jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 July 2013

ਮੁੱਖ ਮੰਤਰੀ 115 ਕਰੋੜ ਰੁਪਏ ਨਾਲ ਬਣਨ ਵਾਲੇ ਰਾਮ ਤੀਰਥ ਮੰਦਰ ਦਾ ਨੀਂਹ ਪੱਥਰ ਰੱਖਣਗੇ

www.sabblok.blogspot.com
ਚੰਡੀਗੜ੍ਹ, 24 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਇਸ ਸਾਲ 18 ਅਕਤੂਬਰ ਨੂੰ ਭਗਵਾਨ ਵਲਮੀਕਿ ਜੰਯਤੀ ਦੇ ਮੌਕੇ ਅਮਿ੍ਤਸਰ ਨੇੜੇ ਸ੍ਰੀ ਵਲਮੀਕਿ ਆਸ਼ਰਮ (ਰਾਮ ਤੀਰਥ) ਵਿਖੇ ਮੰਦਰ ਤੇ ਇਤਿਹਾਸਕ ਸਮਾਰਕ ਬਨਾਉਣ ਦੇ ਸਿਵਲ ਕੰਮਾਂ ਦਾ ਨੀਂਹ ਪੱਥਰ ਰੱਖਣਗੇ | ਇਸ ਸਬੰਧੀ ਫੈਸਲਾ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਸ੍ਰੀ ਵਲਮੀਕਿ ਆਸ਼ਰਮ (ਰਾਮ ਤੀਰਥ) ਵਿਕਸਤ ਕਰਣ ਲਈ ਗਠਿਤ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਲਿਆ | ਨਵੇ ਮੰਦਰ ਦੀ ਉਸਾਰੀ ਸ੍ਰੀ ਵਲਮੀਕਿ ਆਸ਼ਰਮ (ਰਾਮ ਤੀਰਥ) ਵਿਖੇ 115 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ | ਇਸ ਦਾ ਆਰਕੀਟੈਕਚਰ ਇਕ ਵਿਲੱਖਣ ਕਿਸਮ ਦਾ ਹੋਵੇਗਾ ਜਿਸ ਨੂੰ ਬਹੁਤ ਵਧੀਆ ਢੰਗ ਨਾਲ
ਡਿਜ਼ਾਇਨ ਕੀਤਾ ਜਾਵੇਗਾ | ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਨੂੰ ਇਸ ਵਿਸ਼ਵ ਪੱਧਰੀ ਮੰਦਰ ਦੀ ਉਸਾਰੀ ਲਈ ਡਿਜ਼ਾਇਨ ਤਿਆਰ ਕਰਨ ਅਤੇ ਨਿਗਰਾਨੀ ਕਰਨ ਲਈ ਕਿਹਾ ਹੈ | ਸ. ਬਾਦਲ ਨੇ ਬੋਰਡ ਦੇ ਰੋਜ਼ਮਰਾ ਦੇ ਖਰਚਿਆ ਦੇ ਪ੍ਰਬੰਧ ਲਈ 10 ਕਰੋੜ ਦੇ ਕਾਰਪਸ ਫੰਡ ਦੀ ਵੀ ਬੋਰਡ ਲਈ ਪ੍ਰਵਾਨਗੀ ਦਿਤੀ ਹੈ | ਇਹ ਕੰਮ ਪੜਾਅਵਾਰ ਤਰੀਕੇ ਨਾਲ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਅੰਮਿ੍ਤਸਰ ਨੇ ਸ. ਬਾਦਲ ਨੂੰ ਦੱਸਿਆ ਕਿ ਇਸ ਲਈ ਮਨਸਾ ਦੇਵੀ ਮੰਦਰ ਸ਼ਰਾਇਣ ਬੋਰਡ ਦੇ ਮਾਡਲ ਨੂੰ ਲਾਗੂ ਕੀਤਾ ਜਾ ਸਕਦਾ ਹੈ | ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਵਿੱਤ ਕਮਿਸ਼ਨਰ ਵਿਕਾਸ ਸ. ਐਨ ਐਸ ਕੰਗ, ਪ੍ਰੁਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਸ. ਐਸ ਐਸ ਚੰਨੀ, ਸਕੱਤਰ ਖਰਚੇ ਸ. ਜਸਪਾਲ ਸਿੰਘ, ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ. ਕੇ ਜੇ ਐਸ ਚੀਮਾ, ਡਾਇਰੈਕਟਰ ਭਲਾਈ ਸ੍ਰੀ ਪਿ੍ਥੀ ਚੰਦ, ਡਿਪਟੀ ਕਮਿਸ਼ਨਰ ਅੰਮਿ੍ਤਸਰ ਰਜਤ ਅਗਰਵਾਲ, ਜਾਇੰਟ ਡਾਇਰੈਕਟਰ ਦਿਹਾਤੀ ਵਿਕਾਸ ਸ. ਜਸਪਾਲ ਸਿੰਘ, ਪ੍ਰੋ: ਸਰਵਜੀਤ ਸਿੰਘ ਬਹਿਲ ਮੀਟਿੰਗ ਵਿਚ ਸ਼ਾਮਿਲ ਸਨ |

No comments: