jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 25 July 2013

ਚੋਰਾਂ ਵਲੋਂ ਕਮਰੇ 'ਚ ਰੱਖਿਆ ਟਰਾਂਸਫਾਰਮ ਵੀ ਚੋਰੀ

www.sabblok.blogspot.com 

ਜਗਰਾਓਂ, 25 ਜੁਲਾਈ ( ਹਰਵਿੰਦਰ ਸੱਗੂ )—ਪੁਲਸ ਵਲੋਂ ਇਲਾਕੇ ਅੰਦਰ ਅਪਰਾਧਿਕ ਗਤੀਵਿਧੀਆਂ ਨੂੰ ਕੰਟਰੋਲ ਕਰਨ ਸਬੰਧੀ ਭਾਵੇਂ ਲੱਖ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਵਿਚ ਇਲਾਕੇ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਚੋਰਾਂ ਵਲੋਂ ਖੇਤੀ ਬਿਜਲੀ ਲਈ ਲਗਾਏ ਹੋਏ ਟਰਾਂਸਫਾਰਮਾ ਨੂੰ ਚੋਰੀ ਕਰਨ ਦਾ ਸਿਲਸਿਲਾ ਵਧਣ ਕਾਰਨ ਚੋਰਾਂ ਤੋਂ ਸਤਾਏ ਹੋਏ ਕਿਸਾਨਾਂ ਵਲੋਂ ਇਹ ਟਰਾਂਸਫਾਰਮ ਆਪਣੇ ਖੇਤਾਂ ਦੀਆਂ ਮੋਟਰਾਂ ਵਾਲੇ ਕਮਰਿਆਂ ਅੰਦਰ ਲਗਾਉਣੇ ਸ਼ੁਰੂ ਕਰ ਦਿਤੇ ਗਏ ਹਨ। ਪਰ ਚੋਰਾਂ ਦੀਆਂ ਗਤੀਵਿਧੀਆਂ ਪਹਲਾਂ ਵਾਂਗ ਹੀ ਬਰਕਰਾਰ ਹੋਣ ਕਾਰਨ ਚੋਰਾਂ ਵਲੋਂ ਟਰਾਂਸਾਰਮ ਚੋਰੀ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਿਆ ਹੋਇਆ ਹੈ। ਜਿਸ ਕਾਰਨ ਕਿਸਾਨਾਂ ਦੀ
ਆਪਣੇ ਖੇਤਾਂ ਦੇ ਕਮਰਿਆਂ ਵਿਚ ਟਰਾਂਸਫਾਰਮ ਲਗਾਉਣ ਦੀ ਕੋਸ਼ਿਸ਼ ਵੀ ਬੇਕਾਰ ਨਜ਼ਰ ਆਉਂਦੀ ਹੈ। ਇਸਦੀ ਤਾਜ਼ਾ ਮਿਸਾਲ ਹੈ ਇਥੋਂ ਲਾਗੇ ਡੱਲਾ ਤੋਂ ਅਖਾੜਾ ਰੋਡ 'ਤੇ ਕਿਸਾਨ ਅਮਰਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਗਵਾੜ ਲਧਾਈ ਦੇ ਖੇਤ ਵਿਚ ਕਮਰੇ ਅੰਦਰ ਲਗਾਏ ਬਹੋਏ ਟਰਾਂਸਫਾਰਮ ਤੋਂ ਦੇਖੀ ਜਾ ਸਕਦੀ ਹੈ। ਅਮਰਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੇਤਾਂ ਵਿਚ ਲੱਗੇ ਹੋਏ ਖੰਭਿਆਂ ਤੋਂ ਚੋਰਾਂ ਵਲੋਂ ਕਈ ਵਾਰ ਟਰਾਂਸਫਾਰਮ ਚੋਰੀ ਕਰਨ ਕਰਕੇ ਉਨ੍ਹਾਂ ਵਲੋਂ ਟਰਾਂਸਫਾਰਮ ਖੇਤ ਦੇ ਕਮਰੇ ਵਿਚ ਲਗਾਇਆ ਗਿਆ ਸੀ। ਪਰ ਉਸ ਕਮਰੇ ਦਾ ਜਿੰਦਰਾ ਚੋਰਾਂ ਤੋਂ ਨਾ ਟੁੱਟਣ ਕਰਕੇ ਚੋਰਾਂ ਵਲੋਂ ਉਥੋਂ ਕੰਧ ਨੂੰ ਹੀ ਪਾੜ ਪਾ ਕੇ ਅੰਦਰ ਪਿਆ 16 ਕਿਲੋਵਾਟ ਦਾ ਟਰਾਂਸਫਾਰਮ ਅ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਉਨ੍ਹਾਂ ਵਲੋਂ ਪੁਲਸ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿਤੀ ਹੈ।

No comments: