www.sabblok.blogspot.com
ਸਰਹਿੰਦ , 31 ਜੁਲਾਈ (ਏਜੰਸੀ)- ਸਰਹਿੰਦ ਦੇ ਨਜ਼ਦੀਕ ਅੱਜ ਇਕ ਬੱਸ ਨਹਿਰ 'ਚ ਡਿੱਗ ਗਈ ਜਿਸ ਨਾਲ ਕਈ ਲੋਕਾਂ ਦੇ ਮਰਨ ਦੀ ਅਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਦੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਮੁਤਾਬਿਕ ਸਰਹਿੰਦ ਨਹਿਰ ਦੇ ਪਾਣੀ 'ਚ ਬੱਸ ਦਾ ਇਕ ਹਿੱਸਾ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਸ ਦੇ ਡਿੱਗਣ ਤੋਂ ਬਾਅਦ ਬੱਸ ਕਰੀਬ ਤਿੰਨ ਕਿਲੋਮੀਟਰ ਤੱਕ ਪਾਣੀ ਦੇ ਬਹਾਵ ਕਾਰਨ ਅੱਗੇ ਚੱਲੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਇਹ ਸਰਕਾਰੀ ਬੱਸ ਹੈ ਜਾਂ ਪ੍ਰਾਈਵੇਟ ਅਤੇ ਕਈ ਲੋਕਾਂ ਦੀ ਮੌਤ ਹੋਣ ਤੋਂ ਖਾਰਿਜ਼ ਨਹੀਂ ਕੀਤਾ ਜਾ ਸਕਦਾ।
No comments:
Post a Comment