www.sabblok.blogspot.com
ਚੰਡੀਗੜ੍ਹ—ਚੰਡੀਗੜ੍ਹ ‘ਤੇ ਦਾਅਵੇਦਾਰੀ ਦੇ ਵਿਵਾਦ ਨੂੰ ਹਵਾ ਦਿੰਦੇ ਹੋਏ ਹਰਿਆਣਾ ਦੇ
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਪੰਜਾਬ ਜੇਕਰ ਨਿਊ ਚੰਡੀਗੜ੍ਹ ਦੇ ਨਾਮ
ਨਾਲ ਨਵਾਂ ਸ਼ਹਿਰ ਵਸਾਉਣਾ ਚਾਹੁੰਦਾ ਹੈ ਤਾਂ ਇਹ ਗੱਲ
ਨੈਤਿਕ ਤੌਰ ‘ਤੇ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇਕ ਬ੍ਰਾਂਡ ਨਾਮ ਹੈ ਅਤੇ
ਪੰਜਾਬ ਇਸ ਦੀ ਨਕਲ ਉਤਾਰਨ ਦੀ ਕੋਸਿਸ਼ ਨਾ ਕਰੇ। ਹਰਿਆਣਾ ਦੇ ਰੋਹਤਕ ਸ਼ਹਿਰ ਵਿਚ
ਐਤਵਾਰ ਨੂੰ ਹੁੱਡਾ ਨੇ ਪੱਤਰਕਾਰਾਂ ਨੂੰ ਕਿਹਾ
’ਪੰਜਾਬ ਜੇਕਰ ਮੁੱਲਾਂਪੁਰ ਨੂੰ ਨਿਊ ਚੰਡੀਗੜ੍ਹ ਦੇ ਰੂਪ ਵਿਚ ਵਿਕਸਿਤ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਚੰਡੀਗੜ੍ਹ ਨੂੰ ਖਾਲੀ ਕਰੇ ਅਤੇ ਹਰਿਆਣਾ ਨੂੰ ਸੌਂਪਦੇ ਹੋਏ ਇਸ ‘ਤੇ ਕੋਈ ਦਾਅਵੇਦਾਰੀ ਨਾ ਕਰੇ। ਫਿਰ ਹਰਿਆਣਾ ਮੁੱਲਾਂਪੁਰ ਨੂੰ ਨਿਊ ਚੰਡੀਗੜ੍ਹ ਦਾ ਨਾਮ ਦਿੱਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਜਤਾਏਗਾ।
ਦਿੱਲੀ ਦੀ ਉਦਾਹਰਨ ਦਿੰਦੇ ਹੋਏ ਹੁੱਡਾ ਨੇ ਕਿਹਾ ਕਿ ਜਦੋਂ ਬ੍ਰਿਟਿਸ਼ ਦਿੱਲੀ ਨੂੰ ਛੱਡ ਕੇ ਕਿਸੇ ਦੂਜੀ ਥਾਂ ਜਾ ਰਹੇ ਸੀ ਤਾਂ ਉਨ੍ਹਾਂ ਨੇ ਨਵੀਂ ਥਾਂ ਦਾ ਨਾਂ ਨਵੀਂ ਦਿੱਲੀ ਰੱਖ ਦਿੱਤਾ ਸੀ Ý ਅਤੇ ਪੁਰਾਣੀ ਦਿੱਲੀ ‘ਤੇ ਆਪਣਾ ਕਬਜ਼ਾ ਛੱਡ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵੀ ਉਨ੍ਹਾਂ ਤੋਂ ਸਿੱਖਿਆ ਲਵੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਮੁੱਲਾਂਪੁਰ ਨੂੰ ਨਿਊ ਚੰਡੀਗੜ੍ਹ ਦੇ ਰੂਪ ਵਿਚ ਵਿਕਸਿਤ ਕਰਨ ਦੇ ਵੱਡੇ ਪ੍ਰਾਜੈਕਟ ਲਈ ਆਪਣੀ ਮਨਜ਼ੂਰੀ ਦਿੱਤੀ ਹੈ। ਇਹ ਨਵਾਂ ਸ਼ਹਿਰ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੋਵੇਗਾ।

No comments:
Post a Comment