jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 30 July 2013

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨਹੀਂ ਰਹੇ ---ਅੰਤਿਮ-ਸੰਸਕਾਰ ਭਲਕੇ

www.sabblok.blogspot.com 
ਅਨੰਦਪੁਰ ਸਾਹਿਬ, 30 ਜੁਲਾਈ (ਜੰਗ ਸਿੰਘ, ਜਰਨੈਲ ਸਿੰਘ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਅੱਜ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਗਿਆਨੀ ਤਰਲੋਚਨ ਸਿੰਘ ਸਥਾਨਕ ਮੁਹੱਲਾ ਨਵੀਂ ਆਬਾਦੀ ਸਥਿਤ ਆਪਣੀ ਰਿਹਾਇਸ਼ ਵਿਖੇ ਸੁੱਤੇ ਪਏ ਸਨ ਕਿ ਰਾਤ ਕਰੀਬ 1 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਇਆ | ਉਨ੍ਹਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾ: ਪਲਵਿੰਦਰਜੀਤ ਸਿੰਘ ਕੰਗ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਅਤੇ ਸਾਰਾ ਸਟਾਫ ਹਾਜ਼ਰ ਸੀ | ਗਿਆਨੀ ਤਰਲੋਚਨ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਉਪਰੰਤ ਰਾਤ 9 ਵਜੇ ਦੇ ਕਰੀਬ ਵਾਪਸ ਅਨੰਦਪੁਰ ਸਾਹਿਬ ਪੁੱਜੇ ਸਨ | ਗਿਆਨੀ ਤਰਲੋਚਨ ਸਿੰਘ ਦੇ ਭਰਾਤਾ ਬਾਬਾ ਜਰਨੈਲ ਸਿੰਘ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ 1 ਅਗਸਤ ਨੂੰ ਚਰਨ ਗੰਗਾ ਸ਼ਮਸ਼ਾਨਘਾਟ ਅਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ |

No comments: