www.sabblok.blogspot.com
ਸੈਕਟਰ 17, ਚੰਡੀਗੜ੍ਹ ਵਿਖੇ ਬੁੱਧਵਾਰ ਨੂੰ ਅਧਿਆਪਕ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ (ਫੋਟੋ: ਐਸ. ਚੰਦਨ)
ਚੰਡੀਗੜ੍ਹ, 24 ਜੁਲਾਈ
ਯੂ.ਟੀ. ਅਧਿਆਪਕਾਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਿੱਖਿਆ ਵਿਭਾਗ ਵਿਰੁੱਧ ਚਾਰ ਅਧਿਆਪਕਾਂ ਦੀ ਮੁਅੱਤਲੀ ਅਤੇ ਲੈਕਚਰਾਰਜ਼ ਨੂੰ ਭੇਜੇ ਗਏ ਕਾਰਨ ਦੱਸੋ ਨੋਟਿਸ ਖ਼ਿਲਾਫ਼ ਅੱਜ ਵੀ ਧਰਨੇ ਦਾ ਦੌਰ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਅਤੇ ਕਾਲੇ ਕੱਪੜੇ ਪਾ ਕੇ ਵਿਭਾਗ ਦਾ ਪਿੱਟ-ਸਿਆਪਾ ਕੀਤਾ। ਕਿਸੇ ਵੀ ਅਣਸੁਖਾਵੀਂ ਘਟਨਾ ਰੋਕਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੁਲੀਸ ਫੋਰਸ ਦਾ ਪੂਰਾ ਬੰਦੋਬਸਤ ਕੀਤਾ ਹੋਇਆ ਸੀ।
ਪ੍ਰਸ਼ਾਸਨ ਵੱਲੋਂ ਆਪਣਾ ਵਤੀਰਾ ਕੁਝ ਨਰਮ ਕਰਦਿਆਂ ਅੱਜ ਸਾਬਕਾ ਡੀਪੀਆਈ (ਸਕੂਲਜ਼) ਅਤੇ ਐਸਡੀਐਮ ਐਸ.ਕੇ. ਸੇਤੀਆ ਅਤੇ ਰਾਜੀਵ ਤਿਵਾੜੀ ਤਹਿਸੀਲਦਾਰ ਨੇ ਮੈਮੋਰੰਡਮ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ ਸਕੱਤਰ (ਯੂ.ਟੀ.) ਅਜੋਏ ਸ਼ਰਮਾ ਨਾਲ ਭਲਕੇ ਦੁਪਹਿਰ ਵੇਲੇ ਮੁਲਾਕਾਤ ਦਾ ਸਮਾਂ ਵੀ ਨਿਰਧਾਰਤ ਕਰਵਾ ਦਿੱਤਾ। 25 ਜੁਲਾਈ ਨੂੰ ਬਾਅਦ ਦੁਪਹਿਰ ਡੀਈਓ ਦਫ਼ਤਰ ਸੈਕਟਰ-19 ਦੇ ਸਾਹਮਣੇ ਮੁਜ਼ਾਹਰਾ ਕੀਤੇ ਜਾਣ ਦਾ ਫੈਸਲਾ ਵੀ ਲਿਆ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਵੀ ਉਸੇ ਦਿਨ ਪ੍ਰਸ਼ਾਸਕ ਦੇ ਸਲਾਹਕਾਰ ਕੇ.ਕੇ. ਸ਼ਰਮਾ ਨੂੰ ਮਿਲ ਰਿਹਾ ਹੈ।

No comments:
Post a Comment