jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 23 July 2013

‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ

www.sabblok.blogspot.com

ਲੁਧਿਆਣਾ (ਸੱਤਪਾਲ ਸੋਨੀ) ਪੰਜਾਬੀ ਸਾਹਿਤ ਵਿੱਚ ਚੰਗੀ ਸੋਚ ਦਾ ਵਾਧਾ ਕਰਦੀ ਪੁਸਤਕ ‘ਕੁੜੀਆਂ ਤੇ ਕਵਿਤਾਵਾਂ’ ਸੰਪਾਦਕ ਕਰਨ ਭੀਖੀ ਤੇ ਸੁਖਵਿੰਦਰ ਸੁੱਖੀ ਭੀਖੀ ਦੁਆਰਾ ਸੰਪਾਦਿਤ ਕੀਤੀ ਗਈ ਹੈ, ਇਸ ਵਿੱਚ 105 ਕਵਿੱਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਾ ਲੋਕ ਅਰਪਣ ਸਿਰਜਣਧਾਰਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ।ਇਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ, ਤ੍ਰਲੋਚਨ ਲੋਚੀ, ਗੁਰਪਾਲ ਲਿੱਟ, ਕਰਮਜੀਤ ਔਜਲਾ, ਮਿੱਤਰ ਸੈਨ ਮੀਤ, ਨੌਜਵਾਨ ਸ਼ਾਇਰ ਬਲਵੰਤ ਗਿਆਸਪੁਰਾ ਵੱਲੋਂ ਕੀਤੀ ਗਈ।ਇਸ ਪੁਸਤਕ ਬਾਰੇ ਗੁਰਪਾਲ ਲਿੱਟ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਉਭਰ ਰਹੀਆਂ ਨਵੀਆਂ ਕਵਿੱਤਰੀਆਂ ਲਈ ਇੱਕ ਪਲੇਟਫਾਰਮ ਹੈ। ਸੰਪਾਦਕਾਂ ਵੱਲੋਂ ਸੰਪਾਦਿਤ ਕੀਤੀ ਇਸ ਪੁਸਤਕ ਦੀ ਸਲਾਘਾ ਕੀਤੀ, ਉਨ੍ਹਾਂ ਕਿਹਾ ਕਿ ਸਾਨੂੰ ਕੁੜੀਆਂ ਪ੍ਰਤੀ ਨਾਕਾਰਾਤਮਕ ਸੋਚ ਨੂੰ ਬਦਲਣਾ ਚਾਹੀਦਾ ਹੈ।ਪ੍ਰੋ. ਗੁਰਭਜਨ ਗਿੱਲ ਅਤੇ ਤ੍ਰਲੋਚਨ ਲੋਚੀ ਨੇ ਇਸ ਪੁਸਤਕ ਦੇ ਸਬੰਧ ਵਿੱਚ ਆਪਣੇ ਵਿਚਾਰ ਸਭਨਾਂ ਨਾਲ ਸਾਂਝੇ ਕੀਤੇ। ਪ੍ਰੋ. ਗੁਰਭਜਨ ਗਿੱਲ, ਤ੍ਰਲੋਚਨ ਲੋਚੀ ਵੱਲੋਂ ਆਪਣੀਆਂ ਗ਼ਜ਼ਲਾਂ ਸੁਣਾ ਕੇ ਸਭ ਨੂੰ ਕੀਲ ਲਿਆ।ਸੰਪਾਦਕ ਕਰਨ ਭੀਖੀ, ਸੁਖਵਿੰਦਰ ਸੁੱਖੀ ਵੱਲੋਂ ਇਸ ਪੁਸਤਕ ਦੇ ਸੰਪਾਦਨ ਵਿੱਚ ਆਈਆਂ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ।ਕਵਿੱਤਰੀ ਗੁਰਪ੍ਰੀਤ ਸੈਣੀ ਦਾ ਵਿਸ਼ੇਸ਼ ਸਨਮਾਣ ਕੀਤਾ ਗਿਆ। ਇਸ ਪੁਸਤਕ ਵਿੱਚ ਸ਼ਾਮਲ ਕਵਿੱਤਰੀਆਂ ਕੁਲਵਿੰਦਰ ਕਿਰਨ, ਪ੍ਰੀਤੀ ਸ਼ੈਲੀ ਬਾਲੀਆਂ, ਜਸਵਿੰਦਰ ਫਗਵਾੜਾ, ਪਰਮਜੀਤ ਮਹਿਕ, ਵਿਸ਼ੇਸ਼ ਤੌਰ ਤੇ ਪਹੁੰਚੀ ਕ੍ਰਿਸ਼ਨਾ ਬੇਦੀ ਦਿੱਲੀ, ਸਿਮਰਜੀਤ ਸਿਮਰ, ਹਰਲੀਨ ਸੋਨਾ, ਨਿਰਮਲ ਸਤਪਾਲ, ਸੁਰਜੀਤ ਕੌਰ ਜਲੰਧਰ, ਆਦਿ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ।ਇਸ ਸਮਾਗ਼ਮ ਦਾ ਸੰਚਾਲਨ ਗੁਰਚਰਨ ਕੌਰ ਕੋਚਰ ਵੱਲੋਂ ਕੀਤਾ ਗਿਆ।

No comments: