ਨਵੀਂ ਦਿੱਲੀ—ਸਮੀਖਿਆ ਅਧੀਨ ਹਫਤੇ ਦੌਰਾਨ ਦਿੱਲੀ ਸਰਾਫਾ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ 5 ਮਹੀਨਿਆਂ ਦੇ ਉੱਚ ਪੱਧਰ 28425 ਦੇ ਪ੍ਰਤੀ ਦਸ ਗ੍ਰਾਮ ਨੂੰ ਛੂਹ ਗਏ। ਭਾਰਤੀ ਰਿਜ਼ਰਵ ਬੈਂਕ ਨੇ ਸੋਨੇ ਦੀ ਦਰਾਮਦ 'ਤੇ ਲਗਾਈ ਨਵੀਂ ਰੋਕ ਅਧੀਨ ਦਰਾਮਦੀ ਸੋਨੇ ਦੇ ਘੱਟੋ-ਘੱਟ 20 ਫੀਸਦੀ ਹਿੱਸੇ ਦੇ ਬਰਾਬਰ ਸੋਨੇ ਦੀ ਦਰਾਮਦ ਯਕੀਨੀ ਕਰਨ ਦੀਆਂ ਸਖਤ ਸ਼ਰਤਾਂ ਲਗਾ ਦਿੱਤੀਆਂ ਹਨ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਉਛਾਲ ਆਇਆ।
ਸਥਾਨਕ ਬਜ਼ਾਰ 'ਚ ਸੋਨਾ 99.5 ਸ਼ੁੱਧ ਦੇ ਭਾਅ ਤਾਜੀ ਗਾਹਕੀ ਦੌਰਾਨ 27680 ਅਤੇ 27480 ਰੁਪਏ ਪ੍ਰਤੀ ਦਸ ਗ੍ਰਾਮ ਮਜ਼ਬੂਤ ਖੁੱਲ੍ਹੇ। ਰਿਜ਼ਰਵ ਬੈਂਕ ਵਲੋਂ ਸੋਨੇ ਦੀ ਦਰਾਮਦ 'ਤੇ ਐਲਾਨੀਆਂ ਗਈਆਂ ਰੋਕਾਂ ਤੋਂ ਬਾਅਦ ਗਾਹਕੀ ਘੱਟ ਪੈਣ ਦੇ ਬਾਵਜੂਦ ਸੋਨੇ ਦੀ ਕੀਮਤ ਪਿਛਲੇ ਹਫਤੇ ਦੇ ਮੁਕਾਬਲੇ 1135 ਰੁਪਏ ਦੀ ਭਾਰੀ ਤੇਜ਼ੀ ਨਾਲ ਹਫਤੇ 'ਤੇ ਅਖੀਰ 'ਚ ਲਗਭਗ 28425 ਰੁਪਏ ਅਤੇ 28225 ਰੁਪਏ ਪ੍ਰਤੀ ਦਸ ਗ੍ਰਾਮ ਬੰਦ ਹੋਏ।