸਾਹਮਣੇ ਹੀ ਸਜੱਨ ਕੁਮਾਰ ਦੇ ਕਹਿਣ ਤੇ ਉਨ੍ਹਾਂ ਦੇ ਦੋ ਬੇਟੇ ਸ੍ਰ. ਹੋਸ਼ਿਆਰ ਸਿੰਘ (21 ਸਾਲ) ਅਤੇ ਸ ਮੋਹਨ ਸਿੰਘ (18 ਸਾਲ) ਨੂੰ ਜਿਊਂਦਿਆਂ ਸਾੜ ਦਿੱਤਾ ਗਿਆ ਸੀ. ਉਹਨਾਂ ਦੇ ਘਰ ਨੂੰ ਵੀ ਸਰਕਾਰੀ ਗੁਡਿੰਆ ਦੀ ਬਿਫਰੀ ਹੋਈ ਪਲਟਨ ਨੇ ਅੱਗ ਲਾ ਕੇ ਸੁਆਹ ਕਰ ਦਿੱਤਾ ਸੀ। ਹੁਣ ਸਮੇਂ ਦੀ ਕਾਂਗਰਸ ਸਰਕਾਰ ਤੇ ਚਾਹੁੰਦੀ ਹੀ ਹੈ ਉਨ੍ਹਾਂ ਦੇ ਵਜ਼ੀਰਾਂ ਨੂੰ ਸਜਾ ਦਿਵਾਉਣ ਲਈ ਉਨ੍ਹਾਂ ਦੇ ਖਿਲਾਫ ਖੜੇ ਹੋਏ ਸਿੱਖ ਗਵਾਹ ਇਨਸਾਫ਼ ਦੀ ਉਡ਼ੀਕ ਕਰਦੇ ਕਰਦੇ ਇਸ ਫਾਨੀ ਦੁਨੀਆ ਤੋ ਰੁਖਸਤ ਹੋ ਜਾਣ ਤੇ ਉਨ੍ਹਾਂ ਦੇ ਵਜੀਰ ਉਨ੍ਹਾਂ ਵਲੋ ਕੀਤੇ ਕਾਰੇ ਕਾਰਨ ਸਰਕਾਰੀ ਸੁਖਾਂ ਦੀ ਪ੍ਰਾਪਤੀ ਕਰਦੇ ਹੋਏ ਸਿੱਖਾਂ ਦੇ ਹਿਰਦਿਆਂ ਤੇ ਮੂੰਗ ਦਲਦੇ ਰਹਿਣ । 
ਬੀਬੀ ਨਿਰਪ੍ਰੀਤ ਕੋਰ ਨੇ ਸਰਕਾਰ ਨੂੰ ਚੇਤਾਵਨੀ ਦੇਦੇਂ ਹੋਏ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸਜੱਨ ਕੁਮਾਰ ਦੇ ਖਿਲਾਫ ਸੁਲਤਾਨਪੁਰੀ (ਨਾਂਗਲੋਈ) ਕੇਸ ਦੀ ਐਫ ਆਈ ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਚਾਲੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਜਿਸ ਤਰ੍ਹਾਂ ਆਪ ਸਾਰਿਆਂ ਨੇ ਪਹਿਲਾਂ ਮੇਰਾ ਸਾਥ ਦਿੱਤਾ ਸੀ ਉਸੇ ਤਰ੍ਹਾਂ ਹੀ ਹੁਣ ਤੋ ਹੀ ਕਮਰ ਕੱਸੇ ਕਰ ਲਵੋ ਤੇ ਜੇਕਰ ਸਰਕਾਰ ਦਿੱਤੇ ਸਮੇਂ ਵਿਚ ਕਾਰਵਾਈ  ਨਹੀਂ ਕਰਦੀ ਤਦ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਏਗਾ ਜਿਸ ਵਿਚ ਕਿਸੇ ਪ੍ਰਕਾਰ ਦੀ ਕੋਈ ਘਟਨਾ ਵਾਪਰਦੀ ਹੈ ਉਸ ਦੀ ਜਿੰਮੇਵਾਰ ਸਰਕਾਰ ਆਪ ਖੁਦ ਹੋਵੇਗੀ।

Monday 29 July 2013

Live Bank Robbery in Chandigarh Road, Ludhiana, Punjab

www.sabblok.blogspot.com

ਗ਼ਦਰ ਸ਼ਤਾਬਦੀ ਨੂੰ ਸਮਰਪਤ--- ਨਾਦ ਸੰਵਾਦ ਗਰੁੱਪ ਦੀ ਪਲੇਠੀ ਆਡੀਓ ਸੀ.ਡੀ. ਗਾਥਾ-ਏ-ਗ਼ਦਰ ਲੋਕ ਅਰਪਣ

www.sabblok.blogspot.com
ਜਲੰਧਰ:       ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਸ਼ਤਾਬਦੀ ਨੂੰ ਸਮਰਪਤ 'ਨਾਦ-ਸੰਵਾਦ ਗਰੁੱਪ ਆਫ਼ ਆਰਟ' ਦੀ ਪਲੇਠੀ ਆਡੀਓ ਸੀ.ਡੀ. 'ਗਾਥਾ-ਏ-ਗ਼ਦਰ' ਲੋਕ ਅਰਪਣ ਕੀਤੀ ਗਈ।  ਗੀਤ-ਸੰਗੀਤ ਨਾਲ ਸ਼ਿੰਗਾਰੀ ਇਹ ਸੀ.ਡੀ. ਗ਼ਦਰ ਲਹਿਰ ਦੇ ਵਿਚਾਰਕ, ਰਾਜਨੀਤਕ, ਸਾਹਿਤਕ ਮੁੱਲਾਂ ਦੀ ਚਰਚਾ ਤਾਂ ਛੇੜੇਗੀ ਹੀ ਇਸ ਦੇ ਨਾਲ ਹੀ ਪ੍ਰਦੂਸ਼ਿਤ ਸਭਿਆਚਾਰ ਦੇ ਬਦਲ 'ਚ ਵੀ ਇਹ ਨਵਾਂ ਅਧਿਆਇ ਰਚੇਗੀ।
ਇਹ ਕੈਸਿਟ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਰਿਲੀਜ਼ ਕਰਦੇ ਹੋਏ ਗਾਥਾ-ਏ-ਗ਼ਦਰ ਨਾਟਕ ਦੇ ਲੇਖਕ ਪ੍ਰੋ. ਰਾਕੇਸ਼ ਰਮਨ, ਗਾਇਕ ਅਤੇ ਸੰਗੀਤਕਾਰ ਚੰਨ ਚਮਕੌਰ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 100 ਵਰੇ• ਮਗਰੋਂ ਗ਼ਦਰੀ ਪੈੜਾਂ ਨੂੰ ਸੰਗੀਤਬੱਧ ਕਰਕੇ ਪੇਸ਼ ਕਰਦੀ ਇਹ ਕੈਸਿਟ ਬੀਤੇ, ਅਜੋਕੇ ਅਤੇ ਭਵਿੱਖ ਦੇ ਅਹਿਮ ਸਰੋਕਾਰਾਂ ਨਾਲ ਸੰਗੀਤਕ ਸੰਵਾਦ ਰਚਾਏਗੀ।

ਸਰਕਾਰ ਦੇ ਸਭ ਫ਼ੈਸਲੇ ਭਾਜਪਾ ਦੀ ਰਜ਼ਾਮੰਦੀ ਨਾਲ-ਸੁਖਬੀਰ

www.sabblok.blogspot.com


ਪੰਜਾਬ ਦੇ 1300 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਲਗਾਏ ਤਰੱਕੀ ਦੇ ਬੈਜ
ਐਨ. ਆਰ. ਆਈ. ਥਾਣਿਆਂ ਤੇ ਸਾਂਝ ਕੇਂਦਰਾਂ ਦਾ ਵੱਖਰਾ ਕਾਡਰ ਬਣਾਉਣ ਦਾ ਐਲਾਨ
ਅਣਅਧਿਕਾਰਤ ਕਾਲੋਨੀਆਂ ਬਾਰੇ ਦਿਖਾਏ ਸਖ਼ਤ ਤੇਵਰ


ਮੇਜਰ ਸਿੰਘ
ਜਲੰਧਰ, 29 ਜੁਲਾਈ-ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਜ਼ਾਰਤ ਵੱਲੋਂ ਲਏ ਜਾਂਦੇ ਸਾਰੇ ਫ਼ੈਸਲੇ ਭਾਜਪਾ ਆਗੂਆਂ ਦੀ ਰਜ਼ਾਮੰਦੀ ਤੇ ਸਹਿਮਤੀ ਨਾਲ ਹੀ ਲਏ ਜਾਂਦੇ ਹਨ ਅਤੇ ਹੁਣ ਤੱਕ ਇਕ ਵੀ ਅਜਿਹਾ ਫ਼ੈਸਲਾ ਸਰਕਾਰ ਨੇ ਨਹੀਂ ਲਿਆ ਜੋ ਭਾਜਪਾ ਆਗੂਆਂ ਨੂੰ ਮਨਜ਼ੂਰ ਨਾ ਹੋਵੇ। ਉਪ-ਮੁੱਖ ਮੰਤਰੀ ਨੇ ਪੀ. ਏ. ਪੀ. ਕੰਪਲੈਕਸ ਵਿਖੇ 1300 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਰੱਕੀ ਦੇ ਬੈਜ ਲਗਾਉਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ। ਪੱਤਰਕਾਰਾਂ ਵੱਲੋਂ ਸ: ਸੁਖਬੀਰ ਸਿੰਘ ਬਾਦਲ ਉੱਪਰ ਸੁਆਲਾਂ ਦੀ ਬੁਛਾੜ ਕੀਤੀ ਗਈ

ਰਾਜ ਸਭਾ ਵਿਕਾਊ? ਇੱਕ-ਇੱਕ ਸੀਟ ਦਾ ਮੁੱਲ ਕਰੋੜਾਂ ਰੁਪਏ!

www.sabblok.blogspot.com

ਰਾਜ ਸਭਾ ਸੀਟ ਸਮਾਜ ਸੇਵਾ ਕਰਨ ਵਾਲਿਆਂ ਲਈ : ਪੁਨੀਆ  
ਮੈਂ ਅਜਿਹਾ ਕੁੱਝ ਨਹੀਂ ਕਿਹਾ ਮੀਡੀਆ ਨੇ ਮੇਰੇ ਬਿਆਨ ਨੂੰ ਵਿਗਾੜ ਕੇ ਪੇਸ਼ ਕੀਤਾ : ਬੀਰੇਂਦਰ
ਚੰਡੀਗੜ੍ਹ .-ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਤੇ ਪਿਛਲੇ ਦਿਨੀਂ ਰੇਲ ਮੰਤਰੀ ਬਣਦੇ-ਬਣਦੇ ਰਹਿ ਗਏ ਚੌਧਰੀ ਬੀਰੇਂਦਰ ਸਿੰਘ ਨੇ ਇਹ ਕਹਿਕੇ ਤਰਥੱਲੀ ਮਚਾ ਦਿਤੀ ਹੈ ਕਿ 100 ਕਰੋੜ ਰੁਪਏ ਖਰਚ ਕੇ ਕਾਂਗਰਸ ਚ ਕੋਈ ਵੀ ਰਾਜ ਸਭਾ ਐਮ ਪੀ ਬਣ ਸਕਦਾ ਹੈ। ਚੌ ਬੀਰੇਂਦਰ ਸਿੰਘ ਨੇ ਸੋਮਵਾਰ ਨੂੰ ਜੀਂਦ ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੈ ਕਿ ਕਾਂਗਰਸ ਚ 100-100 ਕਰੋੜ ਚ ਰਾਜ ਸਭਾ ਦੀ ਸੀਟ ਖਰੀਦ ਕੇ ਕੋਈ ਵੀ ਐਮ ਪੀ ਬਣ ਸਕਦਾ ਹੈ। ਇਹੀ ਨਹੀਂ ਉਨ੍ਹਾ ਇਹ ਵੀ ਕਿਹਾ ਸੀ ਕਿ ਉਹ ਅਜਿਹੇ ਵੀਹਾਂ (20) ਨਾਂ ਗਿਣਾ ਸਕਦੇ ਹਨ, ਜੋ 100 ਕਰੋੜ ਖਰਚ ਕੇ ਰਾਜ ਸਭਾ ਦੇ ਐਮ. ਪੀ. ਬਣੇ। ਪਰ ਉਨ੍ਹਾਂ ਇਸ ਗੱਲ ਤੇ ਖੁਸ਼ੀ ਵੀ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੇ ਰਾਜ ਸਭਾ ਐਮ ਪੀ ਸੀਟ 80 ਕਰੋੜ ’ਚ ਹੀ ਖਰੀਦ ਲਈ ਸੀ ਤੇ ਇਸ ਤਰਾਂ ਉਨ੍ਹਾਂ ਨੇ 20 ਕਰੋੜ ਰੁਪਏ ਬਚਾ ਲਏ। ਅੱਜ ਬੀਰੇਂਦਰ ਸਿੰਘ ਨੇ ਇਕ ਹੋਰ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ

ਗਰੀਬਾਂ ਦੀ ਭਲਾਈ ’ਚ ਪੰਜਾਬ ਸਭ ਤੋਂ ਅੱਗੇ : ਬਾਦਲ

www.sabblok.blogspot.com

ਐਸ. ਏ. ਐਸ. ਨਗਰ (ਪਾਲ ਕੰਸਾਲਾ)
  ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਬਣੇਗੀ। ਇਹ ਦਾਅਵਾ ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਸਪਾ ਦੇ ਸੀਨੀਅਰ ਆਗੂ ਸ. ਮਾਨ ਸਿੰਘ ਮਨਹੇੜਾ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਲੋਕ ਕੇਂਦਰ ਵਿਚਲੀ ਕਾਂਗਰਸ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀ-ਭਾਂਤ ਜਾਣੂੰ ਹੋ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਵੱਲੋ ਫੂਡ ਸਕਿਉਰਟੀ ਬਿਲ ਲਾਗੂ ਕਰਨ ਸਬੰਧੀ ਪੁੱਛੇ ਸਵਾਲ

Saturday 27 July 2013

ਰੋਪੜ ਦਾ ਮਹਾਰਾਜਾ ਰਣਜੀਤ ਸਿੰਘ ਪਾਰਕ ਬਣਿਆ 'ਆਸ਼ਿਕੀ ਦਾ ਅੱਡਾ'

www.sabblok.blogspot.com
ਰੋਪੜ- ਰੋਪੜ ਦੇ ਜ਼ਿਲਾ ਹੈੱਡਕੁਆਰਟਰ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਪਾਰਕ ਜੋ ਕਿ ਬਣਿਆਂ ਤਾਂ ਲੋਕਾਂ ਦੇ ਸੈਰ-ਸਪਾਟੇ ਅਤੇ ਘੁੰਮਣ ਫਿਰਨ ਲਈ ਪਰ ਅੱਜ ਇਸ ਦੀ ਵਰਤੋਂ ਕਿਸੇ ਹੋਰ ਮੰਤਵ ਨਾਲ ਹੋ ਰਹੀ ਹੈ। ਪਾਰਕ 'ਚ ਸੈਰ-ਸਪਾਟਾ ਕਰਨ ਵਾਲੇ ਲੋਕ ਤਾਂ ਘੱਟ ਹੀ ਮਿਲਦੇ ਹਨ ਪਰ ਪ੍ਰੇਮੀ ਜੋੜਿਆਂ ਨੂੰ 'ਆਸ਼ਿਕੀ' ਮਾਰਦੇ ਜ਼ਰੂਰ ਦੇਖੇ ਜਾ ਸਕਦੇ ਹਨ। ਇਸ ਪਾਰਕ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਪਰ ਬੀਤੇ ਸਮੇਂ ਦੌਰਾਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਇਹ ਪਾਰਕ ਜੰਗਲ ਦਾ ਰੂਪ ਲੈ ਬੈਠਾ ਸੀ ਜਿਸ ਨੂੰ ਕੁਝ ਗੈਰ ਸਰਕਾਰੀ ਸੰਗਠਨਾਂ ਨੇ ਆਪਣੀ ਦੇਖ-ਰੇਖ ਹੇਠ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਉਛਾਲ

www.sabblok.blogspot.com


ਨਵੀਂ ਦਿੱਲੀ—ਸਮੀਖਿਆ ਅਧੀਨ ਹਫਤੇ ਦੌਰਾਨ ਦਿੱਲੀ ਸਰਾਫਾ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ 5 ਮਹੀਨਿਆਂ ਦੇ ਉੱਚ ਪੱਧਰ 28425 ਦੇ ਪ੍ਰਤੀ ਦਸ ਗ੍ਰਾਮ ਨੂੰ ਛੂਹ ਗਏ। ਭਾਰਤੀ ਰਿਜ਼ਰਵ ਬੈਂਕ ਨੇ ਸੋਨੇ ਦੀ ਦਰਾਮਦ 'ਤੇ ਲਗਾਈ ਨਵੀਂ ਰੋਕ ਅਧੀਨ ਦਰਾਮਦੀ ਸੋਨੇ ਦੇ ਘੱਟੋ-ਘੱਟ 20 ਫੀਸਦੀ ਹਿੱਸੇ ਦੇ ਬਰਾਬਰ ਸੋਨੇ ਦੀ ਦਰਾਮਦ ਯਕੀਨੀ ਕਰਨ ਦੀਆਂ ਸਖਤ ਸ਼ਰਤਾਂ ਲਗਾ ਦਿੱਤੀਆਂ ਹਨ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਉਛਾਲ ਆਇਆ।

ਇਕ ਸ਼ਾਮ ਮਾਂ ਪਾਰਵਤੀ ਦੇ ਨਾਂ ਆਯੋਜਿਤ


www.sabblok.blogspot.com

ਲੁਧਿਆਣਾ( ਸਤਪਾਲ ਸੋਨੀ )ਬਾਬਾ ਅਮਰਨਾਥ ਲੰਗਰ ਕਮੇਟੀ ਵਲੋਂ ਤਾਜਪੁਰ ਰੋਡ ਦੇ ਨੇੜੇ ਆਯੋਜਿਤ ਭੰਡਾਰੇ ਵਾਲੀ ਥਾਂ ਤੇ ਇਕ ਸ਼ਾਮ ਮਾਂ ਪਾਰਵਤੀ ਦੇ ਨਾਂ ਦਾ ਆਯੋਜਨ ਕੀਤਾ ਗਿਆ। ਪ੍ਰਸਿੱਧ ਭਜਨ ਗਾਇਕ ਨੂਰ ਜੌਲੀ ਪਟਿਆਲਾ ਵਾਲੇ ਵਲੋਂ ਸ੍ਰੀ ਗਣੇਸ਼ ਵੰਦਨਾ ਨਾਲ ਆਰੰਭ ਹੋਈ ਭਜਨ ਸੰਧਿਆ ਵਿੱਚ ਮਾਂ ਪਾਰਵਤੀ ਦੀ ਸਤੁਤੀ ਵਿੱਚ ਪ੍ਰਸਤੁਤ ਭੇਂਟਾਂ ਮਾਂ ਪਾਰਵਤੀ ਦੇ ਦਰ ਤੇ ਆਏ ਪੁਜਾਰੀ, ਮਾਂ ਸਾਨੂੰ ਭੋਲੇ ਬਾਬਾ ਦੇ ਦਰਸ਼ ਕਰਵਾ ਦੇ, ਭੋਲੇ ਭੰਡਾਰੀ ਦੀ ਮਹਿਮਾ ਅਪਾਰ, ਮਾਂ ਪਾਰਵਤੀ ਭੋਲੇ ਬਾਬਾ ਸੰਗ ਦਰਸ਼ ਦਿਖਾ ਦੋ ਤੇ ਸ਼ਰਧਾਲੂ ਦੇਰ ਰਾਤ ਤੱਕ ਮਾਂ ਪਾਰਵਤੀ ਦੇ ਗੁਣਗਾਨ ਕਰਦੇ ਹੋਏ ਨਾਮ ਦੀ ਮਸਤੀ ਵਿੱਚ ਮਸਤ ਵਿਖਾਈ ਦਿੱਤੇ। ਇਸ ਮੌਕੇ ਬਾਬਾ

ਭਾਜਪਾ ਦੇ ਸਾਰੇ ਸੈਲਾਂ ਦੇ ਜਿਲਾ ਅਤੇ ਮੰਡਲ ਪੱਧਰ ਦੇ ਅਹੁਦੇਦਾਰਾਂ ਨੂੰ ਸਿਖਲਾਈ ਦੇਣ ਲਈ ਲਗਣਗੇ ਕੈਂਪ - ਕਤਨਾ

www.sabblok.blogspot.com

ਲੁਧਿਆਣਾ ( ਸਤਪਾਲ ਸੋਨੀ ) ਭਾਜਪਾ ਦੇ ਸਾਰੇ 42 ਸੈਲਾਂ ਦੇ ਸੂਬਾ ਅਤੇ ਜਿਲਾ ਪੱਧਰੀ ਕੋ-ਆਰਡੀਨੇਟਰਾਂ ਨੂੰ ਸਿਖਲਾਈ ਦੇ ਕੇ ਲੋਕਸਭਾ ਚੋਣਾ ਲਈ ਤਿਆਰ ਕਰਨ ਵਾਸਤੇ ਜਲਦੀ ਹੀ ਕੈਂਪ ਲਗਾ ਕੇ ਪੋਲਿੰਗ ਬੂਥਾਂ ਤੇ ਡਿਊਟੀ ਕਰਨ ਲਈ ਤਿਆਰ ਕੀਤਾ ਜਾਵੇਗਾ। ਉਪਰੋਕਤ ਜਾਣਕਾਰੀ ਪੰਜਾਬ ਭਾਜਪਾ ਦੇ ਸਾਰੇ ਸੈਲਾਂ ਦੇ ਕੋ-ਆਰਡੀਨੇਟਰ ਰਾਜੀਵ ਕਤਨਾ ਨੇ ਸ਼ੁਕਰਵਾਰ ਨੂੰ ਸਦਰ ਬਾਜਾਰ ਦੇ ਦੁਕਾਨਦਾਰਾਂ ਵਲੋਂ ਅਪਣੇ ਸਨਮਾਨ ਵਿੱਚ ਆਯੋਜਿਤ ਸਮਾਗਮ ਵਿੱਚ ਹਾਜਰ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਦਿੱਤਾ। ਭਾਜਪਾ ਦੇ ਸਾਰੇ 42 ਸੈਲਾਂ ਨੂੰ ਭਾਜਪਾ ਦਾ ਮਹਤੱਵਪੂਰਨ ਅੰਗ ਦੱਸਦੇ ਹੋਏ ਕਤਨਾ ਨੇ ਕਿਹਾ ਕਿ

ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਵਲੋ ਸੁਖਬੀਰ ਸਿੰਘ ਤੂਰ ਸਨਮਾਨਿਤ

www.sabblok.blogspot.com

ਲੁਧਿਆਣਾ ( ਸਤਪਾਲ ਸੋਨੀ )ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਸੁਖਬੀਰ ਸਿੰਘ ਤੂਰ ਅਤੇ ਉਹਨਾ ਦੀ ਸੁਪੱਤਨੀ ਸਤਮਿੰਦਰ ਕੌਰ ਤੂਰ ਨੂੰ ਰਾਜਗੁਰੂ ਨਗਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਦੌਸ਼ਾਲਾ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਸਮੇ ਰਜਨੀ ਬਾਵਾ, ਪੂਜਾ ਬਾਵਾ ਅਤੇ ਤਰਸੇਮ ਜਸੂਜਾ ਸਕੱਤਰ ਫਾਊਡੇਸ਼ਨ ਵੀ ਹਾਜਰ ਸਨ। ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਸਵ: ਬਲਜਿੰਦਰਜੀਤ ਸਿੰਘ ਤੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਜਨ. ਸਕੱਤਰ ਹੁੰਦੇ ਹੋਏ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਅਹਿਮ ਸੇਵਾ ਨਿਭਾਈ। ਉਹਨਾ ਦੱਸਿਆ ਕਿ ਸ: ਤੂਰ ਫਾਊਡੇਸ਼ਨ ਦੇ ਟਰੱਸਟੀ ਵੀ ਸਨ। ਅੱਜ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਤੂਰ ਨੂੰ ਇਹ ਜੁੰਮੇਵਾਰੀ ਸੌਂਪੀ ਜਾ ਰਹੀ ਹੈ। ਇਸ ਸਮੇ ਸੁਖਬੀਰ ਸਿੰਘ ਤੂਰ ਨੇ ਕਿਹਾ ਕਿ ੳਹ ਆਪਣੇ ਸਵ: ਪਿਤਾ ਜੀ ਬਲਜਿੰਦਰਜੀਤ ਸਿੰਘ ਤੂਰ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਸੇਵਾ ਨਿਭਾਉਣ ਦਾ ਯਤਨ ਕਰਨਗੇ। ਉਹਨਾ ਇਸ ਸਮੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਮੁੱਖ ਸ੍ਰਪ੍ਰਸਤ ਅੰਤਰਰਾਸ਼ਟਰੀ ਫਾਊਡੇਸ਼ਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾ ਨੇ ਹਮੇਸ਼ਾ ਤੂਰ ਪਰਿਵਾਰ ਨੂੰ ਯਾਦ ਰੱਖਿਆ ਹੈ ਅਤੇ ਮਾਣ ਸਤਿਕਾਰ ਦਿੱਤਾ ਹੈ।

ਫੌਜ਼ ਵੱਲੋਂ ਕਾਰਗਿਲ ਦਿਵਸ ਤੇ ਹਥਿਆਰਾਂ ਅਤੇ ਸਾਜੋ-ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ

www.sabblok.blogspot.com


ਲੁਧਿਆਣਾ ( ਸਤਪਾਲ ਸੋਨੀ ) ਹਵਾਈ ਫੌਜ਼ ਦੀ ਬ੍ਰਿਗੇਡ 715 ਦੇ ਜਗਰਾਓ ਪੁਲ ਲੁਧਿਆਣਾ ਨਜ਼ਦੀਕ ਸਥਿਤ ਮੁੱਖ ਦਫਤਰ ਵਿਖੇ ਫੌਜ਼ ਵੱਲੋਂ ਕਾਰਗਿਲ ਦਿਵਸ ਨੂੰ ਵਿਜੈ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਭਾਰਤੀ ਫੌਜ਼ ਵੱਲੋਂ ਵਰਤੇ ਜਾਂਦੇ ਹਥਿਆਰਾਂ ਅਤੇ ਹੋਰ ਸਾਜੋ-ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਕੀਤਾ। ਉਹਨਾਂ ਇਸ ਮੌਕੇ ਫੌਜ਼ ਵੱਲੋਂ ਲਗਾਈ ਗਈ ਪ੍ਰਦਰਨੂੰ ਬੜੇ ਗਹੁ ਨਾਲ ਦੇਖਿਆ ਅਤੇ ਫੌਜ਼ ਵੱਲੋਂ ਵਰਤੇ ਜਾਂਦੇ ਆਧੁਨਿਕ ਹਥਿਆਰਾਂ ਅਤੇ ਸਾਜੋ-ਸਮਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ। ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆ ਕਿਹਾ ਕਿ ਫੌਜ਼ ਵੱਲੋਂ ਕਾਰਗਿਲ ਦਿਵਸ ਤੇ ਲਗਾਈ ਗਈ ਪ੍ਰਦਰਸ਼ਨੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ

ਅਕਾਲੀ ਦਾਅਵੇ ਕਰਨ ’ਚ ਅੱਗੇ, ਮਗਰ ਕੰਮ ’ਚ ਪਿੱਛੇ: ਦੀਵਾਨ-ਪਹਿਲਵਾਨ

www.sabblok.blogspot.com


ਲੁਧਿਆਣਾ( ਸਤਪਾਲ ਸੋਨੀ ) ਅਕਾਲੀ ਦਾਅਵੇ ਕਰਨ ’ਚ ਜਿੰਨਾ ਅੱਗੇ ਹਨ, ਕੰਮ ਕਰਨ ’ਚ ਉਂਨੇ ਹੀ ਪਿੱਛੇ ਹਨ। ਜਿਨ•ਾਂ ਦੇ ਦਾਅਵਿਆਂ ਦੀ ਅਸਲਿਅਤ ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜਾਂ ਦੀ ਘਾਟ ਦੇ ਚਲਦੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੇ ਰੂਪ ’ਚ ਸਾਹਮਣੇ ਆ ਜਾਂਦੀ ਹੈ। ਜ਼ਿਲ•ਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਪੂਰਬੀ ਤੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਨੇ ਇਹ ਸ਼ਬਦ ਕਹੇ। ਉਹ ਭੋਲਾ ਕਲੋਨੀ ’ਚ ਸੜਕਾਂ ਦੀ ਮੰਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਮੌਜ਼ੂਦਗੀ ਨੂੰ ਸੰਬੋਧਨ ਕਰ ਰਹੇ ਸਨ। ਦੀਵਾਨ ਤੇ ਪਹਿਲਵਾਨ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਆਪਣੀ ਬਦਹਾਲ ਸਥਿਤੀ ਨੂੰ ਖੁਦ ਬਿਆਨ ਕਰਦੀਆਂ ਹਨ। ਇਥੋਂ ਦੀਆਂ ਕੱਚੀਆਂ ਸੜਕਾਂ ਅਤੇ ਉਨ•ਾਂ ’ਚ ਖੜਿ•ਆ ਪਾਣੀ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਨਾਲ ਹਾਲ ਹੀ ਇਹ ਕਈ ਤਰ•ਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ•ਾਂ ਨੇ ਦੋਸ਼ ਲਗਾਇਆ ਕਿ ਸਥਾਨਕ ਅਕਾਲੀ ਐਮ.ਐਲ.ਏ ਵਿਕਾਸ ਨੂੰ ਲੈ ਕੇ ਤਾਂ ਵੱਡੇ ਵੱਡੇ ਦਾਅਵੇ ਕਰਦੇ ਹਨ। ਮਗਰ ਜਮੀਨੀ ਪੱਧਰ ’ਤੇ ਉਨ•ਾਂ ਦੇ ਸਾਰੇ ਦਾਅਵੇ ਠੁੱਸ ਨਜ਼ਰ ਆਉਂਦੇ ਹਨ। ਅਜਿਹਾ ਕਰਕੇ

ਅਨੋਖੇ ਅੰਦਾਜ ਨਾਲ ਮਨਾਇਆ ਵਿਧਾਇਕ ਮਿੱਤਲ ਨੇ ਬੀਬਾ ਬਾਦਲ ਦਾ ਜਨਮ ਦਿਨ

www.sabblok.blogspot.com


ਮਾਨਸਾ( ਸਫਲ ਸੋਚ ) ਹਲਕਾ ਵਿਧਾਇਕ ਪ੍ਰੇਮ ਮਿੱਤਲ ਨੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦਾ ਜਨਮ ਦਿਨ ਸਮਾਜ ਸੇਵੀ ਕੰਮਾਂ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਲੰਗਰ ਲਗਾ ਕੇ ਅਨੋਖੇ ਢੰਗ ਨਾਲ ਮਨਾਇਆ। ਉਹਨਾਂ ਨੇ ਇਹਨਾਂ ਕਾਰਜਾਂ ਰਾਹੀਂ ਜਿੱਥੇ ਜਨਮ ਦਿਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਸਮਾਜ ਨੂੰ ਇੱਕ ਸੇਵਾ ਦਾ ਕਾਰਜ ਸ਼ੁਰੂ ਕਰਨ ਦਾ ਸੁਨੇਹਾ ਵੀ ਦਿੱਤਾ। ਉਹਨਾਂ ਕਿਹਾ ਕਿ ਅਜਿਹੇ ਮੌਕਿਆਂ ’ਤੇ ਸਮਾਜ ਸੇਵਾ ਨਾਲ ਜੁੜੇ ਕਾਰਜ ਕਰਨਾ ਅਤੇ ਉਹਨਾਂ ਨੂੰ ਸਮਰਪਿਤ ਹੋਣਾ ਆਪਣੇ ਆਪ ਵਿੱਚ ਖੁਸ਼ੀ ਅਤੇ ਪੁੰਨ ਦਾ ਕੰਮ ਹੈ। ਇਸ ਮੌਕੇ ਉਹਨਾਂ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਹੱਥ ਵਟਾਇਆ।

ਮਾਮਲਾ ਸਿੱਖ ਦੰਗਾਂ ਪੀੜਤਾਂ ਦੀ ਯਾਦਗਾਰ ਅਤੇ ਸਰਨਾ ਭਰਾਵਾਂ ਦੀ ਪੇਸ਼ੀ ਦਾ

www.sabblok.blogspot.com

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਨਾ ਭਰਾ ਦਿੱਤੇ ਗਏ ਦੋਸ਼ੀ ਕਰਾਰ 
ਲੰਗਰ ਅਤੇ ਪਾਠ ਦੀ ਧਾਰਮਿਕ ਸਜ਼ਾ ਵੀ ਸੁਣਾਈ
ਅੰਮ੍ਰਿਤਸਰ 27 ਜੁਲਾਈ 2013:-- ਦਿੱਲੀ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ 'ਚ ਸਿੱਖ ਨਸਲਕੁੱਸੀ ਦੀ ਸ਼ਹੀਦੀ ਯਾਦਗਾਰ ਦਾ ਮਾਮਲਾ ਅਦਾਲਤ 'ਚ ਲੈ ਕੇ ਜਾਣ ਦੇ ਮਾਮਲੇ  ਵਿੱਚ ਦੋਵੇਂ ਸਰਨਾ ਭਰਾ ਦੋਸ਼ੀ ਕਰਾਰ ਦੇ ਦਿੱਤੇ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਮਨਜੀਤ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਤੁਰੰਤ ਅਦਾਲਤੀ ਕੇਸ ਵਾਪਸ ਲੈਣ, ਸ਼ਹੀਦਾਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਕਰਵਾਉਣ, ਗੁਰਬਾਣੀ ਸਰਵਨ ਕਰਨ, ਲੰਗਰ ਲਾਉਣ, ਸੇਵਾ ਕਰਨ ਤੋਂ ਇਲਾਵਾ ਹੋਈਆਂ ਭੁੱਲਾਂ ਦੀ ਅਰਦਾਸ ਕਰਵਾਉਣ ਦੀ

ਮਹਿੰਗੀਆ ਕਾਰਾਂ ਅਤੇ ਜਹਾਜ ਦੀ ਖਰੀਦਦਾਰੀ ਤੇ ਰੋਕ ਲਗਣੀ ਯੂਥ ਕਾਂਗਰਸ ਦੇ ਵਿਰੋਧ ਦਾ ਨਤੀਜਾ - ਲਾਪਰਾਂ, ਸਾਜਨ

www.sabblok.blogspot.com

ਜਗਰਾਓਂ 27 ਜੁਲਾਈ ( ਹਰਵਿੰਦਰ ਸੱਗੂ )— ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁਖ ਮੰਤਰੀ ਲਈ ਖਰੀਦੀਆਂ ਜਾਣ ਵਾਲੀਆ ਮਹਿੰਗੀਆਂ ਬੀ.ਐਮ.ਡਬਲਿਉ. ਕਾਰਾਂ ਅਤੇ ਹੈਲੀਕਾਪਟਰ ਦੀ ਖਰੀਦ ਤੇ ਰੋਕ ਲਾਉਣ ਦਾ ਸਵਾਗਤ ਕਰਦੇ ਹੋਏ ਲੁਧਿਆਣਾ ਯੂਥ ਕਾਂਗਰਸ ਦੇ ਸਕੱਤਰ ਪਰਵਿੰਦਰ ਲਾਪਰਾਂ ਅਤੇ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਨੇ ਇਸ ਨੂੰ ਯੂਥ ਕਾਂਗਰਸ ਵਲੋਂ ਕੀਤੇ ਗਏ ਵਿਰੋਧ ਦਾ ਨਤੀਜਾ ਦਸਿਆ ਹੈ। ਉਪਰੋਕਤ ਆਗੂਆਂ ਨੇ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਰਾਹੀ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਮਹਿੰਗੀਆਂ ਕਾਰਾਂ ਅਤੇ ਹੈਲੀਕਾਪਟਰ ਖ੍ਰੀਦਣ ਦੇ ਵਿਰੋਧ ਵਿਚ ਲੁਧਿਆਣਾ ਯੂਥ ਕਾਂਗਰਸ ਵਲੋਂ ਜਗਰਾਓਂ ਵਿਖੇ ਬਨਾਵਟੀ ਬੀ.ਐਮ.ਡਬਲਿਉ ਕਾਰਾਂ ਸਾੜ ਕੇ ਗੂੰਗੀ ਬੋਲੀ ਸਰਕਾਰ ਦੀਆਂ

ਯੂਥ ਕਾਂਗਰਸੀਆਂ ਨੇ ਬਾਦਲ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬੀ.ਐਮ.ਡਬਲਯੂ.ਗੱਡੀਆਂ ਦਾ ਕੀਤਾ ਵਿਰੋਧ

www.sabblok.blogspot.com
ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸਾ ਨਹੀਂ ਪਰ ਬੀ.ਅਮੈ.ਡਬਲਯੂ ਖ੍ਰੀਦਣ ਨੂੰ ਖੂਬ ਪੈਸੇ”
ਬਨਾਵਟੀ ਬੀ.ਐਮ.ਡਬਲਯੂ.ਨੂੰ ਯੂਥ ਕਾਂਗਰਸੀਆਂ ਨੇ ਲਗਾਈ ਅੱਗ 
ਜਗਰਾਉਂ 10 ਜੁਲਾਈ ( ਹਰਵਿੰਦਰ ਸੱਗੂ )—- ਅੱਜ ਸਥਾਨਕ ਤਹਿਸੀਲ ਚੌਂਕ ਵਿਖੇ ਬਾਦਲ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬੀ.ਐਮ. ਡਬਲਯੂ. ਕਾਰਾਂ ਦਾ ਬਹੁਤ ਹੀ ਸਖਤ ਵਿਰੋਧ ਕੀਤਾ। ਜਗਰਾਉਂ ਯੂਥ ਕਾਂਗਰਸ ਦੇ ਵਰਕਰਾਂ ਨੇ ਡੈਲੀਗੇਟ ਸਾਜ਼ਨ ਮਲਹੋਤਰਾ ਤੇ ਹਨੀ ਧਾਲੀਵਾਲ ਦੀ ਅਗਵਾਹੀ ਵਿੱਚ ਅਨੋਖੇ ਢੰਗ ਨਾਲ ਬਣਾਈ ਬਨਾਵਟੀ ਬੀ.ਐਮ.ਡਬਲਯੂ. ਕਾਰ ਨੂੰ ਫੂਕਿਆ ਗਿਆ।ਇਸ ਮੌਕੇ ਯੂਥ ਕਾਂਗਰਸੀਆਂ ਨੇ ਬਾਦਲ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਬਨਾਵਟੀ ਮੂਖੋਟੇ ਮੂੰਹ ਤੇ ਬੰਨ ਕੇ ਪੰਜਾਬ ਸਰਕਾਰ ਦਾ ਕੜਾ ਵਿਰੋਧ ਕੀਤਾ।ਉਨ੍ਹਾਂ ਕਿਹਾ ਕਿ

ਪਾਕਿਸਤਾਨੀ ਫੌਜ ਨੇ ਕੀਤੀ ਫਾਇਰਿੰਗ, ਘੁਸਪੈਠ ਦੀ ਕੋਸ਼ਿਸ਼ 'ਚ ਅਣਗਿਣਤ ਅੱਤਵਾਦੀ

www.sabblok.blogspot.com
ਜੰਮੂ, 27 ਜੁਲਾਈ (ਏਜੰਸੀ) - ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਵਾਲਾ ਨਹੀ ਹੈ। ਸ਼ਨੀਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਇੱਕ ਵਾਰ ਫੇਰ ਜੰਗਬੰਧੀ ਦੀ ਉਲੰਘਣਾ ਕੀਤੀ। ਇਕ ਸੀਨੀਅਰ ਸੈਨਾ ਅਧਿਕਾਰੀ ਨੇ ਦੱਸਿਆ ਕਿ ਸਵੇਰੇ 7. 30 ਵਜੇ ਤੋਂ ਪਾਕਿਸਤਾਨ ਵਲੋਂ ਗ੍ਰਨੇਡ ਤੇ ਕਈ ਵੱਡੇ ਹਥਿਆਰਾਂ ਨਾਲ ਪੁੰਛ ਇਲਾਕੇ 'ਚ ਭਾਰਤੀ ਚੌਕੀਆਂ 'ਤੇ ਹਮਲਾ ਕੀਤਾ ਗਿਆ। ਜਵਾਬ 'ਚ ਭਾਰਤੀ ਫੌਜ ਨੇ ਵੀ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਵਲੋਂ ਫਾਇਰਿੰਗ ਨੂੰ ਪਾਕਿਸਤਾਨ ਦੀ ਕਸ਼ਮੀਰ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਦੋਵਾਂ ਵਲੋਂ ਦੁਪਹਿਰ 12 ਵਜੇ ਤੱਕ ਜਬਰਦਸਤ ਫਾਇਰਿੰਗ ਚੱਲਦੀ ਰਹੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ 22 ਜੁਲਾਈ ਨੂੰ ਪੁੰਛ 'ਚ ਸਰਹੱਦ ਰੇਖਾ ਦੇ ਇਲਾਕੇ 'ਚ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਤੇ ਛੋਟੇ ਹਥਿਆਰਾਂ ਨਾਲ ਹਮਲੇ ਕੀਤੇ ਸਨ।

ਉੱਤਰਾਖੰਡ 'ਚ ਵੀ ਚੀਨੀ ਘੁਸਪੈਠ

www.sabblok.blogspot.com
China cross the Uttrakhand border
ਉੱਤਰਾਖੰਡ 'ਚ ਵੀ ਚੀਨੀ ਘੁਸਪੈਠ
ਦੇਹਰਾਦੂਨ : ਚੀਨੀ ਫੌਜ ਸਿਰਫ ਲੱਦਾਖ 'ਚ ਹੀ ਨਹੀਂ ਬਲਕਿ ਉੱਤਰਾਖੰਡ 'ਚ ਵੀ ਘੁਸਪੈਠ ਕਰ ਰਹੀ ਹੈ। ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਖੇਤਰ 'ਚ ਇਸ ਸਾਲ ਤਿੰਨ ਵਾਰੀ ਚੀਨੀ ਫੌਜੀਆਂ ਨੇ ਕੰਟਰੋਲ ਲਾਈਨ ਲੰਘੀ ਹੈ। ਘੋੜਿਆਂ ਤੇ ਯਾਕ 'ਤੇ ਸਵਾਰ ਇਹ ਚੀਨੀ ਫੌਜੀ ਬਾਰਾਹੋਤੀ ਖੇਤਰ 'ਚ ਗਸ਼ਤ ਲਗਾਉਂਦੇ ਵੇਖੇ ਗਏ। ਏਨਾ ਹੀ ਨਹੀਂ, ਧਾਰਚੂਲਾ ਖੇਤਰ 'ਚ ਵੀ ਚੀਨੀ ਫੌਜ ਨੇ ਘੁਸਪੈਠ ਕੀਤੀ ਹੈ। ਕਾਰਗਿਲ ਵਿਜੇ ਦਿਵਸ ਮੌਕੇ ਸ਼ੁੱਕਰਵਾਰ ਨੂੰ ਹੋਏ ਪ੍ਰੋਗਰਾਮ ਮਗਰੋਂ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਮੀਡੀਆ ਨਾਲ ਗੱਲਬਾਤ 'ਚ ਪਿਥੌਰਾਗੜ੍ਹ ਜਿਲ੍ਹੇ ਦੇ ਧਾਰਚੂਲਾ 'ਚ ਚੀਨੀ ਘੁਸਪੈਠ 'ਤੇ ਚਿੰਤਾ ਪ੍ਰਗਟ ਕੀਤੀ। ਪਿਥੌਰਾਗੜ੍ਹ 'ਚ ਸਥਿਤ ਅਸਕੋਟ ਮਿ੍ਰਗ ਵਿਹਾਰ ਤੋਂ 111 ਪਿੰਡਾਂ ਨੂੰ ਬਾਹਰ ਕਰਨ

ਇਕੱਲੀ ਰਹਿੰਦੀ ਬਜ਼ੁਰਗ ਔਰਤ ਦੇ ਘਰੋਂ ਚੋਰਾਂ ਉਡਾਏ 40 ਲੱਖ


Robbey in old woman`s home 

www.sabblok.blogspot.com

ਗੋਨਿਆਣਾ ਮੰਡੀ : ਵੀਰਵਾਰ ਰਾਤ ਨੂੰ ਸ਼ਹਿਰ ਦੇ ਇਕ ਘਰ 'ਚੋਂ ਚੋਰਾਂ ਨੇ 40 ਲੱਖ ਰੁਪਏ ਦੀ ਨਗਦੀ 'ਤੇ ਹੱਥ ਸਾਫ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਵੰਤ ਕੌਰ ਵਾਸੀ ਧਰਮਸ਼ਾਲਾ ਵਾਲੀ ਗਲੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਅੱਠ ਵਜੇ ਉਹ ਗੁਰਦੁਆਰੇ ਗਈ ਸੀ। ਜਦ ਉਹ ਵਾਪਸ ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੱੁਲ੍ਹੇ ਪਏ ਸਨ ਤੇ ਜਦੋਂ ਵੇਖਿਆ ਤਾਂ ਘਰ ਦੇ ਇਕ ਕਮਰੇ 'ਚ ਬਣੇ ਸਟੋਰ ਵਿਚ ਇਕ ਪੀਪੇ ਵਿਚ ਪਏ ਕਰੀਬ 40 ਲੱਖ ਰੁਪਏ ਗਾਇਬ ਸਨ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਡੀਐਸਪੀ ਭੱੁਚੋ ਹਰਮੀਕ ਸਿੰਘ ਨੇ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਰੀਕਾ ਵੱਲੋਂ ਭਾਰਤ ਦੀਆਂ 15 ਦਵਾਈ ਕੰਪਨੀਆਂ ਵਿਰੁੱਧ ਕਾਰਵਾਈ

www.sabblok.blogspot.com


ਅਮਰੀਕਾ ਵੱਲੋਂ ਭਾਰਤ ਦੀਆਂ 15 ਦਵਾਈ ਕੰਪਨੀਆਂ ਵਿਰੁੱਧ ਕਾਰਵਾਈ 
ਵਾਸ਼ਿੰਗਟਨ, 26 ਜੁਲਾਈ - ਸ਼ੂਗਰ ਦੇ ‘ਕੁਦਰਤੀ’ ਇਲਾਜ ਦੇ ਲੇਬਲ ਨਾਲ ਭਾਰਤ ‘ਚ ਤਿਆਰ ਹੋਈਆਂ ਦਵਾਈਆਂ ਦੀ ਵੱਡੇ ਪੱਧਰ ‘ਤੇ ਹੋ ਰਹੀ ਨਾਜਾਇਜ਼ ਵਿਕਰੀ ਨੂੰ ਨੱਥ ਪਾਉਣ ਲਈ ਅਮਰੀਕਾ ਦੀ ਸਿਹਤ ਅਥਾਰਟੀ ਖੁਰਾਕ ਤੇ ਦਵਾਈ ਪ੍ਰਸ਼ਾਸਨ (ਐਫ ਡੀ ਏ) ਨੇ ਅਜਿਹੇ ਉਤਪਾਦ ਸਪਲਾਈ ਕਰਨ ਲਈ ਇਕ ਗੁਜਰਾਤ ਆਧਾਰਤ ਦਵਾਈ ਨਿਰਮਾਤਾ ਸਮੇਤ 15 ਕੰਪਨੀਆਂ ਖਿਲਾਫ ਕਾਰਵਾਈ ਕੀਤੀ ਹੈ।
ਸੂਰਤ ਆਧਾਰਤ ਅਮਰੂਤਮ ਲਾਈਫ ਕੇਅਰ ਤੇ 14 ਹੋਰ ਕੰਪਨੀਆਂ ਨੂੰ ਜਾਰੀ ਕੀਤੇ ਵੱਖਰੇ-ਵੱਖਰੇ ‘ਚਿਤਾਵਨੀ ਪੱਤਰਾਂ’ ‘ਚ ਐਫ ਡੀ ਏ ਨੇ ਕਿਹਾ ਕਿ ਇਹ ਕੰਪਨੀਆਂ ਦਵਾਈਆਂ, ਤਾਕਤ ਵਾਲੀਆਂ ਦਵਾਈਆਂ ਤੇ

ਗੁਦਾਮਾਂ ਵਿਚ ਸੜ ਰਹੇ ਅਨਾਜ ਬਾਰੇ ਕੇਂਦਰ ਸਰਕਾਰ ਜ਼ਿੰਮੇਵਾਰ-ਬਾਦਲ


www.sabblok.blogspot.com

ਬਠਿੰਡਾ. ਹੁਕਮ ਚੰਦ ਸ਼ਰਮਾ/ਕੰਵਲਜੀਤ ਸਿੰਘ ਸਿੱਧੂ
27 ਜੁਲਾਈ -ਪੰਜਾਬ ਸਰਕਾਰ ਸੂਬੇ ਵਿਚ ਵਿੱਦਿਆਰਥੀਆਂ ਨੂੰ ਅੱਜ ਦੇ ਸਮੇਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵੱਡੇ ਪੱਧਰ 'ਤੇ ਕਾਰਜਸ਼ੀਲ ਹੈ ਜਿਸ ਤਹਿਤ ਨਵੇਂ ਕਾਲਜ ਨਵੀਂਆਂ ਯੂਨੀਵਰਸਿਟੀਆਂ ਖੋਲੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਅੱਜ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਗਿਆਨੀ ਜ਼ੈਲ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਬਠਿੰਡਾ ਵਿਖੇ 24 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਿੱਦਿਆਰਥੀ ਕੇਂਦਰ ਅਤੇ ਲੜਕਿਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਣ ਉਪਰੰਤ ਦਿੱਤੀ | ਰਾਜ ਵਿਚ 9 ਨਵੀਆਂ ਯੂਨੀਵਰਸਿਟੀਆਂ ਤੇ 17 ਨਵੇਂ ਕਾਲਜ ਖੋਲ੍ਹੇ ਗਏ ਹਨ ਤੇ ਸਮੇਂ ਦੀ ਲੋੜ ਅਨੁਸਾਰ ਹੋਰ ਯਤਨ ਜਾਰੀ ਹਨ, ਜਿਸ ਨਾਲ ਦੇਸ਼ ਵਿਚੋਂ ਸੂਬਾ ਸਿੱਖਿਆ ਦੇ ਖੇਤਰ ਵਿਚ 14ਵੇਂ ਤੋਂ ਪਹਿਲੇ ਸਥਾਨ 'ਤੇ ਪੁੱਜ ਗਿਆ ਹੈ | ਸ: ਬਾਦਲ ਨੇ ਗਿਆਨੀ ਜ਼ੈਲ ਸਿੰਘ ਯੂਨੀਵਰਸਿਟੀ ਕੈਂਪਸ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ

ਦਸੰਬਰ ਤੱਕ ਸਾਰੇ ਜਿਲਿਆਂ ਦੇ ਦਫਤਰਾਂ ਦਾ ਹੋਵੇਗਾ ਮੁਕੰਮਲ ਕੰਪਿਊਟਰੀਕਰਨ-ਸੁਖਬੀਰ

www.sabblok.blogspot.com


ਚੰਡੀਗੜ੍ਹ, 27ਜੁਲਾਈ ---ਪੰਜਾਬ ਸਰਕਾਰ ਵੱਲੋਂ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿ੍ਹਆਂ ਵਿਚ ਈ-ਡਿਸਟਿ੍ਕ ਪ੍ਰਾਜੈਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਪਿਛੋਂ ਇਸ ਸਾਲ ਦਸੰਬਰ ਤੱਕ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕਰ ਦਿੱਤਾ ਜਾਵੇਗਾ | ਇਸ ਤਹਿਤ ਸਾਰੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਦਫਤਰਾਂ ਰਾਹੀਂ ਲੋਕਾਂ ਨੂੰ 47 ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਤਹਿਤ ਲੋਕ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਲਈ ਅਰਜ਼ੀ ਦੇ ਸਕਣਗੇ | ਅੱਜ ਇਥੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਇਕ ਮੀਟਿੰਗ ਦੌਰਾਨ ਈ-ਡਿਸਟਿ੍ਕ ਯੋਜਨਾ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਂਦੇ ਹੋਏ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਵਿਭਾਗ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਾਰੀਆਂ ਸੇਵਾਵਾਂ ਨੂੰ ਕੇਂਦਰੀ ਡਾਟਾ ਸਰਵਰ ਨਾਲ ਜੋੜਣ ਤਾਂ ਜੋ ਲੋਕ ਇਸ ਸੇਵਾ ਦਾ ਬਿਹਤਰ ਲਾਭ ਲੈ ਸਕਣ | ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਈ-ਡਿਸਟਿ੍ਕ ਯੋਜਨਾ ਲਾਗੂ ਕਰਨ ਪਿੱਛੋਂ ਪ੍ਰਾਪਤ ਹੋਏ ਹਾਂ-ਪੱਖੀ ਨਤੀਜਿਆਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਪ-ਮੁੱਖ ਮੰਤਰੀ ਨੇ ਕਿਹਾ ਕਿ

ਸਕੂਲ ਮੁਖੀਆਂ ਨੂੰ ਉਸਾਰੀ ਦਾ ਕੰਮ ਮੁਕੰਮਲ ਕਰਨ ਦੀ ਹਦਾਇਤ

www.sabblok.blogspot.com

ਗੁਰਦਾਸਪੁਰ, 27 ਜੁਲਾਈ
ਜ਼ਿਲ੍ਹਾ (ਗੁਰਦਾਸਪੁਰ) ਦੇ ਸਕੂਲਾਂ ਅੰਦਰ ਸਿੱਖਿਆ, ਵਾਧੂ ਕਮਰਿਆਂ ਦੀ ਉਸਾਰੀ, ਲੜਕੀਆਂ ਲਈ ਪੈਖਾਨੇ, ਚਾਰਦੀਵਾਰੀ ਅਤੇ ਸਕੂਲਾਂ ਦਾ ਆਲਾ-ਦੁਆਲਾ ਵਧੀਆ ਬਣਾਉਣ ਲਈ ਸਰਵ-ਸਿੱਖਿਆ ਅਭਿਆਨ ਤਹਿਤ ਚੱਲ ਰਹੇ ਪ੍ਰਾਜੈਕਟਾਂ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 15 ਕਰੋੜ 33 ਲੱਖ 75 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਜਦੋਂਕਿ ਹੁਣ ਤੱਕ 11 ਕਰੋੜ 96 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਦਾਅਵਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿ੍ਰਖਾ ਨੇ ਜ਼ਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਹੈ। ਇਸ ਮੌਕੇ ਸਕੂਲਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਅਤੇ ਮਿਡ-ਡੇਅ-ਮੀਲ ਦੇ ਕੰਮ ਦੀ ਸਮੀਖਿਆ ਕੀਤੀ ਗਈ।

ਈ.ਟੀ.ਟੀ. ਯੂਨੀਅਨ ਵੱਲੋਂ ਸਿੱਖਿਆ ਅਧਿਕਾਰੀਆਂ ਦੇ ਬਾਈਕਾਟ ਦਾ ਐਲਾਨ


www.sabblok.blogspot.com

ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਈ.ਟੀ.ਟੀ. ਅਧਿਆਪਕ (ਫੋਟੋ: ਸੁਰੇਸ਼)
ਮਾਨਸਾ,27 ਜੁਲਾਈ
ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਨੇ ਪੰਚਾਇਤੀ ਵਿਭਾਗ ਦੇ ਸਕੂਲਾਂ ਨੂੰ ਚਲਾਉਣ ਲਈ ਡੈਪੂਟੇਸ਼ਨ ’ਤੇ ਭੇਜੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਜਥੇਬੰਦੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੱਖਰੇ ਪੰਚਾਇਤੀ ਡਾਇਰੈਕਟੋਰੇਟ ਦਾ ਢਾਂਚਾ ਬਣਾਇਆ ਜਾ ਰਿਹਾ ਹੈ, ਉਸ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਦੀ ਤਿਆਰੀ ਲਈ 28 ਜੁਲਾਈ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਸੱਦ ਲਈ ਹੈ।
ਜਥੇਬੰਦੀ ਦੀ ਕੱਲ੍ਹ ਇੱਥੇ ਹੋਈ ਮੀਟਿੰਗ ਦੌਰਾਨ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਰਾਜ ਨਾਲ ਸਬੰਧਤ 5752 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਭੇਜਣ ਦੇ ਵਾਅਦੇ ਨੂੰ ਪੂਰਾ ਨਾ ਕਰਕੇ ਸੂਬੇ ਦੇ 13000 ਈ.ਟੀ.ਟੀ. ਅਧਿਆਪਕਾਂ ਨਾਲ ਦਗਾ ਕਮਾਇਆ ਹੈ। ਇਸ ਦੇ ਰੋਸ ਵਿੱਚ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਦੇ ਗ਼ੈਰ ਤਜਰਬੇ ਕਾਰਨ 13000 ਈ.ਟੀ.ਟੀ. ਅਧਿਆਪਕਾਂ ਅਤੇ ਲੱਖਾਂ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸੀ.ਪੀ.ਐਫ. ਵੀ ਲਟਕਿਆ ਪਿਆ ਹੈ ਅਤੇ ਬੱਚਿਆਂ ਦੇ ਵਜ਼ੀਫ਼ਿਆਂ ਦੇ ਕਰੋੜਾਂ ਰੁਪਏ ਬਕਾਇਆ ਹਨ। ਮੀਟਿੰਗ ਦੌਰਾਨ ਅਧਿਆਪਕਾਂ ਨੇ ਐਲਾਨ ਕੀਤਾ ਕਿ ਉਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਮੁਕੰਮਲ ਬਾਈਕਾਟ ਰੱਖਣਗੇ ਅਤੇ ਸਿੱਖਿਆ ਵਿਭਾਗ ਵਿੱਚ ਵਾਪਸੀ ਲਈ ਹੁਣ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਅਧਿਆਪਕਾਂ ਨੇ ਵਧੀਕ ਡਿਪਟੀ ਕਮਿਸ਼ਨ (ਵਿਕਾਸ) ਹਰਿੰਦਰ ਸਿੰਘ ਸਰਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਬਲਵਿੰਦਰ ਭੀਖੀ, ਅਕਬਰ ਸਿੰਘ ਬੱਪੀਆਣਾ, ਕੁਲਵਿੰਦਰ ਸਿੰਘ ਬੁਢਲਾਡਾ, ਜਗਸੀਰ ਆਦਮਕੇ, ਅੰਗਰੇਜ ਸਿੰਘ ਸਾਹਨੇਵਾਲੀ, ਰਣਜੀਤ ਸਿੰਘ ਬਰ੍ਹੇ, ਲਖਵੀਰ ਸਿੰਘ ਬੁਰਜ ਰਾਠੀ, ਚਰਨਜੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ।

ਸਰਕਾਰੀ ਕਾਲਜ ਤਲਵਾੜਾ ’ਚ ਦਾਖਲਿਆਂ ਨੂੰ ਲੈ ਕੇ ਸਿਆਸਤ ਹੋਈ ਤੇਜ਼


www.sabblok.blogspot.com
ਤਲਵਾੜਾ, 27 ਜੁਲਾਈ
ਸਥਾਨਕ ਸਰਕਾਰੀ ਆਰਟਸ ਤੇ ਸਾਇੰਸ ਕਾਲਜ ’ਚ ਅਧਿਆਪਕਾਂ ਦੀ ਘਾਟ ਕਾਰਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀ ਏ/ਬੀਐਸ ਸੀ/ ਬੀ ਕਾਮ ਭਾਗ ਪਹਿਲਾ ’ਚ ਦਾਖਲਾ ਸੀਟਾਂ ’ਚ ਕੀਤੀ ਕਟੌਤੀ ਕਾਰਨ ਜਿੱਥੇ ਕੰਢੀ ਇਲਾਕੇ ਦੇ ਗਰੀਬ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਨ, ਉੱਥੇ ਹੀ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਸੁਹਿਰਦਤਾ ਅਤੇ ਲੜਕੀਆਂ ਨੂੰ ਉੱਚ ਸਿੱਖਿਆ ਦੇਣ ਦੇ ਦਾਅਵਿਆਂ ਦੀ ਫ਼ੂਕ ਵੀ ਨਿਕਲ ਗਈ ਹੈ, ਉਸ ਦੇ ਨਾਲ ਹੀ ਸਥਾਨਕ ਸਰਕਾਰੀ ਕਾਲਜ ਵਿੱਚ ਕੰਢੀ ਦੇ ਸੈਂਕੜੇ ਵਿਦਿਆਰਥੀਆਂ ਨੂੰ ਦਾਖਲਾ ਨਾ ਮਿਲਣ ਕਾਰਨ ਸਿਆਸਤ ਵੀ ਤੇਜ਼ ਹੋ ਗਈ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਰਕਾਰੀ ਕਾਲਜ ਤਲਵਾੜਾ ’ਚ ਦਾਖਲਾ

ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਖੋਲ੍ਹੇ ਜਾਣਗੇ ਵਿਸ਼ੇਸ਼ ਮਾਡਲ ਸਕੂਲ: ਮਲੂਕਾ


www.sabblok.blogspot.com

ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਮਾਡਲ ਸਕੂਲ ਸਬੰਧੀ ਅਧਿਕਾਰੀਆਂ ਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਦੇ ਹੋਏ (ਫੋਟੋ: ਭਿੰਡਰ)

ਪਟਿਆਲਾ, 27 ਜੁਲਾਈ
ਪੰਜਾਬ ਸਰਕਾਰ ਨੇ ਪਟਿਆਲਾ ਸਮੇਤ ਪੰਜਾਬ ਦੇ 6 ਜ਼ਿਲ੍ਹਿਆਂ ’ਚ ਪੇਂਡੂ ਇਲਾਕਿਆਂ ਦੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਉਣ ਅਤੇ ਕਿੱਤਾਮੁਖੀ ਕਾਲਜਾਂ ਵਿੱਚ ਦਾਖਲਿਆਂ ਦੇ ਯੋਗ ਬਣਾਉਣ ਲਈ ਵਿਸ਼ੇਸ਼ ਮਾਡਲ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਸਰਕਾਰ ਦੇ ਇਸ ਫੈਸਲੇ ਤਹਿਤ ਪਟਿਆਲਾ ਵਿਖੇ ਖੋਲ੍ਹੇ ਜਾਣ ਵਾਲੇ ਅਜਿਹੇ ਹੀ ਵਿਸ਼ੇਸ਼ ਮਾਡਲ ਸਕੂਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਅਧਿਕਾਰੀਆਂ ਨਾਲ

ਆਦਰਸ਼ ਸਕੂਲ ਬਾਰੇ ਅਧਿਆਪਕ ਤੇ ਪਿੰਡ ਵਾਸੀ ਡੀ.ਸੀ. ਨੂੰ ਮਿਲੇ

www.sabblok.blogspot.com
ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਤਰ ਹੋਏ ਆਦਰਸ਼ ਸਕੂਲਾਂ ਦੇ ਅਧਿਆਪਕ ਤੇ ਪਿੰਡ ਵਾਸੀ (ਫੋਟੋ: ਜੱਸ)
ਫਰੀਦਕੋਟ, 27 ਜੁਲਾਈ
ਪਿੰਡ ਮਿੱਡੂਮਾਨ ਦੇ ਆਦਰਸ਼ ਸਕੂਲ ਵਿੱਚ 62 ਪਿੰਡਾਂ ਦੇ ਤਕਰੀਬਨ ਇਕ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ਦੀ ਪੜ੍ਹਾਈ ਦੀ ਪ੍ਰਸ਼ਾਸਨ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ। ਆਦਰਸ਼ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਹਾਲ ਦੀ ਘੜੀ ਸਕੂਲ ਪ੍ਰਬੰਧਾਂ ਨੂੰ ਆਪਣੇ ਹੱਥ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ।
ਉਨ੍ਹਾਂ ਦੱਸਿਆ ਕਿ ਪਿੰਡ ਮਿੱਡੂਮਾਨ ਦੇ ਆਦਰਸ਼ ਸਕੂਲ ਵਿੱਚ ਇਕ ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਸਕੂਲ ਦੇ ਵਿਦਿਆਰਥੀਆਂ ਨੂੰ ਪੀਣ ਲਈ ਪਾਣੀ ਤੱਕ ਵੀ ਨਹੀਂ ਦਿੱਤਾ ਜਾ ਰਿਹਾ। ਡਿਪਟੀ ਕਮਿਸ਼ਨਰ ਰਵੀ ਭਗਤ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਨੂੰ ਹੱਲ ਕਰਨ ਲਈ ਕਿਹਾ ਹੈ। ਜਤਿੰਦਰ ਕੁਮਾਰ, ਕੁਲਦੀਪ ਸ਼ਰਮਾ, ਲਾਲੀ ਬਾਦਲ, ਆਤਮਾ ਸਿੰਘ, ਏਕਮ ਸਿੰਘ ਨੇ ਦੱਸਿਆ ਕਿ ਚਾਰ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਸਿੱਖਿਆ ਵਿਭਾਗ ਨੇ ਆਦਰਸ਼ ਸਕੂਲ ਨੂੰ ਮਾਨਤਾ ਵੀ ਨਹੀਂ ਦਿੱਤੀ ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ।
ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਵਿੱਚ ਮਿਡ-ਡੇਅ ਮੀਲ ਸਕੀਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਕੂਲ ਦੇ ਇਕ ਬਲਾਕ ਵਿੱਚ ਬਿਜਲੀ ਤੱਕ ਵੀ ਨਹੀਂ ਹੈ। ਇਹ ਸਕੂਲ ਆਰਜ਼ੀ ਬਿਜਲੀ ਕੁਨੈਕਸ਼ਨ ਨਾਲ ਚੱਲ ਰਿਹਾ ਹੈ, ਜਿਸ ਦਾ ਬਿੱਲ ਭਰਨ ਲਈ ਕੋਈ ਫੰਡ ਨਹੀਂ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਦਖਲ ਦੇ ਕੇ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ 9 ਅਗਸਤ ਨੂੰ ਸੁਖਬੀਰ ਬਾਦਲ ਦੀ ਫਰੀਦਕੋਟ ਫੇਰੀ ਦੌਰਾਨ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।

ਸਬ-ਡਵੀਜ਼ਨ ਦੇ 106 ਸਕੂਲਾਂ ਦੇ ਮਿਡ-ਡੇ-ਮੀਲ ਦੀ ਜਾਂਚ ਕੀਤੀ

www.sabblok.blogspot.com


ਬੋਦਲ ਸਕੂਲ ’ਚ ਬਣਾਏ ਖਾਣੇ ਦੀ ਜਾਂਚ ਕਰਦੇ ਹੋਏ ਐਸਡੀਐਮ ਬਰਜਿੰਦਰ ਸਿੰਘ (ਫੋਟੋ: ਸੰਦਲ)
ਦਸੂਹਾ, 27 ਜੁਲਾਈ
ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਵੱਲੋਂ ਉਪ ਮੰਡਲ ਦਸੂਹਾ ਵਿੱਚ ਪੈਂਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਤੇ ਬੋਦਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ. ਖੁੱਡਾ ਤੇ ਬੋਦਲ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ ਮੀਲ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਦਸੂਹਾ ਉਪ ਮੰਡਲ ਵਿੱਚ ਪੈਂਦੇ 17 ਅਧਿਕਾਰੀਆਂ ਤੋਂ ਵੀ ਸੰਯੁਕਤ ਰੂਪ ਵਿੱਚ ਚੈਕਿੰਗ ਕਰਵਾਈ ਗਈ। ਇਨ੍ਹਾਂ ਵਿੱਚ ਸਰਕਲ ਮਾਲ ਅਫਸਰ, ਬੀਡੀਪੀਓਜ਼, ਈਓਐਮਸੀਜ਼, ਸੀਡੀਪੀਓਜ਼, ਐਸਡੀਓ, ਪੀਡਬਲਯੂਡੀ. (ਬੀ ਐਂਡ ਆਰ) ਦਸੂਹਾ/ਟਾਂਡਾ, ਐਸਡੀਓ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਸੂਹਾ ਅਤੇ ਐਸਡੀਓ (ਪੰਚਾਇਤੀ ਰਾਜ) ਸ਼ਾਮਲ ਹੋਏ।
ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਸਕੂਲਾਂ ਵਿੱਚ ਲੱਕੜਾਂ ’ਤੇ ਖਾਣਾ ਬਣਾਇਆ ਜਾ ਰਿਹਾ ਸੀ ਕਿਉਂਕਿ ਇਨ੍ਹਾਂ ਸਕੂਲਾਂ ’ਚੋਂ ਸਿਲੰਡਰ ਚੋਰੀ ਹੋ ਚੁੱਕੇ ਹਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

www.sabblok.blogspot.com

ਸ਼ਹੀਦ ਊਧਮ ਸਿੰਘ ਪਾਰਕ ਵਿਚ ਸਰਕਾਰ ਖਿਲਾਫ਼ ਰੋਸ ਪ੍ਰਗਟਾਵਾ ਕਰਦੇ ਹੋਏ ਕੰਪਿਊਟਰ ਅਧਿਆਪਕ

ਹੁਸ਼ਿਆਰਪੁਰ, 27 ਜੁਲਾਈ
ਕੰਪਿਊਟਰ ਟੀਚਰ ਯੂਨੀਅਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸਕੱਤਰ ਅਨਿਲ ਐਰੀ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਵਿਚ ਸਿੱਖਿਆ ਵਿਭਾਗ ਦਾ ਕੰਮ ਠੱਪ ਕਰਕੇ ਸਰਕਾਰ ਦੀਆਂ ਕੰਪਿਊਟਰ ਅਧਿਆਪਕਾਂ ਪ੍ਰਤੀ ਮਾਰੂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਹੁਸ਼ਿਆਰਪੁਰ ਬਲਾਕ ਦੇ ਕੰਪਿਊਟਰ ਅਧਿਆਪਕਾਂ ਨੇ ਭਾਗ ਲਿਆ।

ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ


www.sabblok.blogspot.com
ਪੰਜਾਬ ਸਰਕਾਰ ਵਿਰੁਧ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਾਜ਼ਮ

ਤਲਵਾੜਾ, 27 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਫੈਡਰੇਸ਼ਨ ਦੀ ਸਥਾਨਕ ਇਕਾਈ ਦੇ ਝੰਡੇ ਹੇਠ ਤਲਵਾੜਾ ਤੇ ਹਾਜੀਪੁਰ ਦੇ ਸੈਂਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ।
ਰੋਸ ਮੁਜ਼ਾਹਰੇ ਦੀ ਅਗਵਾਈ ਬਲਾਕ ਪ੍ਰਧਾਨ ਸ਼ਸ਼ੀਕਾਂਤ, ਚੇਅਰਮੈਨ ਵਰਿੰਦਰ ਵਿੱਕੀ, ਸਕੱਤਰ ਰਾਜੀਵ ਸ਼ਰਮਾ ਨੇ ਕੀਤੀ। ਮੁਲਾਜ਼ਮਾਂ ਦੀ ਰੋਸ ਰੈਲੀ ਸਥਾਨਕ ਤਹਿਸੀਲ ਕੰਪਲੈਕਸ ਤੋਂ ਸ਼ੁਰੂ ਹੋ ਕੇ ਮੁੱਖ ਬੱਸ ਸਟੈਂਡ ਤੋਂ ਹੁੰਦੀ ਚੌਧਰੀ ਗਿਆਨ ਸਿੰਘ ਚੌਕ ਪਹੁੰਚੀ, ਜਿੱਥੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ।

ਆਨਲਾਈਨ ਅਦਾਇਗੀਆਂ ਦਾ 14 ਲੱਖ ਲਾਭਪਾਤਰੀਆਂ ਨੇ ਫਾਇਦਾ ਲਿਆ: ਢੀਂਡਸਾ


www.sabblok.blogspot.com
ਸੰਗਰੂਰ, 27 ਜੁਲਾਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ ਵਿੱਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਪਹਿਲੀ ਤਿਮਾਹੀ ਤੱਕ 7281.85 ਕਰੋੜ ਰੁਪਏ ਦੀਆਂ ਅਦਾਇਗੀਆਂ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ. ਐਸ) ਰਾਹੀਂ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ’ਚ ਇਹ ਸਕੀਮ 1 ਅਪਰੈਲ 2013 ਤੋਂ ਸ਼ੁਰੂ ਕੀਤੀ ਗਈ ਸੀ।
ਇਹ ਜਾਣਕਾਰੀ ਦਿੰਦਿਆਂ ਵਿੱਤ ਅਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਕਾਰੀ ਪੱਧਰ ’ਤੇ ਸਾਰੀਆਂ ਅਦਾਇਗੀਆਂ ਸਿੱਧੀਆਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਰਹੀਆਂ ਹਨ। ਇਸ ਵਿਵਸਥਾ ਦਾ ਪੂਰੇ ਪੰਜਾਬ ਵਿੱਚ 14.32 ਲੱਖ ਲਾਭਪਾਤਰੀ ਫਾਇਦਾ ਉਠਾ ਚੁੱਕੇ ਹਨ। ਉਨ੍ਹਾਂ

ਸਿੱਖਿਆ ਵਿਭਾਗ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਲਈ ਵਿਸ਼ੇਸ਼ ਮੌਕਾ


www.sabblok.blogspot.com

ਚੰਡੀਗੜ੍ਹ, 27 ਜੁਲਾਈ
ਪੰਜਾਬ ਦੇ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਜਿਹੜੇ ਵਿਦਿਆਰਥੀ 2011 ਵਿਚ 10ਵੀਂ ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਅਤੇ ਉਸ ਦੇ ਬਾਅਦ ਮਿਲੇ ਮੌਕਿਆਂ ਵਿਚ ਪਾਸ ਨਹੀਂ ਹੋਏ ਸਨ ਪਰ ਸਾਲ 2013 ਵਿਚ ਵਿਸ਼ੇਸ਼ ਮੌਕੇ ਅਧੀਨ 10 ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਸਨ ਅਤੇ 11ਵੀਂ ਸਕੂਲ ਤੋਂ ਪਾਸ ਕਰ ਲਈ ਸੀ, ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 2013-14 ਲਈ 12 ਵੀਂ ਦੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਿਸ਼ੇਸ਼ ਮੌਕੇ ਰਾਹੀਂ 12ਵੀਂ ਦੀ ਪ੍ਰੀਖਿਆ ਦੇ ਦਾਖਲੇ ਦੀ ਅੰਤਿਮ ਤਰੀਕ 30 ਜੁਲਾਈ, 2013 ਹੈ ਅਤੇ ਦਫਤਰ ਵਿਚ ਰਜਿਸਟਰੇਸ਼ਨ ਪਹੁੰਚਾਉਣ ਦੀ ਅੰਤਿਮ ਤਰੀਕ 7 ਅਗਸਤ, 2013 ਹੈ।

8 ਸਕੂਲਾਂ ਦੇ 400 ਵਿਦਿਆਰਥੀ ਪਾਠ-ਪੁਸਤਕਾਂ ਤੋਂ ਵਾਂਝੇ


www.sabblok.blogspot.com
ਗੜ੍ਹਸ਼ੰਕਰ, 27 ਜੁਲਾਈ
ਸਿੱਖਿਆ ਵਿਭਾਗ (ਪੰਜਾਬ) ਅਤੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੇ ਪਿੰਡ ਭਰੋਵਾਲ ਸੈਂਟਰ ਦੇ 9 ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਢੁਕਵੇਂ ਰੂਪ ਵਿੱਚ ਪਾਠ-ਪੁਸਤਕਾਂ ਦੀ ਸਪਲਾਈ ਨਾ ਕੀਤੇ ਜਾਣ ਸਬੰਧੀ ਪਿਛਲੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀ ਖ਼ਬਰ ਪਿੱਛੋਂ ਸਿੱਖਿਆ ਵਿਭਾਗ ਨੇ ਬੜੀ ਕਾਹਲੀ ਨਾਲ ਉਕਤ ਸਕੂਲਾਂ ਨੂੰ ਸਬੰਧਤ ਪੁਸਤਕਾਂ ਦੀ ਸਪਲਾਈ ਕਰਨ ਦਾ ਦਾਅਵਾ ਕੀਤਾ ਸੀ, ਪਰ ਅਜੇ ਵੀ ਇਸ ਖੇਤਰ ਦੇ 8 ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਪੁਸਤਕਾਂ ਤੋਂ ਵਾਂਝੇ ਹਨ, ਜਿਸ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਅਧਿਆਪਕਾਂ ਵੱਲੋਂ ਖਜ਼ਾਨਾ ਦਫਤਰਾਂ ਅੱਗੇ ਧਰਨੇ 30 ਨੂੰ

www.sabblok.blogspot.com



ਘਨੌਰ, 27 ਜੁਲਾਈ
ਰਾਜ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ, ਫੰਡ ਅਤੇ ਡਾਕਟਰੀ ਬਿੱਲਾਂ ਸਮੇਤ ਹੋਰ ਅਦਾਇਗੀਆਂ ’ਤੇ ਰੋਕ ਲਗਾਉਣ ਦੇ ਖ਼ਿਲਾਫ਼ ਮੁਲਾਜ਼ਮਾਂ ਅੰਦਰ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਅਦਾਇਗੀਆਂ ਉਪਰ ਰੋਕ ਲਗਾਉਣ ਦੇ ਖ਼ਿਲਾਫ਼ ਗੌਰਮਿੰਟ ਟੀਚਰਜ਼ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ 30 ਜੁਲਾਈ ਨੂੰ ਬਾਅਦ ਦੁਪਹਿਰ ਸਾਂਝੇ ਤੌਰ ’ਤੇ ਰਾਜ ਭਰ ਦੇ ਜ਼ਿਲ੍ਹਾ ਖਜ਼ਾਨਾ ਦਫਤਰਾਂ ਮੂਹਰੇ ਰੋਸ ਧਰਨੇ ਦਿੱਤੇ ਜਾਣਗੇ।

Thursday 25 July 2013

ਸ਼ੁਧ ਹਵਾ ਨੂੰ ਗੰਧਲਾ ਕਰ ਰਹੇ ਹਨ ਹਰੀਕੇ ਰੋਡ, ਤੇ ਚੱਲ ਰਹੇ ਭੱਠੇ

www.sabblok.blogspot.com
ਭਿੱਖੀਵਿੰਡ:25 ਜੁਲਾਈ (ਭੁਪਿੰਦਰ ਸਿੰਘ ) – ਸੂਬਾ ਪੰਜਾਬ ਸਰਕਾਰ ਵੱਲੋ ਬਣਾਏ ਜਾਂਦੇ ਕਾਨੂੰਨ ਸਿਰਫ ਕਿਤਾਬਾਂ ਤੱਕ ਹੀ ਸੀਮਤ ਹਨ, ਕਿਉਂਕਿ ਇਨ੍ਹਾਂ ਬਣਾਏ ਜਾਂਦੇ ਕਾਨੂੰਨਾਂ ਦੀ ਲੋਕ ਕਿੰਨੀ ਕੁ ਕਦਰ ਕਰਦੇ ਹਨ, ਜਿਸ ਦੀ ਪ੍ਰਤੱਖ ਮਿਸਾਲ ਕਸਬਾ ਭਿੱਖੀਵਿੰਡ ਤੋਂ ਥੋੜੀ ਕੁ ਦੂਰੀ ਤੇ ਸਥਿਤ ਅੰਮ੍ਰਿਤਸਰ – ਖੇਮਕਰਨ ਖਾਲੜਾ ਤੋਂ ਹਰੀਕੇ ਰੋਡ, ਤੇ ਚੱਲ ਰਹੇ ਇੱਟਾਂ ਵਾਲੇ ਭੱਠਿਆਂ ਤੋਂ ਮਿਲਦੀ ਹੈ, ਕਿ ਇਹਨਾਂ ਭੱਠਿਆਂ ਵਾਲਿਆਂ ਵੱਲੋਂ ਆਪਣੇ ਭੱਠਿਆਂ ਤੇ ਪ੍ਰਦੂਸ਼ਣ ਯੰਤਰ ਨਾ ਲਾਏ ਹੋਣ ਕਰਕੇ ਸ਼ੁਧ ਹਵਾ ਨੂੰ ਗੰਧਲਾ ਕਰ ਰਹੇ ਹਨ,ਜਦੋਂ ਕਿ ਮਹਿਕਮਾਂ ਪ੍ਰਦੂਸ਼ਣ ਵਿਭਾਗ ਕੁੰਭ ਕਰਨ ਦੀ ਨੀਂਦ ਸੁੱਤਾ ਘਰਾੜੇ ਮਾਰ ਰਿਹਾ ਹੈ, ਤੇ ਕਾਨੂੰਨ ਤੋ ਬੇਖਬਰ ਲੋਕ ਸਰਕਾਰ ਦੇ ਬਣਾਏ ਕਾਨੂੰਨਾਂ ਦਾ ਜਨਾਜਾ ਕੱਢ ਰਹੇ ਹਨ,ਕੀ ਮਹਿਕਮਾਂ ਪ੍ਰਦੂਸ਼ਣ ਵਿਭਾਗ ਕਾਰਵਾਈ ਕਰਕੇ ਕਾਨੂੰਨ ਦੀ ਪਾਲਣਾ ਕਰੇਗਾ ਜਾਂ ਮੂਕ ਦਰਸ਼ਕ ਬਣਿਆ ਰਹੇਗਾ !

'ਹਰ ਸਾਖ਼ ਪੇ ਉੱਲੂ ਬੈਠਾ ਹੈ' ਦਾ ਮੰਚਣ 4 ਅਗਸਤ ਨੂੰ

www.sabblok.blogspot.com
ਜਲੰਧਰ, 25 ਜੁਲਾਈ :       ਗ਼ਦਰ ਸ਼ਤਾਬਦੀ ਮੁਹਿੰਮ ਅਤੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਲੜੀ ਵਜੋਂ ਹਰ ਮਹੀਨੇ ਹੋਣ ਵਾਲੇ ਨਾਟਕਾਂ 'ਚ 27 ਜੁਲਾਈ ਨੂੰ ਹੋਣ ਵਾਲਾ ਨਾਟਕ 'ਹਰ ਸਾਖ਼ ਪੇ ਉੱਲੂ ਬੈਠਾ ਹੈ' ਦਾ ਮੰਚਣ ਕੁੱਝ ਕਾਰਨਾਂ ਕਰਕੇ ਇਸ ਵਾਰ 4 ਅਗਸਤ ਸ਼ਾਮ 7:45 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਏਗਾ।

ਅਣਅਧਿਕਾਰਤ ਕਾਲੋਨੀਆਂ ਤੇ ਇਮਾਰਤਾਂ ਨੂੰ ਯੋਜਨਾਬੱਧ ਰੂਪ ਦੇਣ ਲਈ ਕਾਨੂੰਨ ਵਿਚ ਸੋਧ ਨੂੰ ਪ੍ਰਵਾਨਗੀ.....

www.sabblok.blogspot.com

ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵੱਲੋਂ ਰਾਜ ਦੀ ਮਾਲੀ ਆਮਦਨ ਵਧਾਉਣ ਲਈ ਵੱਖ-ਵੱਖ ਪਹਿਲੂਆਂ ਨੂੰ ਵਿਚਾਰਦਿਆਂ ਡੀਜ਼ਲ 'ਤੇ ਵੈਟ ਵਧਾਉਣ ਦੀ ਤਜਵੀਜ਼ ਨੂੰ ਵਿਚਾਰਨ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਨੂੰ ਤਰਕ ਸੰਗਤ ਬਣਾਉਣ ਸਬੰਧੀ ਰਿਪੋਰਟ ਦੇਵੇਗੀ, ਜਿਸ ਨਾਲ ਰਾਜ ਦਾ ਮਾਲੀਆ ਵੱਧ ਸਕੇਗਾ | ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਵਿਚ ਵੱਖ-ਵੱਖ ਦਰਾਂ ਨੂੰ ਵਧਾਉਣ ਸਬੰਧੀ ਵਿਭਾਗ ਵੱਲੋਂ ਪ੍ਰਾਪਤ ਹੋਈ ਤਜਵੀਜ਼, ਜਿਸ ਵਿਚ

ਪੰਜਾਬ ਲੋਕਪਾਲ ਕੋਲ ਪੁੱਜ ਰਹੀਆਂ ਨੇ ਵੱਢੀਖੋਰ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ


www.sabblok.blogspot.com
ਪੰਜਾਬ ਲੋਕਪਾਲ ਦੇ ਘੇਰੇ 'ਚ ਭਾਵੇਂ ਭਿ੍ਸ਼ਟ ਰਾਜਸੀ ਨੇਤਾ ਜਾਂ ਜਿਲ੍ਹਾ ਪ੍ਰੀਸ਼ਦਾਂ, ਨਗਰ ਨਿਗਮਾਂ ਜਾਂ ਨਗਰ ਕੌਾਸਲਾਂ/ਪੰਚਾਇਤਾਂ ਦੇ ਉੱਚ ਅਹੁਦੇਦਾਰਾਂ ਹੀ ਆਉਂਦੇ ਹਨ ਪ੍ਰੰਤੂ ਰਾਜ ਭਰ 'ਚੋਂ ਲੋਕਪਾਲ ਕੋਲ ਨਿੱਕੇ ਵੱਡੇ ਕੰਮ ਲਈ ਰਿਸ਼ਵਤ ਮੰਗਣ ਵਾਲੇ ਵੱਢੀਖੋਰ ਸਰਕਾਰੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਵੀ ਸੁਣਵਾਈ ਲਈ ਪੁੱਜ ਰਹੀਆਂ ਹਨ, ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦਰਅਸਲ, ਲੋਕਪਾਲ ਕੋਲ ਹੁਣ ਤੱਕ ਅਜਿਹੇ ਵੱਢੀਖੋਰ ਮੁਲਾਜ਼ਮਾਂ ਬਾਰੇ ਲੱਗਭਗ 200 ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ, ਇਨ੍ਹਾਂ ਸਰਕਾਰੀ ਮੁਲਾਜ਼ਮਾਂ ਵਿਚ ਮੁੱਖ ਤੌਰ 'ਤੇ ਪਟਵਾਰੀਆਂ, ਕਾਨੂੰਨਗੋਆਂ, ਪੁਲਿਸ ਕਰਮੀਆਂ, ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਸ਼ਾਮਿਲ ਹਨ | ਲੋਕਪਾਲ ਕੋਲ ਇਨ੍ਹਾਂ ਸ਼ਿਕਾਇਤਾਂ

ਈ-ਟ੍ਰਿਪ ਯੋਜਨਾ ਬਿਲਕੁਲ ਸਹੀ : ਸੁਖਬੀਰ

www.sabblok.blogspot.com


ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜ ਦੇ ਵਪਾਰੀਆਂ ਦੇ ਲਈ ਇਸੇ ਮਹੀਨੇ ਤੋਂ ਕੀਤੀ ਗਈ ਈ-ਟ੍ਰਿਪ ਯੋਜਨਾ ਨੂੰ ਬਿਲਕੁਲ ਸਹੀ ਠਹਿਰਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸਰਕਾਰ ਨੇ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਪੂਰੀ ਤਰ੍ਹਾਂ ਨਾਲ ਆਨਲਾਈਨ ਕਰ ਦਿੱਤਾ ਹੈ, ਜਿਸਦੇ ਤਹਿਤ ਰਾਜ ਦੀ ਆਮਦਨ ਦੇ ਸਾਰੇ ਸਰੋਤ ਆਨਲਾਈਨ ਦਰਜ ਕੀਤੇ ਜਾਣ ਲੱਗੇ ਹਨ। ਇਸ ਨਾਲ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਆ ਰਹੀ ਹੈ ਅਤੇ ਇਹ ਬਿਲਕੁਲ ਠੀਕ ਕੰਮ ਕਰ ਰਹੀ ਹੈ। ਜਦੋਂ ਉਨ੍ਹਾਂ ਦਾ ਧਿਆਨ ਵਪਾਰੀਆਂ ਵਲੋਂ ਈ-ਟ੍ਰਿਪ ਯੋਜਨਾ ਦੇ ਵਿਰੋਧ ਵਿਚ ਬੀਤੇ 3 ਦਿਨਾਂ ਤੋਂ ਚਲਾਏ ਜਾ ਰਹੇ ਅੰਦੋਲਨ ਦੇ ਵਲ ਦਿਵਾਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਪਾਰੀ ਕਿਉਂ ਇਸ ਦਾ ਵਿਰੋਧ ਕਰ ਰਹੇ ਹਨ, ਇਹ ਤੁਹਾਨੂੰ ਉਨ੍ਹਾਂ ਤੋਂ ਹੀ ਪੁੱਛਣਾ ਹੋਵੇਗਾ। ਇਸੇ ਵਿਚ ਪੰਜਾਬ ਰਾਜ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਓ.ਪੀ. ਸੋਨੀ ਨੇ ਈ-ਟ੍ਰਿਪ ਯੋਜਨਾ ਨੂੰ ਤਰੰਤ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਤਾਨਾਸ਼ਾਹੀ ਸਕੀਮ ਪੰਜਾਬ ਦੇ ਵਪਾਰੀਆਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਕੇ ਬਰਬਾਦ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ 90 ਪ੍ਰਤੀਸ਼ਤ ਦੁਕਾਨਦਾਰਾਂ ਅਤੇ ਕਾਰਖਾਨੇਦਾਰਾਂ ਦੇ ਕੋਲ ਕੰਪਿਊਟਰ ਦੀ ਸੁਵਿਧਾ ਹੀ ਨਹੀਂ ਹੈ। ਲੱਖਾਂ ਰੁਪਏ ਦੇ ਟਾਰਗੇਟ ਈ.ਟੀ.ਓਜ਼ ਨੂੰ ਅਲੱਗ ਤੋਂ ਦੇ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਕਰ ਲਾਉਣ ਲਈ ਰਾਹ ਪੱਧਰਾ


www.sabblok.blogspot.com
ਪੰਜਾਬ ਸਰਕਾਰ ਨੇ ਅੱਜ ਕਰ ਲਾਉਣ ਲਈ ਰਾਹ ਪੱਧਰਾ ਕਰ ਲਿਆ ਹੈ। ਮੰਤਰੀ ਮੰਡਲ ਨੇ ਰਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਕਰ ਲਾਉਣ ਦਾ ਅਧਿਕਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤਾ ਹੈ। ਇਸ ਫੈਸਲੇ ਮੁਤਾਬਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕਰ ਲਾਉਣ ਦੀਆਂ ਸਿਫਾਰਸ਼ਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਵਿਭਾਗ ਦਾ ਮੰਤਰੀ ਵੀ ਰੱਦ ਜਾਂ ਸਵੀਕਾਰ ਕਰ ਸਕੇਗਾ। ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਨੂੰ ਆਪਣੇ ਪੱਧਰ ’ਤੇ ਕਰ ਤੇ ਕਿਰਾਇਆ ਵਧਾਉਣ ਦੇ ਅਧਿਕਾਰ ਦਿੱਤੇ ਗਏ ਹਨ। ਕਰ ਲਾਉਣ ਦਾ ਮਾਮਲਾ ਭਵਿੱਖ ਵਿੱਚ ਮੰਤਰੀ ਮੰਡਲ ਵਿੱਚ ਲਿਆਉਣ ਦੀ ਜ਼ਰੂਰਤ ਨਹੀਂ ਰਹੇਗੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਦੇ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਡਾ. ਹਰਗੋਬਿੰਦ ਖੁਰਾਣਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਆਗਾਮੀ 15 ਅਗਸਤ ਤੋਂ ਸ਼ੁਰੂ ਹੋਣ

ਫ਼ੌਜ ਦੀ ਭਰਤੀ ਰੈਲੀ ’ਚ ਸ਼ਾਮਲ ਹੋਏ ਪੈਂਤੀ ਹਜ਼ਾਰ ਨੌਜਵਾਨ

www.sabblok.blogspot.com


ਅੰਮ੍ਰਿਤਸਰ,
ਖਾਸਾ ਛਾਉਣੀ ਵਿਖੇ ਚੱਲ ਰਹੀ ਭਰਤੀ ਰੈਲੀ ’ਚ ਉਮੀਦਵਾਰਾਂ ਦੇ ਸਰੀਰਕ ਯੋਗਤਾ ਦੇ ਟੈਸਟ ਮੁਕੰਮਲ ਹੋ ਗਏ। 15 ਜੁਲਾਈ ਤੋਂ ਸ਼ੁਰੂ ਹੋਈ ਇਸ ਭਰਤੀ ਰੈਲੀ ’ਚ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਦੇ 35000 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 3000 ਨੌਜਵਾਨ 1600 ਮੀਟਰ ਦੀ ਦੌੜ ’ਚ ਸਫਲ ਰਹੇ ਅਤੇ 2000 ਨੌਜਵਾਨ ਨੇ ਡਾਕਟਰੀ ਟੈਸਟ ਪਾਸ ਕੀਤਾ। ਸਰੀਰਕ ਯੋਗਤਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਲਿਖਤੀ ਟੈਸਟ ਐਤਵਾਰ 28 ਜੁਲਾਈ ਨੂੰ ਖਾਸਾ ਛਾਉਣੀ ਵਿਖੇ ਹੀ ਹੋਵੇਗਾ।
ਭਰਤੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਭਰਤੀ ਬੋਰਡ ਦੇ ਡਾਇਰੈਕਟਰ

ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

www.sabblok.blogspot.com

ਨਹੀਂ ਹੋਣਗੇ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਸਕੂਲਾਂ ਦੇ ਹਾਜ਼ਰੀ ਰਜਿਸ਼ਟਰ ਇਕੱਠੇ

ਮੋਹਾਲੀ, 25 ਜੁਲਾਈ (ਜਤਿੰਦਰ ਸੱਭਰਵਾਲ) : ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸਕਿੰਦਰ ਸਿੰਘ ਮਲੂਕਾ ਨਾਲ ਯੂਨੀਅਨ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿਦਿੰਆ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਪ੍ਰਾਇਮਰੀ ਸਕੂਲਾਂ ਅਤੇ ਮਿਡਲ ਸਕੂਲਾਂ ਦੀ ਹੋ ਰਹੀ ਕਲਬਿੰਗ ਸਬੰਧੀ ਸਪਸ਼ਟ ਕੀਤਾ ਕਿ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਅਧਿਆਪਕਾਂ ਦੀ ਹਾਜ਼ਰੀ ਵੱਖਰੇ-ਵੱਖਰੇ ਰਜਿਸਟਰ ਤੇ ਲੱਗੇਗੀ ਅਤੇ ਪ੍ਰੋਮੋਸ਼ਨ ਚੈਨਲ ਵੀ ਉਸੇ ਤਰ੍ਹਾਂ ਹੀ ਹੋਵੇਗੀ।

ਪੰਚਾਇਤ ਵਲੋਂ ਮੈਡਮ ਤੇ ਬੱਚਿਆਂ ਨੂੰ ਗਾਲੀ ਗਲੋਚ ਕਰਨ ਅਤੇ ਗੰਦੀਆਂ ਫਿਲਮਾਂ ਦੇਖਾਉਂਣ ਦਾ ਦੋਸ਼

www.sabblok.blogspot.com


ਸ਼ਿਵ ਕੁਮਾਰ ਬਾਵਾ 
ਪੰਚਾਇਤ ਵਲੋਂ ਮੈਡਮ ਤੇ ਬੱਚਿਆਂ ਨੂੰ ਗਾਲੀ ਗਲੋਚ ਕਰਨ ਅਤੇ ਗੰਦੀਆਂ ਫਿਲਮਾਂ ਦੇਖਾਉਂਣ ਦਾ ਦੋਸ਼ਮਾਹਿਲਪੁਰ 24 ਜੁਲਾਈ
– ਇਥੋਂ ਲਾਗਲੇ ਪਿੰਡ ਬਾੜੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਬਾੜੀਆਂ ਕਲਾਂ ਵਿਖੇ ਮਾਹੌਲ ਉਸ ਵਕਤ ਤਣਾਅ ਵਾਲਾ ਬਣ ਗਿਆ ਜਦ  ਵਿਚ ਅੱਜ ਜਦੋਂ ਕਲਾਸ ਵਿਚ ਲੜਕੇ ਲੜਕੀਆਂ ਨੂੰ ਗੰਦੀਆਂ ਗਾਲਾਂ ਕੱਢਣ ਅਤੇ ਕੁੱਟਮਾਰ ਕਰਨ ਵਾਲੀ ਇੱਕ ਸੁਭਾਅ ਪੱਖ ਤੋਂ ਗਰਮ ਇਕ ਅਧਿਆਪਕਾ ਪ੍ਰਿੰਸੀਪਲ ਦੇ ਦਫ਼ਤਰ ਵਿਚ ਹੀ ਪਿੰਡ ਦੀ ਸਰਪੰਚ ਅਤੇ ਪੰਚਾਇਤ ਮੈਂਬਰਾਂਅਤੇ ਬੱਚਿਆਂ ਦੇ ਮਾਪਿਆਂ ਨਾਲ ਹੱਥੋ ਪਾਈ ਹੋ ਗਈ। ਇਸੇ ਸਕੂਲ ਦੇ ਪ੍ਰਿੰਸੀਪਲ ਦੀ ਭਤੀਜੀ ਉਕਤ ਅਧਿਆਪਕਾ ਨੂੰ ਮਾਮਲਾ ਵਿਗੜਦਾ ਦੇਖਕੇ  ਪ੍ਰਿੰਸੀਪਲ ਵਲੋਂ ਉਸਨੂੰ ਚੋਰ ਦਰਵਾਜੇ ਰਾਂਹੀ ਸਕੂਲ ਵਿਚੋਂ ਛੁੱਟ ਹੋਣ ਤੋਂ ਪਹਿਲਾਂ ਹੀ ਭਜਾ ਦਿੱਤਾ।