www.sabblok.blogspot.com
ਚੰਡੀਗੜ੍ਹ, 27ਜੁਲਾਈ ---ਪੰਜਾਬ ਸਰਕਾਰ ਵੱਲੋਂ ਕਪੂਰਥਲਾ ਅਤੇ ਸ਼ਹੀਦ ਭਗਤ
ਸਿੰਘ ਨਗਰ ਜ਼ਿਲਿ੍ਹਆਂ ਵਿਚ ਈ-ਡਿਸਟਿ੍ਕ ਪ੍ਰਾਜੈਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਪਿਛੋਂ
ਇਸ ਸਾਲ ਦਸੰਬਰ ਤੱਕ ਸੂਬੇ ਦੇ ਸਾਰੇ ਜ਼ਿਲਿ੍ਹਆਂ
ਦੇ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕਰ ਦਿੱਤਾ ਜਾਵੇਗਾ | ਇਸ ਤਹਿਤ ਸਾਰੇ ਜ਼ਿਲ੍ਹਾ
ਅਤੇ ਤਹਿਸੀਲ ਪੱਧਰ ਦੇ ਦਫਤਰਾਂ ਰਾਹੀਂ ਲੋਕਾਂ ਨੂੰ 47 ਸੇਵਾਵਾਂ ਆਨਲਾਈਨ ਮੁਹੱਈਆ
ਕਰਵਾਈਆਂ ਜਾਣਗੀਆਂ ਜਿਸ ਤਹਿਤ ਲੋਕ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਲਈ ਅਰਜ਼ੀ ਦੇ ਸਕਣਗੇ
| ਅੱਜ ਇਥੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਇਕ ਮੀਟਿੰਗ ਦੌਰਾਨ ਈ-ਡਿਸਟਿ੍ਕ ਯੋਜਨਾ ਨੂੰ
ਲਾਗੂ ਕਰਨ ਦਾ ਜਾਇਜ਼ਾ ਲੈਂਦੇ ਹੋਏ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ
ਵਿਭਾਗ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਾਰੀਆਂ ਸੇਵਾਵਾਂ ਨੂੰ ਕੇਂਦਰੀ ਡਾਟਾ ਸਰਵਰ ਨਾਲ
ਜੋੜਣ ਤਾਂ ਜੋ ਲੋਕ ਇਸ ਸੇਵਾ ਦਾ ਬਿਹਤਰ ਲਾਭ ਲੈ ਸਕਣ | ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ
ਨਗਰ ਵਿਚ ਈ-ਡਿਸਟਿ੍ਕ ਯੋਜਨਾ ਲਾਗੂ ਕਰਨ ਪਿੱਛੋਂ ਪ੍ਰਾਪਤ ਹੋਏ ਹਾਂ-ਪੱਖੀ ਨਤੀਜਿਆਂ 'ਤੇ
ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਪ-ਮੁੱਖ ਮੰਤਰੀ ਨੇ ਕਿਹਾ ਕਿ
ਈ-ਡਿਸਟਿ੍ਕ ਯੋਜਨਾ ਤਹਿਤ ਕੱੁਲ 47 ਸੇਵਾਵਾਂ ਲੋਕਾਂ ਨੂੰ ਆਨਲਾਈਨ ਮਿਲਣਗੀਆਂ ਜੋ ਕਿ ਪਹਿਲਾਂ ਸੁਵਿਧਾ ਕੇਂਦਰਾਂ ਵਿਚ ਜਾ ਕੇ ਪ੍ਰਾਪਤ ਕਰਨੀਆਂ ਪੈਂਦੀਆਂ ਸਨ | ਉਨ੍ਹਾਂ ਵਿਭਾਗ ਨੂੰ ਕਿਹਾ ਕਿ ਇਸ ਸਾਲ ਨਵੰਬਰ ਤੱਕ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਨਾਗਰਿਕ ਇਨ੍ਹਾਂ ਸੇਵਾਵਾਂ ਲਈ ਆਨਲਾਈਨ ਅਪਲਾਈ ਕਰ ਸਕੇ | ਇਨ੍ਹਾਂ 47 ਸੇਵਾਵਾਂ ਵਿਚ 4 ਸੇਵਾਵਾਂ ਰਾਸ਼ਨ ਕਾਰਡ, 4 ਸੇਵਾਵਾਂ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ, 5 ਸੇਵਾਵਾਂ ਪੈਨਸ਼ਨ, 15 ਸੇਵਾਵਾਂ ਹਥਿਆਰਾਂ ਦੇ ਲਾਇਸੈਂਸ, 4 ਸੇਵਾਵਾਂ ਵਿਆਹ, ਰਿਹਾਇਸ਼, ਜਾਤ, ਪੇਂਡੂ ਖੇਤਰ ਦੇ ਸਰਟੀਫਿਕੇਟ ਨਾਲ ਸਬੰਧਿਤ ਹਨ | ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਰੈਵੀਨਿਊ ਅਦਾਲਤਾਂ, ਸਰਕਾਰੀ ਬਕਾਇਆਂ ਅਤੇ ਰਿਕਵਰੀਆਂ ਨਾਲ ਸਬੰਧਿਤ ਸੇਵਾਵਾਂ ਵੀ ਇਸ ਤਹਿਤ ਸ਼ਾਮਿਲ ਹਨ |

No comments:
Post a Comment