www.sabblok.blogspot.com
- ਦਰਜਨਾਂ ਰੁੜ੍ਹੇ-3 ਲਾਸ਼ਾਂ ਬਰਾਮਦ
- ਬੱਸ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ
- ਸਰਹਿੰਦ ਨੇੜੇ ਤੜਕੇ ਵਾਪਰਿਆ ਹਾਦਸਾ
ਭੂਸ਼ਨ ਸੂਦ, ਸਵਰਨਜੀਤ ਸਿੰਘ ਸੇਠੀ, ਰਜਿੰਦਰ ਸਿੰਘ, ਬਲਜਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ-ਸਰਹਿੰਦ-ਮੰਡੀ ਗੋਬਿੰਦਗੜ੍ਹ, 31 ਜੁਲਾਈ-ਸਰਹਿੰਦ ਭਾਖੜਾ ਨਹਿਰ ਉੱਪਰ ਫਲੋਟਿੰਗ ਰੈਸਟੋਰੈਂਟ ਸਰਹਿੰਦ ਨਜ਼ਦੀਕ ਅੱਜ ਸਵੇਰੇ 2 ਵਜੇ ਦੇ ਕਰੀਬ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪਨਬਸ, ਜੋ ਅੰਮ੍ਰਿਤਸਰ ਡਿਪੂ ਨੰਬਰ 1 ਨਾਲ ਸਬੰਧਿਤ ਹੈ, ਗਰਿੱਲਾਂ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਅਤੇ ਬੱਸ ਵਿਚ ਸਵਾਰ ਮੁਸਾਫ਼ਿਰਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭੇਜਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਹੋਰ ਲਾਸ਼ਾਂ ਦੀ ਭਾਲ ਜਾਰੀ ਹੈ। ਇਸ ਮੰਦਭਾਗੀ ਬੱਸ ਵਿਚ ਤਿੰਨ ਦਰਜਨ ਤੋਂ ਵੱਧ ਸਵਾਰੀਆਂ ਹੋਣ ਦਾ ਖ਼ਦਸ਼ਾ ਹੈ ਅਤੇ ਦਿੱਲੀ ਬੱਸ ਅੱਡੇ ਤੋਂ ਚੱਲਣ ਸਮੇਂ ਇਸ ਵਿਚ 25 ਸਵਾਰੀਆਂ ਕਾਉਂਟਰ ਤੋਂ ਟਿਕਟ ਲੈ ਕੇ ਚੜ੍ਹੀਆਂ ਸਨ ਜਦੋਂਕਿ ਬਾਕੀ ਸਵਾਰੀਆਂ ਦਿੱਲੀ ਦੇ ਵੱਖ-ਵੱਖ ਬੱਸ ਸਟਾਪਾਂ ਤੋਂ ਚੜ੍ਹੀਆਂ ਸਨ। ਪ੍ਰਾਪਤ ਸੂਚਨਾ ਅਨੁਸਾਰ ਇਸ ਘਟਨਾ ਬਾਰੇ
ਉਸ ਸਮੇਂ ਪਤਾ ਲੱਗਿਆ ਜਦੋਂ ਸਵੇਰੇ ਸੈਰ ਕਰਨ ਗਏ ਲੋਕਾਂ ਨੇ ਪਾਣੀ ਦਾ ਪੱਧਰ ਉੱਚਾ ਅਤੇ ਪਾਣੀ ਦੇ ਰੁਕ ਕੇ ਅੱਗੇ ਲੰਘਣ ਬਾਰੇ ਦੇਖਿਆ ਅਤੇ ਇਸ ਬਾਰੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਕਿਉਂਕਿ ਸੌਂਢਾ ਹੈੱਡ 'ਤੇ ਨਹਿਰ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਲੱਗੇ ਹੋਏ ਗੇਟਾਂ ਵਿਚ ਆ ਕੇ ਇਹ ਬੱਸ ਫਸ ਗਈ ਸੀ ਅਤੇ ਪਾਣੀ ਦਾ ਪੱਧਰ ਉੱਚਾ ਹੋਣ ਲੱਗ ਪਿਆ। ਨਹਿਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਫਲੋਟਿੰਗ ਰੇਸਤਰਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਅੱਜ ਸਵੇਰੇ 2.30 ਵਜੇ ਦੇ ਕਰੀਬ ਕੁੱਝ ਆਵਾਜ਼ ਸੁਣੀ ਪ੍ਰੰਤੂ ਹਨੇਰਾ ਹੋਣ ਕਾਰਨ ਕੁੱਝ ਵੀ ਪਤਾ ਨਹੀਂ ਲੱਗਿਆ। ਜ਼ਿਲ੍ਹਾ ਪੁਲਿਸ ਮੁਖੀ ਸ.ਗੁਰਮੀਤ ਸਿੰਘ ਚੌਹਾਨ ਨੇ ਘਟਨਾ ਸਥਾਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕਰੀਬ ਸਵੇਰੇ 6 ਵਜੇ ਅੱਜ ਜਾਣਕਾਰੀ ਮਿਲੀ, ਜਿਸ ਤੋਂ ਤੁਰੰਤ ਬਾਅਦ ਪੁਲਿਸ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਬਚਾਅ ਸਾਧਨ ਸ਼ੁਰੂ ਕਰ ਦਿੱਤੇ ਪ੍ਰੰਤੂ ਉਦੋਂ ਤੱਕ ਬੱਸ ਘਟਨਾ ਸਥਾਨ ਤੋਂ ਕਾਫ਼ੀ ਦੂਰ ਤੱਕ ਚਲੀ ਗਈ ਸੀ ਅਤੇ ਬੱਸ ਵਿਚੋਂ ਲਾਸ਼ਾਂ ਵੀ ਨਿਕਲ ਕੇ ਪਾਣੀ ਦੇ ਵਹਾਅ ਕਾਰਨ ਕਾਫ਼ੀ ਅੱਗੇ ਲੰਘ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਕੱਢਣ ਲਈ ਗੋਤਾਖੋਰਾਂ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਚਾਰ ਕਰੇਨਾਂ ਦੀ ਮਦਦ ਨਾਲ ਘਟਨਾ ਗ੍ਰਸਤ ਬੱਸ ਨੂੰ ਨਹਿਰ ਵਿਚੋਂ ਕਰੀਬ 4 ਘੰਟੇ ਦੀ ਕਸ਼ਮਕਸ਼ ਬਾਅਦ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅਰਣਨ ਸੇਖੜੀ ਨੇ ਦੱਸਿਆ ਕਿ ਬੱਸ ਵਿਚ ਸਵਾਰ ਵਿਅਕਤੀਆਂ ਦੀ ਪੱਕੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪ੍ਰੰਤੂ ਅੰਮ੍ਰਿਤਸਰ ਡਿਪੂ ਦੇ ਜਨਰਲ ਮੈਨੇਜਰ ਦੇ ਦੱਸਣ ਅਨੁਸਾਰ ਇਸ ਵਿਚ ਸਵਾਰ ਵਿਅਕਤੀਆਂ ਦੀ ਗਿਣਤੀ 25 ਤੋਂ 30 ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਸੈਰ ਕਰ ਰਹੇ ਲੋਕਾਂ ਵਲੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਕਾਰਜ ਅਰੰਭੇ ਅਤੇ ਬੱਸ ਵਿਚੋਂ ਇੱਕ ਲਾਸ਼ ਤੇ 10 ਬੈਗ ਬਰਾਮਦ ਹੋਏ ਹਨ ਅਤੇ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਸਰੀ ਲਾਸ਼ ਨਰਵਾਣਾ ਬਰਾਂਚ ਵਿਚੋਂ ਗੰਢੂਆਂ ਖੇੜੀ ਨਜ਼ਦੀਕ ਬਰਾਮਦ ਕੀਤੀ ਗਈ। ਤੀਸਰੇ ਨੌਜਵਾਨ ਦੀ ਲਾਸ਼ ਪਿੰਡ ਨਰੜੂ ਨਜ਼ਦੀਕ ਨਹਿਰ 'ਚੋਂ ਮਿਲੀ, ਜਿਸ ਦੀ ਪਛਾਣ ਬੁਲੰਦ ਸ਼ਹਿਰ ਦੇ ਵਸਨੀਕ ਨੀਰਜ ਕੁਮਾਰ ਪੁੱਤਰ ਭਾਗੀਰੱਥ ਵਜੋਂ ਹੋਈ ਹੈ। ਵਾਲਾ ਉਨ੍ਹਾਂ ਦੱਸਿਆ ਕਿ ਸ਼ੰਭੂ ਟੋਲ ਪਲਾਜ਼ਾ ਤੋਂ ਸੀ. ਸੀ. ਟੀ. ਵੀ ਫੁਟੇਜ ਹਾਸਿਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬੱਸ ਵਿਚ ਬੈਠੀਆਂ ਸਵਾਰੀਆਂ ਦੀ ਸਹੀ ਗਿਣਤੀ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਰਿਵਾਰਾਂ ਨੂੰ ਸੂਚਨਾ ਦੇ ਅਦਾਨ ਪ੍ਰਦਾਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਲਾਈਨ ਨੰਬਰ 01763-223100 ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ (ਟੈਲੀਫ਼ੋਨ ਨੰਬਰ-01763-232205) ਸਣੇ ਲੁਧਿਆਣਾ ਸਿਵਲ ਹਸਪਤਾਲ (ਟੈਲੀਫ਼ੋਨ ਨੰਬਰ-0161-2610502) ਅਤੇ ਖੰਨਾ ਸਿਵਲ ਹਸਪਤਾਲ (ਟੈਲੀਫ਼ੋਨ ਨੰਬਰ-01628-220102) ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਾਰਸਾਂ ਦੇ ਹਵਾਲੇ ਕਰਨ ਤੱਕ ਲਾਸ਼ਾਂ ਦੀ ਸੰਭਾਲ ਕਰਨ। ਦਿੱਲੀ ਬੱਸ ਅੱਡੇ ਦੇ ਇੰਚਾਰਜ ਸ.ਮਨਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਹ ਬੱਸ ਬੀਤੀ ਰਾਤ 8.36 ਮਿੰਟ 'ਤੇ ਇਥੋਂ ਰਵਾਨਾ ਹੋਈ ਸੀ ਅਤੇ ਉਸ ਸਮੇਂ ਇਸ ਵਿਚ 26 ਸਵਾਰੀਆਂ ਸਨ। ਅੰਮ੍ਰਿਤਸਰ ਡਿਪੂ ਦੇ ਸਹਾਇਕ ਇੰਚਾਰਜ ਸੁੰਦਰ ਲਾਲ ਨੇ ਦੱਸਿਆ ਕਿ ਇਸ ਬੱਸ ਦਾ ਡਰਾਈਵਰ ਸੁਰਿੰਦਰ ਸਿੰਘ (40) ਭਿੱਖੀਵਿੰਡ ਨੇੜਲੇ ਪਿੰਡ ਦਾ ਵਸਨੀਕ ਸੀ ਜਦੋਂਕਿ ਕੰਡਕਟਰ ਰਮਨ ਕੁਮਾਰ ਬਟਾਲਾ ਦਾ ਵਸਨੀਕ ਸੀ। ਉਨ੍ਹਾਂ ਦੱਸਿਆ ਕਿ ਇਸ ਬੱਸ ਨੇ 7.30 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚਣਾ ਸੀ। ਥਾਣਾ ਸਰਹਿੰਦ ਦੀ ਪੁਲਿਸ ਵਲੋਂ ਇਸ ਸਬੰਧ ਵਿਚ ਅੱਜ ਮੁਕੱਦਮਾ ਨੰਬਰ 110 ਧਾਰਾ 279, 304ਏ, 427 ਆਈ.ਪੀ.ਸੀ ਅਧੀਨ ਵਿਜੈ ਕੁਮਾਰ ਪੁੱਤਰ ਮਦਨ ਲਾਲ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। ਜਿਸ ਵਿਚ ਉਸ ਨੇ ਦੱਸਿਆ ਕਿ ਉਹ ਨਹਿਰੀ ਵਿਭਾਗ ਵਿਚ ਬਤੌਰ ਰੈਗੂਲੇਸ਼ਨ ਬੇਲਦਾਰ ਵਜੋਂ ਕੰਮ ਕਰਦਾ ਹੈ ਅਤੇ ਸੌਂਢਾ ਹੈੱਡ ਉੱਪਰ ਉਹ ਅਤੇ ਰਾਮ ਨਰਾਇਣ ਪਿੰਡ ਅਲੀਪੁਰ ਸੌਂਢੀਆਂ ਅਤੇ ਕੇਸਰ ਸਿੰਘ ਵਾਸੀ ਭਮਾਰਸੀ ਰਾਤ 12 ਵਜੇ ਤੋਂ ਸਵੇਰੇ 8 ਵਜੇ ਤੱਕ ਡਿਊਟੀ ਤੇ ਸਨ ਕਿ ਅੱਜ ਸਵੇਰੇ ਕਰੀਬ 5.30 ਵਜੇ ਉਨ੍ਹਾਂ ਭਾਖੜਾ ਨਹਿਰ ਦਾ ਪਾਣੀ ਚੈੱਕ ਕੀਤਾ ਤਾਂ ਰੈਸਟ ਹਾਊਸ ਵਾਲੇ ਪਾਸੇ ਗੇਟਾਂ ਵਿਚ ਕੋਈ ਵੱਡੀ ਗੱਡੀ ਫਸੀ ਨਜ਼ਰ ਆਈ। ਜਿਸ ਸਬੰਧੀ ਉਨ੍ਹਾਂ ਥਾਣੇ ਇਤਲਾਹ ਦਿੱਤੀ ਅਤੇ ਥਾਣਾ ਸਰਹਿੰਦ ਤੋਂ ਪੁਲਿਸ ਪਾਰਟੀ ਸੌਂਢੇ ਹੈੱਡ 'ਤੇ ਪਹੁੰਚੀ ਜਿਨ੍ਹਾਂ ਨੇ ਗੋਤਾਖੋਰਾਂ ਅਤੇ ਕਰੇਨਾਂ ਦੀ ਮਦਦ ਨਾਲ ਘਟਨਾ ਗ੍ਰਸਤ ਬੱਸ ਨੂੰ ਬਾਹਰ ਕੱਢਿਆ। ਬੱਸ ਦੇ ਪਿਛਲੇ ਪਾਸੇ ਅਣਪਛਾਤੇ ਵਿਅਕਤੀ ਦੀ ਲਾਸ਼ ਫਸੀ ਹੋਈ ਸੀ। ਪੁਲਿਸ ਨੇ ਬੱਸ ਚਾਲਕ ਸੁਰਿੰਦਰ ਸਿੰਘ ਖ਼ਿਲਾਫ਼ ਇਹ ਮੁਕੱਦਮਾ ਦਰਜ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ ਸ.ਗੁਰਪ੍ਰੀਤ ਸਿੰਘ, ਐੱਸ. ਪੀ ਹੈੱਡਕੁਆਟਰ ਸ. ਬਲਵੰਤ ਸਿੰਘ, ਡੀ. ਐੱਸ. ਪੀ ਹਰਦਵਿੰਦਰ ਸਿੰਘ ਸੰਧੂ, ਡੀ. ਐੱਸ. ਪੀ ਹੈੱਡਕੁਆਟਰ ਸੁਰਿੰਦਰਜੀਤ ਕੌਰ, ਥਾਣਾ ਸਰਹਿੰਦ ਦੇ ਮੁਖੀ ਸਤਨਾਮ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਘਟਨਾ ਸਥਾਨ 'ਤੇ ਪਹੁੰਚ ਗਏ। ਥਾਣਾ ਮੁਖੀ ਸ.ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਮੀਰ ਸਿੰਘ ਵਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਅਤੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਵੀ ਹਾਲਾਤ ਦਾ ਜਾਇਜ਼ਾ ਲੈਣ ਲਈ ਹਾਦਸੇ ਵਾਲੀ ਥਾਂ 'ਤੇ ਪੁੱਜੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਜਗਦੀਪ ਸਿੰਘ ਚੀਮਾ, ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ, ਸਾਬਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਅਜੇ ਸਿੰਘ ਲਿਬੜਾ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਸਾਬਕਾ ਚੇਅਰਮੈਨ ਰਣਧੀਰ ਸਿੰਘ ਭਾਂਬਰੀ, ਐੱਸ. ਓ. ਆਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕ੍ਰਿਪਾਲ ਸਿੰਘ ਬੰਡੂੰਗਰ, ਟਕਸਾਲੀ ਅਕਾਲੀ ਰਣਧੀਰ ਸਿੰਘ ਹੈਰਾਨ, ਜਥੇਦਾਰ ਦਵਿੰਦਰ ਸਿੰਘ ਭੱਪੂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ, ਜਸਵੰਤ ਸਿੰਘ ਗੋਲਡ, ਜਗਵਿੰਦਰ ਸਿੰਘ ਰਹਿਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਅਕਾਲੀ ਆਗੂਆਂ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਸ. ਹਮੀਰ ਸਿੰਘ ਨੇ ਦੱਸਿਆ ਕਿ ਬੱਸ ਸਵਾਰਾਂ ਵਿਚੋਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਪਤਾ ਚਲੇ ਹਨ, ਉਨ੍ਹਾਂ ਵਿਚ ਬਰੇਸ਼ ਕੁਮਾਰ ਪੁੱਤਰ ਰਾਜਪਾਲ ਸਿੰਘ, ਡਰਾਈਵਰ ਸੁਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਤਾਰਾ ਸਿੰਘਵਾਂ, ਜ਼ਿਲ੍ਹਾ ਅੰਮ੍ਰਿਤਸਰ ਅਤੇ ਕੰਡਕਟਰ ਰਮਨ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਵਾਸੀ ਡੇਰਾ ਰੋਡ ਸੁੰਦਰ ਨਗਰ, ਮਕਾਨ ਨੰਬਰ 564, ਬਟਾਲਾ ਸ਼ਾਮਿਲ ਹਨ।
ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ
ਅਨੰਦਪੁਰ ਸਾਹਿਬ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਸਵੇਰੇ ਸਰਹਿੰਦ ਵਿਖੇ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੀ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਸਰਹਿੰਦ ਨਹਿਰ 'ਚ ਡਿੱਗ ਜਾਣ ਦੀ ਵਾਪਰੀ ਘਟਨਾ 'ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ-ਇੱਕ ਲੱਖ ਰੁਪਏ ਅਤੇ ਜ਼ਖ਼ਮੀਆਂ ਦਾ ਇਲਾਜ ਮੁਫਤ ਕੀਤੇ ਜਾਣ ਤੋਂ ਇਲਾਵਾ 25 ਹਜ਼ਾਰ ਰੁਪਏ ਦੀ
ਵਿਸ਼ੇਸ਼ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਅਤੇ ਦੇਸ਼ ਲਈ ਚੰਗਾ ਨਹੀਂ ਸੀ, ਜਿਥੇ ਅੱਜ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਉਥੇ ਨਾਲ ਹੀ ਸਿੱਖ ਪੰਥ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪੰਥ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ।

No comments:
Post a Comment