jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਮਹਿੰਗੀਆ ਕਾਰਾਂ ਅਤੇ ਜਹਾਜ ਦੀ ਖਰੀਦਦਾਰੀ ਤੇ ਰੋਕ ਲਗਣੀ ਯੂਥ ਕਾਂਗਰਸ ਦੇ ਵਿਰੋਧ ਦਾ ਨਤੀਜਾ - ਲਾਪਰਾਂ, ਸਾਜਨ

www.sabblok.blogspot.com

ਜਗਰਾਓਂ 27 ਜੁਲਾਈ ( ਹਰਵਿੰਦਰ ਸੱਗੂ )— ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁਖ ਮੰਤਰੀ ਲਈ ਖਰੀਦੀਆਂ ਜਾਣ ਵਾਲੀਆ ਮਹਿੰਗੀਆਂ ਬੀ.ਐਮ.ਡਬਲਿਉ. ਕਾਰਾਂ ਅਤੇ ਹੈਲੀਕਾਪਟਰ ਦੀ ਖਰੀਦ ਤੇ ਰੋਕ ਲਾਉਣ ਦਾ ਸਵਾਗਤ ਕਰਦੇ ਹੋਏ ਲੁਧਿਆਣਾ ਯੂਥ ਕਾਂਗਰਸ ਦੇ ਸਕੱਤਰ ਪਰਵਿੰਦਰ ਲਾਪਰਾਂ ਅਤੇ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਨੇ ਇਸ ਨੂੰ ਯੂਥ ਕਾਂਗਰਸ ਵਲੋਂ ਕੀਤੇ ਗਏ ਵਿਰੋਧ ਦਾ ਨਤੀਜਾ ਦਸਿਆ ਹੈ। ਉਪਰੋਕਤ ਆਗੂਆਂ ਨੇ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਰਾਹੀ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਮਹਿੰਗੀਆਂ ਕਾਰਾਂ ਅਤੇ ਹੈਲੀਕਾਪਟਰ ਖ੍ਰੀਦਣ ਦੇ ਵਿਰੋਧ ਵਿਚ ਲੁਧਿਆਣਾ ਯੂਥ ਕਾਂਗਰਸ ਵਲੋਂ ਜਗਰਾਓਂ ਵਿਖੇ ਬਨਾਵਟੀ ਬੀ.ਐਮ.ਡਬਲਿਉ ਕਾਰਾਂ ਸਾੜ ਕੇ ਗੂੰਗੀ ਬੋਲੀ ਸਰਕਾਰ ਦੀਆਂ
ਅੱਖਾਂ ਤੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਇਸ ਖ੍ਰੀਦਦਾਰੀ ਤੇ ਰੋਕ ਲਾਉਣੀ ਪਈ। ਉਹਨਾਂ ਹੋਰ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਆਰਥਿਕ ਤਬਾਹੀ ਦੇ ਕੰਡੇ ਤੇ ਪੁਜ ਚੁੱਕੀ ਹੈ ਪ੍ਰੰਤੂ ਸਰਕਾਰ ਵਿਚ ਸ਼ਾਮਲ ਸਿਆਸੀ ਆਗੂ ਅਤੇ ਅਫਸਰ ਸ਼ਾਹੀ ਦਿਨੋ-ਦਿਨ ਅਮੀਰ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਤੇ ਦਿਨੋ ਦਿਨ ਟੈਕਸਾਂ ਦਾ ਬੋਝ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨਹੀਂ ਚਲਣ ਦੇਵੇਗੀ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਲਾ ਮੁੱਦਾ ਈ-ਟ੍ਰਿਪ ਵਰਗੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਯੂਥ ਕਾਂਗਰਸ ਆਉਣ ਵਾਲੇ ਦਿਂਨਾਂ ਵਿਚ ਸੰਘਰਸ਼ ਵਿੱਢੇਗੀ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰੇਗੀ।

No comments: