jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 23 July 2013

ਪੁੱਤਰ ਦੇ ਦੋਸਤਾਂ ਨੇ ਮਾਂ-ਧੀ ਦੀ ਇੱਜ਼ਤ ਕੀਤੀ ਤਾਰ-ਤਾਰ

www.sabblok.blogspot.com
ਅੰਮ੍ਰਿਤਸਰ-ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਪੈੜੇਵਾਲ 'ਚ ਵਾਪਰੀ ਇਕ ਦਰਦਨਾਕ ਘਟਨਾ ਦੌਰਾਨ ਇਕ ਔਰਤ ਦੇ ਪੁੱਤਰ ਦੇ ਦੋਸਤਾਂ ਨੇ ਉਸ ਔਰਤ ਅਤੇ ਉਸ ਦੀ ਬੇਟੀ ਦੀ ਇੱਜ਼ਤ ਨਾਲ ਖਿਲਵਾੜ ਕੀਤਾ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਲੋਕ ਅਜੇ ਫਰਾਰ ਦੱਸੇ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੈੜੇਵਾਲ 'ਚ ਇਕ ਬਜ਼ੁਰਗ ਔਰਤ ਅਤੇ ਉਸ ਦੀ ਬੇਟੀ ਨੂੰ ਉਸ ਔਰਤ ਦੇ ਪੁੱਤਰ ਦੇ ਦੋਸਤਾਂ ਵਲੋਂ ਆਪਣੀ ਅੰਨ੍ਹੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਆਪਣੇ ਨਾਲ ਹੋਈ ਇਸ ਜ਼ਾਲਮਾਨਾ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਕਤ
ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਇਕ ਦੋਸਤ ਅੱਧੀ ਰਾਤ ਨੂੰ ਘਰ ਆਇਆ ਅਤੇ ਕਿਹਾ ਕਿ ਉਸ ਦੇ ਲੜਕੇ (ਦਰਸ਼ਨ) ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਹੈ, ਜਿਸ ਲਈ ਤੁਰੰਤ ਪੈਸਿਆਂ ਦੀ ਲੋੜ ਹੈ। ਉਕਤ ਔਰਤ ਜਦੋਂ ਪੈਸੇ ਕੱਢਣ ਲੱਗੀ ਤਾਂ ਇਕ ਲੜਕੇ ਨੇ ਉਸ ਦੇ ਮੂੰਹ 'ਤੇ ਸਿਰਹਾਣਾ ਰੱਖ ਦਿੱਤਾ, ਜਦੋਂ ਕਿ ਬਾਕੀ ਦੇ 5 ਹੋਰ ਵਿਅਕਤੀ ਉਸ ਦੀ ਲੜਕੀ ਨੂੰ ਚੁੱਕ ਕੇ ਦੂਜੇ ਕਮਰੇ 'ਚ ਲੈ ਗਏ। ਇਸ ਉਪਰੰਤ ਮਾਵਾਂ-ਧੀਆਂ ਨਾਲ ਉਕਤ ਨੌਜਵਾਨਾਂ ਨੇ ਨਾ ਸਿਰਫ ਬਲਾਤਕਾਰ ਕੀਤਾ ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਜ਼ਲੀਲ ਵੀ ਕੀਤਾ ਅਤੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਲੜਕੇ ਨੂੰ ਮਾਰ ਦੇਣਗੇ ਕਿਉਂਕਿ ਲੜਕਾ ਉਨ੍ਹਾਂ ਦੇ ਕਬਜ਼ੇ 'ਚ ਹੈ। ਉਕਤ ਔਰਤ ਨੇ ਦੱਸਿਆ ਕਿ ਜਾਣ ਲੱਗੇ ਉਹ ਲੋਕ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਗਏ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।

No comments: