ਜੰਮੂ, 27 ਜੁਲਾਈ (ਏਜੰਸੀ) - ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਵਾਲਾ ਨਹੀ ਹੈ। ਸ਼ਨੀਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਇੱਕ ਵਾਰ ਫੇਰ ਜੰਗਬੰਧੀ ਦੀ ਉਲੰਘਣਾ ਕੀਤੀ। ਇਕ ਸੀਨੀਅਰ ਸੈਨਾ ਅਧਿਕਾਰੀ ਨੇ ਦੱਸਿਆ ਕਿ ਸਵੇਰੇ 7. 30 ਵਜੇ ਤੋਂ ਪਾਕਿਸਤਾਨ ਵਲੋਂ ਗ੍ਰਨੇਡ ਤੇ ਕਈ ਵੱਡੇ ਹਥਿਆਰਾਂ ਨਾਲ ਪੁੰਛ ਇਲਾਕੇ 'ਚ ਭਾਰਤੀ ਚੌਕੀਆਂ 'ਤੇ ਹਮਲਾ ਕੀਤਾ ਗਿਆ। ਜਵਾਬ 'ਚ ਭਾਰਤੀ ਫੌਜ ਨੇ ਵੀ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਵਲੋਂ ਫਾਇਰਿੰਗ ਨੂੰ ਪਾਕਿਸਤਾਨ ਦੀ ਕਸ਼ਮੀਰ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਦੋਵਾਂ ਵਲੋਂ ਦੁਪਹਿਰ 12 ਵਜੇ ਤੱਕ ਜਬਰਦਸਤ ਫਾਇਰਿੰਗ ਚੱਲਦੀ ਰਹੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ 22 ਜੁਲਾਈ ਨੂੰ ਪੁੰਛ 'ਚ ਸਰਹੱਦ ਰੇਖਾ ਦੇ ਇਲਾਕੇ 'ਚ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਤੇ ਛੋਟੇ ਹਥਿਆਰਾਂ ਨਾਲ ਹਮਲੇ ਕੀਤੇ ਸਨ।