www.sabblok.blogspot.com
ਬੀਜਿੰਗ, 22 ਜੁਲਾਈ (ਏਜੰਸੀ) – ਚੀਨ ਦੇ ਉਤਰ ਪੱਛਮ ਦੇ ਗਾਂਸੂ ਪ੍ਰਾਂਤ ‘ਚ ਖਤਰਨਾਕ ਭੂਚਾਲ ਨਾਲ ਘੱਟੋ-ਘੱਟ 22 ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖ਼ਮੀਂ ਹੋ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਅਨੁਸਾਰ ਭੂਚਾਲ ਮਿੰਕਸਿਆਨ ਤੇ ਝਾਂਗਜਿਯਾਨ ਕਾਊਂਟੀ ‘ਚ ਸਥਾਨਕ ਸਮੇਂ ਅਨੁਸਾਰ 7 ਵੱਜ ਕੇ 45 ਮਿੰਟ ‘ਤੇ
ਆਇਆ। ਲੋਕਾਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਦੇ ਮਕਾਨ ਤੇ ਰੁੱਖ ਬੁਰੀ ਤਰ੍ਹਾਂ ਨਾਲ ਹਿੱਲ ਗਏ। ਭੂਚਾਲ ਇਕ ਮਿੰਟ ਤਕ ਮਹਿਸੂਸ ਕੀਤਾ ਗਿਆ। ਸੈਨਿਕ, ਪੁਲਿਸ ਤੇ 300 ਤੋਂ ਜਿਆਦਾ ਸਥਾਨਕ ਰਾਸ਼ਟਰੀ ਸੈਨਾ ਦੇ ਜਵਾਨਾਂ ਨੂੰ ਬਚਾਅ ਕਾਰਜਾਂ ਲਈ ਭੂਚਾਲ ਪ੍ਰਭਾਵਿਤ ਇਲਾਕੇ ‘ਚ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 500 ਟੈਂਟ ਤੇ 2000 ਕੰਬਲ ਵੀ ਭੇਜੇ ਗਏ ਹਨ।

No comments:
Post a Comment