jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 22 July 2013

ਆਖਰ ਹੋਇਆ ਕਾਹਨ ਸਿੰਘ ਪੰਨੂ ਦਾ ਤਬਾਦਲਾ, ਖੇਤੀਬਾੜੀ ਵਿਭਾਗ ਦੇ ਸੈਕਟਰੀ ਬਣੇ

www.sabblok.blogspot.com
ਖੇਤੀਬਾੜੀ ਵਿਭਾਗ ਚ ਹੋਇਆ ਤਬਾਦਲਾ
ਸਿਆਸਤ ਫੇਰ ਭਾਰੂ ਸਾਬਤ ਹੋਈ ਅਫਸਰਸ਼ਾਹੀ ਤੇ



ਗਗਨਦੀਪ ਸੋਹਲ

ਚੰਡੀਗੜ੍ਹ, 22 ਜੁਲਾਈ :ਡਾਇਰੈਕਟਰ ਜਨਰਲ ਸਕੂਲ ਸਿਖਿਆ ਕਾਹਨ ਸਿੰਘ ਪੰਨੂ ਦਾ ਵਿਭਾਗ ਅੱਜ ਆਖਰਕਾਰ ਬਦਲ ਦਿਤਾ ਗਿਆ ਹੈ, ਉਨ੍ਹਾਂ ਦਾ ਤਬਾਦਲਾ ਹੁਣ ਖੇਤੀਬਾੜੀ ਵਿਭਾਗ ਦੇ ਸੈਕਟਰੀ ਵਜੋਂ ਵੀ ਕੇ ਸ਼ਰਮਾ ਦੀ ਥਾਂ ਤੇ ਕਰ ਦਿਤਾ ਗਿਆ ਹੈ। ਅੱਜ ਪੰਨੂ ਦੀ ਛੁੱਟੀ ਖਤਮ ਹੋ ਗਈ ਸੀ ਤੇ ਉਨ੍ਹਾਂ ਨੂੰ ਆਪਣੇ ਕੰਮ ਤੇ ਪਰਤਣਾ ਪੈਣਾ ਸੀ ਪਰ ਬਾਬੂਸ਼ਾਹੀ ਵਲੋਂ ਪਹਿਲਾਂ ਹੀ ਸਰੋਤਿਆਂ ਦੀ ਨਜ਼ਰ ਕੀਤਾ ਗਿਆ ਸੀ ਕਿ ਇਸ ਗੱਲ ਦੀ ਸੰਭਾਵਨਾ ਮੱਧਮ ਹੈ, ਸੋ ਅੱਜ ਸਵੇਰੇ ਉਨ੍ਹਾਂ ਦਾ ਤਬਾਦਲਾ ਕਰ ਦਿਤਾ ਗਿਆ ਹੈ। ਇਸ ਪੂਰੇ ਘਟਨਾਕਰਮ ਤੇ ਜੇ ਝਾਤ ਮਾਰੀ ਜਾਵੇ ਤਾਂ ਇੰਝ ਕਿਹਾ ਜਾ ਸਕਦਾ ਹੈ ਕਿ ਅੱਜ ਇਕ ਵਾਰ ਫਿਰ ਤੋਂ ਸਿਆਸਤ ਅਫਸਰਸ਼ਾਹੀ ਤੇ ਭਾਰੂ ਸਾਬਤ ਹੋ ਗਈ ਹੈ ਤੇ ਇਕ ਮੰਤਰੀ ਤੇ ਅਫਸਰ ਦਰਮਿਆਨ ਚੱਲ ਰਹੀ ਕਸ਼ਮਕਸ਼ ਚ ਬਲੀ ਆਖਿਰ ਚ ਅਫਸਰ ਦੀ ਹੀ ਦਿਤੀ ਗਈ ਹੈ।


ਬੀਤੇ ਲੰਬੇ ਸਮੇਂ ਤੋਂ ਡੀ. ਜੀ. ਐਸ. ਈ. ਪੰਨੂ ਤੇ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਰਮਿਆਨ ਚਲ ਰਹੀ ਕਸ਼ਮਕਸ਼ ਦਾ ਅੱਜ ਆਖਰ ਅੰਤ ਹੋ ਗਿਆ ਹੈ ਪਰ ਇਹ ਅੰਤ ਖੁਸ਼ਗਵਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਨਾਲ ਇਕ ਚੰਗੇ ਇਮਾਨਦਾਰ ਅਫਸਰ ਨੂੰ ਆਪਣਾ ਵਿਭਾਗ ਬਦਲਵਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਆਪਣੇ ਕੰਮਕਾਜ ਚ ਮੰਤਰੀ ਤੇ ਉਨ੍ਹਾਂ ਦੀ ਨੂੰਹ ਦੀ ਦਖਅੰਦਾਜ਼ੀ ਤੋਂ ਪਰੇਸ਼ਾਨ ਪੰਨੂ ਉਤਰਾਖੰਡ ਤੋਂ ਵਾਪਸ ਆ ਕੇ ਅਚਾਨਕ ਛੁੱਟੀ ਤੇ ਚਲੇ ਗਏ ਸਨ। ਇਸ ਦੌਰਾਨ ਬਾਬੂਸ਼ਾਹੀ ਵਲੋਂ ਹੀ ਸਭ ਤੋਂ ਪਹਿਲਾਂ ਇਹ ਖ਼ਬਰ ਦਿਤੀ ਗਈ ਸੀ ਕਿ ਪੰਨੂ ਹੁਣ ਇਸ ਅਹੁਦੇ ਤੇ ਕੰਮ ਨਹੀਂ ਕਰਨਾ ਚਾਹੁੰਦੇ।

ਅੱਜ ਸੋਮਵਾਰ ਨੂੰ ਪੰਨੂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਤਬਾਦਲਾ ਕਰ ਦਿਤਾ ਗਿਆ ਹੈ। ਇਸ ਘਟਨਾ ਨਾਲ ਉਹ ਇਤਹਾਸ ਇਕ ਵਾਰ ਫਿਰ ਦੁਹਰਾ ਦਿਤਾ ਗਿਆ ਹੈ ਜਦੋਂ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਚ ਡੀਜੀਐਸਈ ਦੇ ਅਹੁਦੇ ਤੇ ਤਾਇਨਾਤ ਇਕ ਹੋਰ ਇਮਾਨਦਾਰ ਅਫਸਰ ਕ੍ਰਿਸ਼ਨ ਕੁਮਾਰ ਤੇ ਤਤਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦਰਮਿਆਨ ਖਿਚੋਤਾਣ ਦੇ ਚਲਦਿਆਂ ਆਖਰ ਚ ਕ੍ਰਿਸ਼ਨ ਕੁਮਾਰ ਦੀ ਹੀ ਬਲੀ ਦਿਤੀ ਗਈ ਸੀ ਤੇ ਉਨ੍ਹਾਂ ਦਾ ਵੀ ਤਬਾਦਲਾ ਕਰ ਦਿਤਾ ਗਿਆ ਸੀ। ਖੈਰ ਇਹ ਪਿਰਤ ਅਫਸਰਸ਼ਾਹੀ ਦੇ ਮਨੋਬਲ ਤੇ ਢਾਹ ਜ਼ਰੂਰ ਲਾਵੇਗੀ ਤੇ ਪੰਜਾਬ ਦੇ ਚੰਗੇ ਪ੍ਰਸ਼ਾਸਨਕ ਢਾਂਚੇ ਚ ਵੀ ਰੇੜਕਾ ਸਾਬਤ ਹੋ ਸਕਦੀ ਹੈ ਕਿਉਂਕਿ ਜੇਕਰ ਕਿਸੇ ਚੰਗੇ ਅਫਸਰ ਨੂੰ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕਰਨ ਦਿਤਾ ਜਾਵੇਗਾ ਤਾਂ ਇਸ ਨਾਲ ਦੂਜੇ ਅਫਸਰਾਂ ਚ ਵੀ ਇਸ ਦਾ ਗਲਤ ਪ੍ਰਭਾਵ ਜਾਵੇਗਾ।

ਪੰਨੂ ਵਲੋਂ ਸਿਖਿਆ ਮਹਿਕਮੇ ਚ ਜ਼ਿਕਰਯੋਗ ਸੁਧਾਰ ਕੀਤੇ ਗਏ ਹਨ। ਖਾਸ ਤੌਰ ਤੇ ਉਨ੍ਹਾਂ ਵਲੋਂ ਸਕੂਲਾਂ ਚ ਸ਼ਰਾਬ ਪੀ ਕੇ ਆਉਣ, ਗੈਰਹਾਜ਼ਰ ਤੇ ਲੇਟ ਆਉਣ ਵਾਲੇ ਅਧਿਆਪਕਾਂ ਤੇ ਕਾਫੀ ਸ਼ਿਕੰਜਾ ਕਸਿਆ ਸੀ, ਜਿਸ ਕਾਰਨ ਸਕੂਲਾਂ ਚ ਅਧਿਆਪਕ ਸਮੇਂ ਤੇ ਅਤੇ ਪੂਰੀ ਸੁਧ-ਬੁਧ ਚ ਆਉਣ ਲੱਗ ਪਏ ਸਨ। ਦੂਜੇ ਪਾਸੇ ਉਨ੍ਹਾਂ ਨੇ ਅਧਿਆਪਕਾਂ ਦੀ ਪੜ੍ਹਾਉਣ ਦੇ ਤਰੀਕੇ ਤੇ ਵੀ ਉਚੇਚਾ ਧਿਆਨ ਦੇ ਕੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਕਈ ਵੇਰ ਤਲਬ ਕੀਤੀਆਂ ਸਨ ਤਾਂ ਜੋ ਅਧਿਆਪਕ ਸਕੂਲਾਂ ਚ ਟਾਈਮ ਪਾਸ ਹੀ ਨਾ ਕਰ ਸਕਣ ਬਲਕਿ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜ੍ਹਾ ਵੀ ਸਕਣ। ਇਸ ਵੇਰ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਚੰਗੇ ਆਏ ਹਨ ਤੇ ਆਈ. ਆਈ. ਟੀ. ਚ ਪਹਿਲੀ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਦੇ 750 ਵਿਦਿਆਰਥੀ ਚੁਣੇ ਗਏ ਹਨ ਤਾਂ ਇਸ ਦਾ ਸਿਹਰਾ ਪੰਨੂ ਸਿਰ ਹੀ ਬੱਝਦਾ ਹੈ

No comments: