jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 July 2013

ਪੰਚਾਇਤ ਵਲੋਂ ਮੈਡਮ ਤੇ ਬੱਚਿਆਂ ਨੂੰ ਗਾਲੀ ਗਲੋਚ ਕਰਨ ਅਤੇ ਗੰਦੀਆਂ ਫਿਲਮਾਂ ਦੇਖਾਉਂਣ ਦਾ ਦੋਸ਼

www.sabblok.blogspot.com


ਸ਼ਿਵ ਕੁਮਾਰ ਬਾਵਾ 
ਪੰਚਾਇਤ ਵਲੋਂ ਮੈਡਮ ਤੇ ਬੱਚਿਆਂ ਨੂੰ ਗਾਲੀ ਗਲੋਚ ਕਰਨ ਅਤੇ ਗੰਦੀਆਂ ਫਿਲਮਾਂ ਦੇਖਾਉਂਣ ਦਾ ਦੋਸ਼ਮਾਹਿਲਪੁਰ 24 ਜੁਲਾਈ
– ਇਥੋਂ ਲਾਗਲੇ ਪਿੰਡ ਬਾੜੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਬਾੜੀਆਂ ਕਲਾਂ ਵਿਖੇ ਮਾਹੌਲ ਉਸ ਵਕਤ ਤਣਾਅ ਵਾਲਾ ਬਣ ਗਿਆ ਜਦ  ਵਿਚ ਅੱਜ ਜਦੋਂ ਕਲਾਸ ਵਿਚ ਲੜਕੇ ਲੜਕੀਆਂ ਨੂੰ ਗੰਦੀਆਂ ਗਾਲਾਂ ਕੱਢਣ ਅਤੇ ਕੁੱਟਮਾਰ ਕਰਨ ਵਾਲੀ ਇੱਕ ਸੁਭਾਅ ਪੱਖ ਤੋਂ ਗਰਮ ਇਕ ਅਧਿਆਪਕਾ ਪ੍ਰਿੰਸੀਪਲ ਦੇ ਦਫ਼ਤਰ ਵਿਚ ਹੀ ਪਿੰਡ ਦੀ ਸਰਪੰਚ ਅਤੇ ਪੰਚਾਇਤ ਮੈਂਬਰਾਂਅਤੇ ਬੱਚਿਆਂ ਦੇ ਮਾਪਿਆਂ ਨਾਲ ਹੱਥੋ ਪਾਈ ਹੋ ਗਈ। ਇਸੇ ਸਕੂਲ ਦੇ ਪ੍ਰਿੰਸੀਪਲ ਦੀ ਭਤੀਜੀ ਉਕਤ ਅਧਿਆਪਕਾ ਨੂੰ ਮਾਮਲਾ ਵਿਗੜਦਾ ਦੇਖਕੇ  ਪ੍ਰਿੰਸੀਪਲ ਵਲੋਂ ਉਸਨੂੰ ਚੋਰ ਦਰਵਾਜੇ ਰਾਂਹੀ ਸਕੂਲ ਵਿਚੋਂ ਛੁੱਟ ਹੋਣ ਤੋਂ ਪਹਿਲਾਂ ਹੀ ਭਜਾ ਦਿੱਤਾ।
ਪਿੰਡ ਵਾਸੀਆਂ ਅਤੇ ਪੰਚਾਇਤ ਨੇ ਉਕਤ ਅਧਿਆਪਕਾ ਨੂੰ ਤੁਰੰਤ ਇੱਥੋ ਬਦਲਣ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਵਲੋਂ ਇਸ ਸਬੰਧ ਵਿਚ ਥਾਣਾ ਚੱਬੇਵਾਲ ਦੀ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਕਿ ਪਿੰਡ ਦੀ ਸਰਪੰਚ ਸਮੇਤ ਪੰਚਾ;ਇਤ ਮੈਂਬਰਾਂ ਵਲੋਂ ਸਕੂਲ ਅੰਦਰ ਦਾਖਿਲ ਹੋ ਕੇ ਸਰਕਾਰੀ ਰਿਕਾਰਡ ਨਾਲ ਛੇੜ ਛਾੜ ਅਤੇ ਸਰਕਾਰੀ ਡਿਊਟੀ ਤੇ ਮੌਜੂਦ ਅਧਿਆਪਕਾਂ ਨਾਲ ਹੱਥੋਪਾਈ ਕਰਕੇ ਸਕੂਲ ਦਾ ਮਾਹੌਲ ਖਰਾਬ ਕੀਤਾ ਅਤੇ ਨੁਕਸਾਨ ਕੀਤਾ ਹੈ। ਥਾਣਾ ਚੱਬੇਵਾਲ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
                 ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੀਆਂ ਕਲਾਂ ਵਿਖੇ ਪਿੰਡ ਦੀ ਸਰਪੰਚ ਅੰਜੂ ਹੰਸ, ਪੰਚਾਇਤ ਮੈਂਬਰ ਦਰਸ਼ਨ ਰਾਮ ਢਾਂਡਾ, ਰਾਮ ਕਿਸ਼ਨ, ਚੈਨ ਕੁਮਾਰ, ਮਨਜੀਤ ਕੌਰ, ਉਰਮਿਲਾ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਵਿਚ ਪੜਦੇ ਦਰਜ਼ਨ ਦੇ ਕਰੀਬ ਬੱਚਿਆਂ ਦੇ ਮਾਪਿਆ ਨੇ ਦੱਸਿਆ ਕਿ ਪਿੰਡ ਦੇ ਇਸ ਸਕੂਲ ਵਿਚ ਪ੍ਰਿੰਸੀਪਲ ਗੁਰਮੀਤ ਰਾਮ ਦੀ ਸਕੀ ਭਤੀਜੀ ਨੀਲਮ ਕੁਮਾਰੀ ਜੋ ਕਿ ਸਕੂਲ ਵਿਚ ਸਾਇੰਸ ਅਧਿਆਪਕਾ ਹੈ, ਨੇ ਪਿਛਲੇ ਡੇਢ ਸਾਲ ਤੋਂ ਸਕੂਲ ਦਾ ਮਾਹੋਲ ਖਰਾਬ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਉਕਤ ਅਧਿਆਪਕਾ ਕਲਾਸ ਵਿਚ ਹੀ ਗੰਦੀਆਂ ਗਾਲਾਂ ਕੱਢਦੀ ਹੈ ਅਤੇ ਵਿਦਿਆਰਥੀਆਂ ਦੀ ਰੱਜ ਕੇ ਕੁੱਟਮਾਰ ਕਰਦੀ ਹੈ। ਉਨਾਂ ਦੱਸਿਆ ਕਿ ਇਸ ਦੀ ਕਈ ਵਾਰ ਪ੍ਰਿੰਸੀਪਲ ਨੂੰ ਸ਼ਿਕਾਇਤ ਵੀ ਕੀਤੀ ਪਰੰਤੂ ਆਪਣੀ ਸਕੀ ਭਤੀਜੀ ਹੋਣ ਕਰਕੇ ਉਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨਾਂ ਦੱਸਿਆ ਕਿ ਅੱਜ ਸਕੂਲ ਦੀ ਨੌਵੀ ਕਲਾਸ ਵਿਚ ਉਸ ਨੇ ਕੁੱਝ ਲੜਕੇ ਅਤੇ ਲੜਕੀਆਂ ਨੂੰ ਬਿਨਾ ਕਾਰਣ ਤੋਂ ਬੁਰੀ ਤਰਾਂ  ਕੁਟਾਪਾ ਚਾੜਿਆ ਕਿਉਂਕਿ ਉਕਤ ਅਧਿਆਪਕਾ ਕਲਾਸ ਵਿਚ ਹੀ ਵਿਦਿਆਰਥੀਆਂ ਨੂੰ ਮੋਬਾਇਲ ਵਿਚ ਇਤਰਾਜਯੋਗ ਫ਼ਿਲਮਾ ਵਿਖਾ ਰਹੀ ਸੀ ਅਤੇ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਸਨ। ਉਨਾਂ ਦੱਸਿਆ ਕਿ ਕੁੱਟਮਾਰ ਦਾ ਸ਼ਿਕਾਰ ਬੱਚੇ ਰੋਂਦੇ ਕੁਰਲਾਉਂਦੇ ਹੋਏ ਘਰ ਆਏ ਤਾਂ ਉਹ ਗੁੱਸੇ ਵਿਚ ਆਪਣੇ ਮਾਤਾ ਪਿਤਾ ਸਮੇਤ  ਪਿੰਡ ਦੀ ਪੰਚਾਇਤ ਨੂੰ ਲੈ ਕੇ ਇਸ ਸਬੰਧੀ ਸ਼ਿਕਾਇਤ ਕਰਨ ਪ੍ਰਿੰਸੀਪਲ ਕੋਲ ਚਲੇ ਗਏ। ਜਦ ਪਿੰਡ ਦੀ ਸਰਪੰਚ ਅੰਜੂ ਹੰਸ ਅਤੇ ਪੰਚਾਇਤ ਮੈਂਬਰ ਮਨਜੀਤ ਕੌਰ ਸਮੇਤ ਸਮੁੱਚੀ ਪੰਚਾਇਤ ਪ੍ਰਿੰਸੀਪਲ ਗੁਰਮੀਤ ਰਾਮ ਕੋਲ ਗਏ ਤਾਂ ਗੁੱਸੇ ਵਿਚ ਭਰੀ ਪੀਤੀ ਉਕਤ ਅਧਿਆਪਕਾ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਪੰਚਾਇਤ ਨੂੰ ਪ੍ਰਿੰਸੀਪਲ ਦੇ ਦਫਤਰ ਵਿਚ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਉਸ ਸਮੇਂ ਹੋਰ ਵੀ ਖਰਾਬ ਹੋ ਗਿਆ ਜਦੋਂ ਪ੍ਰਿੰਸੀਪਲ ਦੇ ਦਫਤਰ ਵਿਚ ਹੀ ਉਕਤ ਅਧਿਆਪਕਾ ਪੰਚਾਇਤ ਨਾਲ ਹੀ ਹੱਥੋ ਪਾਈ ਤੇ ਉਤਰ ਆਈ।  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਲੋਂ ਖਿੱਚ ਧੂਹ ਦਾ ਮਾਮਲਾ ਗਰਮ ਹੁੰਦਾ ਵੇਖ ਕੇ ਉਕਤ ਸਾਇੰਸ ਅਧਿਆਪਕਾ ਨੂੰ ਸਕੂਲ ਦੇ ਪਿਛਲੇ ਦਰਵਾਜੇ ਰਾਂਹੀ ਛੁੱਟੀ ਹੋਣ ਤੋਂ ਦੋ ਘੰਟੇ ਪਹਿਲਾ ਹੀ ਘਰ ਨੂੰ ਤੋਰ ਦਿੱਤਾ। ਪਿੰਡ ਦੀ ਸਰਪੰਚ ਅੰਜੂ ਹੰਸ ਸਮੇਤ ਪੰਚਾਇਤ ਮੈਂਬਰਾਂ, ਸਕੂਲ ਵਿਚ ਪੜਦੇ ਬੱਚਿਆਂ ਦੇ ਮਾਪਿਆ ਅਤੇ ਸਕੂਲ ਦੇ ਹੀ ਕੁੱਝ ਅਧਿਅਪਕਾ ਨੇ ਆਪਣਾ ਨੇ ਦੱਸਿਆ ਕਿ ਉਕਤ ਅਧਿਆਪਕਾ ਸਾਰਾ ਕਾਰਾ ਪ੍ਰਿੰਸੀਪਲ ਦੀ ਸ਼ਹਿ ਤੇ ਕਰ ਰਹੀ ਹੈ ਕਿਉਕਿ ਉਹ ਸਕੂਲ ਦੇ ਪ੍ਰਿੰਸਪਲ ਗੁਰਮੀਤ ਰਾਮ ਦੀ ਭਤੀਜੀ ਹੈ ਉਸਨੇ ਸਕੂਲ ਦਾ ਸਾਰਾ ਮਾਹੋਲ ਖਰਾਬ ਕੀਤਾ ਹੋਇਆ ਹੈ। ਉਹ  ਦਸਵੀਂ ਤੋਂ ਲੈ ਕੇ ਹੋਰ ਜ਼ਮਾਤਾਂ ਦੇ ਲੜਕੀਆਂ ਅਤੇ ਲੜਕਿਆਂ ਨੂੰ ਅਜਿਹੀਆਂ ਤਸਵੀਰਾਂ ਅਤੇ ਫਿਲਮਾਂ ਆਪਣੇ ਮੁਬਾਇਲ ਤੇ ਦਿਖਾਉਂਦੀ ਹੈ ਜਿਸਨੂੰ ਦਖਕੇ ਸ਼ਰਮ ਨਾਲ ਸਿਰ ਝੁਕਦਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੈਡਮ ਉਹਨਾ ਦੇ ਬੱਚਿਆਂ ਨੂੰ ਆਪਣੇ ਸਾਇੰਸ ਵਿਸ਼ੇ ਨਾਲ ਸਬੰਧਤ ਅਧਿਆਪਕਾ ਹੋਣ ਦੇ ਨਾਮ ਤੇ ਅਜਿਹੀਆਂ ਗੱਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀ ਹੈ ਜੋ ਵਿਸ਼ੇ ਨਾਲ ਸਬੰਧ ਹੀ ਨਹੀਂ ਰੱਖਦੀਆਂ। ਉਹ ਬੱਚਿਆਂ ਨਾਲ ਕਲਾਸ ਵਿਚ ਅਜਿਹੀਆਂ ਗੱਲਾਂ ਕਰਦੀ ਹੈ ਜੋ ਦੱਸਣ ਯੋਗ ਹੀ ਨਹੀਂ। ਸਰਪੰਚ ਅੰਜੂ ਹੰਸ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਸੂਚਿਤ ਕੀਤਾ ਹੈ ਕਿ ਆਪਣੀ ਭਤੀਜੀ ਦੀ ਗਲਤੀ ਸਮੇਤ ਆਪਣੀਆਂ ਗਲਤੀਆਂ ਲੁਕਾਉਣ ਲਈ ਪ੍ਰਿੰਸਪਲ ਵਲੋਂ ਪੰਚਾਇਤ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਕੇ ਆਪਣਾ ਸਿਆਸੀ ਰੋਅਬ ਪਾਕੇ ਪੰਚਾਇਤ ਨੂੰ ਜਲੀਲ ਕਰਨ ਦੀ ਜੋ ਕੌਸ਼ਿਸ਼ ਕੀਤੀ ਹੈ ਉਹ ਹੋਰ ਵੀ ਨਾ ਬਰਦਾਸ਼ਤ ਕਰਨ ਵਾਲੀ ਗੱਲ ਹੈ। ਸਰਪੰਚ ਨੇ ਦੱਸਿਆ ਕਿ ਉਹਨਾਂ ਕੋਈ ਵੀ ਸਕੂਲ ਅੰਦਰ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਸਗੋਂ ਪ੍ਰਿੰਸੀਪਲ ਕੋਲ ਸ਼ਿਕਾਇਤ ਲੈ ਕੇ ਗਈ ਸਮੁੱਚੀ ਪੰਚਾਇਤ ਨਾਲ ਉਕਤ ਅਧਿਆਪਕਾ ਵਲੋਂ ਗੰਦੀਆਂ ਗਾਲਾਂ ਕੱਢਕੇ ਬੇਇਜ਼ਤ ਕੀਤਾ। ਇਸ ਮੌਕੇ ਸਕੂਲ ਦੀਆਂ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਸੰਦੀਪ ਕੌਰ, ਫਿਰੋਜ ਦੇਵੀ, ਨਵਜੋਤ ਕੌਰ, ਕਾਜਲ, ਸਿਮਰਨ ਅਤੇ ਰਜੀਆ ਰਾਣੀ ਨੇ ਦੱਸਿਆ ਕਿ ਮੈਡਮ ਨੀਲਮ ਉਹਨਾਂ ਨਾਲ ਬਹੁਤ ਹੀ ਘਟੀਆ ਤਰੀਕੇ ਨਾਲ ਪੇਸ਼ ਆਉਂਦੀ ਹੈ ਜੋ ਉਹ ਇਥੇ ਦੱਸ ਨਹੀਂ ਸਕਦੀਆਂ। ਉਹ ਗੰਦੀਆਂ ਫਿਲਮਾਂ, ਮੁਬਾਇਲ ਤੇ ਗਾਣੇ ਅਤੇ ਹੋਰ ਬਹੁਤ ਕੁੱਝ ਨਾ ਸੁਣਨ ਤੇ ਦੇਖਣ ਲਈ ਦਬਾਅ ਪਾਉਂਦੀ ਹੈ। ਜੇਕਰ ਉਹ ਉਸਦੀ ਗੱਲ ਨਹੀਂ ਮੰਨਦੀਆਂ ਤਾਂ ਉਹ ਉਹਨਾ ਦਾ ਕੁਟਾਪਾ ਚਾੜਦੀ ਹੈ। ਸਰਪੰਚ ਅੰਜੂ ਹੰਸ ਵਲੋਂ ਉਸਦੀ ਤੁਰੰਤ ਬਦਲੀ ਦੀ ਮੰਗ ਕਰਦਿਆਂ ਅਜਿਹੀ ਅਧਿਆਪਕਾ ਦੀ ਮੱਦਦ ਤੇ ਉਤਰੇ ਹਲਕੇ ਦੇ ਸਿਆਸੀ ਆਗੂਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਉਹਨਾ ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੇ ਥਾਣੇਦਾਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸਰਪੰਚ ਸਮੇਤ ਉਸਦੀਆਂ ਸਾਥੀ ਪੰਚਾਇਤ ਮੈਂਬਰ ਔਰਤਾਂ ਨੂੰ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਡਰਾ ਧਮਕਾਕੇ ਪ੍ਰੇਸ਼ਾਂਨ ਕਰ ਰਿਹਾ ਹੈ।
                                               ਇਸ ਸਬੰਧ ਵਿਚ ਪ੍ਰਿੰਸੀਪਲ ਗੁਰਮੀਤ ਰਾਮ ਨੇ ਦੱਸਿਆ ਕਿ ਮੈਂ ਨੀਲਮ ਕੁਮਾਰੀ ਨੂੰ ਬਹੁਤ ਸਮਝਾਇਆ ਸੀ। ਮੇਰੇ ਰੋਕਣ ਦੇ ਬਾਵਜੂਦ ਵੀ ਉਹ ਵਿਦਿਆਰਥੀਆਂ ਨੂੰ ਕੁੱਤੇ ਬਿੱਲੇ ਕਹਿੰਦੀ ਰਹਿੰਦੀ ਹੈ। ਸਕੂਲ ਦੇ ਮਹਿਲਾ ਸਟਾਫ਼ ਦੀ ਆਪਸ ਵਿਚ ਬਣਦੀ ਨਾ ਹੋਣ ਕਰਕੇ ਉਕਤ ਮਾਮਲਾ ਭੱਖਿਆ ਹੈ। ਮਾਮਲਾ ਸ਼ਾਂਤ ਕਰਨ ਲਈ ਹੀ ਮੈਂ ਉਕਤ ਅਧਿਆਪਕਾ ਨੂੰ ਦੋ ਘੰਟੇ ਪਹਿਲਾਂ ਹੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਸੀ। ਉਹਨਾਂ ਦਰਖਾਸਤ ਨਿੱਤ ਦਾ ਕਲੇਸ਼ ਕਿਸੇ ਤਰੀਕੇ ਨਾਲ ਖਤਮ ਹੋ ਜਾਵੇ ਇਸ ਲਈ ਕੀਤੀ ਹੈ। ਉਹਨਾਂ ਇਹ ਵੀ ਕਿ ਉਕਤ ਮਾਮਲੇ ਸਬੰਧੀ ਉਹਨਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਜਿਸਦੀ ਜਾਂਚ ਐਸ ਡੀ ਐਮ ਕਰ ਰਹੇ ਹਨ ਤੇ ਉਹਨਾ ਸਕੂਲ ਦੀਆਂ ਵਿਦਿਆਰਥਣਾ ਸਮੇਤ ਪੰਚਾਇਤ ਅਤੇ ਬੱਚਿਆਂ ਦੇ ਮਾਪਿਆਂ ਨੂੰ ਗਲਬਾਤ ਕਰਨ ਲਈ ਸੱਦਾ ਦਿੱਤਾ ਹੈ।
                                    ਇਸ ਸਬੰਧ ਵਿਚ ਮੈਡਮ ਨੀਲਮ ਕੁਮਾਰੀ ਨੇ ਦੱਸਿਆ ਕਿ ਅਨਪੜ ਪੰਚਾਇਤ ਦੇ ਸਾਹਮਣੇ ਹੀ ਅਨਪੜ ਮਾਤਾ ਪਿਤਾ ਵਲੋ ਮੈਨੂੰ ਜਲੀਲ ਕੀਤਾ ਜਾ ਰਿਹਾ ਸੀ ਇਸ ਕਰਕੇ ਮੇਰੇ ਮੂੰਹ ਵਿੱਚੋਂ ਵੀ ਗਾਲ ਨਿੱਕਲ ਗਈ। ਉਸਨੇ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ । ਉਸਦਾ ਰਹਿਣ ਸਹਿਣ ਅਤੇ ਪ੍ਰਸਟਾਲਟੀ ਪਿੰਡ ਦੇ ਕੁੱਝ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ । ਇਸੇ ਕਰਕੇ ਉਹ ਉਸ ਨਾਲ ਲਗਦੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਜਿਸ ਪੰਚਾਇਤ ਨੂੰ ਉਹ ਅਨਪੜ ਦੱਸ ਰਹੀ ਹੈ ਉਕਤ ਪਿੰਡ ਦੀ ਸਰਪੰਚ ਅੰਜੂ ਹੰਸ ਲਗਾਤਾਰ ਦੂਸਰੀ ਪਾਰੀ ਵਿਚ 750 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਹੈ। ਉਸਦਾ ਪਤੀ ਖੁਦ ਸਰਕਾਰੀ ਸਕੂਲ ਵਿਚ ਅਧਿਆਪਕ ਹੈ। ਪੰਚਾਇਤ ਦੀਆਂ ਸੋਮੂਹ ਔਰਤ ਮੈਂਬਰਾਂ ਵੀ ਪੜੀਆਂ ਹੋਈਆਂ ਹਨ।

No comments: