jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 25 July 2013

ਈ-ਟ੍ਰਿਪ ਯੋਜਨਾ ਬਿਲਕੁਲ ਸਹੀ : ਸੁਖਬੀਰ

www.sabblok.blogspot.com


ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜ ਦੇ ਵਪਾਰੀਆਂ ਦੇ ਲਈ ਇਸੇ ਮਹੀਨੇ ਤੋਂ ਕੀਤੀ ਗਈ ਈ-ਟ੍ਰਿਪ ਯੋਜਨਾ ਨੂੰ ਬਿਲਕੁਲ ਸਹੀ ਠਹਿਰਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸਰਕਾਰ ਨੇ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਪੂਰੀ ਤਰ੍ਹਾਂ ਨਾਲ ਆਨਲਾਈਨ ਕਰ ਦਿੱਤਾ ਹੈ, ਜਿਸਦੇ ਤਹਿਤ ਰਾਜ ਦੀ ਆਮਦਨ ਦੇ ਸਾਰੇ ਸਰੋਤ ਆਨਲਾਈਨ ਦਰਜ ਕੀਤੇ ਜਾਣ ਲੱਗੇ ਹਨ। ਇਸ ਨਾਲ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਆ ਰਹੀ ਹੈ ਅਤੇ ਇਹ ਬਿਲਕੁਲ ਠੀਕ ਕੰਮ ਕਰ ਰਹੀ ਹੈ। ਜਦੋਂ ਉਨ੍ਹਾਂ ਦਾ ਧਿਆਨ ਵਪਾਰੀਆਂ ਵਲੋਂ ਈ-ਟ੍ਰਿਪ ਯੋਜਨਾ ਦੇ ਵਿਰੋਧ ਵਿਚ ਬੀਤੇ 3 ਦਿਨਾਂ ਤੋਂ ਚਲਾਏ ਜਾ ਰਹੇ ਅੰਦੋਲਨ ਦੇ ਵਲ ਦਿਵਾਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਪਾਰੀ ਕਿਉਂ ਇਸ ਦਾ ਵਿਰੋਧ ਕਰ ਰਹੇ ਹਨ, ਇਹ ਤੁਹਾਨੂੰ ਉਨ੍ਹਾਂ ਤੋਂ ਹੀ ਪੁੱਛਣਾ ਹੋਵੇਗਾ। ਇਸੇ ਵਿਚ ਪੰਜਾਬ ਰਾਜ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਓ.ਪੀ. ਸੋਨੀ ਨੇ ਈ-ਟ੍ਰਿਪ ਯੋਜਨਾ ਨੂੰ ਤਰੰਤ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਤਾਨਾਸ਼ਾਹੀ ਸਕੀਮ ਪੰਜਾਬ ਦੇ ਵਪਾਰੀਆਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਕੇ ਬਰਬਾਦ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ 90 ਪ੍ਰਤੀਸ਼ਤ ਦੁਕਾਨਦਾਰਾਂ ਅਤੇ ਕਾਰਖਾਨੇਦਾਰਾਂ ਦੇ ਕੋਲ ਕੰਪਿਊਟਰ ਦੀ ਸੁਵਿਧਾ ਹੀ ਨਹੀਂ ਹੈ। ਲੱਖਾਂ ਰੁਪਏ ਦੇ ਟਾਰਗੇਟ ਈ.ਟੀ.ਓਜ਼ ਨੂੰ ਅਲੱਗ ਤੋਂ ਦੇ ਰਹੇ ਹਨ।
ਸੋਨੀ ਨੇ ਕਿਹਾ ਕਿ ਈ-ਟ੍ਰਿਪ ਯੋਜਨਾ ਦੇ ਤਹਿਤ ਬਾਦਲ ਸਰਕਾਰ ਨੇ 17 ਜੁਲਾਈ ਤੋਂ 6 ਵਸਤੂਆਂ ਕਪਾਹ, ਸਰ੍ਹੋਂ, ਪਲਾਈਵੁਡ, ਲੋਹਾ ਅਤੇ ਸਟੀਲ, ਯਾਰਨ, ਵਨਸਪਤੀ ਤੇਲ, ਜਿਸ ਨੂੰ ਵੇਚਣ 'ਤੇ ਜਿਨ੍ਹਾਂ ਦਾ ਬਿੱਲ 50,000 ਰੁਪਏ ਤੋਂ ਜ਼ਿਆਦਾ ਬਣਦਾ ਹੈ, ਨੂੰ ਕਰ ਅਤੇ ਆਬਕਾਰੀ ਦੀ ਵੈੱਬਸਾਈਟ 'ਤੇ ਬਿੱਲ ਭੇਜ ਕੇ ਵਿਭਾਗ ਤੋਂ ਮਾਲ ਭੇਜਣ ਦੀ ਇਜਾਜ਼ਤ ਲੈਣ ਨੂੰ ਕਿਹਾ ਹੈ। ਇਸ ਤਰ੍ਹਾਂ ਰਾਜ ਤੋਂ ਬਾਹਰ 5 ਵਸਤੂਆਂ ਨੂੰ ਭੇਜਣ 'ਤੇ ਲੋਹਾ ਅਤੇ ਸਟੀਲ, ਹੌਜ਼ਰੀ, ਰੈਡੀਮੇਡ ਗਾਰਮੈਂਟ, ਸਾਰੇ ਪ੍ਰਕਾਰ ਦੀ ਪਾਈਪ, ਚੌਲ, ਨਟ-ਬੋਲਟ ਨੂੰ ਵੀ 50,000 ਰੁਪਏ ਤੋਂ ਉਪਰ ਬਾਹਰ ਭੇਜਣ ਤੋਂ ਪਹਿਲਾਂ ਵਿਭਾਗ ਦੀ ਵੈੱਬਸਾਈਟ ਤੋਂ ਸੂਚਨਾ ਦੇਖ ਕੇ ਉਨ੍ਹਾਂ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ। ਇਸੇ ਤਰ੍ਹਾਂ ਏਅਰ-ਰੇਲਵੇ, ਡਰਾਈਵ ਪੋਰਟ ਵਲੋਂ ਰਾਜ ਦੇ ਅੰਦਰ ਵਸਤੂਆਂ ਦੇ ਆਯਾਤ 'ਤੇ ਈ-ਟ੍ਰਿਪ ਯੋਜਨਾ ਲਾਗੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਦਲ ਸਰਕਾਰ ਵਿਚ ਭਾਗੀਦਾਰ ਭਾਜਪਾ ਸਿਰਫ ਦਰਸ਼ਕ ਬਣ ਕੇ ਵਪਾਰੀਆਂ ਦੀ ਬਰਬਾਦੀ ਦਾ ਤਮਾਸ਼ਾ ਦੇਖੀ ਰਹੀ ਹੈ।
'ਨਿਊ ਚੰਡੀਗੜ੍ਹ' 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ : ਸੁਖਬੀਰ
ਸੁਖਬੀਰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਅਤੇ ਹੁਣ ਰਾਜ ਸਰਕਾਰ ਨੇ ਇਸ ਸ਼ਹਿਰ ਦੇ ਨਾਲ ਹੀ ਵਧੀਆ ਸ਼ਹਿਰ 'ਨਿਊ ਚੰਡੀਗੜ੍ਹ' ਬਣਾਉਣ ਦਾ ਫੈਸਲਾ ਕੀਤਾ ਹੈ। ਇਸ 'ਤੇ ਹਰਿਆਣਾ ਜਾਂ ਕਿਸੇ ਹੋਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। 'ਨਿਊ ਚੰਡੀਗੜ੍ਹ' ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇਗਾ।

No comments: