jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 July 2013

ਤਿਵਾੜੀ ਨੇ ਸਰਪੰਚਾਂ ਨੂੰ ਕੀਤਾ ਸਨਮਾਨਿਤ ਪਿੰਡਾਂ ਦੇ ਵਿਕਾਸ ਲਈ 50 ਲੱਖ ਦੀ ਗ੍ਰਾਂਟਾਂ ਦੇਣ ਦਾ ਐਲਾਨ

www.sabblok.blogspot.com

ਲੁਧਿਆਣਾ( ਸਤਪਾਲ ਸੋਨੀ ) ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਜਗਰਾਉਂ ਵਿਧਾਨ ਸਭਾ ਹਲਕੇ ਦੀਆਂ ਵੱਖ-ਵੱਖ ਪੰਚਾੲਤਾਂ ਨੂੰ ਵਿਕਾਸ ਕਾਰਜਾਂ ਲਈ 50 ਲੱਖ ਤੋਂ ਵੱਧ ਦੀ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਹੈ। ਉਨ•ਾਂ ਨੇ ਹਲਕੇ ’ਚ ਵੱਖ-ਵੱਖ ਪਿੰਡਾਂ ’ਚ ਸਮਾਗਮਾਂ ਦੌਰਾਨ ਪੰਚਾਂ ਤੇ ਸਰਪੰਚਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ•ਾਂ ਦੇ ਨਾਲ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਦਰਸ਼ਨ ਲੱਖਾ, ਪ੍ਰੀਤਮ ਸਿੰਘ ਅਖਾੜਾ, ਕਾਕਾ ਗਰੇਵਾਲ, ਪੁਰਸ਼ੋਤਮ ਖਲੀਫਾ, ਰਮੇਸ਼ ਸਿੰਘ ਢੋਲਣ ਸਮੇਤ ਹੋਰ ਆਗੂ ਵੀ ਸਨ। ਇਸ ਮੌਕੇ ਪਿੰਡ ਡਾਂਗੀਆਂ, ਚੱਕਰ, ਭੰਮੀਪੁਰ ਕਲਾਂ,
ਸਿਧਵਾਂ ਕਲਾਂ, ਸਿਧਵਾਂ ਖੁਰਦ, ¦ਮੇ, ਅਖਾੜਾ ਤੇ ਬਾਰਦੇਕੇ ਵਿਖੇ ਪੰਚਾਂ ਤੇ ਸਰਪੰਚਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਤਿਵਾੜੀ ਨੇ ਇਨ•ਾਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਪ੍ਰੋਜੈਕਟ ਤਿਆਰ ਕਰਨ ਨੂੰ ਕਿਹਾ, ਤਾਂ ਜੋ ਉਨ•ਾਂ ਨੂੰ ਪੇਂਡੂ ਵਿਕਾਸ ਸਮੇਤ ਹੋਰਨਾਂ ਕੇਂਦਰੀ ਮੰਤਰਾਲਿਆਂ ਤੋਂ ਵਿਕਾਸ ਸਬੰਧੀ ਗ੍ਰਾਂਟਾਂ ਦਿਲਾਈਆਂ ਜਾ ਸਕਣ। ਉਨ•ਾਂ ਨੇ ਕਿਹਾ ਕਿ ਹਰ ਸਾਲ ਭਾਰਤ ਸਰਕਾਰ ਪਿੰਡਾਂ ਤੇ ਪੰਚਾਇਤਾਂ ਦੇ ਭਲਾਈ ਤੇ ਵਿਕਾਸ ਕਾਰਜਾਂ ਲਈ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਉਂਦੀ ਹੈ। ਇਹ ਗ੍ਰਾਂਟਾਂ ਸੂਬਾ ਸਰਕਾਰ ਤੇ ਜ਼ਿਲ•ਾ ਪ੍ਰੀਸ਼ਦਾਂ ਤੋਂ ਪਹੁੰਦਿਆਂ ਆਉਂਦੀਆਂ ਹਨ। ਉਨ•ਾਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਸੂਬਾ ਸਰਕਾਰ ਤੇ ਜ਼ਿਲ•ਾ ਪ੍ਰੀਸ਼ਦ ਅਕਾਲੀਆਂ ਦੇ ਕੰਟਰੋਲ ’ਚ ਹਨ। ਜਿਹੜੇ ਕੇਂਦਰ ਦੀਆਂ ਗ੍ਰਾਂਟਾਂ ਦਾ ਉਚਿਤ ਢੰਗ ਨਾਲ ਇਸਤੇਮਾਲ ਕਰਨ ’ਚ ਨਾਕਾਮਯਾਬ ਰਹੇ ਹਨ ਅਤੇ ਇਨ•ਾਂ ਵੱਲੋਂ ਕਈ ਪਿੰਡਾਂ ਨਾਲ ਪੱਖਪਾਤ ਵੀ ਕੀਤਾ ਗਿਆ ਹੈ। ਤਿਵਾੜੀ ਨੇ ਆਪਣੇ ਪਾਰਲੀਮਾਨੀ ਕੋਟੇ ਤੋਂ 50 ਲੱਖ ਤੋਂ ਵੱਧ ਦੀ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ। ਉਨ•ਾਂ ਨੇ ਕਿਹਾ ਕਿ ਸਾਰੀਆਂ ਮੰਗਾਂ ਤਾਂ ਮੈਂਬਰ ਪਾਰਲੀਮੈਂਟ ਸਥਾਨਕ ਵਿਕਾਸ ਫੰਡ ਤੋਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਬੇਹਤਰ ਹੋਵੇਗਾ, ਜੇਕਰ ਪਿੰਡ ਆਪਣੇ ਪ੍ਰਸਤਾਵ ਜਮ•ਾ ਕਰਵਾਉਂਦੇ ਹਨ, ਤਾਂ ਉਹ ਵੱਖ-ਵੱਖ ਮੰਤਰਾਲਿਆਂ ਤੋਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜ਼ਾਰੀ ਕਰਵਾ ਸਕਦੇ ਹਨ। ਇਸ ਦੌਰਾਨ ਤਿਵਾੜੀ ਨੇ ਪਾਰਟੀ ਦੇ ਨਵੇਂ ਚੁਣੇ ਪੰਚਾਂ ਤੇ ਸਰਪੰਚਾਂ ਨੂੰ ਮੁਬਾਰਕਬਾਦ ਦਿੱਤੀ। ਜਿਨ•ਾਂ ਨੇ ਸਾਰੀਆਂ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਜਿੱਤ ਦਰਜ਼ ਕੀਤੀ। ਤਿਵਾੜੀ ਨੇ ਵਿਰੋਧੀ ਹਾਲਾਤਾਂ ਦੇ ਖਿਲਾਫ ਲੜਨ ਵਾਲੇ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਸਰਪੰਚਾਂ ’ਚ ਮੇਜਰ ਸਿੰਘ, ਕੈਪਟਨ ਬਲੌਰ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਅਖਾੜਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਵੀ ਸ਼ਾਮਿਲ ਰਹੇ।
 

No comments: