www.sabblok.blogspot.com
ਲੁਧਿਆਣਾ ( ਸਤਪਾਲ ਸੋਨੀ )ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਸੁਖਬੀਰ ਸਿੰਘ ਤੂਰ ਅਤੇ ਉਹਨਾ ਦੀ
ਸੁਪੱਤਨੀ ਸਤਮਿੰਦਰ ਕੌਰ ਤੂਰ ਨੂੰ ਰਾਜਗੁਰੂ ਨਗਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ
ਚਿੱਤਰ, ਦੌਸ਼ਾਲਾ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਸਮੇ ਰਜਨੀ ਬਾਵਾ, ਪੂਜਾ ਬਾਵਾ
ਅਤੇ ਤਰਸੇਮ ਜਸੂਜਾ ਸਕੱਤਰ ਫਾਊਡੇਸ਼ਨ ਵੀ ਹਾਜਰ ਸਨ। ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ
ਸਵ: ਬਲਜਿੰਦਰਜੀਤ ਸਿੰਘ ਤੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ
ਜਨ. ਸਕੱਤਰ ਹੁੰਦੇ ਹੋਏ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਅਹਿਮ ਸੇਵਾ ਨਿਭਾਈ। ਉਹਨਾ
ਦੱਸਿਆ ਕਿ ਸ: ਤੂਰ ਫਾਊਡੇਸ਼ਨ ਦੇ ਟਰੱਸਟੀ ਵੀ ਸਨ। ਅੱਜ ਉਹਨਾਂ ਦੇ ਸਪੁੱਤਰ ਸੁਖਬੀਰ
ਸਿੰਘ ਤੂਰ ਨੂੰ ਇਹ ਜੁੰਮੇਵਾਰੀ ਸੌਂਪੀ ਜਾ ਰਹੀ ਹੈ। ਇਸ ਸਮੇ ਸੁਖਬੀਰ ਸਿੰਘ ਤੂਰ ਨੇ
ਕਿਹਾ ਕਿ ੳਹ ਆਪਣੇ ਸਵ: ਪਿਤਾ ਜੀ ਬਲਜਿੰਦਰਜੀਤ ਸਿੰਘ ਤੂਰ ਦੇ ਨਕਸ਼ੇ ਕਦਮ ਤੇ ਚਲਦੇ ਹੋਏ
ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਸੇਵਾ ਨਿਭਾਉਣ ਦਾ ਯਤਨ ਕਰਨਗੇ। ਉਹਨਾ ਇਸ ਸਮੇ
ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਅਤੇ
ਜਗਦੇਵ ਸਿੰਘ ਜੱਸੋਵਾਲ ਮੁੱਖ ਸ੍ਰਪ੍ਰਸਤ ਅੰਤਰਰਾਸ਼ਟਰੀ ਫਾਊਡੇਸ਼ਨ ਦਾ ਵਿਸੇਸ਼ ਤੌਰ ਤੇ
ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾ ਨੇ ਹਮੇਸ਼ਾ ਤੂਰ ਪਰਿਵਾਰ ਨੂੰ ਯਾਦ ਰੱਖਿਆ ਹੈ ਅਤੇ
ਮਾਣ ਸਤਿਕਾਰ ਦਿੱਤਾ ਹੈ।
No comments:
Post a Comment